ਅਖਰੋਟ ਸਿਹਤ ਲਈ ਗੁਣਕਾਰੀ ਹੋਣ ਕਰਕੇ ਪੂਰੀ ਦੁਨੀਆਂ ਵਿੱਚ ਜਾਣੇ ਜਾਂਦੇ ਹਨ। ਇਨ੍ਹਾਂ ਤੋਂ ਬਿਨ੍ਹਾਂ ਸੁੱਕੇ ਮੇਵਿਆਂ ਦਾ ਜ਼ਿਕਰ ਅਧੂਰਾ ਹੈ। ਅਖਰੋਟ ਚੰਗੀ ਸਿਹਤ ਲਈ ਇੱਕ ਵਰਦਾਨ ਹਨ। ਇਹ ਸਾਡੇ ਦਿਲ ਨੂੰ ਸਿਹਤਮੰਦ ਰੱਖਣ ਤੇ ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਬਹੁਤ ਫ਼ਾਇਦੇਮੰਦ ਹਨ। ਇਸਦੇ ਨਾਲ ਹੀ ਇਹ ਸਾਡੇ ਪਾਚਨ ਤੰਤਰ ਲਈ ਵੀ ਚੰਗੇ ਮੰਨੇ ਜਾਂਦੇ ਹਨ। ਅਖੋਰਟ ਦਾ ਜ਼ਿਕਰ ਸੁਣਦਿਆਂ ਹੀ ਸਾਡੇ ਮਨ ਵਿੱਚ ਆਉਂਦਾ ਹੈ ਕਿ ਇਹ ਸਭ ਤੋਂ ਪਹਿਲਾਂ ਕਿਸ ਦੇਸ਼ ਵਿੱਚ ਅਤੇ ਕਦੋਂ ਪੈਦਾ ਹੋਏ। ਆਓ ਜਾਣਦੇ ਹਾਂ ਅਖਰੋਟ ਦੇ ਇਤਿਹਾਸ ਤੇ ਇਸਦੇ ਫ਼ਾਇਦਿਆਂ ਬਾਰੇ-
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਅਖਰੋਟ ਦੀ ਤਾਸੀਰ ਗਰਮ ਹੁੰਦੀ ਹੈ, ਇਸ ਕਰਕੇ ਇਸ ਨੂੰ ਵਧੇਰੇ ਕਰਕੇ ਸਰਦੀਆਂ ਵਿੱਚ ਖਾਧਾ ਜਾਂਦਾ ਹੈ। ਦੂਜਿਆਂ ਮੇਵਿਆਂ ਤੋਂ ਇਸਦਾ ਸਵਾਦ ਵੱਖਰਾ ਹੁੰਦਾ ਹੈ। ਇਸ ਦੀਆਂ ਕਈ ਸਾਰੀਆਂ ਕਿਸਮਾਂ ਹੁੰਦੀਆਂ ਹਨ, ਜਿਵੇਂ ਕਾਗਜ਼ੀ ਅਖਰੋਟ, ਦੇਸੀ ਅਖਰੋਟ ਆਦਿ। ਅਖਰੋਟ ਦੀ ਵਰਤੋਂ ਬਹੁਤ ਸਾਰੇ ਪਕਵਾਨਾਂ ਤੇ ਮਠਿਆਈਆਂ ਵਿੱਚ ਕੀਤੀ ਜਾਂਦੀ ਹੈ। ਯੂਨਾਨੀ ਮਿਥਿਹਾਸ ਵਿੱਚ ਅਖਰੋਟ ਨੂੰ ਬੁੱਧੀ ਦਾ ਪ੍ਰਤੀਕ ਮੰਨਿਆਂ ਜਾਂਦਾ ਹੈ। ਮੰਨਿਆਂ ਜਾਂਦਾ ਹੈ ਕਿ ਅਖਰੋਟ ਖਾਣ ਨਾਲ ਬੁੱਧੀ ਤੇਜ਼ ਹੁੰਦੀ ਹੈ।
ਅਖਰੋਟ ਦਾ ਇਤਿਹਾਸ
ਭੋਜਨ ਮਾਹਿਰਾਂ ਦੁਆਰਾ ਮੰਨਿਆ ਜਾਂਦਾ ਹੈ ਕਿ ਅਖਰੋਟ ਇੱਕੋ ਸਮੇਂ ਬਹੁਤ ਸਾਰੇ ਖੇਤਰਾਂ ਵਿੱਚ ਪੈਦਾ ਹੋਇਆ। ਐਨਸਾਈਕਲੋਪੀਡੀਆ ਬ੍ਰਿਟੈਨਿਕਾ (Encyclopedia Britannica) ਦੇ ਵਿੱਚ ਅਖਰੋਟ ਨੂੰ ਮੂਲ ਰੂਪ ਵਿੱਚ ਉੱਤਰੀ ਅਤੇ ਦੱਖਣੀ ਅਮਰੀਕਾ, ਦੱਖਣੀ ਯੂਰਪ, ਏਸ਼ੀਆ ਅਤੇ ਵੈਸਟ ਇੰਡੀਜ਼ ਵਿੱਚ ਪੈਦਾ ਹੋਇਆ ਮੰਨਿਆਂ ਜਾਂਦਾ ਹੈ। ਕੁਝ ਮਾਹਿਰਾਂ ਦਾ ਮੰਨਣਾ ਹੈ ਕਿ ਅਖਰੋਟ ਦੀ ਉਤਪਤੀ ਪਰਸ਼ੀਆ (ਇਰਾਨ) ਦੇ ਵਿੱਚ ਹੋਈ ਹੈ। ਇਸਦੇ ਨਾਲ ਹੀ ਕੁਝ ਦਾ ਮੰਨਣਾ ਹੈ ਕਿ ਅਖਰੋਟ ਦੀ ਉਤਪੱਤੀ ਮੱਧ ਏਸ਼ੀਆਂ ਵਿੱਚ ਹੋਈ ਅਤੇ ਇੱਥੋ ਇਹ ਚੀਨ ਇਰਾਨ ਤੇ ਯੂਰਪ ਵਿੱਚ ਫੈਲ ਗਿਆ। ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਹਾਨ ਰਾਜਵੰਸ਼ ਦੇ ਦੌਰਾਨ 206 ਈਸਾ ਪੂਰਵ ਤੋਂ 220 ਈਸਵੀ ਦੇ ਵਿਚਕਾਰ ਅਖਰੋਟ ਨੂੰ ਕਸ਼ਮੀਰ ਤੋਂ ਚੀਨ ਲਿਆਂਦਾ ਗਿਆ ਸੀ। ਸੁਸ਼ਮਾ ਨੈਥਾਨੀ ਜੋ ਕਿ ਭਾਰਤੀ ਮੂਲ ਦੇ ਅਮਰੀਕੀ ਬਨਸਪਤੀ ਵਿਗਿਆਨੀ ਹਨ ਅਖਰੋਟ ਦੀ ਉਤਪਤੀ ਬਾਰੇ ਦੱਸਦਿਆਂ ਇਸਦਾ ਮੂਲ ਕੇਂਦਰ ਤੁਰਕੀ, ਇਰਾਨ, ਇਰਾਕ, ਤੁਰਕਮੇਨਿਸਤਾਨ, ਸੀਰੀਆ ਦੇ ਖਿੱਤੇ ਨੂੰ ਮੰਨਦੇ ਹਨ।
ਅਖਰੋਟ ਵਿੱਚ ਮੌਜੂਦ ਪੌਸ਼ਟਿਕ ਤੱਤ
ਅਖਰੋਟ ਵਿੱਚ ਪਾਏ ਜਾਣ ਵਾਲੇ ਪੋਸ਼ਟਿਕ ਤੱਤ ਇਸ ਦੀਆਂ ਕਿਸਮਾਂ ਦੇ ਆਧਾਰ ਉੱਤ ਘੱਟ ਜਾਂ ਵੱਧ ਹੋ ਸਕਦੇ ਹਨ। ਲਗਭਗ 100 ਗ੍ਰਾਮ ਅਖਰੋਟ ਵਿੱਚ ਕੈਲੋਰੀ 650, 15 ਗ੍ਰਾਮ ਪ੍ਰੋਟੀਨ, 65 ਗ੍ਰਾਮ ਚਰਬੀ, 7 ਗ੍ਰਾਮ ਫਾਈਬਰ, 14 ਗ੍ਰਾਮ ਕਾਰਬੋਹਾਈਡਰੇਟ, 0.34 ਮਿਲੀਗ੍ਰਾਮ ਥਿਆਮਿਨ, 0.54 ਮਿਲੀਗ੍ਰਾਮ ਵਿਟਾਮਿਨ ਬੀ6, 98 ਮਿਲੀਗ੍ਰਾਮ ਮਿੱਲੀਗ੍ਰਾਮ ਫੋਲੇਟ, 3.1 ਮਿਲੀਗ੍ਰਾਮ 3.1 ਮਿਲੀਗ੍ਰਾਮ ਕੋਇਲ, 3.1 ਮਿਲੀਗ੍ਰਾਮ ਮੈਨਿਨਜ਼, 3.1 ਮਿਲੀਗ੍ਰਾਮ ਮੈਨਿਊਲ, 2.9 ਮਿਲੀਗ੍ਰਾਮ ਆਇਰਨ, 98 ਮਿਲੀਗ੍ਰਾਮ ਕੈਲਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ, ਪੋਟਾਸ਼ੀਅਮ ਆਦਿ ਤੱਤ ਪਾਏ ਜਾਂਦੇ ਹਨ।
ਅਖਰੋਟ ਦੇ ਸਿਹਤ ਲਈ ਲਾਭ
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Health care, Health care tips, Health tips, Walnuts