Home /News /lifestyle /

Health Tips: ਇਹ ਖਾਸ ਭੋਜਨ ਖੁਰਾਕ ਵਿੱਚ ਕਰੋ ਸ਼ਾਮਿਲ, ਬਲੱਡ ਸ਼ੂਗਰ ਰਹੇਗੀ ਕੰਟਰੋਲ 

Health Tips: ਇਹ ਖਾਸ ਭੋਜਨ ਖੁਰਾਕ ਵਿੱਚ ਕਰੋ ਸ਼ਾਮਿਲ, ਬਲੱਡ ਸ਼ੂਗਰ ਰਹੇਗੀ ਕੰਟਰੋਲ 

Health Tips: ਇਹ ਖਾਸ ਭੋਜਨ ਖੁਰਾਕ ਵਿੱਚ ਕਰੋ ਸ਼ਾਮਲ, ਬਲੱਡ ਸ਼ੂਗਰ ਰਹੇਗੀ ਕੰਟਰੋਲ 

Health Tips: ਇਹ ਖਾਸ ਭੋਜਨ ਖੁਰਾਕ ਵਿੱਚ ਕਰੋ ਸ਼ਾਮਲ, ਬਲੱਡ ਸ਼ੂਗਰ ਰਹੇਗੀ ਕੰਟਰੋਲ 

ਖਾਣ ਪੀਣ ਨੂੰ ਲੈ ਕੇ ਹਰ ਕਿਸੇ ਦੀ ਆਪਣੀ ਪਸੰਦ ਹੁੰਦੀ ਹੈ। ਜਿਵੇਂ ਕਿ ਦਿਨ ਦੀ ਸ਼ੁਰੂਆਤ ਦੇ ਭੋਜਨ ਯਾਨੀ ਕਿ ਨਾਸ਼ਤੇ ਵਿੱਚ ਲੋਕ ਆਪਣੀ ਪਸੰਦ ਤੇ ਜ਼ਰੂਰਤ ਦੇ ਮੁਤਾਬਿਕ ਡਾਈਟ ਲੈਂਦੇ ਹਨ। ਕਿਉਂਕਿ ਰਾਤ ਦੇ ਲੰਬੇ ਵਕਫ਼ੇ ਤੋਂ ਬਾਅਦ ਅਸੀਂ ਅਗਲੇ ਦਿਨ ਦੀ ਸਵੇਰ ਵਿੱਚ ਕੁਝ ਖਾਂਦੇ ਹਾਂ, ਇਸ ਲਈ ਇਹ ਭੋਜਨ ਸਾਡੇ ਲਈ ਬਹੁਤ ਜ਼ਰੂਰੀ ਹੈ। ਹਾਲਾਂਕਿ ਸਵੇਰ ਦਾ ਨਾਸ਼ਤਾ ਸਭ ਨੂੰ ਹੀ ਕਰਨਾ ਚਾਹੀਦਾ ਹੈ ਪਰ ਜਦੋਂ ਗੱਲ ਸ਼ੂਗਰ ਦੇ ਮਰੀਜ਼ਾਂ ਦੀ ਆਉਂਦੀ ਹੈ ਤਾਂ ਸਾਵਧਾਨੀ ਹੋਰ ਵੀ ਵੱਧ ਜਾਂਦੀ ਹੈ।

ਹੋਰ ਪੜ੍ਹੋ ...
  • Share this:

ਹੈਲਥਲਾਈਨ ਮੁਤਾਬਕ ਨਾਸ਼ਤਾ ਸਿਹਤਮੰਦ ਅਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੋਣਾ ਚਾਹੀਦਾ ਹੈ। ਡਾਇਬਟੀਜ਼ ਦੇ ਮਰੀਜ਼ਾਂ ਨੂੰ ਨਾਸ਼ਤੇ 'ਚ ਉਹ ਚੀਜ਼ਾਂ ਜ਼ਰੂਰ ਸ਼ਾਮਲ ਕਰਨੀਆਂ ਚਾਹੀਦੀਆਂ ਹਨ, ਜਿਸ ਨਾਲ ਬਲੱਡ ਸ਼ੂਗਰ ਨੂੰ ਕੰਟਰੋਲ ਕੀਤਾ ਜਾ ਸਕੇ। ਤੁਸੀਂ ਸਵੇਰੇ ਜੋ ਵੀ ਸੇਵਨ ਕਰਦੇ ਹੋ, ਉਹ ਪੂਰੇ ਦਿਨ ਲਈ ਤੁਹਾਡੇ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਵਿੱਚ ਲਾਭਦਾਇਕ ਹੋ ਸਕਦਾ ਹੈ। ਅਜਿਹੇ 'ਚ ਨਾਸ਼ਤੇ 'ਚ ਚੀਜ਼ਾਂ ਨੂੰ ਸ਼ਾਮਲ ਕਰਨ ਤੋਂ ਪਹਿਲਾਂ ਖਾਸ ਧਿਆਨ ਰੱਖਣਾ ਜ਼ਰੂਰੀ ਹੋ ਜਾਂਦਾ ਹੈ। ਇਸ ਲਈ ਅੱਜ ਅਸੀਂ ਸ਼ੂਗਰ ਦੇ ਮਰੀਜਾਂ ਦੀ ਡਾਈਟ ਵਿੱਚ ਸ਼ਾਮਲ ਕਰਨ ਲਈ ਕੁਝ ਖਾਸ ਭੋਜਨਾਂ ਬਾਰੇ ਦੱਸਣ ਜਾ ਰਹੇ ਹਾਂ।

ਡਾਇਬਟੀਜ਼ (Diabetes) ਦੇ ਮਰੀਜ਼ ਨਾਸ਼ਤੇ 'ਚ ਸ਼ਾਮਲ ਕਰਨ ਇਹ ਚੀਜ਼ਾਂ-

ਸ਼ੂਗਰ ਦੇ ਮਰੀਜ਼ ਆਪਣੀ ਖੁਰਾਕ ਵਿੱਚ ਕਾਟੇਜ ਪਨੀਰ ਅਤੇ ਨੱਟਸ (Nuts) ਸ਼ਾਮਲ ਕਰ ਸਕਦੇ ਹਨ। ਇਸ ਨਾਲ ਉਨ੍ਹਾਂ ਨੂੰ ਊਰਜਾ ਅਤੇ ਪ੍ਰੋਟੀਨ ਮਿਲੇਗਾ। ਇਸ ਦੇ ਨਾਲ ਹੀ ਸਰੀਰ 'ਚ ਬਲੱਡ ਸ਼ੂਗਰ ਵੀ ਬਰਕਰਾਰ ਰਹੇਗੀ।

ਇਸ ਤੋਂ ਇਲਾਵਾ ਡਾਇਬਟੀਜ਼ ਦੇ ਮਰੀਜ਼ ਨਾਸ਼ਤੇ ਵਜੋਂ ਘੱਟ ਕਾਰਬੋਹਾਈਡਰੇਟ ਵਾਲੀਆਂ ਸਮੂਦੀ ਲੈ ਸਕਦੇ ਹਨ। ਇਹ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ 'ਚ ਮਦਦ ਕਰਦੀਆਂ ਹਨ।

ਇਸ ਦੇ ਨਾਲ ਹੀ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਲਈ ਮਰੀਜ਼ ਆਪਣੀ ਡਾਈਟ 'ਚ ਅੰਡੇ ਸ਼ਾਮਲ ਕਰ ਸਕਦੇ ਹਨ। ਅੰਡੇ ਦੇ ਅੰਦਰ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਨਾਲ ਹੀ, ਇਸ ਦੇ ਅੰਦਰ ਬਹੁਤ ਸਾਰਾ ਪ੍ਰੋਟੀਨ ਪਾਇਆ ਜਾਂਦਾ ਹੈ। ਅਜਿਹੇ 'ਚ ਸ਼ੂਗਰ ਦੇ ਮਰੀਜ਼ ਰੋਜ਼ਾਨਾ ਸਵੇਰੇ ਦੋ ਅੰਡੇ ਖਾ ਸਕਦੇ ਹਨ। ਇਸ ਦਾ ਸੇਵਨ ਕਰਨ ਨਾਲ ਬਲੱਡ ਸ਼ੂਗਰ ਦਾ ਪੱਧਰ ਠੀਕ ਰਹਿੰਦਾ ਹੈ ਅਤੇ ਸ਼ੂਗਰ ਦੇ ਮਰੀਜ਼ ਦੀ ਸਿਹਤ ਵੀ ਠੀਕ ਰਹਿੰਦੀ ਹੈ।

ਪੌਸ਼ਟਿਕ ਤੱਤਾਂ ਲਈ ਡਾਇਬਟੀਜ਼ ਦੇ ਮਰੀਜ਼ਾਂ ਨੂੰ ਆਪਣੀ ਡਾਈਟ 'ਚ ਓਟਸ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਓਟਸ ਦੇ ਅੰਦਰ ਬਹੁਤ ਸਾਰੇ ਮਹੱਤਵਪੂਰਨ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਸ ਦੇ ਨਾਲ ਹੀ ਇਸ ਦੇ ਅੰਦਰ ਕਾਫੀ ਮਾਤਰਾ 'ਚ ਫਾਈਬਰ ਵੀ ਮੌਜੂਦ ਹੁੰਦਾ ਹੈ। ਅਜਿਹੇ 'ਚ ਇਸ ਦੇ ਸੇਵਨ ਨਾਲ ਬਲੱਡ ਸ਼ੂਗਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।

ਚੀਆ ਸੀਡਜ਼ ਦੀ ਵਰਤੋਂ ਖੂਨ ਵਿੱਚ ਸ਼ੂਗਰ ਨੂੰ ਕੰਟਰੋਲ ਕਰਨ ਲਈ ਕੀਤੀ ਜਾ ਸਕਦੀ ਹੈ। ਸ਼ੂਗਰ ਰੋਗੀ ਚੀਆ ਸੀਡਜ਼ ਨੂੰ ਰਾਤ ਭਰ ਪਾਣੀ ਵਿੱਚ ਭਿਓ ਕੇ ਅਗਲੇ ਦਿਨ ਖਾ ਸਕਦੇ ਹਨ ਜਿਸ ਨਾਲ ਉਨ੍ਹਾਂ ਨੂੰ ਫਾਇਦਾ ਮਿਲੇਗਾ। ਇਨ੍ਹਾਂ 'ਚ ਮੌਜੂਦ ਫਾਈਬਰ ਸ਼ੂਗਰ ਨੂੰ ਕੰਟਰੋਲ ਕਰਨ 'ਚ ਕਾਫੀ ਮਦਦਗਾਰ ਸਾਬਤ ਹੁੰਦੇ ਹਨ।
Published by:rupinderkaursab
First published:

Tags: Diabetes, Health, Health care, Health care tips, Health news, Lifestyle

ਅਗਲੀ ਖਬਰ