Home /News /lifestyle /

ਦਿਮਾਗ ਦੀ ਚੰਗੀ ਸਿਹਤ ਲਈ ਸਵੇਰੇ ਉਠਦਿਆਂ ਕਰੋ ਇਹ ਕੰਮ, ਯਾਦਦਾਸ਼ਤ ਵੀ ਹੋਵੇਗੀ ਤੇਜ਼

ਦਿਮਾਗ ਦੀ ਚੰਗੀ ਸਿਹਤ ਲਈ ਸਵੇਰੇ ਉਠਦਿਆਂ ਕਰੋ ਇਹ ਕੰਮ, ਯਾਦਦਾਸ਼ਤ ਵੀ ਹੋਵੇਗੀ ਤੇਜ਼

ਸਵੇਰੇ ਉਠਣ ਤੋਂ ਪਹਿਲਾਂ ਦਿਮਾਰ ਨੂੰ ਸਹੀ ਮਾਤਰਾ ਵਿੱਚ ਨੀਂਦ ਲੈਣ ਦੀ ਲੋੜ ਹੁੰਦੀ ਹੈ

ਸਵੇਰੇ ਉਠਣ ਤੋਂ ਪਹਿਲਾਂ ਦਿਮਾਰ ਨੂੰ ਸਹੀ ਮਾਤਰਾ ਵਿੱਚ ਨੀਂਦ ਲੈਣ ਦੀ ਲੋੜ ਹੁੰਦੀ ਹੈ

ਸਵੇਰੇ ਉਠਣ ਤੋਂ ਪਹਿਲਾਂ ਦਿਮਾਰ ਨੂੰ ਸਹੀ ਮਾਤਰਾ ਵਿੱਚ ਨੀਂਦ ਲੈਣ ਦੀ ਲੋੜ ਹੁੰਦੀ ਹੈ। ਚੰਗੀ ਨੀਂਦ ਨਾ ਸਿਰਫ਼ ਮਾਨਸਿਕ ਸਿਹਤ ਲਈ ਜ਼ਰੂਰੀ ਹੈ, ਸਗੋਂ ਪੂਰੀ ਸਰੀਰਕ ਸਿਹਤ ਲਈ ਵੀ ਜ਼ਰੂਰੀ ਹੈ।

  • Share this:

Mental Health: ਸਰੀਰ ਦਾ ਸਭ ਤੋਂ ਸ਼ਕਤੀਸ਼ਾਲੀ ਅੰਗ ਦਿਮਾਗ ਹੈ। ਪਰ ਸਮੱਸਿਆ ਇਹ ਹੈ ਕਿ ਜ਼ਿਆਦਾਤਰ ਲੋਕ ਇਸ ਹਿੱਸੇ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੰਦੇ। ਕੁਝ ਅਜਿਹੀਆਂ ਆਦਤਾਂ ਹਨ ਜੋ ਮਨ ਨੂੰ ਸਿਹਤਮੰਦ ਬਣਾਉਂਦੀਆਂ ਹਨ। ਇਨ੍ਹਾਂ ਆਦਤਾਂ ਨੂੰ ਅਪਣਾਉਣ ਵਾਲੇ ਲੋਕਾਂ ਦੀ ਦਿਮਾਗੀ ਸ਼ਕਤੀ ਅਤੇ ਯਾਦਦਾਸ਼ ਮੁਕਾਬਲਾਤਨ ਬਾਕੀਆਂ ਨਾਲੋਂ ਜ਼ਿਆਦਾ ਹੁੰਦੀ ਹੈ। ਜੇਕਰ ਤੁਸੀਂ ਵੀ ਤੇਜ਼ ਯਾਦਦਾਸ਼ਤ ਅਤੇ ਸਿਹਤਮੰਦ ਦਿਮਾਗ ਚਾਹੁੰਦੇ ਹੋ, ਤਾਂ ਅੱਜ ਹੀ ਆਪਣੀ ਰੋਜ਼ਾਨਾ ਦੀ ਰੁਟੀਨ ਵਿੱਚ ਇਨ੍ਹਾਂ ਸਿਹਤਮੰਦ ਆਦਤਾਂ ਨੂੰ ਸ਼ਾਮਲ ਕਰੋ।


ਰੋਜ਼ਾਨਾ 7-8 ਘੰਟੇ ਦੀ ਨੀਂਦ ਲਓ: ਸਵੇਰੇ ਉਠਣ ਤੋਂ ਪਹਿਲਾਂ ਦਿਮਾਰ ਨੂੰ ਸਹੀ ਮਾਤਰਾ ਵਿੱਚ ਨੀਂਦ ਲੈਣ ਦੀ ਲੋੜ ਹੁੰਦੀ ਹੈ। ਚੰਗੀ ਨੀਂਦ ਨਾ ਸਿਰਫ਼ ਮਾਨਸਿਕ ਸਿਹਤ ਲਈ ਜ਼ਰੂਰੀ ਹੈ, ਸਗੋਂ ਪੂਰੀ ਸਰੀਰਕ ਸਿਹਤ ਲਈ ਵੀ ਜ਼ਰੂਰੀ ਹੈ। ਸਿਹਤ ਮਾਹਿਰ ਹਰ ਵਿਅਕਤੀ ਨੂੰ ਰੋਜ਼ਾਨਾ 7-8 ਘੰਟੇ ਦੀ ਨੀਂਦ ਲੈਣ ਦੀ ਸਲਾਹ ਦਿੰਦੇ ਹਨ। ਲੋੜੀਂਦੀ ਨੀਂਦ ਲੈਣ ਨਾਲ ਦਿਮਾਗ ਸਹੀ ਢੰਗ ਨਾਲ ਕੰਮ ਕਰਦਾ ਹੈ, ਜਿਸ ਨਾਲ ਯਾਦਦਾਸ਼ਤ ਵਧਦੀ ਹੈ ਅਤੇ ਤਣਾਅ ਮੁਕਤ ਰਹਿਣ ਵਿਚ ਵੀ ਮਦਦ ਮਿਲਦੀ ਹੈ।


ਓਮੇਗਾ-3 ਫੈਟੀ ਐਸਿਡ ਨੂੰ ਡਾਈਟ 'ਚ: ਓਮੇਗਾ-3 ਫੈਟੀ ਐਸਿਡ ਸਾਡੇ ਦਿਮਾਗ ਲਈ ਖਾਦ ਦਾ ਕੰਮ ਕਰਦੇ ਹਨ। ਇਹ ਦਿਮਾਗ ਲਈ ਬਹੁਤ ਮਹੱਤਵਪੂਰਨ ਪੌਸ਼ਟਿਕ ਤੱਤ ਹੈ। ਇਸ ਦੀ ਕਮੀ ਕਾਰਨ ਯਾਦਦਾਸ਼ਤ ਕਮਜ਼ੋਰ ਹੋ ਜਾਂਦੀ ਹੈ ਅਤੇ ਇਸ ਦੇ ਨਾਲ ਫ਼ੈਸਲੇ ਲੈਣ ਦੀ ਸਮਰੱਥਾ ਵੀ ਪ੍ਰਭਾਵਿਤ ਹੁੰਦੀ ਹੈ। ਇਸ ਲਈ ਸਾਨੂੰ ਰੋਜ਼ਾਨਾ ਜੀਵਨ ਵਿੱਚ ਅਜਿਹੇ ਭੋਜਨਾਂ ਦਾ ਸੇਵਨ ਕਰਨਾ ਚਾਹੀਦਾ ਹੈ ਜਿਸ ਵਿੱਚ ਓਮੇਗਾ-3 ਫੈਟੀ ਐਸਿਡ ਦੀ ਮਾਤਰਾ ਵਧੇਰੇ ਹੁੰਦੀ ਹੈ।


ਆਪਣੀ ਡਾਈਟ 'ਚੋਂ ਰਿਫਾਇੰਡ ਸ਼ੂਗਰ ਨੂੰ ਹਟਾਓ: ਰਿਫਾਇੰਡ ਸ਼ੂਗਰ ਸਾਡੇ ਦਿਮਾਗ ਦੀ ਸਿਹਤ ਲਈ ਬਹੁਤ ਹਾਨੀਕਾਰਕ ਹੈ। ਜੇਕਰ ਰਿਫਾਇੰਡ ਸ਼ੂਗਰ ਦੀ ਲਗਾਤਾਰ ਵਰਤੋਂ ਕੀਤੀ ਜਾਵੇ ਤਾਂ ਇਹ ਯਾਦਦਾਸ਼ਤ ਨੂੰ ਬਹੁਤ ਕਮਜ਼ੋਰ ਕਰ ਸਕਦੀ ਹੈ। ਇਸ ਲਈ ਜੇਕਰ ਤੁਸੀਂ ਆਪਣੀ ਯਾਦਾਸ਼ਤ ਵਧਾਉਣਾ ਚਾਹੁੰਦੇ ਹੋ ਤਾਂ ਤੁਰੰਤ ਰਿਫਾਇੰਡ ਸ਼ੂਗਰ ਨੂੰ ਆਪਣੀ ਡਾਈਟ ਵਿੱਚੋਂ ਕੱਢ ਦਿਓ।


ਧੁੱਪ 'ਚ ਬੈਠਣ ਦੀ ਆਦਤ ਫਾਇਦੇਮੰਦ ਹੋਵੇਗੀ : ਕਈ ਲੋਕ ਅਜਿਹੇ ਹਨ ਜੋ ਦਿਨ ਭਰ ਕਮਰੇ 'ਚ ਬੰਦ ਰਹਿ ਕੇ ਕੰਮ ਕਰਦੇ ਹਨ। ਸੂਰਜ ਦੀ ਰੌਸ਼ਨੀ ਦੀ ਕਮੀ ਕਾਰਨ ਦਿਮਾਗ ਉੱਤੇ ਮਾੜਾ ਪ੍ਰਭਾਵ ਪੈਣਾ ਸ਼ੁਰੂ ਹੋ ਜਾਂਦਾ ਹੈ। ਜੋ ਲੋਕ ਹਰ ਰੋਜ਼ ਧੁੱਪ ਵਿਚ ਕੁਝ ਸਮਾਂ ਬਿਤਾਉਂਦੇ ਹਨ, ਉਨ੍ਹਾਂ ਵਿਚ ਡੋਪਾਮਿਨ ਹਾਰਮੋਨ ਦਾ ਪੱਧਰ ਠੀਕ ਰਹਿੰਦਾ ਹੈ ਅਤੇ ਇਸ ਕਾਰਨ ਦਿਮਾਗ ਵਧੀਆ ਤਰੀਕੇ ਨਾਲ ਕੰਮ ਕਰਦਾ ਹੈ।


ਸਵੇਰੇ ਉੱਠ ਕੇ ਸੰਗੀਤ ਸੁਣੋ : ਸੰਗੀਤ ਦਾ ਸਾਡੇ ਮਨ 'ਤੇ ਸਭ ਤੋਂ ਵੱਧ ਪ੍ਰਭਾਵ ਪੈਂਦਾ ਹੈ। ਸੰਗੀਤ ਸਾਡੀ ਸਿਹਤ ਲਈ ਕਈ ਤਰ੍ਹਾਂ ਨਾਲ ਫਾਇਦੇਮੰਦ ਹੁੰਦਾ ਹੈ। ਇਸ ਲਈ ਸੰਗੀਤ ਸੁਣਨਾ ਮਾਨਸਿਕ ਸਿਹਤ ਲਈ ਬਿਹਤਰ ਮੰਨਿਆ ਜਾਂਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜੋ ਲੋਕ ਸਵੇਰੇ ਉੱਠ ਕੇ ਆਰਾਮਦਾਇਕ ਸੰਗੀਤ ਸੁਣਦੇ ਹਨ, ਉਨ੍ਹਾਂ ਵਿਚ ਦਿਨ ਭਰ ਊਰਜਾ ਰਹਿੰਦੀ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਦਾ ਤਣਾਅ ਵੀ ਕਈ ਗੁਣਾ ਘੱਟ ਜਾਂਦਾ ਹੈ। ਇੱਕ ਅਧਿਐਨ ਦੇ ਅਨੁਸਾਰ, ਜੋ ਲੋਕ ਸਵੇਰੇ ਸੰਗੀਤ ਸੁਣਦੇ ਹਨ, ਉਹ ਦੂਜਿਆਂ ਨਾਲੋਂ ਤੇਜ਼ੀ ਨਾਲ ਚੀਜ਼ਾਂ ਸਿੱਖਦੇ ਹਨ ਅਤੇ ਚੀਜ਼ਾਂ ਨੂੰ ਲੰਬੇ ਸਮੇਂ ਤੱਕ ਯਾਦ ਰੱਖ ਸਕਦੇ ਹਨ।

Published by:Tanya Chaudhary
First published:

Tags: Brain, Memory loss, Mental health