Home /News /lifestyle /

ਸਰੀਰ ਨੂੰ ਡੀਟੌਕਸ ਕਰਨ ਨਾਲ ਹੋ ਹੈ ਸਕਦਾ ਕਈ ਬਿਮਾਰੀਆਂ ਤੋਂ ਬਚਾਅ, ਜਾਣੋ ਡੀਟੌਕਸ ਕਰਨ ਦੇ ਆਯੁਰਵੈਦਿਕ ਤਰੀਕੇ

ਸਰੀਰ ਨੂੰ ਡੀਟੌਕਸ ਕਰਨ ਨਾਲ ਹੋ ਹੈ ਸਕਦਾ ਕਈ ਬਿਮਾਰੀਆਂ ਤੋਂ ਬਚਾਅ, ਜਾਣੋ ਡੀਟੌਕਸ ਕਰਨ ਦੇ ਆਯੁਰਵੈਦਿਕ ਤਰੀਕੇ

ਸਰੀਰ ਨੂੰ ਡੀਟੌਕਸ ਕਰਨ ਨਾਲ ਹੋ ਹੈ ਸਕਦਾ ਕਈ ਬਿਮਾਰੀਆਂ ਤੋਂ ਬਚਾਅ, ਜਾਣੋ ਡੀਟੌਕਸ ਕਰਨ ਦੇ ਆਯੁਰਵੈਦਿਕ ਤਰੀਕੇ

ਸਰੀਰ ਨੂੰ ਡੀਟੌਕਸ ਕਰਨ ਨਾਲ ਹੋ ਹੈ ਸਕਦਾ ਕਈ ਬਿਮਾਰੀਆਂ ਤੋਂ ਬਚਾਅ, ਜਾਣੋ ਡੀਟੌਕਸ ਕਰਨ ਦੇ ਆਯੁਰਵੈਦਿਕ ਤਰੀਕੇ

Ayurvedic Detox : ਸਰੀਰ ਨੂੰ ਡੀਟੌਕਸਫਾਈ ਕਰਨ ਲਈ ਬਹੁਤ ਸਾਰੀਆਂ ਸਧਾਰਨ ਬਾਇਓਹੈਕਿੰਗ ਤਕਨੀਕਾਂ ਹਨ। ਪਰ ਤੁਸੀਂ ਕੁਦਰਤੀ ਤਰੀਕੇ ਨੂੰ ਅਪਣਾ ਕੇ ਬਹੁਤ ਆਸਾਨੀ ਨਾਲ ਆਪਣਏ ਸਰੀਰ ਨੂੰ ਡੀਟੌਕਸਫਾਈ ਕਰ ਸਕਦੇ ਹੋ। ਆਓ ਜਾਣਦੇ ਹਾਂ ਕਿ ਡੀਟੌਕਸ ਕਰਨ ਦਾ ਆਯੁਰਵੈਦਿਕ ਤਰੀਕਾ ਕੀ ਹੈ-

  • Share this:
How to Detox Body: ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥ ਬਾਹਰ ਕੱਢਣ ਲਈ ਡੀਟੌਕਸ (Detox) ਕਰਨਾ ਬਹੁਤ ਜ਼ਰੂਰੀ ਹੈ। ਜ਼ਹਿਰੀਲੇ ਪਦਾਰਥ ਕਈ ਤਰ੍ਹਾਂ ਨਾਲ ਸਾਡੇ ਸਰੀਰ ਵਿੱਚ ਦਾਖ਼ਲ ਹੁੰਦੇ ਹਨ। ਜਿਵੇਂ ਕਿ ਸਾਡੇ ਭੋਜਨ ਰਾਹੀਂ, ਸਾਹ ਰਾਹੀ ਅਤੇ ਸਾਡੀ ਚਮੜੀ ਰਾਹੀਂ। ਜ਼ਦੋਂ ਅਸੀਂ ਆਪਣੇ ਸਰੀਰ ਨੂੰ ਡੀਟੌਕਸ ਕਰਦੇ ਹਾਂ ਤਾਂ ਜ਼ਹਿਰੀਲੇ ਪਦਾਰਥ ਬਾਹਰ ਨਿੱਕਲਦੇ ਹਨ ਅਤੇ ਸਾਡੀਆਂ ਅੰਤੜੀਆਂ, ਗੁਰਦੇ ਅਤੇ ਲਿਵਰ ਆਦਿ ਅੰਗ ਵੀ ਸਾਫ਼ ਹੁੰਦੇ ਹਨ।

ਅਜਿਹਾ ਕਰਨ ਨਾਲ ਅਸੀਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ। ਸਰੀਰ ਨੂੰ ਡੀਟੌਕਸਫਾਈ ਕਰਨ ਲਈ ਬਹੁਤ ਸਾਰੀਆਂ ਸਧਾਰਨ ਬਾਇਓਹੈਕਿੰਗ ਤਕਨੀਕਾਂ ਹਨ। ਪਰ ਤੁਸੀਂ ਕੁਦਰਤੀ ਤਰੀਕੇ ਨੂੰ ਅਪਣਾ ਕੇ ਬਹੁਤ ਆਸਾਨੀ ਨਾਲ ਆਪਣਏ ਸਰੀਰ ਨੂੰ ਡੀਟੌਕਸਫਾਈ ਕਰ ਸਕਦੇ ਹੋ। ਆਓ ਜਾਣਦੇ ਹਾਂ ਕਿ ਡੀਟੌਕਸ ਕਰਨ ਦਾ ਆਯੁਰਵੈਦਿਕ ਤਰੀਕਾ ਕੀ ਹੈ-

ਆਤਮਨਤਨ ਤੰਦਰੁਸਤੀ ਕੇਂਦਰ ਦੇ ਮੈਡੀਕਲ ਡਾਇਰੈਕਟਰ ਅਤੇ ਸੀਈਓ ਡਾ. ਮਨੋਜ ਕੁਟੇਰੀ, ਨੇ ਸੁਝਾਅ ਦਿੱਤਾ ਹੈ ਕਿ ਸਾਡੇ ਸਰੀਰ ਨੂੰ ਡੀਟੌਕਸ ਕਰਨ ਦੇ ਵੱਖ-ਵੱਖ ਤਰੀਕਿਆਂ ਵਿੱਚ ਇੱਕ ਤਰੀਕਾ ਸਹੀ ਖੁਰਾਕ ਪ੍ਰਣਾਲੀ ਦੀ ਪਾਲਣਾ ਕਰਨਾ ਹੈ। ਇਸਦੇ ਨਾਲ ਹੀ ਸਾਨੂੰ ਆਪਣੀ ਭੋਜਨ ਵਿੱਚ ਸਾਰੇ ਪੌਸ਼ਕ ਤੱਤਾਂ ਅਤੇ ਵਿਟਾਮਿਨਾਂ ਦੀ ਮਾਤਰਾਂ ਦਾ ਵੀ ਖ਼ਿਆਲ ਰੱਖਣਾ ਚਾਹੀਦਾ ਹੈ। ਉਨ੍ਹਾਂ ਅਨੁਸਾਰ ਸਾਨੂੰ ਪਹਿਲਾਂ ਤੋਂ ਪੈਕ ਕੀਤੇ, ਰਿਫਾਇੰਡ ਅਤੇ ਪ੍ਰੋਸੈਸਡ ਭੋਜਨ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਭੋਜਨ ਵਿੱਚ ਖੰਡ ਤੇ ਨਮਕ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਕਿਡਨੀ (ਗੁਰਦੇ) ਦੇ ਕਾਰਜਾਂ ਨੂੰ ਸਰਗਰਮ ਕਰਨ ਅਤੇ ਸਾਰੇ ਮੈਟਾਬੋਲਾਈਟਾਂ ਨੂੰ ਖ਼ਤਮ ਕਰਨ ਲਈ ਹਾਈਡਰੇਸ਼ਨ ਮਹੱਤਵਪੂਰਨ ਹੈ। ਕੁਝ ਭੋਜਨ ਜਿਵੇਂ ਕਿ ਸੈਲਰੀ, ਨਾਰੀਅਲ ਪਾਣੀ, ਤਰਬੂਜ ਆਦਿ ਗੁਰਦੇ ਦੇ ਕਾਰਜਾਂ ਵਿੱਚ ਸੁਧਾਰ ਕਰਦੇ ਹਨ।

ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪਸੀਨੇ ਨੂੰ ਸਹੀ ਮਾਤਰਾ ਵਿੱਚ ਬਾਹਰ ਕੱਢਣਾ ਚਾਹੀਦਾ ਹੈ। ਪਸੀਨੇ ਨੂੰ ਬਾਹਰ ਕੱਢਣਲਈ ਕਈ ਤਰ੍ਹਾਂ ਦੀ ਐਕਸਰਸਾਈਜ ਕੀਤੀ ਜਾ ਸਕਦੀ ਹੈ। ਅਜਿਹਾ ਕਰਨ ਨਾਲ ਪਸੀਨੇ ਰਾਹੀਂ ਸਾਡਾ ਸਰੀਰ ਡੀਟੌਕਸ ਹੁੰਦਾ ਹੈ। ਕਈ ਤਰ੍ਹਾਂ ਦੇ ਸਾਹ ਲੈਣ ਦੇ ਅਭਿਆਸ ਅਤੇ ਪ੍ਰਾਣਾਯਾਮ ਅਭਿਆਸ ਫੇਫੜਿਆਂ ਤੋਂ ਅਸ਼ੁੱਧੀਆਂ ਨੂੰ ਦੂਰ ਕਰਨ ਵਿੱਚ ਮਦਦ ਕਰਦੇ ਹਨ। ਇਨ੍ਹਾਂ ਤੋਂ ਇਲਾਵਾ, ਸਕਾਰਾਤਮਕ ਵਿਚਾਰਾਂ 'ਤੇ ਧਿਆਨ ਕੇਂਦਰਤ ਕਰਕੇ ਅਤੇ ਆਪਣੇ ਮਨ ਦੇ ਸਾਰੇ ਨਕਾਰਾਤਮਕ ਭਾਵਾਂ ਨੂੰ ਦੂਰ ਕਰਕੇ ਭਾਵਨਾਤਮਕ ਸ਼ੁੱਧਤਾ ਦਾ ਅਭਿਆਸ ਕਰਨਾ ਚਾਹੀਦਾ ਹੈ। ਡੂੰਘੇ ਡੀਟੌਕਸ ਲਈ ਵਰਤ ਰੱਖਣਾ ਵੀ ਇੱਕ ਵਧੀਆ ਉਪਾਅ ਹੈ।

ਤੁਹਾਨੂੰ ਦੱਸ ਦੇਈਏ ਕਿ ਸਰੀਰ ਨੂੰ ਡੀਟੌਕਸ ਕਰਨ ਸੰਬੰਧੀ, Vieroots Wellness Solutions ਦੇ ਸੰਸਥਾਪਕ ਅਤੇ ਚੇਅਰਮੈਨ, ਸਜੀਵ ਨਾਇਰ ਨੇ ਸਲਾਹ ਦਿੱਤੀ ਕਿ ਰੁਕ ਕੇ ਵਰਤ ਰੱਖਣਾ ਇੱਕ ਅਜਿਹੀ ਚੀਜ਼ ਹੈ ਜੋ ਮਰੇ ਹੋਏ ਸੈੱਲਾਂ ਜਾਂ ਜ਼ੋਂਬੀ ਸੈੱਲਾਂ ਨੂੰ ਸਾਫ਼ ਕਰਨ ਵਿੱਚ ਮਦਦ ਕਰਦਾ ਹੈ। ਉਨ੍ਹਾਂ ਕਿਹਾ ਕਿ ਮਿੱਟੀ 'ਤੇ ਨੰਗੇ ਪੈਰੀਂ ਤੁਰਨ ਨਾਲ ਵੀ ਸਰੀਰ ਡੀਟੌਕਸ ਹੁੰਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਡਾ ਸਰੀਰ ਖਣਿਜਾਂ ਦਾ ਬਣਿਆ ਹੋਇਆ ਹੈ। ਪਰ ਸਾਡਾ ਸਰੀਰ ਖਣਿਜਾਂ ਦਾ ਸਰੋਤ ਧਰਤੀ ਮਾਂ ਦੇ ਸੰਪਰਕ ਵਿੱਚ ਬਹੁਤ ਘੱਟ ਰਹਿੰਦਾ ਹੈ।

ਸਾਤਵਿਕ ਅੰਦੋਲਨ ਦੇ ਸਹਿ-ਸੰਸਥਾਪਕ, ਸੁਬਾਹ ਸਰਾਫ਼ ਦੇ ਅਨੁਸਾਰ ਸਾਨੂੰ ਸਾਨੂੰ ਪੌਸ਼ਟਿਕ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿਹਤਮੰਦ ਰਹਿਣ ਲਈ ਚੰਗੇ ਭੋਜਨ ਦੇ ਨਾਲ ਨਾਲ ਸਰੀਰ ਨੂੰ ਡੀਟੌਕਸ ਕਰਨ ਬਹੁਤ ਜ਼ਰੂਰੀ ਹੈ। ਉਨ੍ਹਾਂ ਅਨੁਸਾਰ-

ਸਾਨੂੰ ਰਾਤ ਦਾ ਖਾਣਾ ਜਲਦੀ ਖ਼ਾਣਾ ਚਾਹੀਦਾ ਹੈ। ਉਨ੍ਹਾਂ ਅਨੁਸਾਰ ਸ਼ਾਮ ਨੂੰ 7 ਵਜੇ ਜਾਂ ਸੌਣ ਤੋਂ 4-5 ਘੰਟੇ ਪਹਿਲਾ ਜਲਦੀ ਰਾਤ ਦਾ ਖਾਣਾ ਖਾਓ। ਇਸ ਤਰ੍ਹਾਂ ਤੁਹਾਡਾ ਸਰੀਰ ਭੋਜਨ ਦੀ ਵਧੇਰੇ ਕੁਸ਼ਲਤਾ ਨਾਲ ਵਰਤੋਂ ਕਰਨ ਦੇ ਯੋਗ ਹੁੰਦਾ ਹੈ।

ਡੀਟੌਕਸ ਜੂਸ ਜਿਵੇਂ ਕਿ ਸਬਜ਼ੀਆਂ ਦਾ ਜੂਸ (ਲੌਕੀ, ਖੀਰਾ ਆਦਿ) ਲਓ। ਤਰਜੀਹੀ ਤੌਰ 'ਤੇ ਸਵੇਰੇ ਖਾਲੀ ਪੇਟ ਇਸਦਾ ਸੇਵਨ ਕਰੋ। ਇਸਦੇ ਨਾਲ ਤੁਹਾਡਾ ਸਰੀਰ ਡੀਟੌਕਸ ਹੋਵਗਾ ਤੇ ਜ਼ਹਿਰੀਲੇ ਪਦਾਰਥ ਬਾਹਰ ਨਿੱਕਲਣਗੇ ਅਤੇ ਤੁਹਾਡਾ ਲਿਵਰ ਸਹੀ ਕੰਮ ਕਰੇਗਾ।

ਹਫ਼ਤੇ ਵਿੱਚ ਇੱਕ ਵਾਰ ਵਰਤ ਰੱਖੋ। ਵਰਤ ਦੌਰਾਨ ਸਿਰਫ਼ ਤਰਲ ਪਦਾਰਥਾਂ ਦਾ ਸੇਵਨ ਕਰੋ। ਇਸਦੇ ਨਾਲ ਡੀਟੌਕਸ ਕਰਨ, ਭਾਰ ਘਟਾਉਣ, ਤੁਹਾਡੀ ਪਾਚਨ ਪ੍ਰਣਾਲੀ ਨੂੰ ਆਰਾਮ ਦੇਣ ਵਿੱਚ ਮੱਦਦ ਲੇਗੀ। ਜਾਣਕਾਰੀ ਲਈ ਦੱਸ ਦੇਈਏ ਕਿ ਇਸ ਵਰਤ ਨਾਲ ਲਗਾਤਾਰ ਵਧੇਰੇ ਦਿਨ ਨਹੀਂ ਰੱਖਣਾ ਚਾਹੀਦਾ, ਕਿਉਂਕਿ ਤਰਲ ਖੁਰਾਕ ਤੁਹਾਨੂੰ ਲੋੜੀਂਦੀ ਕੈਲੋਰੀ ਅਤੇ ਪੌਸ਼ਟਿਕ ਤੱਤ ਪ੍ਰਦਾਨ ਨਹੀਂ ਕਰ ਸਕਦੀ।
Published by:Tanya Chaudhary
First published:

Tags: Ayurveda, Ayurveda health tips, Health, Healthy lifestyle, Lifestyle

ਅਗਲੀ ਖਬਰ