Home /News /lifestyle /

Health Tips: ਛਾਤੀ ਦੀ ਜਲਨ ਤੋਂ ਪਰੇਸ਼ਾਨ ਤਾਂ ਅਜ਼ਮਾਓ ਇਹ ਘਰੇਲੂ ਉਪਾਅ, ਮਿਲੇਗੀ ਰਾਹਤ

Health Tips: ਛਾਤੀ ਦੀ ਜਲਨ ਤੋਂ ਪਰੇਸ਼ਾਨ ਤਾਂ ਅਜ਼ਮਾਓ ਇਹ ਘਰੇਲੂ ਉਪਾਅ, ਮਿਲੇਗੀ ਰਾਹਤ

ਛਾਤੀ ਦੀ ਜਲਨ ਤੋਂ ਪਰੇਸ਼ਾਨ ਤਾਂ ਅਜ਼ਮਾਓ ਇਹ ਘਰੇਲੂ ਉਪਾਅ, ਮਿਲੇਗੀ ਰਾਹਤ

ਛਾਤੀ ਦੀ ਜਲਨ ਤੋਂ ਪਰੇਸ਼ਾਨ ਤਾਂ ਅਜ਼ਮਾਓ ਇਹ ਘਰੇਲੂ ਉਪਾਅ, ਮਿਲੇਗੀ ਰਾਹਤ

ਛਾਤੀ ਦੀ ਜਲਨ ਲਈ ਘਰੇਲੂ ਉਪਚਾਰ: ਸਿਹਤਮੰਦ ਸਰੀਰ ਲਈ ਲੋਕ ਬਹੁਤ ਚੀਜ਼ਾਂ ਦਾ ਧਿਆਨ ਰੱਖਦੇ ਹਨ ਪਰ ਫਿਰ ਵੀ ਕੁਝ ਸਮੱਸਿਆਵਾਂ ਅਜਿਹੀਆਂ ਹਨ ਜੋ ਆਮ ਹਨ ਤੇ ਕਿਸੇ ਨੂੰ ਵੀ ਹੋ ਸਕਦੀਆਂ ਹਨ। ਇਨ੍ਹਾਂ ਵਿੱਚੋਂ ਇੱਕ ਹੈ ਛਾਤੀ ਦੀ ਜਲਨ ਜੋ ਕਦੀ ਵੀ ਕਿਸੇ ਨੂੰ ਵੀ ਹੋ ਸਕਦੀ ਹੈ।

  • Share this:
ਛਾਤੀ ਦੀ ਜਲਨ ਲਈ ਘਰੇਲੂ ਉਪਚਾਰ: ਸਿਹਤਮੰਦ ਸਰੀਰ ਲਈ ਲੋਕ ਬਹੁਤ ਚੀਜ਼ਾਂ ਦਾ ਧਿਆਨ ਰੱਖਦੇ ਹਨ ਪਰ ਫਿਰ ਵੀ ਕੁਝ ਸਮੱਸਿਆਵਾਂ ਅਜਿਹੀਆਂ ਹਨ ਜੋ ਆਮ ਹਨ ਤੇ ਕਿਸੇ ਨੂੰ ਵੀ ਹੋ ਸਕਦੀਆਂ ਹਨ। ਇਨ੍ਹਾਂ ਵਿੱਚੋਂ ਇੱਕ ਹੈ ਛਾਤੀ ਦੀ ਜਲਨ ਜੋ ਕਦੀ ਵੀ ਕਿਸੇ ਨੂੰ ਵੀ ਹੋ ਸਕਦੀ ਹੈ। ਛਾਤੀ ਵਿੱਚ ਜਲਨ ਜ਼ਿਆਦਾਤਰ ਲੋਕਾਂ ਨੂੰ ਪਰੇਸ਼ਾਨ ਕਰਦੀ ਹੈ। ਜੇਕਰ ਕਿਸੇ ਨੂੰ ਐਸੀਡਿਟੀ ਦੀ ਸਮੱਸਿਆ ਹੈ ਤਾਂ ਇਸ ਸਮੱਸਿਆ ਦੇ ਕਾਰਨ ਅਕਸਰ ਛਾਤੀ 'ਚ ਜਲਨ ਹੁੰਦੀ ਹੈ। ਛਾਤੀ ਵਿੱਚ ਜਲਨ ਵੀ ਕੁਝ ਸਮੇਂ ਬਾਅਦ ਠੀਕ ਹੋ ਸਕਦੀ ਹੈ। ਪਰ ਇਹ ਸਮੱਸਿਆ ਹਮੇਸ਼ਾ ਬਣੀ ਰਹਿੰਦੀ ਹੈ, ਇਸ ਲਈ ਇਸ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰੋ।

ਇਹ ਸਮੱਸਿਆ ਕਿਸੇ ਸਮੇਂ ਬਹੁਤ ਗੰਭੀਰ ਵੀ ਹੋ ਸਕਦੀ ਹੈ। ਆਯੁਰਵੇਦ ਵਿੱਚ ਛਾਤੀ ਦੀ ਜਲਨ ਨੂੰ ਠੀਕ ਕਰਨ ਦੇ ਕਈ ਉਪਾਅ ਹਨ। ਇਹ ਉਪਾਅ ਤੁਸੀਂ ਘਰ 'ਚ ਹੀ ਕਰ ਸਕਦੇ ਹੋ, ਜਿਨ੍ਹਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ। ਇਹ ਉਪਾਅ ਵੀ ਪੂਰੀ ਤਰ੍ਹਾਂ ਸੁਰੱਖਿਅਤ ਹਨ। ਛਾਤੀ ਦੀ ਜਲਨ ਤੋਂ ਰਾਹਤ ਪਾਉਣ ਲਈ ਤੁਸੀਂ ਇਨ੍ਹਾਂ ਚਾਰ ਉਪਾਵਾਂ ਨੂੰ ਅਜ਼ਮਾ ਸਕਦੇ ਹੋ।

ਪੀਲੀ ਰਾਈ
ਪੀਲੀ ਸਰ੍ਹੋਂ ਜਾਂ ਪੀਲੀ ਰਾਈ ਪਾਚਨ ਕਿਰਿਆ ਨੂੰ ਠੀਕ ਰੱਖਣ ਲਈ ਬਹੁਤ ਫਾਇਦੇਮੰਦ ਮੰਨੀ ਜਾਂਦੀ ਹੈ। ਇਸ ਦੀ ਵਰਤੋਂ ਭੋਜਨ ਵਿੱਚ ਵੀ ਕੀਤੀ ਜਾਂਦੀ ਹੈ। ਐਸੀਡਿਟੀ ਅਤੇ ਛਾਤੀ ਦੀ ਜਲਨ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਵੀ ਪੀਲੀ ਸਰ੍ਹੋਂ ਬਹੁਤ ਕਾਰਗਰ ਹੈ। ਲੱਸੀ ਵਿੱਚ ਇੱਕ ਚੁਟਕੀ ਪੀਲੀ ਸਰ੍ਹੋਂ ਦਾ ਪਾਊਡਰ ਮਿਲਾ ਕੇ ਪੀਣ ਨਾਲ ਇਹ ਸਮੱਸਿਆ ਦੂਰ ਰਹਿੰਦੀ ਹੈ।

ਸੇਬ ਦਾ ਸਿਰਕਾ
ਐਪਲ ਸਾਈਡਰ ਵਿਨੇਗਰ ਭਾਵ ਸੇਬ ਦਾ ਸਿਰਕਾ ਵੀ ਸਿਹਤ ਅਤੇ ਸਕਿਨ ਲਈ ਲਾਭਦਾਇਕ ਹੈ, ਐਸੀਡਿਟੀ ਅਤੇ ਛਾਤੀ ਦੀ ਜਲਨ ਨੂੰ ਠੀਕ ਕਰਨ ਵਿੱਚ ਇਹ ਪ੍ਰਭਾਵਸ਼ਾਲੀ ਹੈ। ਅੱਧਾ ਗਲਾਸ ਪਾਣੀ 'ਚ ਇਕ ਚਮਚ ਸ਼ਹਿਦ ਅਤੇ ਇੱਕ ਚਮਚ ਸੇਬ ਦੇ ਸਿਰਕੇ ਨੂੰ ਮਿਲਾ ਕੇ ਪੀਣ ਨਾਲ ਤੁਹਾਨੂੰ ਛਾਤੀ ਦੀ ਜਲਨ ਤੋਂ ਰਾਹਤ ਮਿਲੇਗੀ। ਇਸ ਦਾ ਰੋਜ਼ਾਨਾ ਸੇਵਨ ਕਰਨਾ ਚੰਗਾ ਮੰਨਿਆ ਜਾਂਦਾ ਹੈ।

ਠੰਡਾ ਦੁੱਧ
ਸਟਾਈਲਕ੍ਰੇਸ ਦੇ ਮੁਤਾਬਕ ਜੇਕਰ ਤੁਸੀਂ ਹਾਰਟ ਬਰਨ ਦੀ ਸਮੱਸਿਆ ਤੋਂ ਬਚਣਾ ਚਾਹੁੰਦੇ ਹੋ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਬਿਨਾਂ ਸ਼ੱਕਰ ਦੇ ਇੱਕ ਗਲਾਸ ਦੁੱਧ ਪੀਓ। ਇਹ ਐਸੀਡਿਟੀ ਦੀ ਸਮੱਸਿਆ ਨੂੰ ਵੀ ਠੀਕ ਕਰਦਾ ਹੈ। ਇਸ ਦੇ ਨਾਲ ਪਾਚਨ ਕਿਰਿਆ ਵੀ ਠੀਕ ਰਹਿੰਦੀ ਹੈ।

ਐਲੋਵੇਰਾ ਦਾ ਜੂਸ
ਵੈਸੇ ਤਾਂ ਐਲੋਵੇਰਾ ਜੂਸ ਦੇ ਸਿਹਤ ਨੂੰ ਅਣਗਿਣਤ ਫਾਇਦੇ ਹੁੰਦੇ ਹੈ ਅਤੇ ਇਹ ਹਰ ਤਰ੍ਹਾਂ ਨਾਲ ਲਾਭਦਾਇਕ ਹੈ। ਜੇਕਰ ਐਸੀਡਿਟੀ ਕਾਰਨ ਛਾਤੀ ਦੀ ਜਲਨ ਦੀ ਸਮੱਸਿਆ ਬਣੀ ਰਹਿੰਦੀ ਹੈ ਤਾਂ ਇਸ ਨੂੰ ਠੀਕ ਕਰਨ ਲਈ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਐਲੋਵੇਰਾ ਦਾ ਜੂਸ ਪੀਓ। ਇਸ ਨਾਲ ਛਾਤੀ ਦੀ ਜਲਨ ਠੀਕ ਹੋ ਜਾਵੇਗੀ।
Published by:Drishti Gupta
First published:

Tags: Heart, Heart disease, Lifestyle

ਅਗਲੀ ਖਬਰ