Home /News /lifestyle /

Blur Vision: ਜਾਣੋ ਕੀ ਹੈ ਅੱਖਾਂ ਦੀ Blur Vision ਬਿਮਾਰੀ ਅਤੇ ਇਸਦੇ ਕਾਰਨ, ਸਮੇਂ 'ਤੇ ਕਰੋ ਪਛਾਣ

ਤੁਸੀਂ ਕਈ ਵਾਰ ਦੇਖਿਆ ਹੋਵੇਗਾ ਕਿ ਤੇਜ਼ ਧੁੱਪ ਵਿੱਚੋਂ ਘਰ ਦੇ ਅੰਦਰ ਆਉਣ 'ਤੇ ਇੱਕ ਦਮ ਸਾਡੀਆਂ ਅੱਖਾਂ ਨੂੰ ਕੁੱਝ ਦਿਖਾਈ ਨਹੀਂ ਦਿੰਦਾ ਹੈ। ਇਸ ਦਾ ਕਾਰਨ ਹੁੰਦਾ ਹੈ ਸਾਡੀਆਂ ਅੱਖਾਂ ਦੀ ਕਾਰਜ ਪ੍ਰਣਾਲੀ ਜੋ ਤੇਜ਼ ਰੋਸ਼ਨੀ ਨੂੰ ਜਜ਼ਬ ਕਰਨ ਅਤੇ ਘੱਟ ਰੋਸ਼ਨੀ ਵਿੱਚ ਦੇਖਣ ਦੇ ਕਾਬਿਲ ਬਣਾਉਂਦੀ ਹੈ। ਪਰ ਕਈ ਵਾਰ ਅਚਾਨਕ ਅੱਖਾਂ ਦੇ ਸਾਹਮਣੇ ਹਨੇਰਾ ਆ ਜਾਂਦਾ ਹੈ ਅਤੇ ਸਾਨੂੰ ਧੁੰਦਲਾ ਦਿਖਾਈ ਦੇਣ ਲਗਦਾ ਹੈ।

ਹੋਰ ਪੜ੍ਹੋ ...
  • Share this:

ਅਜਿਹਾ ਕਈ ਕਾਰਨਾਂ ਕਰਕੇ ਹੋ ਸਕਦਾ ਹੈ। ਲਗਾਤਾਰ ਕੰਪਿਊਟਰ 'ਤੇ ਕੰਮ ਕਰਨ ਨਾਲ ਜਾਂ ਫਿਰ ਮੋਬਾਈਲ/ਟੀਵੀ ਦੀ ਸਕੀਂ ਦੇਖਣ ਨਾਲ ਨਜ਼ਰ ਧੁੰਦਲੀ ਹੋ ਸਕਦੀ ਹੈ। ਇਹ ਸਮੱਸਿਆ ਹੁਣ ਬਹੁਤ ਆਮ ਹੋ ਗਈ ਹੈ। ਸਾਨੂੰ ਇਸਦਾ ਸਮੇਂ ਸਿਰ ਇਲਾਜ ਕਰਨਾ ਚਾਹੀਦਾ ਹੈ ਨਹੀਂ ਤਾਂ ਇਹ ਸਾਡੀਆਂ ਅੱਖਾਂ ਦੀ ਰੋਸ਼ਨੀ ਨੂੰ ਪੂਰੀ ਤਰ੍ਹਾਂ ਖ਼ਰਾਬ ਕਰ ਸਕਦੀ ਹੈ। ਧੁੰਦਲੀ ਨਜ਼ਰ ਨੂੰ ਠੀਕ ਕਰਨ ਲਈ ਐਨਕਾਂ ਜਾਂ ਲੈਂਸਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਅੱਜ ਅਸੀਂ ਜਾਣਦੇ ਹਾਂ ਕਿ Blur Vision ਦੇ ਕੀ ਕਾਰਨ ਹੋ ਸਕਦੇ ਹਨ:

ਮੈਡੀਕਲ ਨਿਊਜ਼ ਟੂਡੇ ਵਿੱਚ ਛਪੀ ਇੱਕ ਰਿਪੋਰਟ ਅਨੁਸਾਰ ਧੁੰਦਲੀ ਨਜ਼ਰ ਦੀ ਸਮੱਸਿਆ ਅੱਖਾਂ 'ਚ ਖੁਸ਼ਕੀ ਦੇ ਕਾਰਨ ਹੋ ਸਕਦੀ ਹੈ। ਜਦੋਂ ਸਾਡੀਆਂ ਅੱਖਾਂ ਵਿੱਚ ਪਾਣੀ ਨਹੀਂ ਆਉਂਦਾ ਤਾਂ ਸਾਨੂੰ ਇਹ ਸਮੱਸਿਆ ਹੋ ਸਕਦੀ ਹੈ। ਇੱਕ ਹੋਰ ਕਾਰਨ ਹਾਈਫੇਮਾ ਹੋ ਸਕਦਾ ਹੈ। ਅਸਲ ਵਿੱਚ ਹਾਈਫੇਮਾ ਉਦੋਂ ਹੁੰਦਾ ਹੈ ਜਦੋਂ ਅੱਖ ਵਿੱਚ ਖੂਨ ਇਕੱਠਾ ਹੋ ਜਾਂਦਾ ਹੈ। ਕਈ ਵਾਰ ਕਿਸੇ ਸੱਟ, ਇਨਫੈਕਸ਼ਨ ਜਾਂ ਕਿਸੇ ਵੀ ਤਰ੍ਹਾਂ ਦੀ ਠੋਕਰ ਨਾਲ ਅੱਖ ਵਿੱਚ ਹਾਈਫੇਮਾ ਹੋ ਸਕਦਾ ਹੈ।

ਵੈਸੇ ਤਾਂ ਅਧਿਐਨ ਅਨੁਸਾਰ ਮੈਕੁਲਰ ਹੋਲ ਦੀ ਸਮੱਸਿਆ ਜ਼ਿਆਦਾਤਰ 60 ਸਾਲ ਦੀ ਉਮਰ ਤੋਂ ਬਾਅਦ ਹੁੰਦੀ ਹੈ। ਮੈਕੁਲਰ ਹੋਲ ਤੋਂ ਪੀੜਤ ਲੋਕਾਂ ਦੀ ਨਜ਼ਰ ਧੁੰਦਲੀ ਹੋ ਸਕਦੀ ਹੈ। ਇਸ ਸਥਿਤੀ ਵਿੱਚ, ਇੱਕ ਸਿੱਧੀ ਲਾਈਨ ਨੂੰ ਵੇਖਣਾ ਮੁਸ਼ਕਲ ਹੋ ਜਾਂਦਾ ਹੈ।

ਇਸ ਕਾਰਨ ਵੀ ਸਾਡੀਆਂ ਅੱਖਾਂ ਨੂੰ Blur Vision ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਅੱਖ 'ਤੇ ਲੱਗੀ ਕਿਸੇ ਵੀ ਸੱਟ ਤੋਂ ਬਾਅਦ ਅੱਖਾਂ ਦੇ ਡਾਕਟਰ ਨੂੰ ਜ਼ਰੂਰ ਦਿਖਾਓ।

ਅਸੀਂ ਇਹ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਉਮਰ ਦੇ ਨਾਲ ਅੱਖਾਂ ਦੀ ਰੋਸ਼ਨੀ ਘਟਦੀ ਹੈ ਅਤੇ ਇਹ ਇਸ ਨਾਲ ਅੱਖਾਂ ਦੀਆਂ ਮਾਸਪੇਸ਼ੀਆਂ ਦੇ ਖਰਾਬ ਹੋਣ ਦੀ ਸਮੱਸਿਆ ਵੱਧ ਜਾਂਦੀ ਹੈ। ਇਹ ਸਮੱਸਿਆ ਵਧਦੀ ਉਮਰ ਦੇ ਨਾਲ ਵਧਦੀ ਜਾਂਦੀ ਹੈ, ਜੋ ਇੱਕ ਜਾਂ ਦੋਵੇਂ ਅੱਖਾਂ ਵਿੱਚ ਹੋ ਸਕਦੀ ਹੈ।

Published by:Drishti Gupta
First published:

Tags: Eyesight, Health care, Health news, Health tips