ਪਨੀਰ ਨੂੰ ਇੱਕ ਸੰਪੂਰਨ ਭੋਜਨ ਕਿਹਾ ਜਾਂਦਾ ਹੈ। ਪਨੀਰ ਵਿੱਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਇਸ ਨੂੰ ਸ਼ਾਕਾਹਾਰੀ ਤੇ ਮਾਸਾਹਾਰੀ, ਹਰ ਵਰਗ ਦੇ ਲੋਕ ਖਾਣਾ ਪਸੰਦ ਕਰਦੇ ਹਨ। ਪਨੀਰ ਤੋਂ ਬਣੀਆਂ ਕਈ ਡਿਸ਼ ਜਿਵੇਂ ਸ਼ਾਹੀ ਪਨੀਰ, ਪਾਲਕ ਪਨੀਰ, ਚੀਸ ਚਿਲੀ ਆਦਿ ਕਈ ਰੈਸਟੋਰੈਂਟ ਵਿੱਚ ਬਹੁਤ ਸ਼ੌਕ ਨਾਲ ਲੋਕਾਂ ਵੱਲੋਂ ਖਾਇਆ ਜਾਂਦਾ ਹੈ। ਪ੍ਰੋਟੀਨ ਦੇ ਨਾਲ-ਨਾਲ ਪਨੀਰ ਵਿੱਚ ਕੈਲਸ਼ੀਅਮ, ਫਾਸਫੋਰਸ, ਸੇਲੇਨੀਅਮ, ਫਾਈਬਰ ਅਤੇ ਐਂਟੀਆਕਸੀਡੈਂਟ ਗੁਣ ਹੁੰਦੇ ਹਨ।
ਇਹ ਸਾਡੀਆਂ ਹੱਡੀਆਂ ਨੂੰ ਮਜ਼ਬੂਤ ਕਰਨ ਦਾ ਕੰਮ ਕਰਦਾ ਹੈ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਪਨੀਰ ਦਾ ਸੇਵਨ ਸਰੀਰ ਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ। ਕੱਚਾ ਪਨੀਰ ਕੋਲੈਸਟ੍ਰਾਲ ਦੀ ਮਾਤਰਾ ਵਧਾ ਸਕਦਾ ਹੈ। ਅਕਸਰ ਇਹ ਸਮੱਸਿਆ ਪਨੀਰ ਦੀ ਜ਼ਿਆਦਾ ਮਾਤਰਾ ਦੇ ਕਾਰਨ ਹੁੰਦੀ ਹੈ। ਆਓ ਜਾਣਦੇ ਹਾਂ ਪਨੀਰ ਦੇ ਕੀ ਨੁਕਸਾਨ ਤੁਹਾਡੀ ਸਿਹਤ ਨੂੰ ਹੋ ਸਕਦੇ ਹਨ।
ਜ਼ਿਆਦਾ ਪਨੀਰ ਖਾਣ ਦੇ ਨੁਕਸਾਨ
ਬਲੱਡ ਪ੍ਰੈਸ਼ਰ ਵਧ ਸਕਦਾ ਹੈ : ਜੇਕਰ ਤੁਸੀਂ ਬਲੱਡ ਪ੍ਰੈਸ਼ਰ ਦੇ ਮਰੀਜ਼ ਹੋ ਤਾਂ ਤੁਹਾਨੂੰ ਪਨੀਰ ਦਾ ਸੇਵਨ ਨਹੀਂ ਕਰਨਾ ਚਾਹੀਦਾ। ਭਾਵੇਂ ਪਨੀਰ ਸਾਡੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ ਪਰ ਜ਼ਿਆਦਾ ਪਨੀਰ ਦਾ ਸੇਵਨ ਕਰਨ ਨਾਲ ਇਹ ਬਲੱਡ ਪ੍ਰੈਸ਼ਰ ਵਧਾਉਣ ਦਾ ਕੰਮ ਕਰਦਾ ਹੈ।
ਪਾਚਨ ਕਿਰਿਆ ਵਿਗੜ ਸਕਦੀ ਹੈ
ਰਾਤ ਨੂੰ ਸੌਣ ਤੋਂ ਪਹਿਲਾਂ ਪਨੀਰ ਦਾ ਸੇਵਨ ਨਹੀਂ ਕਰਨਾ ਚਾਹੀਦਾ। ਜੇਕਰ ਤੁਹਾਨੂੰ ਪਾਚਨ, ਕਬਜ਼, ਐਸੀਡਿਟੀ ਨਾਲ ਜੁੜੀਆਂ ਸਮੱਸਿਆਵਾਂ ਹਨ ਤਾਂ ਤੁਹਾਨੂੰ ਪਨੀਰ ਦਾ ਜ਼ਿਆਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਜ਼ਿਆਦਾ ਪਨੀਰ ਦਾ ਸੇਵਨ ਕਰਨ ਨਾਲ ਐਸੀਡਿਟੀ ਅਤੇ ਕਈ ਵਾਰ ਕਬਜ਼ ਹੋ ਸਕਦੀ ਹੈ।
ਦਸਤ ਦਾ ਕਾਰਨ ਬਣ ਸਕਦਾ ਹੈ ਪਨੀਰ
ਜੇਕਰ ਸਾਡੇ ਸਰੀਰ ਵਿੱਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੋਵੇ ਤਾਂ ਡਾਇਰੀਆ ਦੀ ਸਮੱਸਿਆ ਹੋ ਸਕਦੀ ਹੈ। ਪਨੀਰ ਪ੍ਰੋਟੀਨ ਦਾ ਚੰਗਾ ਸਰੋਤ ਹੈ। ਜ਼ਿਆਦਾ ਪਨੀਰ ਖਾਣ ਨਾਲ ਸਾਡੇ ਸਰੀਰ 'ਚ ਪ੍ਰੋਟੀਨ ਵਧ ਸਕਦਾ ਹੈ, ਇਸ ਲਈ ਸਾਨੂੰ ਇਕ ਵਾਰ 'ਚ ਜ਼ਿਆਦਾ ਪਨੀਰ ਦਾ ਸੇਵਨ ਨਹੀਂ ਕਰਨਾ ਚਾਹੀਦਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Health tips, Healthy Food, Healthy lifestyle, Stay healthy and fit