• Home
  • »
  • News
  • »
  • lifestyle
  • »
  • HEALTH PEANUT CHEESE CONTAINS 20 PERCENT MORE PROTEIN IS VERY BENEFICIAL FOR HEALTH AP KS

Health: 20 ਫ਼ੀਸਦੀ ਵੱਧ ਪ੍ਰੋਟੀਨ ਹੁੰਦਾ ਹੈ ਮੂੰਗਫਲੀ ਤੋਂ ਬਣੇ ਪਨੀਰ 'ਚ, ਸਿਹਤ ਲਈ ਹੈ ਬਹੁਤ ਗੁਣਕਾਰੀ

ਲਗਾਤਾਰ ਬਦਲ ਰਹੇ ਰੁਝਾਨਾਂ ਅਤੇ ਲੈਕਟੋਜ਼ ਅਸਹਿਣਸ਼ੀਲਤਾ ਦੇ ਕਾਰਨ, ਡੇਅਰੀ ਉਤਪਾਦਾਂ ਦੇ ਵਿਕਲਪਾਂ ਦੀ ਖੋਜ ਕੀਤੀ ਜਾ ਰਹੀ ਹੈ। ਪਹਿਲਾਂ ਜਿੱਥੇ ਅਜਿਹੀਆਂ ਸਮੱਸਿਆਵਾਂ ਵਿਦੇਸ਼ਾਂ 'ਚ ਹੀ ਦੇਖਣ ਨੂੰ ਮਿਲਦੀਆਂ ਸਨ, ਉੱਥੇ ਹੁਣ ਦੇਸ਼ 'ਚ ਵੀ ਅਜਿਹੇ ਮਾਮਲੇ ਆਉਣ ਲੱਗੇ ਹਨ।

  • Share this:
    ਅੱਜ ਕੱਲ ਹਰ ਕੋਈ ਆਪਣੀ ਲਾਈਫ਼ ਵਿੱਚ ਬਿਜ਼ੀ ਹੈ। ਜ਼ਿੰਦਗੀ `ਚ ਰੁਝੇਵੇਂ ਇੰਨੇ ਹਨ ਕਿ ਇਨਸਾਨ ਆਪਣੇ ਆਪ ਲਈ ਸਮਾਂ ਨਹੀਂ ਕੱਢ ਪਾਉਂਦਾ। ਅਜਿਹੇ `ਚ ਡਾਈਟ ਪਲਾਨ ਦੇ ਹਿਸਾਬ ਨਾਲ ਚੱਲਣਾ ਲਗਭਗ ਨਾਮੁਮਕਿਨ ਹੋ ਜਾਂਦਾ ਹੈ। ਇਸੇ ਲਈ ਅੱਜ ਕੱਲ ਲੋਕ ਜ਼ਿਆਦਾ ਫ਼ੈਟ ਵਾਲੇ ਭੋਜਨ ਤੋਂ ਕਤਰਾਉਂਦੇ ਹਨ। ਸ਼ਾਇਦ ਜ਼ਿਆਦਾ ਫ਼ੈਟ ਵਾਲੇ ਖਾਣੇ ਨੂੰ ਨਜ਼ਰਅੰਦਾਜ਼ ਕਰਨ ਦਾ ਕਾਰਨ ਜਿੰਮ ਜਾਂ ਕਸਰਤ ਨੂੰ ਨਜ਼ਰਅੰਦਾਜ਼ ਕਰਨਾ ਵੀ ਹੋ ਸਕਦਾ ਹੈ।

    ਇਸੇ ਦਰਮਿਆਨ ਅੱਜ ਕੱਲ ਪਨੀਰ ਵੀ ਜ਼ਿਆਦਾਤਰ ਲੋਕਾਂ ਦੀ ਹੇਟ ਲਿਸਟ ਵਿੱਚ ਸ਼ਾਮਲ ਹੋ ਗਿਆ ਹੈ। ਦੁੱਧ ਨਾਲ ਬਣੇ ਪਨੀਰ ਦੀ ਜਗ੍ਹਾ ਡਾਈਟ ਕਾਨਸ਼ੀਅਸ ਲੋਕ ਸੋਇਆ ਪਨੀਰ ਖਾਣਾ ਵਧੇਰੇ ਪਸੰਦ ਕਰਦੇ ਹਨ। ਇਸ ਦੇ ਨਾਲ ਹੀ ਇਸ ਦੇ ਵਿਚ ਕੋਲੈਸਟ੍ਰੋਲ ਵੀ ਨਾ ਦੇ ਬਰਾਬਰ ਹੁੰਦਾ ਹੈ, ਤੇ ਨਾਲ ਹੀ ਪਨੀਰ ਦਾ ਸਵਾਦ ਵੀ ਮਿਲਦਾ ਹੈ।
    ਇਸੇ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਅਜਿਹੇ ਉਤਪਾਦ ਤਿਆਰ ਕੀਤੇ ਜਾ ਰਹੇ ਹਨ, ਜਿਨ੍ਹਾਂ ਨੂੰ ਬਗ਼ੈਰ ਦੁੱਧ ਦੇ ਤਿਆਰ ਕੀਤਾ ਜਾ ਰਿਹਾ ਹੈ।

    ਲਗਾਤਾਰ ਬਦਲ ਰਹੇ ਰੁਝਾਨਾਂ ਕਾਰਨ, ਡੇਅਰੀ ਉਤਪਾਦਾਂ ਦੇ ਵਿਕਲਪਾਂ ਦੀ ਖੋਜ ਕੀਤੀ ਜਾ ਰਹੀ ਹੈ। ਪਹਿਲਾਂ ਜਿੱਥੇ ਅਜਿਹੀਆਂ ਸਮੱਸਿਆਵਾਂ ਵਿਦੇਸ਼ਾਂ 'ਚ ਹੀ ਦੇਖਣ ਨੂੰ ਮਿਲਦੀਆਂ ਸਨ, ਉੱਥੇ ਹੁਣ ਦੇਸ਼ 'ਚ ਵੀ ਅਜਿਹੇ ਮਾਮਲੇ ਆਉਣ ਲੱਗੇ ਹਨ।

    ਦੈਨਿਕ ਭਾਸਕਰ `ਚ ਛਪੀ ਖ਼ਬਰ ਦੇ ਅਨੁਸਾਰ ਅਜਿਹੇ ਬਦਲ ਖੋਜੇ ਜਾ ਰਹੇ ਹਨ ਜੋ ਨਾ ਸਿਰਫ ਸਸਤੇ ਹਨ ਸਗੋਂ ਬਾਜ਼ਾਰ 'ਚ ਮੌਜੂਦ ਹੋਰ ਉਤਪਾਦਾਂ ਦੇ ਮੁਕਾਬਲੇ ਜ਼ਿਆਦਾ ਵਿਟਾਮਿਨ, ਖਣਿਜ ਵੀ ਮੁਹੱਈਆ ਕਰਵਾ ਸਕਦੇ ਹਨ।

    ਇਸ ਨੂੰ ਧਿਆਨ 'ਚ ਰੱਖਦੇ ਹੋਏ ਸੈਂਟਰਲ ਇੰਸਟੀਚਿਊਟ ਆਫ ਪੋਸਟ ਹਾਰਵੈਸਟ ਇੰਜੀਨੀਅਰਿੰਗ ਐਂਡ ਟੈਕਨਾਲੋਜੀ (CEFET) ਨੇ ਮੂੰਗਫਲੀ ਤੋਂ ਦੁੱਧ, ਪਨੀਰ, ਦਹੀਂ, ਲੱਸੀ ਅਤੇ ਹੋਰ ਕਈ ਉਤਪਾਦ ਤਿਆਰ ਕੀਤੇ ਹਨ।

    ਇਨਕਿਊਬੇਟ CFET ਵਿੱਚ ਸਿਖਲਾਈ ਤੋਂ ਬਾਅਦ 3-4 ਮਹੀਨਿਆਂ ਲਈ ਮਸ਼ੀਨਾਂ ਦੀ ਵਰਤੋਂ ਕਰ ਸਕਦੇ ਹਨ। ਉਹ ਆਪਣੇ ਉਤਪਾਦ ਲਿਆ ਸਕਦੇ ਹਨ ਅਤੇ ਇੱਥੇ ਪ੍ਰੋਸੈਸਿੰਗ ਤੋਂ ਬਾਅਦ ਉਨ੍ਹਾਂ ਨੂੰ ਬਾਜ਼ਾਰ ਵਿੱਚ ਵੇਚ ਸਕਦੇ ਹਨ। ਲੁਧਿਆਣਾ ਵਿੱਚ ਇੱਕ ਐਮ.ਓ.ਯੂ ਹੈ ਅਤੇ ਟੈਕਨਾਲੋਜੀ ਨੂੰ ਮੁੰਬਈ ਦੀ ਇੱਕ ਕੰਪਨੀ ਨੇ ਐਮਓਯੂ ਸਾਈਨ ਕਰਕੇ ਲਿਆ ਹੈ।

    ਜੋ ਆਪਣਾ ਕੰਮ ਸ਼ੁਰੂ ਕਰਨਾ ਚਾਹੁੰਦੇ ਹਨ, ਉਹ ਸਿਖਲਾਈ ਲੈ ਕੇ ਆਪਣਾ ਕੰਮ ਸ਼ੁਰੂ ਕਰ ਸਕਦੇ ਹਨ। 6 ਲੱਖ ਤੱਕ ਖਰਚ ਕਰਕੇ 300 ਲੀਟਰ ਦੀ ਸਮਰੱਥਾ ਵਾਲਾ ਪਲਾਂਟ ਲਗਾਇਆ ਜਾ ਸਕਦਾ ਹੈ। ਇਸ ਦੇ ਲਈ 15 ਵਰਗ ਮੀਟਰ ਜਗ੍ਹਾ ਦੀ ਲੋੜ ਹੈ।
    Published by:Amelia Punjabi
    First published: