HOME » NEWS » Life

ਦਿਮਾਗ ਨੂੰ ਨੁਕਸਾਨ ਪਹੁੰਚਾਉਂਦੀਆਂ ਨੇ ਇਹ ਆਦਤਾਂ, ਅੱਜ ਹੀ ਸੁਧਾਰੋ

News18 Punjabi | News18 Punjab
Updated: September 10, 2020, 3:20 PM IST
share image
ਦਿਮਾਗ ਨੂੰ ਨੁਕਸਾਨ ਪਹੁੰਚਾਉਂਦੀਆਂ ਨੇ ਇਹ ਆਦਤਾਂ, ਅੱਜ ਹੀ ਸੁਧਾਰੋ
ਰਾਤ ਨੂੰ ਲੰਬੇ ਸਮੇਂ ਤੋਂ ਟੀਵੀ, ਮੋਬਾਈਲ ਚਲਾਉਣ ਕਾਰਨ ਇਹ ਨੀਂਦ ਨੂੰ ਪ੍ਰਭਾਵਤ ਕਰਦੀ ਹੈ।

ਬਹੁਤ ਸਾਰੀਆਂ ਆਦਤਾਂ ਸਾਡੀ ਰੋਜ਼ਮਰ੍ਹਾ ਦੀਆਂ ਰੁਟੀਨ ਵਿੱਚ ਸ਼ਾਮਲ ਹਨ, ਜੋ ਕਿਤੇ ਕਿਤੇ ਸਾਡੇ ਦਿਮਾਗ ਦੀਆਂ ਮਾਸਪੇਸ਼ੀਆਂ ਨੂੰ ਪ੍ਰਭਾਵਤ ਕਰਦੀਆਂ ਹਨ

  • Share this:
  • Facebook share img
  • Twitter share img
  • Linkedin share img
ਜਿੰਦਗੀ ਵਿਚ ਰੋਜ਼ਾਨਾ ਦੀ ਭੱਜ-ਨੱਠ ਕਰਕੇ ਜਿੱਥੇ ਸਰੀਰਕ ਤਕਲੀਫਾਂ ਵੱਧ ਰਹੀਆਂ ਹਨ, ਉਥੇ ਮਾਨਸਿਕਾ ਤਣਾਅ ਵੀ ਘੱਟ ਨਹੀਂ ਹੈ। ਅਜਿਹੀ ਸਥਿਤੀ ਵਿੱਚ ਬਹੁਤ ਸਾਰੀਆਂ ਆਦਤਾਂ ਸਾਡੀ ਰੋਜ਼ਮਰ੍ਹਾ ਦੀਆਂ ਰੁਟੀਨ ਵਿੱਚ ਸ਼ਾਮਲ ਹਨ, ਜੋ ਕਿਤੇ ਕਿਤੇ ਸਾਡੇ ਦਿਮਾਗ ਦੀਆਂ ਮਾਸਪੇਸ਼ੀਆਂ ਨੂੰ ਪ੍ਰਭਾਵਤ ਕਰਦੀਆਂ ਹਨ। ਆਓ ਜਾਣਦੇ ਹਾਂ ਕੁਝ ਅਜਿਹੀਆਂ ਆਦਤਾਂ ਬਾਰੇ, ਜਿਨ੍ਹਾਂ ਨੂੰ ਤੁਰੰਤ ਬਦਲਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਇਸਦਾ ਦਿਮਾਗ ‘ਤੇ ਅੱਜ ਜਾਂ ਕਲ ਮਾੜੇ ਪ੍ਰਭਾਵ ਪੈ ਸਕਦੇ ਹਨ।

 ਜ਼ਿਆਦਾ ਕੈਲਰੀਵਾਲਾ ਭੋਜਨ ਖਾਣਾ

myUpchar ਨਾਲ ਜੁੜੀ ਡਾ: ਨੇਹਾ ਸੂਰਿਆਵੰਸ਼ੀ ਦੇ ਅਨੁਸਾਰ, ਘਰ ਵਿੱਚ ਵੱਖ-ਵੱਖ ਚੀਜ਼ਾਂ ਬਣਾ ਕੇ ਖਾਣ ਦੀਆਂ ਆਦਤਾਂ ਮੋਟਾਪੇ ਦਾ ਕਾਰਨ ਬਣਦੀ ਹੈ। ਸਰੀਰ ਨੂੰ ਇਕ ਲੋੜੀਂਦੀ ਮਾਤਰਾ ਵਿਚ ਕੈਲੋਰੀ ਦੀ ਜ਼ਰੂਰਤ ਹੁੰਦੀ ਹੈ। ਜੇ ਇਸ ਨਾਲ ਵਧੇਰੇ ਕੈਲੋਰੀ ਮਿਲਦੀ ਹੈ ਤਾਂ ਸਰੀਰ ਇਸ ਨੂੰ ਪਚਾਉਣ ਵਿਚ ਅਸਮਰੱਥ ਹੁੰਦਾ ਹੈ, ਜੋ ਚਰਬੀ ਦੇ ਰੂਪ ਵਿਚ ਸਰੀਰ ਵਿਚ ਜਮ੍ਹਾ ਹੋ ਜਾਂਦਾ ਹੈ। ਕੁਝ ਲੋਕ ਸੁਆਦ ਵਿਚ ਬਹੁਤ ਜ਼ਿਆਦਾ ਖਾ ਜਾਂਦੇ ਹਨ, ਜੋ ਦਿਮਾਗ ਨੂੰ ਪ੍ਰਭਾਵਤ ਕਰਦੇ ਹਨ। ਜ਼ਿਆਦਾ ਖਾਣ ਨਾਲ ਸਰੀਰ ਵਿਚ ਇਨਸੁਲਿਨ ਦਾ ਪੱਧਰ ਵੀ ਵੱਧ ਜਾਂਦਾ ਹੈ, ਜਿਸ ਨਾਲ ਸ਼ੂਗਰ ਅਤੇ ਮੋਟਾਪਾ ਵੱਧਣ ਲੱਗਦਾ ਹੈ। ਇਨ੍ਹਾਂ ਸਮੱਸਿਆਵਾਂ ਦੇ ਕਾਰਨ ਯਾਦਦਾਸ਼ਤ ਸ਼ਕਤੀ ਵੀ ਪ੍ਰਭਾਵਤ ਹੁੰਦੀ ਹੈ।
ਮੋਬਾਇਲ ਦੀ ਜ਼ਿਆਦਾ ਵਰਤੋਂ ਹਾਨੀਕਾਰਕ

ਅੱਜ ਕੱਲ ਮੋਬਾਈਲ ਹਰ ਕਿਸੇ ਲਈ ਮਹੱਤਵਪੂਰਣ ਹੋ ਗਿਆ ਹੈ। ਅੱਜਕਲ ਦਿਨ ਦੀ ਰੁਟੀਨ ਮੋਬਾਈਲ ਚਲਾਉਣ ਨਾਲ ਸ਼ੁਰੂ ਹੁੰਦੀ ਹੈ ਅਤੇ ਮੋਬਾਈਲ ਨੂੰ ਚਲਾਉਣ ਨਾਲ ਹੀ ਖਤਮ ਹੁੰਦੀ ਹੈ। ਮੋਬਾਈਲ 'ਤੇ ਲਗਾਤਾਰ ਗੱਲ ਕਰਨਾ ਜੀਵਨ ਸ਼ੈਲੀ ਦਾ ਹਿੱਸਾ ਬਣ ਗਿਆ ਹੈ। ਫੋਨ ਦੀ ਬਹੁਤ ਜ਼ਿਆਦਾ ਵਰਤੋਂ ਦਿਮਾਗ ਨੂੰ ਪ੍ਰਭਾਵਤ ਕਰਦੀ ਹੈ। ਮੋਬਾਈਲ ਵਿਚੋਂ ਨਿਕਲ ਰਹੀ ਰੇਡੀਏਸ਼ਨ ਦਿਮਾਗ ਦੇ ਸੈੱਲਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਨੀਂਦ ਘੱਟ ਆਉਣਾ, ਦਿਨ ਭਰ ਸੁਸਤ ਹੋਣਾ, ਸਿਰਦਰਦ, ਉੱਚ ਤਣਾਅ ਵਰਗੀਆਂ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ।

ਤਮਾਕੂਨੋਸ਼ੀ ਕਰਨ ਦੀ ਗਲਤ ਆਦਤ

ਦਿਮਾਗ ਦੇ ਸੈੱਲ ਵੀ ਤੰਬਾਕੂਨੋਸ਼ੀ ਜਾਂ ਨਸ਼ਾ ਕਰਨ ਵਾਲੀਆਂ ਆਦਤਾਂ ਕਾਰਨ ਨੁਕਸਾਨੇ ਜਾਂਦੇ ਹਨ। ਸਿਗਰਟ ਪੀਣਾ ਜਾਂ ਕਿਸੇ ਵੀ ਤਰਾਂ ਦਾ ਨਸ਼ਾ ਯਾਦਦਾਸ਼ਤ ਨੂੰ ਕਮਜ਼ੋਰ ਕਰਦਾ ਹੈ। ਜ਼ਿਆਦਾ ਨਸ਼ਾ ਕਰਨ ਨਾਲ ਸਰੀਰ ਵੀ ਕਮਜ਼ੋਰ ਹੋ ਜਾਂਦਾ ਹੈ। ਕਿਸੇ ਵੀ ਕਿਸਮ ਦਾ ਨਸ਼ਾ ਸਿਰਫ ਸਰੀਰ ਨੂੰ ਨੁਕਸਾਨ ਪਹੁੰਚਾਉਂਦਾ ਹੈ। ਦਿਮਾਗ ਦੇ ਸੈੱਲ ਨਸ਼ੇ ਦੇ ਆਦੀ ਬਣ ਜਾਂਦੇ ਹਨ।

ਦੇਰ ਰਾਤ  ਤੱਕ ਜਾਗਣਾ

ਹਰ ਕਿਸੇ ਲਈ ਨੀਂਦ ਲੈਣਾ ਜ਼ਰੂਰੀ ਹੁੰਦਾ ਹੈ। ਵਿਗੜਦੀ ਰੁਟੀਨ ਕਾਰਨ ਦੇਰ ਰਾਤ ਤੱਕ ਸੌਣ ਦੀ ਆਦਤ ਬਣ ਜਾਂਦੀ ਹੈ। ਰਾਤ ਨੂੰ ਲੰਬੇ ਸਮੇਂ ਤੋਂ ਟੀਵੀ, ਮੋਬਾਈਲ ਚਲਾਉਣ ਕਾਰਨ ਇਹ ਨੀਂਦ ਨੂੰ ਪ੍ਰਭਾਵਤ ਕਰਦੀ ਹੈ। ਇਸਦਾ ਕਾਰਨ ਇਹ ਹੈ ਕਿ ਜਦੋਂ ਦਿਮਾਗ ਨੀਂਦ ਦਾ ਸੰਕੇਤ ਦਿੰਦਾ ਹੈ, ਉਸ ਵੇਲੇ ਸੌਣ ਦੀ  ਬਜਾਏ ਹੋਰ ਕੰਮ ਕਰਨ ਨਾਲ ਨੀਂ ਵਿਚ ਵਿਘਨ ਪੈਂਦਾ ਹੈ। ਜੇ ਨੀਂਦ ਘੱਟ ਹੋਵੇਗੀ ਤਾਂ ਕੁਦਰਤੀ ਤੌਰ 'ਤੇ ਦਿਮਾਗ ਨੂੰ ਪ੍ਰਭਾਵਤ ਕਰੇਗੀ। ਫਿਰ ਸਵੇਰੇ ਜਲਦੀ ਜਾਗਣ ਕਾਰਨ ਨੀਂਦ ਦੀ ਘਾਟ ਨਾਲ ਸਰੀਰ ਅਤੇ ਦਿਮਾਗ ਦੋਵੇਂ ਕਮਜ਼ੋਰ ਹੋਣੇ ਸ਼ੁਰੂ ਹੋ ਜਾਂਦੇ ਹਨ। ਕੁਝ ਲੋਕਾਂ ਵਿਚ ਦੇਰ ਰਾਤ ਜਾਗਣ ਕਾਰਨ ਡਿਪੈਰਸ਼ਨ ਦੀ ਸਮੱਸਿਆ ਵੀ ਸ਼ੁਰੂ ਹੋ ਜਾਂਦੀ ਹੈ। ਮਾਈਉਪਚਾਰ ਨਾਲ ਜੁੜੀ ਡਾ. ਮੇਧਾਵੀ ਅਗਰਵਾਲ ਦੇ ਅਨੁਸਾਰ ਬਹੁਤ ਸਾਰੇ ਲੋਕ ਨੂੰ ਰਾਤ ਵੇਲੇ ਨੀਂਦ ਨਹੀਂ ਆਉਣਾ ਵੀ ਇਸ ਸਮੱਸਿਆ ਦਾ ਹਿੱਸਾ ਹੈ।

ਕਸਰਤ ਨਹੀਂ ਕਰਨਾ

ਜ਼ਿਆਦਾਤਰ ਲੋਕ ਸਰੀਰਕ ਕਸਰਤ ਵੱਲ ਜ਼ਿਆਦਾ ਧਿਆਨ ਨਹੀਂ ਦਿੰਦੇ, ਜਿਸ ਕਾਰਨ ਸਰੀਰ ਵਿਚ ਜੜੱਤਆ ਆਉਣੀ ਸ਼ੁਰੂ ਹੋ ਜਾਂਦੀ ਹੈ। ਕਸਰਤ ਕਰਨ ਨਾਲ ਸਰੀਰ ਵਿਚ ਖੂਨ ਸੰਚਾਰ ਹੁੰਦਾ ਹੈ। ਮਨ ਵੀ ਤਾਜ਼ਗੀ ਮਹਿਸੂਸ ਕਰਦਾ ਹੈ। ਦਿਮਾਗ ਨੂੰ ਸੰਤੁਲਿਤ ਰੱਖਣ ਲਈ ਪ੍ਰਤੀ ਦਿਨ ਘੱਟੋ ਘੱਟ 30 ਤੋਂ 40 ਮਿੰਟ ਕਸਰਤ ਕਰਨੀ ਚਾਹੀਦੀ ਹੈ।
Published by: Ashish Sharma
First published: September 10, 2020, 3:20 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading