ਅਵਨੀਤ ਕੌਰ ਬੇਦੀ
ਸਾਡੀ ਬਦਲਦੀ ਜੀਵਨਸ਼ੈਲੀ ਕਾਰਨ ਸਰੀਰ ਨੂੰ ਜਿੱਥੇ ਬਾਹਰੀ ਤੌਰ 'ਤੇ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਨੇ ਘੇਰਾ ਪਾਇਆ ਹੈ, ਉੱਥੇ ਹੀ ਸਾਡੀ ਦਿਮਾਗੀ ਸਿਹਤ 'ਤੇ ਵੀ ਇਸਦਾ ਡੂੰਘਾ ਅਸਰ ਪੈ ਰਿਹਾ ਹੈ। ਸਾਡੀਆਂ ਖਾਣ-ਪੀਣ ਦੀਆਂ ਆਦਤਾਂ ਵਿੱਚ ਆਈ ਤਬਦੀਲੀ ਕਾਰਨ ਅਸੀਂ ਆਪਣੇ ਸਰੀਰ ਨੂੰ ਪੂਰੇ ਪੋਸ਼ਟਿਕ ਤੱਤ ਨਹੀਂ ਦੇ ਰਹੇ ਜਿਸ ਨਾਲ ਸਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹਨਾਂ ਵਿੱਚ ਸ਼ੂਗਰ, ਬਲੱਡ ਪ੍ਰੈਸ਼ਰ ਆਦਿ ਤੋਂ ਇਲਾਵਾ ਤੁਸੀਂ ਹੁਣ ਆਮ ਹੀ ਲੋਕਾਂ ਨੂੰ ਯਾਦਦਾਸ਼ਤ ਕਮਜ਼ੋਰੀ ਦੀਆਂ ਸ਼ਿਕਾਇਤਾਂ ਕਰਦੇ ਸੁਣਿਆ ਹੋਵੇਗਾ। ਪਰ ਅਸੀਂ ਆਪਣੀਆਂ ਆਦਤਾਂ ਵਿੱਚ ਸੁਧਾਰ ਕਰਕੇ ਅਤੇ ਭੋਜਨ ਵਿੱਚ ਕੁੱਝ ਤਬਦੀਲੀਆਂ ਕਰਕੇ ਇਹਨਾਂ ਤੋਂ ਛੁਟਕਾਰਾ ਪਾ ਸਕਦੇ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਸਰੀਰ ਵਿੱਚ ਆਇਰਨ ਦੀ ਕਮੀ ਕਾਰਨ ਯਾਦਦਾਸ਼ਤ ਕਮਜ਼ੋਰ ਹੁੰਦੀ ਹੈ ਅਤੇ ਜੇਕਰ ਅਸੀਂ ਆਪਣੇ ਭੋਜਨ ਵਿੱਚ ਆਇਰਨ ਭਰਪੂਰ ਖੁਰਾਕ ਸ਼ਾਮਿਲ ਕਰ ਲਈਏ ਤਾਂ ਇਸਨੂੰ ਸੁਧਾਰਿਆ ਜਾ ਸਕਦਾ ਹੈ।
ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋ ਨਿਊਟ੍ਰੀਸ਼ਨਿਸਟ ਅਵਨੀਤ ਬੇਦੀ ਦਾ ਕਹਿਣਾ ਹੈ, “ਸਾਨੂੰ ਦਵਾਈਆਂ ਲੈਣ ਦੀ ਬਜਾਏ ਯਾਦਾਸ਼ਤ ਵਧਾਉਣ ਵਾਲੇ ਭੋਜਨਾਂ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ।”
View this post on Instagram
ਜੇਕਰ ਅਸੀਂ ਆਇਰਨ ਭਰਪੂਰ ਖੁਰਾਕ ਲੈਂਦੇ ਹਾਂ ਤਾਂ ਇਸ ਨਾਲ ਸਾਡੀ ਯਾਦਦਾਸ਼ਤ ਸੁਧਰਦੀ ਹੈ ਅਤੇ ਦਿਮਾਗ ਦੀ ਸਿਹਤ ਬਣੀ ਰਹਿੰਦੀ ਹੈ। ਕਿਉਂਕਿ ਆਇਰਨ ਦੀ ਘਾਟ ਅਨੀਮੀਆ ਦਾ ਕਾਰਨ ਬਣਦੀ ਹੈ ਜਿਸ ਦੇ ਨਤੀਜੇ ਵਜੋਂ ਸਕੂਲ ਵਿੱਚ ਮਾੜੀ ਕਾਰਗੁਜ਼ਾਰੀ ਹੁੰਦੀ ਹੈ। ਜਦੋਂ ਆਇਰਨ ਦਾ ਪੱਧਰ ਘੱਟ ਹੁੰਦਾ ਹੈ, ਤਾਂ ਸਿੱਖਣ, ਸੋਚਣ ਦੀ ਸਮਰੱਥਾ, ਜਾਣਕਾਰੀ ਨੂੰ ਯਾਦ ਕਰਨਾ ਮੁਸ਼ਕਲ ਹੋ ਜਾਂਦਾ ਹੈ। ਆਇਰਨ ਦਾ ਪੱਧਰ ਘੱਟ ਹੋਣ ਕਾਰਨ ਇਕਾਗਰਤਾ ਦੀਆਂ ਸਮੱਸਿਆਵਾਂ ਵੀ ਪੈਦਾ ਹੁੰਦੀਆਂ ਹਨ।”
ਅੱਗੇ ਬੋਲਦੇ ਡਾਕਟਰ ਬੇਦੀ ਦਾ ਕਹਿਣਾ ਹੈ ਕਿ ਆਇਰਨ ਦਾ ਸਿੱਧਾ ਸਬੰਧ ਸਾਡੇ IQ ਨਾਲ ਹੁੰਦਾ ਹੈ। ਆਇਰਨ ਦੀ ਮਾਤਰਾ ਨੂੰ ਵਧਾਉਣ ਲਈ ਬਦਾਮ, ਅਖਰੋਟ ਅਤੇ ਕਿਸ਼ਮਿਸ਼ ਵਰਗੇ ਮੇਵੇ ਲੈਣੇ ਚਾਹੀਦੇ ਹਨ।
ਗ਼ੈਰ-ਸ਼ਾਕਾਹਾਰੀ ਲੋਕਾਂ ਲਈ ਖੁਰਾਕ: ਵਧੇਰੇ ਗੈਰ-ਸ਼ਾਕਾਹਾਰੀ ਖੁਰਾਕ ਇਸ ਦੀ ਵਧੀਆ ਪੂਰਕ ਹੈ। ਦਿਮਾਗ ਦੇ ਸੈੱਲਾਂ ਦੀ ਝਿੱਲੀ ਦਾ ਇੱਕ ਮਹੱਤਵਪੂਰਨ ਹਿੱਸਾ ਬਣਾਉਣ ਦੀ ਤਾਕਤ ਅਤੇ ਯਾਦਦਾਸ਼ਤ ਵਧਾਉਣ ਦੀ ਤਾਕਤ ਮੱਛੀ, ਜਿਵੇਂ ਕਿ ਸਾਰਡਾਈਨ, ਓਮੇਗਾ 3 ਫੈਟ ਵਿੱਚ ਹੁੰਦੀ ਹੈ। ਪਰ ਜੇਕਰ ਕੋਈ ਸ਼ਾਕਾਹਾਰੀ ਹੈ ਤਾਂ ਉਹ ਇਸਦੇ ਬਦਲੇ ਹਰੀਆਂ ਪੱਤੇਦਾਰ ਸਬਜ਼ੀਆਂ, ਮੇਵੇ, ਖੁਰਮਾਨੀ, ਸਾਬਤ ਅਨਾਜ ਆਦਿ ਲੈ ਸਕਦਾ ਹੈ।
ਸ਼ਾਕਾਹਾਰੀ ਲੋਕਾਂ ਲਈ ਖੁਰਾਕ: ਤੁਹਾਨੂੰ ਦੱਸ ਦੇਈਏ ਕਿ ਫਲ ਅਤੇ ਸਬਜ਼ੀਆਂ ਯਾਦਦਾਸ਼ਤ ਵਧਾਉਣ ਵਿੱਚ ਵੀ ਮਦਦ ਕਰਦੀਆਂ ਹਨ। ਕਿਉਂਕਿ ਇਨ੍ਹਾਂ ਵਿਚ ਕਾਰਬੋਹਾਈਡ੍ਰੇਟਸ ਦੇ ਨਾਲ ਵਿਟਾਮਿਨ ਅਤੇ ਖਣਿਜ ਦੀ ਚੰਗੀ ਮਾਤਰਾ ਹੁੰਦੀ ਹੈ। ਇਨ੍ਹਾਂ ਵਿਚ ਦਿਮਾਗ਼ ਨੂੰ ਉਤੇਜਿਤ ਕਰਨ ਦੀ ਤਾਕਤ ਹੁੰਦੀ ਹੈ। ਫਲ ਅਤੇ ਸਬਜ਼ੀਆਂ ਜਿਵੇਂ ਕਿ ਖਰਬੂਜਾ, ਤਰਬੂਜ, ਸ਼ਕਰਕੰਦੀ, ਮੂਲੀ, ਸਟ੍ਰਾਬੇਰੀ, ਬਲੂਬੇਰੀ, ਗੋਭੀ ਯਾਦਦਾਸ਼ਤ ਨੂੰ ਵਧਾਉਣ ਵਿੱਚ ਮਦਦ ਕਰਦੇ ਹਨ।
ਤੁਸੀਂ ਆਪਣੇ ਲਈ ਐਂਟੀਆਕਸੀਡੈਂਟਸ ਨਾਲ ਭਰਪੂਰ ਭੋਜਨ ਦੀ ਸੂਚੀ ਬਣਾ ਸਕਦੇ ਹੋ ਅਤੇ ਤੁਹਾਨੂੰ ਦੱਸ ਦੇਈਏ ਕਿ ਜੋ ਭੋਜਨ ਲਾਲ ਅਤੇ ਬੈਂਗਣੀ ਰੰਗ ਦੇ ਹੁੰਦੇ ਹਨ, ਉਹਨਾਂ ਦਾ ਇਹ ਰੰਗ ਐਂਥੋਸਾਇਨਿਨ ਕਰਕੇ ਹੁੰਦਾ ਹੈ ਜੋ ਦਿਮਾਗ ਅਤੇ ਯਾਦਦਾਸ਼ਤ ਲਈ ਬਹੁਤ ਵਧੀਆ ਹੈ।
ਇਹ ਹਨ ਆਇਰਨ ਭਰਪੂਰ ਭੋਜਨ:
1)ਸੇਬ: ਸੇਬ ਵਿੱਚ ਕਵੇਰਸਟਿਨ ਦੀ ਮਾਤਰਾ ਵਧੇਰੇ ਹੁੰਦੀ ਹੈ, ਇੱਕ ਐਂਟੀਆਕਸੀਡੈਂਟ ਜੋ ਅਲਜ਼ਾਈਮਰ ਰੋਗ ਤੋਂ ਬਚਾਉਂਦਾ ਹੈ।
2) ਬਲੂਬੇਰੀ: ਉਹਨਾਂ ਵਿੱਚ ਐਂਥੋਸਾਈਨਿਨ ਹੁੰਦੇ ਹਨ ਜੋ ਯਾਦਦਾਸ਼ਤ ਵਧਾਉਣ ਵਾਲੇ ਫੋਟੋ ਕੈਮੀਕਲ ਵਜੋਂ ਜਾਣੇ ਜਾਂਦੇ ਹਨ।
3) ਪਿਆਜ਼: ਲਾਲ ਪਿਆਜ਼ ਵਿੱਚ ਐਂਥੋਸਾਇਨਿਨ ਅਤੇ ਕਵੇਰਸੀਟਿਨ ਹੁੰਦੇ ਹਨ। ਇਸ ਲਈ ਸਾਡੇ ਦੇਸ਼ ਵਿੱਚ ਪਿਆਜ਼ ਸਾਡੀ ਖੁਰਾਕ ਵਿੱਚ ਇੱਕ ਮੁੱਖ ਭੋਜਨ ਹੈ, ਇਹ ਯਾਦਦਾਸ਼ਤ ਨੂੰ ਸੁਧਾਰਨ ਅਤੇ ਵਧਾਉਣ ਵਿੱਚ ਮਦਦ ਕਰਦਾ ਹੈ।
4)ਬੈਂਗਣ: ਬੈਂਗਨ ਐਂਥੋਸਾਈਨਿਨ ਦਾ ਇੱਕ ਵਧੀਆ ਸਰੋਤ ਹੈ। ਇਸ ਵਿੱਚ ਨਸੀਨਿਨ ਮਹੱਤਵਪੂਰਨ ਫੋਟੋਕੈਮੀਕਲ ਹੁੰਦਾ ਹੈ ਜੋ ਦਿਮਾਗ ਦੇ ਸੈੱਲ ਝਿੱਲੀ ਦੀ ਰੱਖਿਆ ਕਰਦਾ ਹੈ।
5) ਰੋਜ਼ਮੇਰੀ: ਰੋਜ਼ਮੇਰੀ ਅਲਜ਼ਾਈਮਰ ਰੋਗ ਨੂੰ ਰੋਕਦੀ ਹੈ। ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਰੋਜ਼ਮੇਰੀ ਦੀ ਖੁਸ਼ਬੂ ਵੀ ਯਾਦਦਾਸ਼ਤ ਵਿੱਚ ਸੁਧਾਰ ਕਰਦੀ ਹੈ।
6) ਲਾਲ ਚੁਕੰਦਰ ਦੀਆਂ ਜੜ੍ਹਾਂ: ਚੁਕੰਦਰ ਐਂਥੋਸਾਇਨਿਨ ਅਤੇ ਫੋਲਿਕ ਐਸਿਡ ਦਾ ਇੱਕ ਚੰਗਾ ਸਰੋਤ ਹਨ, ਦੋਵੇਂ ਸਾਡੀ ਯਾਦਦਾਸ਼ਤ ਨੂੰ ਵਧਾਉਣ ਵਿੱਚ ਮਦਦ ਕਰਦੇ ਹਨ।
7) ਪਾਲਕ: ਪਾਲਕ ਵਿੱਚ ਫੋਲਿਕ ਐਸਿਡ ਦੀ ਮਾਤਰਾ ਵਧੇਰੇ ਹੁੰਦੀ ਹੈ ਜਿਸ ਕਰਕੇ ਇਹ ਯਾਦਦਾਸ਼ਤ ਦੇ ਨੁਕਸਾਨ ਨੂੰ ਰੋਕਦਾ ਹੈ। ਸਿਰਫ਼ ਅੱਧਾ ਕੱਪ ਪਾਲਕ ਤੁਹਾਨੂੰ ਫੋਲਿਕ ਐਸਿਡ ਦੀਆਂ ਰੋਜ਼ਾਨਾ ਲੋੜਾਂ ਦਾ ਦੋ ਤਿਹਾਈ ਹਿੱਸਾ ਪ੍ਰਦਾਨ ਕਰਨ ਲਈ ਕਾਫੀ ਹੈ।
8)ਅੰਗੂਰ: ਲਾਲ, ਜਾਮਨੀ, ਕਾਲਾ ਸਾਰੇ ਅੰਗੂਰਾਂ ਵਿੱਚ ਕਵੇਰਸੇਟਿਨ ਅਤੇ ਐਂਥੋਸਾਇਨਿਨ ਹੁੰਦੇ ਹਨ।
9)ਬਰੋਕਲੀ: ਬਰੋਕਲੀ ਵਿੱਚ ਕਵੇਰਸੇਟਿਨ ਹੁੰਦਾ ਹੈ, ਜੋ ਫੋਲਿਕ ਐਸਿਡ ਦਾ ਇੱਕ ਚੰਗਾ ਸਰੋਤ ਵੀ ਹੈ।
10) ਕਸਰਤ ਸਾਡੀ ਯਾਦਦਾਸ਼ਤ ਨੂੰ ਮਜ਼ਬੂਤ ਕਰਦੀ ਹੈ। ਅਧਿਐਨਾਂ ਨੇ ਦਿਖਾਇਆ ਹੈ ਕਿ ਜ਼ੋਰਦਾਰ ਕਸਰਤ ਡਿਪਰੈਸ਼ਨ ਵਿਰੋਧੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Health, Health benefits, Health care, Health tips