• Home
  • »
  • News
  • »
  • lifestyle
  • »
  • HEALTH TIPS EAT THESE DRIED FRUITS TO OVERCOME WEAKNESS IN WINTER INCREASE STRENGTH AND AGILITY GH KS

Health Tips: ਸਰਦੀ 'ਚ ਕਮਜ਼ੋਰੀ ਦੂਰ ਕਰਨ ਲਈ ਖਾਓ ਇਹ ਸੁੱਕੇ ਮੇਵੇ, ਵਧੇਗੀ ਤਾਕਤ ਅਤੇ ਚੁਸਤੀ

Best dry fruits for weakness: ਜੇਕਰ ਵਾਧੂ ਊਰਜਾ ਨਾ ਮਿਲੇ ਤਾਂ ਸਰਦੀਆਂ (winter) 'ਚ ਲੋਕ ਕਮਜ਼ੋਰੀ ਮਹਿਸੂਸ ਕਰਨ ਲੱਗਦੇ ਹਨ। ਇਸ ਨਾਲ ਲੋਕਾਂ ਨੂੰ ਹੱਥਾਂ-ਪੈਰਾਂ 'ਚ ਠੰਢ (Cold) ਮਹਿਸੂਸ ਹੋਣ ਲੱਗਦੀ ਹੈ। ਇਸ ਸਥਿਤੀ ਨਾਲ ਨਜਿੱਠਣ ਲਈ ਸਰੀਰ ਨੂੰ ਪੌਸ਼ਟਿਕ ਭੋਜਨ (Nutritious food) ਦੀ ਲੋੜ ਹੁੰਦੀ ਹੈ। ਸੁੱਕੇ ਮੇਵੇ ਪੋਸ਼ਕ ਤੱਤਾਂ ਲਈ ਢੁਕਵੇਂ ਹੁੰਦੇ ਹਨ।

  • Share this:
Best dry fruits for weakness: ਆਮ ਤੌਰ 'ਤੇ ਸਰਦੀਆਂ ਦੇ ਮੌਸਮ 'ਚ ਲੋਕ ਕਮਜ਼ੋਰੀ ਮਹਿਸੂਸ ਕਰਦੇ ਹਨ। ਇਸ ਦੇ ਕਈ ਕਾਰਨ ਹੋ ਸਕਦੇ ਹਨ। ਤਾਪਮਾਨ ਵਿੱਚ ਗਿਰਾਵਟ ਦੇ ਨਾਲ, ਸਰੀਰ ਨੂੰ ਆਪਣੇ ਮਹੱਤਵਪੂਰਣ ਅੰਗਾਂ ਨੂੰ ਗਰਮ ਰੱਖਣ ਲਈ ਵਾਧੂ ਮਿਹਨਤ ਕਰਨੀ ਪੈਂਦੀ ਹੈ। ਇਸ ਦੇ ਲਈ ਵਾਧੂ ਊਰਜਾ (Energy) ਦੀ ਲੋੜ ਹੁੰਦੀ ਹੈ। ਜੇਕਰ ਵਾਧੂ ਊਰਜਾ ਨਾ ਮਿਲੇ ਤਾਂ ਸਰਦੀਆਂ (winter) 'ਚ ਲੋਕ ਕਮਜ਼ੋਰੀ ਮਹਿਸੂਸ ਕਰਨ ਲੱਗਦੇ ਹਨ। ਇਸ ਨਾਲ ਲੋਕਾਂ ਨੂੰ ਹੱਥਾਂ-ਪੈਰਾਂ 'ਚ ਠੰਢ (Cold) ਮਹਿਸੂਸ ਹੋਣ ਲੱਗਦੀ ਹੈ। ਇਸ ਸਥਿਤੀ ਨਾਲ ਨਜਿੱਠਣ ਲਈ ਸਰੀਰ ਨੂੰ ਪੌਸ਼ਟਿਕ ਭੋਜਨ (Nutritious food) ਦੀ ਲੋੜ ਹੁੰਦੀ ਹੈ। ਸੁੱਕੇ ਮੇਵੇ ਪੋਸ਼ਕ ਤੱਤਾਂ ਲਈ ਢੁਕਵੇਂ ਹੁੰਦੇ ਹਨ।

ਕਿਉਂਕਿ ਸੁੱਕੇ ਮੇਵਿਆਂ ਵਿੱਚ ਕਈ ਤਰ੍ਹਾਂ ਦੇ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ, ਇਹ ਸਰੀਰ ਨੂੰ ਗਰਮ ਰੱਖਦੇ ਹਨ, ਇਹ ਤੁਰੰਤ ਊਰਜਾ ਵੀ ਦਿੰਦੇ ਹਨ ਅਤੇ ਸਰੀਰ ਲਈ ਲੋੜੀਂਦੇ ਪੌਸ਼ਟਿਕ ਤੱਤ ਵੀ ਪ੍ਰਦਾਨ ਕਰਦੇ ਹਨ। ਸੁੱਕੇ ਮੇਵਿਆਂ ਵਿੱਚ ਕਈ ਤਰ੍ਹਾਂ ਦੇ ਵਿਟਾਮਿਨ, ਐਂਟੀਆਕਸੀਡੈਂਟ, ਓਮੇਗਾ 3, ਸੇਲੇਨੀਅਮ, ਪ੍ਰੋਟੀਨ ਮੌਜੂਦ ਹੁੰਦੇ ਹਨ ਜੋ ਸਰੀਰ ਨੂੰ ਤੁਰੰਤ ਊਰਜਾ ਪ੍ਰਦਾਨ ਕਰਦੇ ਹਨ। ਇੰਨਾ ਹੀ ਨਹੀਂ ਸਰੀਰ ਨੂੰ ਤੁਰੰਤ ਊਰਜਾ ਦੇਣ ਦੇ ਨਾਲ-ਨਾਲ ਸੁੱਕੇ ਮੇਵੇ ਸ਼ੂਗਰ, ਦਿਲ ਨਾਲ ਜੁੜੀਆਂ ਬਿਮਾਰੀਆਂ, ਕਬਜ਼ ਆਦਿ ਦੀਆਂ ਸਮੱਸਿਆਵਾਂ ਤੋਂ ਵੀ ਦੂਰ ਰੱਖਦੇ ਹਨ। ਤਾਂ ਆਓ ਜਾਣਦੇ ਹਾਂ ਸੁੱਕੇ ਮੇਵੇ ਖਾਣ ਦੇ ਕੀ ਫਾਇਦੇ ਹਨ।

ਅਖਰੋਟ : ਅਖਰੋਟ ਇੱਕ ਬਹੁਤ ਹੀ ਪੌਸ਼ਟਿਕ ਡ੍ਰਾਈਫਰੂਟ ਹੈ। ਇਸ ਵਿੱਚ ਓਮੇਗਾ-3 ਫੈਟੀ ਐਸਿਡ, ਫਾਈਬਰ, ਪ੍ਰੋਟੀਨ, ਕਈ ਤਰ੍ਹਾਂ ਦੇ ਵਿਟਾਮਿਨ, ਖਣਿਜ ਅਤੇ ਐਂਟੀਆਕਸੀਡੈਂਟ ਹੁੰਦੇ ਹਨ। ਸਰਦੀਆਂ ਵਿੱਚ ਅਖਰੋਟ ਦਾ ਸੇਵਨ ਕਰਨ ਨਾਲ ਕਈ ਫਾਇਦੇ ਹੁੰਦੇ ਹਨ। ਇਹ ਦਿਲ ਅਤੇ ਦਿਮਾਗ ਦੀ ਸਿਹਤ ਲਈ ਵੀ ਬਿਹਤਰ ਮੰਨਿਆ ਜਾਂਦਾ ਹੈ। ਇਹ ਦਿਮਾਗ ਨੂੰ ਤਾਕਤ ਦਿੰਦਾ ਹੈ ਅਤੇ ਸਰੀਰਕ ਕਮਜ਼ੋਰੀ ਨੂੰ ਜਲਦੀ ਦੂਰ ਕਰਦਾ ਹੈ।

ਕਿਸ਼ਮਿਸ਼ ਜਾਂ ਸੌਗੀ: HTK ਦੀ ਖਬਰ ਮੁਤਾਬਕ ਸੌਗੀ ਜਾਂ ਸੁੱਕੇ ਮੇਵੇ ਤੇਜ਼ ਊਰਜਾ ਲਈ ਸਭ ਤੋਂ ਵਧੀਆ ਸਰੋਤ ਹੁੰਦੇ ਹਨ। ਇਸ ਵਿਚ ਮੌਜੂਦ ਕਾਰਬੋਹਾਈਡ੍ਰੇਟ ਤੁਰੰਤ ਗਲੂਕੋਜ਼ ਵਿਚ ਬਦਲ ਜਾਂਦਾ ਹੈ ਅਤੇ ਤੁਰੰਤ ਊਰਜਾ ਦਿੰਦਾ ਹੈ। ਇਸ ਤੋਂ ਇਲਾਵਾ ਕਿਸ਼ਮਿਸ਼ ਨਾਲ ਐਸੀਡਿਟੀ 'ਤੇ ਵੀ ਤੁਰੰਤ ਰਾਹਤ ਮਿਲਦੀ ਹੈ ਅਤੇ ਪਾਚਨ ਕਿਰਿਆ 'ਚ ਸੁਧਾਰ ਹੁੰਦਾ ਹੈ।

ਖ਼ਜੂਰ: ਸਰਦੀਆਂ ਵਿੱਚ ਖ਼ਜੂਰ ਦਾ ਸੇਵਨ ਸਰੀਰ ਨੂੰ ਗਰਮ ਰੱਖਦਾ ਹੈ। ਇਹ ਸਰੀਰ ਨੂੰ ਤੁਰੰਤ ਊਰਜਾ ਦੇਣ ਲਈ ਜਾਣਿਆ ਜਾਂਦਾ ਹੈ। ਖਜੂਰ ਵਿੱਚ ਡਾਇਟਰੀ ਫਾਈਬਰ ਵੀ ਹੁੰਦਾ ਹੈ ਜੋ ਪਾਚਨ ਤੰਤਰ ਨੂੰ ਠੀਕ ਰੱਖਦਾ ਹੈ। ਇਸ ਤੋਂ ਇਲਾਵਾ ਖਜੂਰ ਸਰੀਰ 'ਚ ਵਿਟਾਮਿਨ ਬੀ5 ਦੀ ਕਮੀ ਨੂੰ ਦੂਰ ਕਰਦੀ ਹੈ।

ਬਦਾਮ: ਬਦਾਮ ਨੂੰ ਕੋਲੈਸਟ੍ਰੋਲ ਜ਼ੀਰੋ ਵਰਗੀ ਖਾਸੀਅਤ ਲਈ ਜਾਣਿਆ ਜਾਂਦਾ ਹੈ। ਇਸ ਵਿੱਚ ਚਰਬੀ ਬਿਲਕੁਲ ਨਹੀਂ ਹੁੰਦੀ। ਇਹ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦਾ ਹੈ। ਬਦਾਮ ਖਰਾਬ ਕੋਲੈਸਟ੍ਰਾਲ ਯਾਨੀ LDL ਨੂੰ ਬਣਨ ਤੋਂ ਰੋਕਦਾ ਹੈ। ਇੰਨਾ ਹੀ ਨਹੀਂ ਬਦਾਮ ਦੇ ਸੇਵਨ ਨਾਲ ਕਬਜ਼ ਤੇ ਸਾਹ ਦੀ ਸਮੱਸਿਆ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ। ਇਹ ਦਿਲ, ਦੰਦਾਂ ਅਤੇ ਚਮੜੀ ਲਈ ਬਹੁਤ ਫਾਇਦੇਮੰਦ ਹੁੰਦਾ ਹੈ।

ਕਾਜੂ: ਕਾਜੂ ਵਿੱਚ ਵਿਟਾਮਿਨ ਈ ਅਤੇ ਬੀ6 ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਕਾਜੂ ਦਾ ਸੇਵਨ ਸਰੀਰ ਨੂੰ ਬਹੁਤ ਜਲਦੀ ਗਰਮ ਕਰਦਾ ਹੈ, ਯਾਨੀ ਖੂਨ ਸੰਚਾਰ ਨੂੰ ਤੇਜ਼ ਕਰਦਾ ਹੈ। ਬਦਾਮ ਤੋਂ ਕਈ ਤਰ੍ਹਾਂ ਦੇ ਪਕਵਾਨ ਵੀ ਬਣਾਏ ਜਾਂਦੇ ਹਨ।
Published by:Krishan Sharma
First published: