Home /News /lifestyle /

Health: ਇਹ ਆਮ ਲੱਛਣ ਹੋ ਸਕਦੇ ਹਨ Sinus ਦੀ ਬਿਮਾਰੀ ਦੇ ਸੰਕੇਤ, ਇੰਝ ਕਰੋ ਪਛਾਣ

Health: ਇਹ ਆਮ ਲੱਛਣ ਹੋ ਸਕਦੇ ਹਨ Sinus ਦੀ ਬਿਮਾਰੀ ਦੇ ਸੰਕੇਤ, ਇੰਝ ਕਰੋ ਪਛਾਣ

Health: ਇਹ ਆਮ ਲੱਛਣ ਹੋ ਸਕਦੇ ਹਨ Sinus ਦੀ ਬਿਮਾਰੀ ਦੇ ਸੰਕੇਤ, ਇੰਝ ਕਰੋ ਪਛਾਣ

Health: ਇਹ ਆਮ ਲੱਛਣ ਹੋ ਸਕਦੇ ਹਨ Sinus ਦੀ ਬਿਮਾਰੀ ਦੇ ਸੰਕੇਤ, ਇੰਝ ਕਰੋ ਪਛਾਣ

Symptoms Of Sinus: ਕਿਸੇ ਵੀ ਬਿਮਾਰੀ ਦੀ ਪਛਾਣ ਉਸ ਦੇ ਲੱਛਣਾਂ ਤੋਂ ਹੁੰਦੀ ਹੈ। ਪਰ ਕਈ ਵਾਰ ਕੁਝ ਬਿਮਾਰੀਆਂ ਦੇ ਲੱਛਣ ਆਮ ਹੁੰਦੇ ਹਨ ਜਾਂ ਇਕੋ ਜਿਹੇ ਹੁੰਦੇ ਹਨ ਜਿਸ ਕਾਰਨ ਬਿਮਾਰੀ ਦੀ ਸਹੀ ਪਛਾਣ ਨਹੀਂ ਹੋ ਪਾਂਦੀ। ਅਜਿਹੇ ਵਿੱਚ ਬਿਮਾਰੀ ਦੇ ਇਲਾਜ ਵਿੱਚ ਵੀ ਦੇਰੀ ਹੋ ਸਕਦੀ ਹੈ। ਇਸ ਲਈ ਕਿਸੇ ਤਰ੍ਹਾਂ ਦੇ ਲੱਛਣਾਂ ਨੂੰ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।

ਹੋਰ ਪੜ੍ਹੋ ...
  • Share this:
Symptoms Of Sinus: ਕਿਸੇ ਵੀ ਬਿਮਾਰੀ ਦੀ ਪਛਾਣ ਉਸ ਦੇ ਲੱਛਣਾਂ ਤੋਂ ਹੁੰਦੀ ਹੈ। ਪਰ ਕਈ ਵਾਰ ਕੁਝ ਬਿਮਾਰੀਆਂ ਦੇ ਲੱਛਣ ਆਮ ਹੁੰਦੇ ਹਨ ਜਾਂ ਇਕੋ ਜਿਹੇ ਹੁੰਦੇ ਹਨ ਜਿਸ ਕਾਰਨ ਬਿਮਾਰੀ ਦੀ ਸਹੀ ਪਛਾਣ ਨਹੀਂ ਹੋ ਪਾਂਦੀ। ਅਜਿਹੇ ਵਿੱਚ ਬਿਮਾਰੀ ਦੇ ਇਲਾਜ ਵਿੱਚ ਵੀ ਦੇਰੀ ਹੋ ਸਕਦੀ ਹੈ। ਇਸ ਲਈ ਕਿਸੇ ਤਰ੍ਹਾਂ ਦੇ ਲੱਛਣਾਂ ਨੂੰ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਜਿਵੇਂ ਕਿ ਜ਼ੁਕਾਮ ਕਾਰਨ ਨੱਕ ਬੰਦ ਹੋਣਾ ਅਤੇ ਛਿੱਕ ਆਉਣਾ ਆਮ ਗੱਲ ਹੈ ਪਰ ਜ਼ਿਆਦਾ ਦੇਰ ਤੱਕ ਸਰਦੀ ਰਹਿਣਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਲਗਾਤਾਰ ਛਿੱਕਾਂ ਆਉਣਾ ਅਤੇ ਨੱਕ ਵਗਣਾ ਵੀ Sinus ਦੇ ਲੱਛਣ ਹੋ ਸਕਦੇ ਹਨ।

Sinus ਅੱਖਾਂ ਅਤੇ ਮੱਥੇ ਦੇ ਵਿਚਕਾਰ ਸਥਿਤ ਸਮਾਲ ਏਅਰ ਪਾਕਿਟਸ (Small Air Pockets)ਹੁੰਦੀਆਂ ਹਨ। ਜਦੋਂ Sinus ਅਤੇ ਨੱਕ ਦੇ ਪੈਸੇਜ ਵਿੱਚ ਸੋਜਿਸ਼ ਹੋ ਜਾਂਦੀ ਹੈ ਤਾਂ ਇਹ sinusitis ਦਾ ਰੂਪ ਲੈ ਲੈਂਦਾ ਹੈ। Sinus ਕਾਰਨ ਸਿਰ ਦਰਦ, ਛਿੱਕਾਂ ਆਉਣਾ ਅਤੇ ਗਲੇ ਵਿੱਚ ਖਰਾਸ਼ ਹੋ ਸਕਦੀ ਹੈ। ਇਹ ਸਮੱਸਿਆ ਲਗਾਤਾਰ ਐਲਰਜੀ ਜਾਂ ਇਨਫੈਕਸ਼ਨ ਕਾਰਨ ਵੀ ਹੋ ਸਕਦੀ ਹੈ। ਹਾਲਾਂਕਿ Sinus ਦੀ ਲਾਗ ਇੱਕ ਆਮ ਸਥਿਤੀ ਹੈ, ਪਰ ਸਹੀ ਇਲਾਜ ਦੀ ਘਾਟ ਕਾਰਨ ਇਹ ਖਤਰਨਾਕ ਵੀ ਹੋ ਸਕਦਾ ਹੈ। ਆਓ ਜਾਣਦੇ ਹਾਂ Sinus ਕਾਰਨ ਹੋਣ ਵਾਲੀਆਂ ਸਮੱਸਿਆਵਾਂ ਅਤੇ ਲੱਛਣਾਂ ਬਾਰੇ।

sinusitis ਕੀ ਹੈ?
ਸਭ ਤੋਂ ਪਹਿਲਾਂ ਇਹ ਜਾਣਦੇ ਹਾਂ ਕਿ Sinus ਹੁੰਦਾ ਕੀ ਹੈ। ਹੈਲਥਲਾਈਨ ਦੇ ਅਨੁਸਾਰ, sinusitis ਇੱਕ ਸੰਕਰਮਣ ਹੈ ਜਿਸ ਵਿੱਚ Sinus ਬਲਾਕੇਜ ਕਾਰਨ ਇੱਕ ਤੋਂ ਵੱਧ Sinus ਵਿੱਚ ਸੋਜ ਹੋ ਜਾਂਦੀ ਹਨ। ਇਹ ਸਮੱਸਿਆ ਲੰਬੇ ਸਮੇਂ ਤੱਕ ਰਹਿੰਦੀ ਹੈ। ਕਈ ਵਾਰ ਠੀਕ ਹੋਣ ਵਿੱਚ ਤਿੰਨ ਤੋਂ ਚਾਰ ਹਫ਼ਤੇ ਲੱਗ ਜਾਂਦੇ ਹਨ। Sinus ਦੇ ਕਈ ਲੱਛਣ ਹੋ ਸਕਦੇ ਹਨ, ਜਿਨ੍ਹਾਂ ਨੂੰ ਨਜ਼ਰਅੰਦਾਜ਼ ਕਰਨ ਨਾਲ ਸਿਹਤ 'ਤੇ ਬੁਰਾ ਪ੍ਰਭਾਵ ਪੈ ਸਕਦਾ ਹੈ।

ਤੇਜ਼ ਬੁਖਾਰ
Sinus ਵਿੱਚ ਬੁਖਾਰ ਹੋਣਾ ਆਮ ਗੱਲ ਹੈ ਪਰ ਇਨਫੈਕਸ਼ਨ ਵਧਣ ਕਾਰਨ ਤੇਜ਼ ਬੁਖਾਰ ਵੀ ਆ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਡਾਕਟਰ ਦੀ ਸਲਾਹ ਲੈਣੀ ਜ਼ਰੂਰੀ ਹੈ।

ਥਕਾਵਟ
ਵਾਰ-ਵਾਰ ਸਰਦੀ ਹੋਣ ਨਾਲ ਅਤੇ ਛਿੱਕਾਂ ਆਉਣ ਨਾਲ ਸਰੀਰ ਵਿੱਚ ਕਮਜ਼ੋਰੀ ਮਹਿਸੂਸ ਹੁੰਦੀ ਹੈ। ਇਸ ਦੌਰਾਨ ਕੁਝ ਵੀ ਖਾਣ-ਪੀਣ ਦਾ ਮਨ ਨਹੀਂ ਕਰਦਾ। ਨੱਕ ਬੰਦ ਹੋਣ ਅਤੇ ਬੁਖਾਰ ਕਾਰਨ ਟੇਸਟ ਬਡ (Taste Bud) ਵੀ ਬਦਲ ਜਾਂਦੇ ਹਨ।

ਸਿਰ ਦਰਦ
Sinus ਦੀ ਸਮੱਸਿਆ ਵਧਣ 'ਤੇ ਸਿਰ ਦਰਦ ਰਹਿੰਦਾ ਹੈ। ਸਿਰਦਰਦ ਜ਼ਿਆਦਾ ਹੋਣ ਕਾਰਨ ਚੱਕਰ ਆਉਣ ਦੀ ਸਮੱਸਿਆ ਵੀ ਵੱਧ ਸਕਦੀ ਹੈ।

ਰਾਤ ਨੂੰ ਵਧੇਰੇ ਖੰਘ
ਹਾਲਾਂਕਿ Sinus'ਚ ਜ਼ੁਕਾਮ ਅਤੇ ਨੱਕ ਬੰਦ ਹੋਣ ਦੀ ਸਮੱਸਿਆ ਹੁੰਦੀ ਹੈ ਪਰ ਕਈ ਲੋਕਾਂ ਨੂੰ ਖੰਘ ਵੀ ਸ਼ੁਰੂ ਹੋ ਜਾਂਦੀ ਹੈ। ਖੰਘ ਜ਼ਿਆਦਾਤਰ ਰਾਤ ਨੂੰ ਹੁੰਦੀ ਹੈ। ਲੇਟਣ 'ਤੇ, ਬਲਗ਼ਮ ਨੱਕ ਅਤੇ ਗਲੇ ਵਿੱਚ ਫਸ ਜਾਂਦੀ ਹੈ, ਜੋ ਖੰਘ ਨੂੰ ਹੋਰ ਵਧਾ ਦਿੰਦੀ ਹੈ।

ਸੁੰਘਣ ਦੀ ਅਯੋਗਤਾ
ਜ਼ਿਆਦਾਤਰ Sinus'ਚ ਨੱਕ ਬੰਦ ਰਹਿੰਦਾ ਹੈ, ਜਿਸ ਕਾਰਨ ਸੁੰਘਣ ਵਿੱਚ ਮੁਸ਼ਕਿਲਾਂ ਖੜ੍ਹੀਆਂ ਹੋ ਜਾਂਦੀਆਂ ਹਨ। ਅਜਿਹੀ ਸਥਿਤੀ ਵਿੱਚ ਕਈ ਵਾਰ ਬਦਬੂ ਅਤੇ ਮਹਿਕ ਵਿਚਲਾ ਫਰਕ ਦੱਸਣਾ ਵੀ ਔਖਾ ਹੋ ਜਾਂਦਾ ਹੈ।

Sinus ਦੇ ਕਾਰਨ
- ਐਲਰਜੀ
- ਪ੍ਰਦੂਸ਼ਣ
- ਮੌਸਮੀ ਜ਼ੁਕਾਮ
- ਖੁਸ਼ਕ Sinus
Published by:Drishti Gupta
First published:

Tags: Anti virus, Health tips, Lifestyle

ਅਗਲੀ ਖਬਰ