Home /News /lifestyle /

Health Tips: ਸਰਦੀਆਂ ਦੌਰਾਨ ਆਪਣੀ ਡਾਈਟ ‘ਚ ਸ਼ਾਮਿਲ ਕਰੋ ਇਹ ਭੋਜਨ ਪਦਾਰਥ, ਬਿਮਾਰੀਆਂ ਤੋਂ ਰਹੋਗੇ ਦੂਰ

Health Tips: ਸਰਦੀਆਂ ਦੌਰਾਨ ਆਪਣੀ ਡਾਈਟ ‘ਚ ਸ਼ਾਮਿਲ ਕਰੋ ਇਹ ਭੋਜਨ ਪਦਾਰਥ, ਬਿਮਾਰੀਆਂ ਤੋਂ ਰਹੋਗੇ ਦੂਰ

Health Tips: ਸਰਦੀਆਂ ਦੌਰਾਨ ਆਪਣੀ ਡਾਈਟ ‘ਚ ਸ਼ਾਮਿਲ ਕਰੋ ਇਹ ਭੋਜਨ ਪਦਾਰਥ, ਬਿਮਾਰੀਆਂ ਤੋਂ ਰਹੋਗੇ ਦੂਰ

Health Tips: ਸਰਦੀਆਂ ਦੌਰਾਨ ਆਪਣੀ ਡਾਈਟ ‘ਚ ਸ਼ਾਮਿਲ ਕਰੋ ਇਹ ਭੋਜਨ ਪਦਾਰਥ, ਬਿਮਾਰੀਆਂ ਤੋਂ ਰਹੋਗੇ ਦੂਰ

ਭਾਰਤ ਵਿੱਚ ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ। ਜਿਸ ਕਰਕੇ ਮੌਸਮ ਵਿੱਚ ਤਬਦੀਲੀ ਆ ਰਹੀ ਹੈ। ਮੌਸਮ ਵਿੱਚ ਬਦਲਾਅ ਕਰਕੇ ਇਨਫੈਕਸ਼ਨ ਹੋਣ ਦਾ ਖਤਰਾ ਵਧ ਜਾਂਦਾ ਹੈ। ਇਸ ਲਈ ਇਸ ਬਦਲਦੇ ਮੌਸਮ ਵਿੱਚ ਤੁਹਾਨੂੰ ਆਪਣੀ ਸਿਹਤ ਦਾ ਵਧੇਰੇ ਖ਼ਿਆਲ ਰੱਖਣਾ ਚਾਹੀਦਾ ਹੈ। ਕਿਸੇ ਵੀ ਤਰ੍ਹਾਂ ਦੇ ਵਾਇਰਲ ਜਾਂ ਇਨਫੈਕਸ਼ਨ ਨਾਲ ਲੜਨ ਲਈ ਤੁਹਾਡੇ ਵਿੱਚ ਚੰਗੀ ਇਮਿਊਨਟੀ ਦਾ ਹੋਣਾ ਬਹੁਤ ਜ਼ਰੂਰੀ ਹੈ।

ਹੋਰ ਪੜ੍ਹੋ ...
  • Share this:

ਭਾਰਤ ਵਿੱਚ ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ। ਜਿਸ ਕਰਕੇ ਮੌਸਮ ਵਿੱਚ ਤਬਦੀਲੀ ਆ ਰਹੀ ਹੈ। ਮੌਸਮ ਵਿੱਚ ਬਦਲਾਅ ਕਰਕੇ ਇਨਫੈਕਸ਼ਨ ਹੋਣ ਦਾ ਖਤਰਾ ਵਧ ਜਾਂਦਾ ਹੈ। ਇਸ ਲਈ ਇਸ ਬਦਲਦੇ ਮੌਸਮ ਵਿੱਚ ਤੁਹਾਨੂੰ ਆਪਣੀ ਸਿਹਤ ਦਾ ਵਧੇਰੇ ਖ਼ਿਆਲ ਰੱਖਣਾ ਚਾਹੀਦਾ ਹੈ। ਕਿਸੇ ਵੀ ਤਰ੍ਹਾਂ ਦੇ ਵਾਇਰਲ ਜਾਂ ਇਨਫੈਕਸ਼ਨ ਨਾਲ ਲੜਨ ਲਈ ਤੁਹਾਡੇ ਵਿੱਚ ਚੰਗੀ ਇਮਿਊਨਟੀ ਦਾ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਤੁਹਾਡੀ ਇਮਿਊਨਟੀ ਮਜ਼ਬੂਤ ਹੈ ਤਾਂ ਤੁਹਾਨੂੰ ਵਾਇਰਲ, ਖੰਘ, ਜੁਕਾਮ, ਬੁਖਾਰ ਆਦਿ ਛੇਤੀ ਪ੍ਰਭਾਵਿਤ ਨਹੀਂ ਕਰਦਾ। ਆਪਣੀ ਇਮਿਊਨਟੀ ਨੂੰ ਵਧਾਉਣ ਲਈ ਤੁਹਾਨੂੰ ਆਪਣੇ ਭੋਜਨ ਵੱਲ ਖ਼ਾਸ ਧਿਆਨ ਦੇਣਾ ਚਾਹੀਦਾ ਹੈ। ਚੰਗਾ ਤੇ ਸੰਤੁਲਿਤ ਭੋਜਨ ਤੁਹਾਨੂੰ ਮੌਸਮ ਤਬਦੀਲੀ ਨਾਲ ਹੋਣ ਵਾਲੀਆਂ ਸਮੱਸਿਆਵਾਂ ਤੋਂ ਬਚਾਅ ਸਕਦਾ ਹੈ। ਆਓ ਜਾਣਦੇ ਹਾਂ ਕਿ ਤੁਹਾਨੂੰ ਮੌਸਮ ਵਿੱਚ ਹੋਰ ਰਹੀ ਤਬਦੀਲੀ ਦੌਰਾਨ ਆਪਣੇ ਭੋਜਨ ਵਿੱਚ ਕਿੰਨਾਂ ਚੀਜ਼ਾਂ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ।

ਇਮਿਊਨਟੀ ਨੂੰ ਵਧਾਉਣ ਵਾਲੇ ਭੋਜਨ ਪਦਾਰਥ

ਹਰੀਆਂ ਪੱਤੇਦਾਰ ਸਬਜ਼ੀਆਂ

ਹਰੀਆਂ ਪੱਤੇਦਾਰ ਸਬਜ਼ੀਆਂ ਸਾਡੀ ਸਿਹਤ ਲਈ ਬਹੁਤ ਫ਼ਾਇਦੇਮੰਦ ਹਨ। ਇਨ੍ਹਾਂ ਵਿੱਚ ਐਂਟੀਆਕਸੀਡੈਂਟ, ਵਿਟਾਮਿਨ, ਖਣਿਜ ਅਤੇ ਫਾਈਬਰ ਭਰਪੂਰ ਮਾਤਰਾ ਵਿੱਚ ਪਾਏ ਜਾਂਦਾ ਹੈ। ਇਹ ਸਾਡੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦੇ ਹਨ ਅਤੇ ਸਾਨੂੰ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਦਿੰਦੇ ਹਨ। ਕੋਸ਼ਿਸ਼ ਕਰੋ ਕਿ ਇਨ੍ਹਾਂ ਸਬਜ਼ੀਆਂ ਨੂੰ ਕੱਚਾ ਖਾਧਾ ਜਾਵੇ। ਨਹੀਂ ਤਾਂ ਇਨ੍ਹਾਂ ਨੂੰ ਬਹੁਤ ਘੱਟ ਪਕਾਓ।

ਹਲਦੀ

ਭਾਰਤ ਵਿੱਚ ਹਰ ਘਰ ਦੀ ਰਸੋਈ ਵਿੱਚ ਹਲਦੀ ਮੌਜੂਦ ਹੁੰਦੀ ਹੈ। ਇਹ ਸਾਡੀ ਸਿਹਤ ਲਈ ਬਹੁਤ ਹੀ ਗੁਣਕਾਰੀ ਹੈ। ਸਾਨੂੰ ਇਸਦਾ ਸੇਵਨ ਲਾਜ਼ਮੀ ਤੌਰ ‘ਤੇ ਕਰਨਾ ਚਾਹੀਦਾ ਹੈ। ਇਹ ਸਾਡੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦੀ ਹੈ। ਇਸ ਨੂੰ ਸਕਿਨ ਕੇਅਰ ਲਈ ਅਤੇ ਦਵਾਈਆਂ ਵਿੱਚ ਔਸ਼ਧੀ ਦੇ ਰੂਪ ਵਿੱਚ ਵੀ ਵਰਤਿਆਂ ਜਾਂਦਾ ਹੈ।

ਲਸਣ ਅਤੇ ਅਦਰਕ

ਲਸਣ ਤੇ ਅਦਰਕ ਦੀ ਵਰਤੋਂ ਸਬਜ਼ੀਆਂ ਦੇ ਤੜਕੇ ਵਿੱਚ ਕੀਤੀ ਜਾਂਦੀ ਹੈ। ਇਸ ਤੋਂ ਇਲਾਵ ਇਨ੍ਹਾਂ ਦਾ ਅਚਾਰ ਵੀ ਬਣਾਇਆ ਜਾ ਸਕਦਾ ਹੈ। ਅਦਰਕ ਨੂੰ ਸਰਦੀਆਂ ਵਿੱਚ ਚਾਹ ਵਿੱਚ ਵੀ ਪਾਇਆ ਜਾਂਦਾ ਹੈ। ਇਨ੍ਹਾਂ ਦੀ ਵਰਤੋਂ ਨਾਲ ਸਰਦੀਆਂ ਵਿੱਚ ਖੰਘ, ਜੁਖਾਮ, ਗਲਾ ਖ਼ਰਾਬ ਆਦਿ ਨਹੀਂ ਹੁੰਦਾ। ਇਹ ਸਾਡੀ ਇਮਿਊਨਟੀ ਨੂੰ ਵੀ ਵਧਾਉਂਦੇ ਹਨ। ਇਨ੍ਹਾਂ ਵਿੱਚ ਸਾਡੀ ਸਿਹਤ ਲਈ ਫ਼ਾਇਦੇਮੰਦ ਐਂਟੀ-ਇੰਫਲੇਮੇਟਰੀ ਅਤੇ ਐਂਟੀਆਕਸੀਡੈਂਟ ਗੁਣ ਹੁੰਦੇ ਹਨ।

ਬਦਾਮ

ਸੁੱਕੇ ਮੇਵਿਆਂ ਵਿੱਚ ਬਦਾਮ ਦੀ ਵਰਤੋਂ ਪ੍ਰਮੁੱਖ ਰੂਪ ਵਿੱਚ ਕੀਤੀ ਜਾਂਦੀ ਹੈ। ਇਹ ਵਿਟਾਮਿਨ ਈ ਦਾ ਚੰਗਾ ਸਰੋਤ ਹਨ। ਇਨ੍ਹਾਂ ਵਿੱਚ ਮੈਗਨੀਜ਼, ਮੈਗਨੀਸ਼ੀਅਮ ਅਤੇ ਫਾਈਬਰ ਵਰਗੇ ਤੱਤ ਪਾਏ ਜਾਂਦੇ ਹਨ। ਇਹ ਸਾਡੀ ਇਮਿਊਨਿਟੀ ਨੂੰ ਵਧਾਉਂਦੇ ਹਨ। ਇਸ ਤੋਂ ਇਲਾਵਾ ਸਰਦੀਆਂ ਵਿੱਚ ਜੁਕਾਮ, ਖੰਘ ਆਦਿ ਨੂੰ ਰੋਕਣ ਦੇ ਲਈ ਇਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਸਾਡੀਆਂ ਅੱਖਾਂ ਲਈ ਵੀ ਚੰਗੇ ਹੁੰਦੇ ਹਨ।

Published by:Drishti Gupta
First published:

Tags: Fruits, Health, Health benefits, Health news, Health tips, Healthy Food