Home /News /lifestyle /

Health Tips: ਦਿਲ ਨੂੰ ਸਿਹਤਮੰਦ ਰੱਖਣ ਲਈ ਚੰਗੀ ਨੀਂਦ ਦੇ ਨਾਲ-ਨਾਲ ਆਪਣੀ ਰੁਟੀਨ 'ਚ ਇਨ੍ਹਾਂ ਚੀਜ਼ਾਂ ਨੂੰ ਕਰੋ ਸ਼ਾਮਿਲ

Health Tips: ਦਿਲ ਨੂੰ ਸਿਹਤਮੰਦ ਰੱਖਣ ਲਈ ਚੰਗੀ ਨੀਂਦ ਦੇ ਨਾਲ-ਨਾਲ ਆਪਣੀ ਰੁਟੀਨ 'ਚ ਇਨ੍ਹਾਂ ਚੀਜ਼ਾਂ ਨੂੰ ਕਰੋ ਸ਼ਾਮਿਲ

Health Tips: ਦਿਲ ਨੂੰ ਸਿਹਤਮੰਦ ਰੱਖਣ ਲਈ ਚੰਗੀ ਨੀਂਦ ਦੇ ਨਾਲ-ਨਾਲ ਆਪਣੀ ਰੁਟੀਨ 'ਚ ਇਨ੍ਹਾਂ ਚੀਜ਼ਾਂ ਨੂੰ ਕਰੋ ਸ਼ਾਮਿਲ

Health Tips: ਦਿਲ ਨੂੰ ਸਿਹਤਮੰਦ ਰੱਖਣ ਲਈ ਚੰਗੀ ਨੀਂਦ ਦੇ ਨਾਲ-ਨਾਲ ਆਪਣੀ ਰੁਟੀਨ 'ਚ ਇਨ੍ਹਾਂ ਚੀਜ਼ਾਂ ਨੂੰ ਕਰੋ ਸ਼ਾਮਿਲ

ਅੱਜ ਦੇ ਸਮੇਂ ਵਿੱਚ ਨੀਂਦ ਨਾ ਆਉਂਣਾ ਬਹੁਤ ਲੋਕਾਂ ਦੀ ਸਮੱਸਿਆ ਹੈ। ਸਿਹਤਮੰਦ ਦਿਲ ਅਤੇ ਦਿਮਾਗ ਲਈ ਲੋੜੀਂਦੀ ਨੀਂਦ ਬਹਤੁ ਜ਼ਰੂਰੀ ਹੈ। ਚੰਗੀ ਨੀਂਦ ਲੈਣ ਵਾਲੇ ਲੋਕ ਮੋਟਾਪਾ, ਬਲੱਡ ਪ੍ਰੈਸ਼ਰ ਅਤੇ ਟਾਈਪ 2 ਡਾਇਬਟੀਜ਼ ਵਰਗੀਆਂ ਸਮੱਸਿਆਵਾਂ ਤੋਂ ਦੂਰ ਰਹਿੰਦੇ ਹਨ।

  • Share this:

ਅੱਜ ਦੇ ਸਮੇਂ ਵਿੱਚ ਨੀਂਦ ਨਾ ਆਉਂਣਾ ਬਹੁਤ ਲੋਕਾਂ ਦੀ ਸਮੱਸਿਆ ਹੈ। ਸਿਹਤਮੰਦ ਦਿਲ ਅਤੇ ਦਿਮਾਗ ਲਈ ਲੋੜੀਂਦੀ ਨੀਂਦ ਬਹਤੁ ਜ਼ਰੂਰੀ ਹੈ। ਚੰਗੀ ਨੀਂਦ ਲੈਣ ਵਾਲੇ ਲੋਕ ਮੋਟਾਪਾ, ਬਲੱਡ ਪ੍ਰੈਸ਼ਰ ਅਤੇ ਟਾਈਪ 2 ਡਾਇਬਟੀਜ਼ ਵਰਗੀਆਂ ਸਮੱਸਿਆਵਾਂ ਤੋਂ ਦੂਰ ਰਹਿੰਦੇ ਹਨ। ਨੀਂਦ ਤੋਂ ਇਲਾਵਾ ਦਿਲ ਨੂੰ ਸਿਹਤਮੰਦ ਰੱਖਣ ਲਈ ਜੀਵਨਸ਼ੈਲੀ 'ਚ ਕਈ ਬਦਲਾਅ ਲਿਆਉਣੇ ਜ਼ਰੂਰੀ ਹਨ। ਕਈ ਵਾਰ ਛੋਟੀਆਂ-ਛੋਟੀਆਂ ਤਬਦੀਲੀਆਂ ਵੱਡੀਆਂ ਬਿਮਾਰੀਆਂ ਨੂੰ ਠੀਕ ਕਰ ਸਕਦੀਆਂ ਹਨ। ਆਓ ਜਾਣਦੇ ਹਾਂ ਕਿ ਹੋਰ ਕਿਹੜੀਆਂ ਚੀਜ਼ਾਂ ਨੂੰ ਰੋਜ਼ਾਨਾ ਰੁਟੀਨ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ ਜੋ ਦਿਲ ਨੂੰ ਸਿਹਤਮੰਦ ਬਣਾਉਣ ਵਿੱਚ ਮਦਦ ਕਰ ਸਕਦੀਆਂ ਹਨ।

ਲਾਫਟਰ ਥੈਰੇਪੀ

ਖੁਸ਼ ਰਹਿਣਾ ਅੰਦਰੂਨੀ ਅਤੇ ਬਾਹਰੀ ਸਿਹਤ ਲਈ ਜ਼ਰੂਰੀ ਹੈ। ਖੁਸ਼ ਰਹਿਣਾ ਦਿਲ ਨੂੰ ਸਿਹਤਮੰਦ ਬਣਾਉਣ ਵਿਚ ਮਦਦ ਕਰਦਾ ਹੈ। ਖੁਸ਼ ਰਹਿਣ ਲਈ ਲਾਫਟਰ ਥੈਰੇਪੀ ਅਪਣਾਈ ਜਾ ਸਕਦੀ ਹੈ। ਹੱਸਣਾ ਦਿਲ ਲਈ ਚੰਗਾ ਹੁੰਦਾ ਹੈ। ਹਾਸਾ ਤਣਾਅ ਦੇ ਹਾਰਮੋਨਸ ਨੂੰ ਘਟਾਉਂਦਾ ਹੈ, ਧਮਨੀਆਂ ਵਿੱਚ ਸੋਜ ਘਟਾਉਂਦਾ ਹੈ ਅਤੇ ਉੱਚ-ਘਣਤਾ ਵਾਲੇ ਲਿਪੋਪ੍ਰੋਟੀਨ ਨੂੰ ਵਧਾਉਂਦਾ ਹੈ ਜਿਸਨੂੰ ਚੰਗਾ ਕੋਲੇਸਟ੍ਰੋਲ ਕਿਹਾ ਜਾਂਦਾ ਹੈ।

ਰੋਜ਼ਾਨਾ ਕਸਰਤ ਕਰੋ

ਦਿਲ ਦੀ ਸਿਹਤ ਲਈ ਕਸਰਤ ਬਹੁਤ ਜ਼ਰੂਰੀ ਹੈ। ਇਸ ਲਈ ਦਫ਼ਤਰ ਜਾਂ ਮੌਲ 'ਚ ਲਿਫਟ ਦੀ ਬਜਾਏ ਪੌੜੀਆਂ ਦੀ ਵਰਤੋਂ ਕਰਨ ਦੀ ਆਦਤ ਬਣਾਓ। ਪੌੜੀਆਂ ਚੜ੍ਹਨਾ ਇੱਕ ਚੰਗੀ ਕਸਰਤ ਹੈ। ਸੈਰ ਕਰਨਾ ਵੀ ਦਿਲ ਲਈ ਫਾਇਦੇਮੰਦ ਹੁੰਦਾ ਹੈ। ਜਦੋਂ ਵੀ ਤੁਹਾਨੂੰ ਸਮਾਂ ਮਿਲੇ, ਪਾਰਕ ਵਿੱਚ ਸੈਰ ਕਰਨ ਲਈ ਜਾਓ। ਬੱਚੇ ਨਾਲ ਪਾਰਕ ਵਿੱਚ ਖੇਡਣਾ ਵੀ ਇੱਕ ਤਰ੍ਹਾਂ ਦੀ ਕਸਰਤ ਹੈ।

ਓਮੇਗਾ-3 ਫੈਟੀ ਐਸਿਡ ਦਾ ਸੇਵਨ

ਓਮੇਗਾ-3 ਫੈਟੀ ਐਸਿਡ ਭਰਪੂਰ ਖੁਰਾਕ ਦਿਲ ਦੇ ਰੋਗਾਂ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦੀ ਹੈ। ਸੈਲਮਨ, ਟੂਨਾ, ਸਾਰਡੀਨ ਅਤੇ ਹੈਰਿੰਗ ਵਰਗੀਆਂ ਮੱਛੀਆਂ ਨੂੰ ਓਮੇਗਾ-3 ਫੈਟੀ ਐਸਿਡ ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ। ਤੁਸੀਂ ਹਫ਼ਤੇ ਵਿੱਚ ਘੱਟੋ-ਘੱਟ ਦੋ ਵਾਰ ਇਨ੍ਹਾਂ ਦਾ ਸੇਵਨ ਕਰ ਸਕਦੇ ਹੋ।

ਯੋਗਾ

ਯੋਗਾ ਸੰਤੁਲਨ, ਲਚਕਤਾ ਅਤੇ ਤਾਕਤ ਵਧਾਉਣ ਵਿੱਚ ਮਦਦਗਾਰ ਹੈ। ਇਹ ਸਰੀਰ ਦੀਆਂ ਮਾਸਪੇਸ਼ੀਆਂ ਨੂੰ ਆਰਾਮ ਦਿੰਦਾ ਹੈ ਅਤੇ ਤਣਾਅ ਨੂੰ ਘਟਾਉਂਦਾ ਹੈ। ਯੋਗਾ ਦਿਲ ਦੀ ਸਿਹਤ ਵਿੱਚ ਵੀ ਸੁਧਾਰ ਕਰਦਾ ਹੈ। ਯੋਗਾ ਕਾਰਡੀਓਵੈਸਕੁਲਰ ਬਿਮਾਰੀ ਦੇ ਜੋਖਮ ਨੂੰ ਘਟਾਉਂਦਾ ਹੈ।

ਨਾ ਪੀਓ ਸਿਗਰਟ

ਦਿਲ ਅਤੇ ਖੂਨ ਦੀਆਂ ਨਾੜੀਆਂ ਦੀ ਸੁਰੱਖਿਆ ਲਈ ਤੁਹਾਨੂੰ ਸਿਗਰਟਨੋਸ਼ੀ ਤੋਂ ਦੂਰ ਰਹਿਣਾ ਚਾਹੀਦਾ ਹੈ। ਦਿਲ ਦੇ ਰੋਗਾਂ ਨੂੰ ਉਤਸ਼ਾਹਿਤ ਕਰਨ ਵਿੱਚ ਸਿਗਰਟਨੋਸ਼ੀ ਦਾ ਵੱਡਾ ਯੋਗਦਾਨ ਹੈ। ਸਿਗਰਟਨੋਸ਼ੀ ਨਾ ਸਿਰਫ ਦਿਲ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ ਬਲਕਿ ਸਮੁੱਚੀ ਸਿਹਤ ਨੂੰ ਵੀ ਨੁਕਸਾਨ ਪਹੁੰਚਾਉਂਦੀ ਹੈ। ਇਸ ਲਈ ਸਿਹਤਮੰਦ ਦਿਲ ਲਈ ਸਿਗਰਟਨੋਸ਼ੀ ਤੋਂ ਦੂਰ ਰਹਿਣਾ ਹੀ ਬਿਹਤਰ ਹੈ।

Published by:Drishti Gupta
First published:

Tags: Health care, Health care tips, Health tips, Heart