Home /News /lifestyle /

Corona ਤੋਂ ਠੀਕ ਹੋਏ ਲੋਕਾਂ ਨੂੰ ਆ ਰਹੀ ਵਾਲ ਝੜਨ ਦੀ ਸਮੱਸਿਆ, ਮਰੀਜ਼ ਇੱਥੋਂ ਕਰਾ ਰਹੇ ਹਨ ਇਲਾਜ

Corona ਤੋਂ ਠੀਕ ਹੋਏ ਲੋਕਾਂ ਨੂੰ ਆ ਰਹੀ ਵਾਲ ਝੜਨ ਦੀ ਸਮੱਸਿਆ, ਮਰੀਜ਼ ਇੱਥੋਂ ਕਰਾ ਰਹੇ ਹਨ ਇਲਾਜ

ਵਾਲਾਂ 'ਚ ਲੁਕਿਆ ਹੈ ਤੁਹਾਡੀ ਸਿਹਤ ਦਾ ਰਾਜ਼, ਇਹ ਕਾਰਨ ਬਣਦੇ ਹਨ ਪਰੇਸ਼ਾਨੀ

ਵਾਲਾਂ 'ਚ ਲੁਕਿਆ ਹੈ ਤੁਹਾਡੀ ਸਿਹਤ ਦਾ ਰਾਜ਼, ਇਹ ਕਾਰਨ ਬਣਦੇ ਹਨ ਪਰੇਸ਼ਾਨੀ

  • Share this:

ਕੋਰੋਨਾ ਮਹਾਂਮਾਰੀ ਦੀ ਲਪੇਟ 'ਚ ਆਏ ਲੋਕ ਇਸ ਤੋਂ ਠੀਕ ਤਾਂ ਹੋ ਗਏ ਹਨ ਪਰ ਇਸ ਦਾ ਅਸਰ ਲੋਕਾਂ ਨੂੰ ਅਜੇ ਵੀ ਪਰੇਸ਼ਾਨ ਕਰ ਰਿਹਾ ਹੈ। ਕੋਰੋਨਾ ਦੇ ਪੋਸਟ-ਇਫੈਕਟ ਦੇ ਰੂਪ 'ਚ ਕਈ ਗੰਭੀਰ ਬੀਮਾਰੀਆਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਜਿਸ ਵਿਚ ਸਰੀਰ ਦੇ ਅੰਗਾਂ 'ਤੇ ਬੁਰਾ ਪ੍ਰਭਾਵ ਪਿਆ ਹੈ। ਇਸ ਦੇ ਨਾਲ ਹੀ ਹਵਾ ਪ੍ਰਦੂਸ਼ਣ, ਗੰਦੇ ਭੋਜਨ ਅਤੇ ਤਣਾਅ ਭਰੀ ਜ਼ਿੰਦਗੀ ਕਾਰਨ ਵਾਲਾਂ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਕੋਰੋਨਾ ਨੇ ਮੁਸੀਬਤਾਂ ਹੋਰ ਵਧਾ ਦਿੱਤੀਆਂ ਹਨ।

ਜੋ ਲੋਕ ਕੋਰੋਨਾ ਦੀ ਪਹਿਲੀ ਅਤੇ ਦੂਜੀ ਲਹਿਰ ਵਿੱਚ ਇਸ ਬਿਮਾਰੀ ਦੀ ਲਪੇਟ ਵਿੱਚ ਆ ਚੁੱਕੇ ਹਨ, ਹੁਣ ਇਸ ਤੋਂ ਠੀਕ ਹੋਣ ਤੋਂ ਬਾਅਦ, ਜ਼ਿਆਦਾਤਰ ਲੋਕਾਂ ਨੂੰ ਵਾਲ ਝੜਨ ਦੀ ਸਮੱਸਿਆ ਆ ਰਹੀ ਹੈ। ਆਲ ਇੰਡੀਆ ਇੰਸਟੀਚਿਊਟ ਆਫ ਆਯੁਰਵੇਦ ਦੇ ਮੈਡੀਕਲ ਸੁਪਰਡੈਂਟ ਡਾ: ਰਾਜਗੋਪਾਲ ਐਸ ਨੇ ਕਿਹਾ ਕਿ ਕੋਰੋਨਾ ਤੋਂ ਬਾਅਦ ਅਚਾਨਕ ਵਾਲ ਝੜਨ ਦੀ ਸਮੱਸਿਆ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵਧੀ ਹੈ।

ਇਹ ਬਿਮਾਰੀ 10 ਵਿੱਚੋਂ 7 ਵਿਅਕਤੀਆਂ ਵਿੱਚ ਪਾਈ ਜਾ ਰਹੀ ਹੈ। ਡਾ: ਰਾਜਗੋਪਾਲਾ ਦਾ ਕਹਿਣਾ ਹੈ ਕਿ ਆਲ ਇੰਡੀਆ ਇੰਸਟੀਚਿਊਟ ਆਫ਼ ਆਯੁਰਵੇਦ ਵਿੱਚ ਪੋਸਟ ਕੋਵਿਡ ਓਪੀਡੀ ਕਈ ਮਹੀਨਿਆਂ ਤੋਂ ਲਗਾਈ ਜਾ ਰਹੀ ਹੈ। ਜਿਸ ਵਿੱਚ ਕੋਰੋਨਾ ਤੋਂ ਠੀਕ ਹੋਏ ਲੋਕਾਂ ਨੂੰ ਕੋਈ ਸਮੱਸਿਆ ਹੈ ਤਾਂ ਉਹ ਆ ਸਕਦੇ ਹਨ। ਇਨ੍ਹਾਂ ਓਪੀਡੀਜ਼ ਵਿੱਚ ਹਰ ਰੋਜ਼ ਵੱਡੀ ਗਿਣਤੀ ਵਿੱਚ ਮਰੀਜ਼ ਆ ਰਹੇ ਹਨ। ਇਸ ਦੇ ਨਾਲ ਹੀ ਵਾਲਾਂ ਦੇ ਝੜਨ, ਟੁੱਟਣ ਜਾਂ ਸਫ਼ੈਦ ਹੋਣ ਦੀ ਸਮੱਸਿਆ ਵਾਲੇ ਬਹੁਤ ਸਾਰੇ ਮਰੀਜ਼ ਹਨ। ਖਾਸ ਗੱਲ ਇਹ ਹੈ ਕਿ ਐਲੋਪੈਥੀ ਜਾਂ ਕਿਸੇ ਹੋਰ ਤਰੀਕੇ ਨਾਲ ਇਲਾਜ ਕਰਵਾਉਣ ਦੀ ਬਜਾਏ ਇਸ ਬਿਮਾਰੀ ਦੇ ਮਰੀਜ਼ ਸਭ ਤੋਂ ਵੱਧ ਆਯੁਰਵੇਦ ਦਾ ਸਹਾਰਾ ਲੈ ਰਹੇ ਹਨ।

ਕਈ ਹੋਰ ਆਯੁਰਵੇਦ ਕੇਂਦਰਾਂ ਵਿੱਚ ਵੀ ਅਜਿਹੇ ਮਰੀਜ਼ਾਂ ਦੇ ਆਉਣ ਦੀ ਸੂਚਨਾ ਮਿਲ ਰਹੀ ਹੈ। ਡਾਕਟਰ ਦਾ ਕਹਿਣਾ ਹੈ ਕਿ ਕਰੋਨਾ ਕਾਰਨ ਭਾਰੀ ਤਣਾਅ, ਪੌਸ਼ਟਿਕ ਭੋਜਨ ਦੀ ਕਮੀ, ਹਾਰਮੋਨਲ ਬਦਲਾਅ, ਵਿਟਾਮਿਨ ਡੀ ਅਤੇ ਬੀ12 ਦੀ ਕਮੀ, ਵਿਟਾਮਿਨ ਸੀ ਦੀ ਕਮੀ ਆਦਿ ਵਾਲ ਝੜਨ ਦੇ ਮੂਲ ਕਾਰਨ ਹੋ ਸਕਦੇ ਹਨ। ਏਆਈਆਈਏ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਇਲਾਜ ਦੇਣ ਤੋਂ ਪਹਿਲਾਂ ਸਾਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਰਨਾਂ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਤਾਂ ਕਿ ਕੋਵਿਡ ਤੋਂ ਬਾਅਦ ਇਸ ਬਦਲਾਅ ਦੇ ਖਾਸ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।

Published by:Amelia Punjabi
First published:

Tags: Beauty, Coronavirus, COVID-19, Global pandemic, Health, Lifestyle, Treatment