Sleeping Tips: ਹੋ ਸਕਦਾ ਹੈ ਤੁਸੀਂ ਵੀ ਕਈ ਵਾਰ ਲੋਕਾਂ ਨੂੰ ਉਨ੍ਹਾਂ ਦੇ ਕੰਮ ਵਾਲੀ ਜਗ੍ਹਾ 'ਤੇ ਜਾਂ ਕਿਸੇ ਦੁਕਾਨ 'ਤੇ ਬੈਠੇ ਹੋਏ ਸੁੱਤਿਆਂ ਵੇਖਿਆ ਹੋਵੇਗਾ। ਕਈ ਵਾਰ ਤਾਂ ਲੋਕ ਆਪਣੇ ਦਫ਼ਤਰ ਦੇ ਡੈਸਕ 'ਤੇ ਹੀ ਸੌਂ ਜਾਂਦੇ ਹਨ। ਇਹ ਉਸ ਸਮੇਂ ਹੁੰਦਾ ਹੈ ਜਦੋਂ ਥਕਾਵਟ ਪੂਰੀ ਤਰ੍ਹਾਂ ਤੁਹਾਡੇ ਸਰੀਰ ਨੂੰ ਆਪਣੇ ਕਾਬੂ ਵਿੱਚ ਕਰ ਲੈਂਦੀ ਹੈ। ਫਿਰ ਕਿਸੇ ਵੀ ਸਥਾਨ ਤੇ ਆਪਣੇ ਆਪ ਨੂੰ ਨੀਂਦ (Sleep) ਤੋਂ ਬਚਾਉਣਾ ਔਖਾ ਹੋ ਜਾਂਦਾ ਹੈ। ਲੋਕ ਸਫ਼ਰ ਦੌਰਾਨ ਬੱਸ (Bus Safar), ਰੇਲ, ਕਾਰ ਅਤੇ ਇਥੋਂ ਤੱਕ ਕਿ ਮੋਟਰਸਾਈਕਲ ਦੇ ਪਿੱਛੇ ਬੈਠੇ ਵੀ ਸੋਂ ਜਾਂਦੇ ਹਨ। ਸੌਣ ਦੀ ਸਥਿਤੀ ਨੀਂਦ ਅਤੇ ਸਿਹਤ 'ਤੇ ਮਹੱਤਵਪੂਰਣ ਪ੍ਰਭਾਵ ਪਾ ਸਕਦੀ ਹੈ। ਆਓ, ਅਸੀਂ ਤੁਹਾਨੂੰ ਦੱਸਦੇ ਹਾਂ ਕਿ ਬੈਠੇ ਹੋਏ ਸੌਣ ਦੇ ਲਾਭ ਅਤੇ ਨੁਕਸਾਨ ਕੀ ਹੋ ਸਕਦੇ ਹਨ:
ਬੈਠੇ ਹੋਏ ਸੌਣਾ- ਫਾਇਦੇ ਅਤੇ ਨੁਕਸਾਨ
ਫ਼ਾਇਦੇ: ਇੱਥੇ ਬੈਠੇ ਹੋਏ ਸੌਣ ਦੇ ਕੁਝ ਫਾਇਦੇ ਹਨ:
ਸੋਣਾ, ਐਪਨੀਆ ਵਿੱਚ ਮਦਦ ਕਰ ਸਕਦਾ ਹੈ: ਬੈਠੇ-ਬੈਠੇ ਸੌਣਾ ਸਲੀਪ ਐਪਨੀਆ ਦੇ ਲੱਛਣਾਂ ਨੂੰ ਘੱਟ ਕਰਨ ਵਿੱਚ ਸਹਾਇਤਾ ਕਰ ਸਕਦਾ ਹੈ ਅਤੇ ਉਨ੍ਹਾਂ ਤੋਂ ਪੀੜਤ ਲੋਕਾਂ ਨੂੰ ਰਾਹਤ ਪ੍ਰਦਾਨ ਕਰ ਸਕਦਾ ਹੈ। ਇਹ ਵਿਅਕਤੀ ਦੇ ਸਿਰ ਦੇ ਉੱਪਰ ਹੋਣ ਦੀ ਸਥਿਤੀ ਕਾਰਨ ਹੁੰਦਾ ਹੈ।
ਗਰਭ ਅਵਸਥਾ ਦੌਰਾਨ ਆਰਾਮਦਾਇਕ: ਗਰਭਵਤੀ ਔਰਤਾਂ ਅਕਸਰ ਆਪਣੇ ਪੇਟ ਲਈ ਸਹੀ ਅਤੇ ਆਰਾਮਦਾਇਕ ਪੋਜੀਸ਼ਨ ਲੱਭਣ ਦੀ ਕੋਸ਼ਿਸ਼ ਕਰਦੀਆਂ ਹਨ। ਬੈਠੇ ਹੋਏ ਸੌਣਾ ਉਨ੍ਹਾਂ ਦੇ ਪੇਟ ਨੂੰ ਆਰਾਮ ਅਤੇ ਸਹਾਇਤਾ ਪ੍ਰਦਾਨ ਕਰਕੇ ਉਨ੍ਹਾਂ ਨੂੰ ਲਾਭ ਪਹੁੰਚਾ ਸਕਦਾ ਹੈ।
ਐਸਿਡ ਰੀਫਲੈਕਸ ਤੋਂ ਰਾਹਤ: ਅਸੀਂ ਤੁਹਾਨੂੰ ਦੱਸ ਦੇਈਏ ਕਿ ਬੈਠਣ ਨਾਲ ਈਸੋਫਗਸ ਵਿੱਚ ਸਹਾਇਤਾ ਕਰ ਸਕਦਾ ਹੈ। ਇਸ ਲਈ, ਜਿਹਨਾਂ ਲੋਕਾਂ ਨੂੰ ਗੈਸਟਰੋਇੰਟੇਸਟਾਈਨਲ ਦੀ ਕੋਈ ਸਮੱਸਿਆ ਹੈ ਅਤੇ ਪਾਚਨ ਸੰਬੰਧੀ ਸਮੱਸਿਆਵਾਂ ਹਨ ਉਹ ਲੋਕ ਬੈਠੇ ਬੈਠੇ ਸੌਣ ਤੋਂ ਲਾਭ ਪ੍ਰਾਪਤ ਕਰ ਸਕਦੇ ਹਨ।
ਬੈਠੇ-ਬੈਠੇ ਸੌਣ ਦੇ ਨੁਕਸਾਨ
ਜੋੜਾਂ ਦੀ ਅਕੜਨ: ਘੱਟ ਗਤੀਸ਼ੀਲਤਾ ਅਤੇ ਸਰੀਰ ਦੀ ਘੱਟ ਸਟ੍ਰੇਚਿੰਗ ਕਾਰਨ ਜੋੜਾਂ ਦੀ ਅਕੜਨ ਦੀ ਸ਼ਿਕਾਇਤ ਹੋ ਸਕਦੀ ਹੈ। ਲੇਟਣ ਨਾਲ ਸਰੀਰ ਵਿੱਚ ਸਟ੍ਰੇਚਿੰਗ ਹੁੰਦੀ ਹੈ। ਦੂਜੇ ਪਾਸੇ, ਸਿਰਫ ਬੈਠਣਾ, ਸਟ੍ਰੇਚਿੰਗ ਨੂੰ ਸੀਮਤ ਕਰਦਾ ਹੈ, ਜਿਸਦੇ ਨਤੀਜੇ ਵਜੋਂ ਜੋੜਾਂ ਦੇ ਦਰਦ ਹੋ ਸਕਦੇ ਹਨ।
ਖੂਨ ਦੇ ਸੰਚਾਰ ਨੂੰ ਪ੍ਰਭਾਵਿਤ ਕਰਦਾ ਹੈ: ਲੰਬੇ ਸਮੇਂ ਲਈ ਇੱਕ ਸਥਿਤੀ ਵਿੱਚ ਬੈਠਣ ਨਾਲ ਧਮਣੀ ਵਿੱਚ ਖੂਨ ਦੇ ਪ੍ਰਵਾਹ ਵਿੱਚ ਰੁਕਾਵਟ ਆ ਸਕਦੀ ਹੈ। ਇਸ ਨਾਲ ਖੂਨ ਸੰਚਾਰ ਦੀ ਸਥਿਤੀ ਵਿਗੜ ਸਕਦੀ ਹੈ।
ਪਿੱਠ ਦਰਦ: ਸੌਣ ਵੇਲੇ ਸਾਡਾ ਸਰੀਰ ਇੱਕ ਲੰਬੇ ਸਮੇਂ ਲਈ ਇੱਕ ਸਥਿਤੀ ਵਿੱਚ ਰਹਿੰਦਾ ਹੈ, ਚਾਹੇ ਉਹ ਕੋਈ ਵੀ ਸਥਿਤੀ ਹੋਵੇ। ਅਜਿਹੇ ਵਿੱਚ ਜੇਕਰ ਤੁਸੀਂ ਬੈਠੇ ਬੈਠੇ ਸੌਂਦੇ ਹੋ ਤਾਂ ਇਸ ਤਰ੍ਹਾਂ ਪਿੱਠ ਅਤੇ ਸਰੀਰ ਵਿੱਚ ਦਰਦ ਹੋ ਸਕਦਾ ਹੈ ਕਿਉਂਕਿ ਸਰੀਰ ਇੱਕ ਹੀ ਪੋਜੀਸ਼ਨ ਵਿੱਚ ਬਹੁਤ ਦੇਰ ਰਹਿੰਦਾ ਹੈ।
ਕੀ ਬੈਠੇ-ਬੈਠੇ ਸੌਣਾ ਮੌਤ ਦਾ ਕਾਰਨ ਬਣ ਸਕਦਾ ਹੈ?
ਸੌਂਦੇ ਸਮੇਂ, ਸਮੇਂ ਦਾ ਧਿਆਨ ਰੱਖਣਾ ਆਸਾਨ ਨਹੀਂ ਹੋ ਸਕਦਾ ਕਿ ਤੁਸੀਂ ਕਿੰਨੀ ਦੇਰ ਤੋਂ ਸੁੱਤੇ ਹੋਏ ਹੋ। ਲੰਮੇ ਸਮੇਂ ਤੱਕ ਬੈਠਣ ਨਾਲ ਨਾੜੀ ਥ੍ਰੋਮੋਬਸਿਸ ਦੇ ਵਿਕਾਸ ਦਾ ਜੋਖਮ ਹੋ ਸਕਦਾ ਹੈ। ਇਸ ਸਥਿਤੀ ਵਿਚ ਲੱਤਾਂ ਦੇ ਥੱਲੇ ਵਾਲਾ ਹਿੱਸਾ ਜਾਂ ਪੱਟਾਂ ਦੀਆਂ ਨਾੜੀਆਂ ਵਿੱਚ ਖੂਨ ਜੰਮ ਸਕਦਾ ਹੈ। ਇਹ ਲੰਮੇ ਘੰਟਿਆਂ ਲਈ ਇੱਕ ਸਥਿਤੀ ਵਿੱਚ ਸੌਣ ਦਾ ਨਤੀਜਾ ਹੋ ਸਕਦਾ ਹੈ।
ਜੇ ਇਸਦਾ ਧਿਆਨ ਨਾ ਰੱਖਿਆ ਜਾਵੇ, ਤਾਂ ਇਹ ਇੱਕ ਘਾਤਕ ਸਥਿਤੀ ਹੋ ਸਕਦੀ ਹੈ ਜਿਸ ਨਾਲ ਐਮਰਜੈਂਸੀ ਜਾਂ ਮੌਤ ਹੋ ਸਕਦੀ ਹੈ। ਨਾੜੀ ਦੇ ਥ੍ਰੋਮੋਬਸਿਸ (ਡੀਵੀਪੀ) ਦੇ ਅਚਾਨਕ ਗਿੱਟੇ ਜਾਂ ਪੈਰਾਂ ਵਿੱਚ ਦਰਦ, ਚਮੜੀ ਦੀ ਲਾਲੀ, ਗਿੱਟੇ ਜਾਂ ਪੈਰ ਦੀ ਸੋਜ, ਲੱਤਾਂ ਵਿੱਚ ਕੜਵੱਲ ਅਤੇ ਚਮੜੀ 'ਤੇ ਗਰਮ ਸਨਸਨੀ ਕੁਝ ਆਮ ਲੱਛਣ ਹਨ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।