ਅਧਿਐਨ ਵਿਚ ਖੀਰੇ ਨੂੰ ਸਰੀਰ ਲਈ ਬਹੁਤ ਹੀ ਫਾਇਦੇਮੰਦ ਮੰਨਿਆ ਗਿਆ ਹੈ। ਡੀਹਾਈਡ੍ਰੇਸ਼ਨ ਦੀ ਸਮੱਸਿਆ ਨੂੰ ਦੂਰ ਕਰਨ ਤੋਂ ਲੈ ਕੇ ਕਈ ਤਰ੍ਹਾਂ ਦੇ ਪੋਸ਼ਕ ਤੱਤ ਮਿਲਣ ਤੱਕ ਇਸ ਦਾ ਸੇਵਨ ਕਰਨਾ ਫਾਇਦੇਮੰਦ ਮੰਨਿਆ ਜਾਂਦਾ ਹੈ। ਕਿਉਂਕਿ ਇਸ ਵਿੱਚ ਕੈਲੋਰੀ, ਚਰਬੀ, ਕੋਲੈਸਟ੍ਰੋਲ ਅਤੇ ਸੋਡੀਅਮ ਆਦਿ ਦੀ ਮਾਤਰਾ ਘੱਟ ਹੁੰਦੀ ਹੈ, ਇਸ ਲਈ ਇਹ ਸਾਡੀ ਸਿਹਤ ਲਈ ਹੋਰ ਵੀ ਕਈ ਤਰੀਕਿਆਂ ਨਾਲ ਫਾਇਦੇਮੰਦ ਹੋ ਸਕਦਾ ਹੈ।
ਖੀਰੇ ਦੇ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਨੂੰ ਜਾਣਨ ਲਈ ਕੀਤੇ ਗਏ ਅਧਿਐਨ ਤੋਂ ਪਤਾ ਲੱਗਾ ਹੈ ਕਿ ਇਹ ਵਿਟਾਮਿਨ-ਕੇ, ਵਿਟਾਮਿਨ-ਡੀ ਵਰਗੇ ਪੋਸ਼ਕ ਤੱਤਾਂ ਨਾਲ ਭਰਪੂਰ ਹੈ, ਜੋ ਸਰੀਰ ਨੂੰ ਸਿਹਤਮੰਦ ਰੱਖਣ ਲਈ ਬਹੁਤ ਜ਼ਰੂਰੀ ਹਨ। ਹੁਣ ਗੱਲ ਆਉਂਦੀ ਹੈ ਇਸ ਨੂੰ ਆਪਣੀ ਡਾਈਟ ਵਿੱਚ ਸ਼ਾਮਲ ਕਰਨ ਦੀ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਖੀਰੇ ਨੂੰ ਕਿਵੇਂ ਅਲੱਗ ਅਲੱਗ ਤਰੀਕੇ ਨਾਲ ਖਾਣੇ ਵਿੱਚ ਸ਼ਾਮਲ ਕਰ ਸਕਦੇ ਹੋ।
ਸੈਂਡਵਿਚ ਵਿੱਚ ਕਰੋ ਖੀਰੇ ਦੀ ਵਰਤੋਂ : ਤੁਸੀਂ ਖੀਰੇ ਨੂੰ ਸੈਂਡਵਿਚ ਫਿਲਰ ਵਜੋਂ ਵੀ ਵਰਤ ਸਕਦੇ ਹੋ। ਇਹ ਤੁਹਾਡੇ ਸੈਂਡਵਿਚ ਨੂੰ ਸਵਾਦ ਦੇ ਨਾਲ-ਨਾਲ ਬਹੁਤ ਨਰਮ ਵੀ ਬਣਾ ਦੇਵੇਗਾ।
ਬਰਗਰ : ਤੁਸੀਂ ਬਰਗਰ ਨੂੰ ਸੁਆਦੀ ਬਣਾਉਣ ਲਈ ਖੀਰੇ ਦੀ ਵਰਤੋਂ ਵੀ ਕਰ ਸਕਦੇ ਹੋ। ਇਸ ਦੇ ਲਈ ਖੀਰੇ ਨੂੰ ਛਿੱਲ ਕੇ ਗੋਲ ਟੁਕੜਿਆਂ ਵਿੱਚ ਕੱਟ ਲਓ। ਹੁਣ ਇਸ 'ਤੇ ਕਾਲਾ ਨਮਕ ਪਾਓ ਅਤੇ ਕੁਝ ਦੇਰ ਲਈ ਫਰਿੱਜ 'ਚ ਰੱਖ ਦਿਓ। ਬਰਗਰ ਬਣਾਉਂਦੇ ਸਮੇਂ ਬਰਗਰ ਵਿਚ ਖੀਰੇ ਦੇ ਟੁਕੜੇ ਪਾ ਕੇ ਖਾਓ।
ਰਾਇਤਾ : ਦਹੀਂ ਦੇ ਰਾਇਤੇ ਵਿੱਚ ਜੇ ਖੀਰੇ ਨੂੰ ਕੱਦੂਕਸ ਕਰ ਕੇ ਪਾਇਆ ਜਾਵੇ ਜਾਂ ਇਸ ਦੇ ਗੋਲ ਗੋਲ ਸਲਾਈਸ ਕਰ ਕੇ ਪਾਇਆ ਜਾਵੇ ਤਾਂ ਇਸ ਦਾ ਸੁਆਦ ਹੀ ਵੱਖਰਾ ਹੋ ਜਾਂਦਾ ਹੈ। ਅੱਧਾ ਚਮਚ ਜੀਰਾ, ਅਜਵਾਇ ਅਤੇ ਇੱਕ ਚੁਟਕੀ ਹਿੰਗ ਨੂੰ ਮਿਕਸ ਕਰ ਲਓ ਅਤੇ ਇਨ੍ਹਾਂ ਨੂੰ ਤਵੇ 'ਤੇ ਭੁੰਨ ਲਓ ਅਤੇ ਚੰਗੀ ਤਰ੍ਹਾਂ ਪੀਸ ਲਓ। ਇਸ ਪਾਊਡਰ ਨੂੰ ਰਾਇਤੇ 'ਚ ਕਾਲਾ ਨਮਕ ਮਿਲਾ ਕੇ ਸਰਵ ਕਰੋ।
ਖੀਰੇ ਦਾ ਸਲਾਦ : ਕੀ ਤੁਸੀਂ ਪੀਸੇ ਹੋਏ ਖੀਰੇ ਦਾ ਸਲਾਦ ਚੱਖਿਆ ਹੈ? ਜੇਕਰ ਨਹੀਂ ਤਾਂ ਇਸ ਨੂੰ ਇੱਕ ਵਾਰ ਘਰ 'ਚ ਜ਼ਰੂਰ ਅਜ਼ਮਾਓ। ਇਸ ਸਲਾਦ ਨੂੰ ਬਣਾਉਣ ਲਈ ਖੀਰੇ ਨੂੰ ਛਿੱਲ ਕੇ ਕੱਦੂਕਸ ਕਰ ਕੇ ਉਸ ਵਿਚ ਨਮਕ ਪਾ ਕੇ ਫਰਿੱਜ ਵਿਚ ਰੱਖਣਾ ਹੁੰਦਾ ਹੈ। ਇੱਕ ਘੰਟੇ ਬਾਅਦ, ਪੀਸੇ ਹੋਏ ਖੀਰੇ ਨੂੰ ਬਾਕੀ ਬਚੇ ਖੀਰੇ ਦੇ ਪਤਲੇ ਟੁਕੜਿਆਂ ਨਾਲ ਗਾਰਨਿਸ਼ ਕਰੋ ਅਤੇ ਸਰਵ ਕਰੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Health care tips, Health news, Health tips, Healthy Food, Healthy lifestyle