Home /News /lifestyle /

Health Tips: ਮੌਸਮ ਬਦਲਦੇ ਹੀ ਬੱਚਿਆਂ ਨੂੰ ਹੋਵੇਗੀ ਖਾਂਸੀ ਦੀ ਸਮੱਸਿਆ, ਮਾਪੇ ਇਨ੍ਹਾਂ Tips ਨਾਲ ਕਰਨ ਆਪਣੇ ਬੱਚੇ ਦਾ ਬਚਾਅ

ਮੌਸਮ ਬਦਲ ਰਿਹਾ ਹੈ, ਪੰਜਾਬ ਦੇ ਕਈ ਇਲਾਕਿਆਂ ਵਿੱਚ ਬਾਰਿਸ਼ ਹੋ ਰਹੀ ਹੈ ਤੇ ਬਹੁਤ ਜਲਦ ਸਰਦੀ ਦਾ ਮੌਸਮ ਆ ਜਾਵੇਗਾ। ਅਜਿਹੇ ਵਿੱਚ ਬੁਖਾਰ ਹੋਣਾ, ਗਲਾ ਖਰਾਬ ਹੋਣਾ, ਖਾਂਸੀ ਆਦਿ ਮੌਸਮੀ ਬਿਮਾਰੀਆਂ ਆਮ ਹੋ ਗਈਆਂ ਹਨ। ਇਸ ਬਦਲਦੇ ਮੌਸਮ ਵਿੱਚ ਬੱਚਿਆਂ ਦੀ ਸਿਹਤ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਬੱਚਿਆਂ ਵਿੱਚ ਸੁੱਕੀ ਖੰਘ ਕਈ ਵਾਰ ਆਪਣੇ ਆਪ ਆਸਾਨੀ ਨਾਲ ਠੀਕ ਹੋ ਜਾਂਦੀ ਹੈ, ਪਰ ਕਈ ਵਾਰ ਅਣਗਹਿਲੀ ਕਰਨ ਉੱਤੇ ਬੱਚਿਆਂ ਲਈ ਗੰਭੀਰ ਸਥਿਤੀ ਪੈਦਾ ਹੋ ਜਾਂਦੀ ਹੈ।

ਹੋਰ ਪੜ੍ਹੋ ...
  • Share this:

    ਤੁਸੀਂ ਬੱਚੇ ਨੂੰ ਹਰ ਵਾਰ ਖੰਘ ਦੀ ਦਵਾਈ ਵੀ ਨਹੀਂ ਦੇ ਸਕਦੇ ਕਿਉਂਕਿ ਇਸ ਦਾ ਬੱਚਿਆਂ ਦੀ ਸਿਹਤ ਉੱਤੇ ਮਾੜਾ ਅਸਰ ਪੈਂਦਾ ਹੈ। ਜੇ ਬੱਚਿਆਂ ਨੂੰ ਦਵਾਈ ਦੋ ਬਚਾਉਣਾ ਹੈ ਤਾਂ ਉਨ੍ਹਾਂ ਦੇ ਖਾਣ ਪੀਣ ਉੱਤੇ ਧਿਆਨ ਦਿਓ। ਬੱਚਿਆਂ ਦੀ ਮਜ਼ਬੂਤ ਇਮਿਊਨਿਟੀ ਲਈ ਮਾਪਿਆਂ ਨੂੰ ਉਨ੍ਹਾਂ ਦੇ ਖਾਣਪੀਣ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ ਤੇ ਅੱਜ ਅਸੀਂ ਅਜਿਹੀਆਂ ਖਾਣ ਪੀਣ ਦੀਆਂ ਚੀਜ਼ਾਂ ਬਾਰੇ ਗੱਲ ਕਰਾਂਗੇ ਜਿਨ੍ਹਾਂ ਦੇ ਸੇਵਨ ਨਾਲ ਬੱਚੇ ਦੀ ਇਮਿਊਨਿਟੀ ਮਜ਼ਬੂਤ ਹੋਵੇਗੀ ਤੇ ਬੱਚਾ ਖਾਂਸੀ ਤੋਂ ਵੀ ਰਾਹਤ ਪਾ ਸਕੇਗਾ :

    -ਛੋਟੇ ਬੱਚਿਆਂ ਵਿੱਚ ਖੰਘ ਦੇ ਕਾਰਨ ਗਲੇ ਵਿੱਚ ਬਲਗ਼ਮ ਕਈ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਅਜਿਹੇ 'ਚ ਉਨ੍ਹਾਂ ਨੂੰ ਗਰਮ ਡ੍ਰਿੰਕ ਦਾ ਸੇਵਨ ਕਰਨਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਦਾ ਗਲਾ ਸਾਫ ਹੋ ਸਕੇ ਅਤੇ ਖਾਂਸੀ ਤੋਂ ਰਾਹਤ ਮਿਲ ਸਕੇ। ਬੱਚਿਆਂ ਨੂੰ ਗਰਮ ਪਾਣੀ ਜਾਂ ਹਰਬਲ ਚਾਹ ਦਿੱਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਜੇਕਰ ਬੱਚਾ ਆਪਣੇ ਆਪ ਪਾਣੀ ਦੇ ਗਰਾਰੇ ਕਰ ਸਕਦਾ ਹੈ ਤਾਂ ਕੋਸੇ ਪਾਣੀ ਵਿਚ ਅੱਧਾ ਚੁਟਕੀ ਨਮਕ ਪਾ ਕੇ ਗਰਾਰੇ ਕਰਨ ਨਾਲ ਖਾਂਸੀ ਤੋਂ ਆਰਾਮ ਮਿਲਦਾ ਹੈ।

    - ਗੁਣਾਂ ਨਾਲ ਭਰਪੂਰ ਸ਼ਹਿਦ ਤੁਹਾਡੇ ਬਹੁਤ ਕੰਮ ਆ ਸਕਦਾ ਹੈ। ਸ਼ਹਿਦ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ। ਲਗਭਗ ਇੱਕ ਸਾਲ ਦੀ ਉਮਰ ਤੋਂ ਸਾਰੇ ਬੱਚਿਆਂ ਨੂੰ ਖੰਘ ਵਿੱਚ ਸ਼ਹਿਦ ਦਿੱਤਾ ਜਾ ਸਕਦਾ ਹੈ। ਸ਼ਹਿਦ ਬੱਚਿਆਂ ਲਈ ਖਾਣ ਵਿਚ ਵੀ ਸਵਾਦਿਸ਼ਟ ਹੁੰਦਾ ਹੈ, ਇਸ ਲਈ ਉਹ ਇਸ ਨੂੰ ਖੰਘ ਵਿਚ ਆਸਾਨੀ ਨਾਲ ਖਾ ਲੈਂਦੇ ਹਨ। ਮਾਪੇ ਧਿਆਨ ਰੱਖਣ ਕਿ 1 ਸਾਲ ਤੋਂ ਵੱਧ ਉਮਰ ਦਾ ਬੱਚਾ ਜਾਂ ਇਕ ਸਾਲ ਦੇ ਬੱਚੇ ਨੂੰ ਇਕ ਚਮਚ ਕੋਸੇ ਪਾਣੀ ਵਿਚ ਅੱਧਾ ਚੱਮਚ ਸ਼ਹਿਦ ਮਿਲਾ ਕੇ ਦੇ ਸਕਦੇ ਹਨ।

    -ਮਾਹਿਰਾਂ ਅਨੁਸਾਰ ਚਿਕਨ ਨੂਡਲਜ਼ ਸੂਪ ਗਲੇ ਦੀ ਸੋਜ ਨੂੰ ਘੱਟ ਕਰਦਾ ਹੈ ਅਤੇ ਖੰਘ ਵਿੱਚ ਬਹੁਤ ਰਾਹਤ ਦਿੰਦਾ ਹੈ। ਚਿਕਨ ਨੂਡਲ ਸੂਪ ਵਿੱਚ ਗਰਮ ਤਾਪਮਾਨ ਹੁੰਦਾ ਹੈ ਜੋ ਗਲੇ ਦੇ ਦਰਦ ਨੂੰ ਦੂਰ ਕਰਕੇ ਬਲਗ਼ਮ ਨੂੰ ਢਿੱਲਾ ਕਰਨ ਵਿੱਚ ਵੀ ਮਦਦਗਾਰ ਹੁੰਦਾ ਹੈ।

    Published by:Drishti Gupta
    First published:

    Tags: Children, Health care, Health care tips, Health news, Health tips