HOME » NEWS » Life

ਜ਼ਮੀਨ ਉਤੇ ਸੌਣਾ ਸਰੀਰ ਲਈ ਹੈ ਬੇਹੱਦ ਫ਼ਾਇਦੇਮੰਦ, ਜਾਣੋ ਕਿਵੇਂ...

News18 Punjabi | News18 Punjab
Updated: September 6, 2020, 9:13 AM IST
share image
ਜ਼ਮੀਨ ਉਤੇ ਸੌਣਾ ਸਰੀਰ ਲਈ ਹੈ ਬੇਹੱਦ ਫ਼ਾਇਦੇਮੰਦ, ਜਾਣੋ ਕਿਵੇਂ...
ਜ਼ਮੀਨ ਉਤੇ ਸੌਣਾ ਸਰੀਰ ਲਈ ਹੈ ਬੇਹੱਦ ਫ਼ਾਇਦੇਮੰਦ, ਜਾਣੋ ਕਿਵੇਂ...

  • Share this:
  • Facebook share img
  • Twitter share img
  • Linkedin share img
ਦਿਨ ਭਰ ਕੰਮ ਦੇ ਬੋਝ ਤੋਂ ਥੱਕਣ ਪਿੱਛੋਂ ਹਰ ਕੋਈ ਚਾਹੁੰਦਾ ਹੈ ਕਿ ਉਸ ਨੂੰ ਸਕੂਨ ਦੀ ਨੀਂਦ (Sleep) ਆਏ। ਚੰਗੀ ਨੀਂਦ ਲਈ ਲੋਕ ਆਪਣੇ ਬੈੱਡ (Bed) ਨਾਲ ਸਮਝੌਤਾ ਨਹੀਂ ਕਰਦੇ ਹਨ। ਗੱਦੇਦਾਰ ਬਿਸਤਰਾ ਭਲੇ ਹੀ ਲੱਗਦਾ ਹੈ ਕਿ ਚੰਗੀ ਅਤੇ ਆਰਾਮਦਾਇਕ ਨੀਂਦ ਦੇ ਸਕਦਾ ਹੈ ਪਰ ਸਿਹਤ ਦੀ ਨਜ਼ਰ ਤੋਂ ਜ਼ਮੀਨ ਉੱਤੇ ਸੌਣ (Sleeping on the Floor) ਨੂੰ ਆਦਰਸ਼ ਮੰਨਿਆ ਗਿਆ ਹੈ।

myUpchar ਨਾਲ ਜੁੜੇ ਡਾ. ਲਕਸ਼ਮੀ ਦੱਤਾ ਸ਼ੁਕਲਾ ਦਾ ਕਹਿਣਾ ਹੈ ਕਿ ਰਾਤ ਨੂੰ ਜਲਦੀ ਸੌਣ ਅਤੇ ਚੰਗੀ ਨੀਂਦ ਲਈ ਇਵੇਂ ਤਾਂ ਬੈੱਡ, ਗੱਦੇ ਆਦਿ ਆਰਾਮਦਾਇਕ ਹੋਣਾ ਚਾਹੀਦਾ ਹੈ। ਜਿਸ ਦੇ ਨਾਲ ਰਾਤ ਸਮੇਂ ਸੌਣ ਵਿੱਚ ਕਿਸੇ ਵੀ ਤਰ੍ਹਾਂ ਦੀ ਤਕਲੀਫ਼ ਮਹਿਸੂਸ ਨਾ ਹੋਵੇ। ਜ਼ਿਆਦਾਤਰ ਲੋਕ ਸੋਚਦੇ ਹੋਣਗੇ ਕਿ ਕਿਹੜਾ ਗੱਦੇਦਾਰ ਬਿਸਤਰਾ ਜਾਂ ਪਤਲਾ ਗਦੇਲਾ ਸਰੀਰ ਲਈ ਲਾਭਦਾਇਕ ਹੈ ਪਰ ਬਿਸਤਰੇ ਦੇ ਮਾਮਲੇ ਵਿੱਚ ਜ਼ਿਆਦਾ ਸੋਚਣ ਦੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਬਿਸਤਰੇ ਉੱਤੇ ਸੌਣ ਦੀ ਬਜਾਏ ਜ਼ਮੀਨ ਉੱਤੇ ਸੌਣਾ ਸ਼ੁਰੂ ਕਰ ਸਕਦੇ ਹੋ । ਜ਼ਮੀਨ ਉੱਤੇ ਸੌਣ ਦੇ ਨਾਲ ਸਰੀਰ ਨੂੰ ਕਾਫੀ ਫ਼ਾਇਦਾ ਹੁੰਦਾ ਹੈ।

ਜ਼ਮੀਨ ਉੱਤੇ ਹਲਕੀ ਅਜਿਹੀ ਤਲਾਈ ਵਿਛਾ ਕੇ ਪਿੱਠ ਦੇ ਭਾਰ ਸੋ ਜਾਓ। ਇਸ ਨਾਲ ਸਾਹ ਲੈਣ ਵਿੱਚ ਹੋਣ ਵਾਲੀ ਸਮੱਸਿਆ ਘੱਟ ਹੋ ਸਕਦੀ ਹੈ। ਜ਼ਮੀਨ ਉੱਤੇ ਸੌਣ ਨਾਲ ਸਰੀਰ ਅਤੇ ਹੱਡੀਆਂ ਦਾ ਅਲਾਈਨਮੈਂਟ ਠੀਕ ਰਹਿੰਦਾ ਹੈ।ਰੀੜ੍ਹ ਦੀ ਹੱਡੀ ਸੈਂਟਰਲ ਨਰਵਸ ਸਿਸਟਮ ਨਾਲ ਜੁੜੀ ਹੁੰਦੀ ਹੈ ਅਤੇ ਇਸ ਦਾ ਸੰਪਰਕ ਸਿੱਧਾ ਮਸਤਸ਼ਕ ਨਾਲ ਹੁੰਦਾ ਹੈ।
ਜ਼ਮੀਨ ਉੱਤੇ ਸੌਣ ਨਾਲ ਰੀੜ੍ਹ ਦੀ ਹੱਡੀ ਦੀ ਆਕੜਨ ਦਾ ਸੰਦੇਹ ਘੱਟ ਹੁੰਦਾ ਹੈ। ਜੇਕਰ ਕਿਸੇ ਦੀ ਪਿੱਠ ਉੱਤੇ ਵਿਚ ਦਰਦ ਰਹਿੰਦਾ ਹੈ ਤਾਂ ਜ਼ਮੀਨ ਉੱਤੇ ਸੌਣਾ ਨਾਲ ਬਹੁਤ ਫ਼ਾਇਦਾ ਹੁੰਦਾ ਹੈ। ਜ਼ਮੀਨ ਉੱਤੇ ਸੌਣ ਨਾਲ ਸਰੀਰ ਵਿਚ ਬਲੱਡ ਦਾ ਸਰਕੁਲੇਸ਼ਨ ਤੇਜ਼ ਚੱਲਦਾ ਹੈ ਅਤੇ ਇਸ ਨਾਲ ਮਾਸ ਪੇਸ਼ੀਆਂ ਨੂੰ ਆਰਾਮ ਮਿਲਦਾ ਹੈ।

ਵਰਕ ਫਰਾਮ ਹੋਮ ਦੇ ਮਾਮਲੇ ਵਿੱਚ ਲਗਾਤਾਰ ਇੱਕ ਵਰਗੀ ਸੈਟਿੰਗ ਦੇ ਨਾਲ ਕੰਮ ਕਰਨ ਨਾਲ ਪਿੱਠ ਦਰਦ ਦੀ ਸਮੱਸਿਆ ਹੋਣਾ ਆਮ ਗੱਲ ਹੈ। ਇੱਕ ਹੀ ਪੋਸ਼ਚਰ ਵਿੱਚ ਲੰਬੇ ਸਮਾਂ ਤੱਕ ਬੈਠ ਕੇ ਕੰਮ ਕਰਨ ਦਾ ਇਹ ਨਤੀਜਾ ਹੈ।ਇਸ ਕਰ ਕੇ ਰਾਤ ਨੂੰ ਜ਼ਮੀਨ ਉੱਤੇ ਸੌਣ ਨਾਲ ਆਰਾਮ ਮਿਲਦਾ ਹੈ।
Published by: Gurwinder Singh
First published: September 6, 2020, 9:13 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading