Street Food Effects: ਭਾਰਤ ਦਾ 'ਸਟ੍ਰੀਟ ਫੂਡ' ਆਪਣੇ ਵਧੀਆ ਸਵਾਦ ਲਈ ਪੂਰੀ ਦੁਨੀਆ ਵਿੱਚ ਜਾਣਿਆ ਜਾਂਦਾ ਹੈ। ਜ਼ਿਆਦਾਤਰ ਲੋਕ ਸਟ੍ਰੀਟ ਫੂਡ ਖਾਣਾ ਪਸੰਦ ਕਰਦੇ ਹਨ ਅਤੇ ਕੁਝ ਲੋਕ ਇਸ ਦੇ ਦੀਵਾਨੇ ਹੁੰਦੇ ਹਨ। ਮਾਹਿਰਾਂ ਮੁਤਾਬਕ ਸਟ੍ਰੀਟ ਫੂਡ ਘੱਟ ਮਾਤਰਾ 'ਚ ਖਾਣਾ ਚਾਹੀਦਾ ਹੈ।
ਇਸ ਨੂੰ ਜ਼ਿਆਦਾ ਮਾਤਰਾ 'ਚ ਖਾਣ ਨਾਲ ਕਈ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਖਾਸ ਕਰਕੇ ਬਰਸਾਤ ਦੇ ਮੌਸਮ ਵਿੱਚ ਇਸ ਦਾ ਧਿਆਨ ਰੱਖਣ ਦੀ ਲੋੜ ਹੁੰਦੀ ਹੈ। ਜੇਕਰ ਤੁਸੀਂ ਵੀ ਸਟ੍ਰੀਟ ਫੂਡ ਖਾਣਾ ਪਸੰਦ ਕਰਦੇ ਹੋ ਤਾਂ ਤੁਹਾਨੂੰ ਇਸ ਨਾਲ ਹੋਣ ਵਾਲੀਆਂ ਪਰੇਸ਼ਾਨੀਆਂ ਬਾਰੇ ਜਾਣਨਾ ਚਾਹੀਦਾ ਹੈ।
1. ਇਹ ਚੀਜ਼ਾਂ ਖਾਓ
ਡਾਈਟੀਸ਼ੀਅਨ ਅਨੁਸਾਰ ਮਾਨਸੂਨ ਦੌਰਾਨ ਮੈਟਾਬੋਲਿਜ਼ਮ ਅਤੇ ਸਰੀਰ ਦਾ ਤਾਪਮਾਨ ਬਰਕਰਾਰ ਰੱਖਣ ਲਈ ਸਿਹਤਮੰਦ ਦੀਈਟ ਲੈਣੀ ਚਾਹੀਦੀ ਹੈ। ਤਾਜ਼ਾ ਪਕਾਇਆ ਹੋਇਆ ਭੋਜਨ ਖਾਣਾ ਚਾਹੀਦਾ ਹੈ। ਕੇਲਾ, ਤਰਬੂਜ ਅਤੇ ਨਾਰੀਅਲ ਪਾਣੀ ਫਾਇਦੇਮੰਦ ਹੈ।
ਤਾਜ਼ੇ ਫਲ ਅਤੇ ਜੂਸ ਦਾ ਸੇਵਨ ਕਰਨਾ ਚਾਹੀਦਾ ਹੈ। ਪਾਣੀ ਪੁਰੀ, ਦਹੀ-ਭੱਲਾ, ਸਪਾਉਟ ਅਤੇ ਸ਼ਿਕੰਜੀ ਤੋਂ ਦੂਰ ਰਹਿਣਾ ਚਾਹੀਦਾ ਹੈ। ਜੇਕਰ ਤੁਸੀਂ ਇਨ੍ਹਾਂ ਸਾਰੀਆਂ ਗੱਲਾਂ ਦਾ ਧਿਆਨ ਰੱਖੋਗੇ ਤਾਂ ਬਰਸਾਤ ਦੇ ਮੌਸਮ 'ਚ ਤੁਸੀਂ ਖੁਦ ਨੂੰ ਸਿਹਤਮੰਦ ਰੱਖ ਸਕਦੇ ਹੋ।
2. ਬਿਮਾਰੀਆਂ ਦਾ ਕਾਰਨ ਕੀ ਹੈ
ਕਾਮਿਨੀ ਸਿਨਹਾ ਦਾ ਕਹਿਣਾ ਹੈ ਕਿ ਬਰਸਾਤ ਦੇ ਮੌਸਮ ਵਿਚ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਕਮਜ਼ੋਰ ਹੋ ਜਾਂਦੀ ਹੈ ਅਤੇ ਇਸ ਕਾਰਨ ਤੇਲ ਵਾਲਾ ਭੋਜਨ ਅਤੇ ਲੰਬੇ ਸਮੇਂ ਤੱਕ ਰੱਖੇ ਭੋਜਨ ਨੂੰ ਖਾਣਾ ਮੁਸ਼ਕਲ ਹੋ ਜਾਂਦਾ ਹੈ।
ਬਰਸਾਤ ਦੇ ਮੌਸਮ ਵਿੱਚ ਪਾਣੀ ਸਭ ਤੋਂ ਵੱਡੀ ਚੀਜ਼ ਹੈ। ਜੇਕਰ ਸਟ੍ਰੀਟ ਫੂਡ ਵਿੱਚ ਸਾਫ਼ ਪਾਣੀ ਦੀ ਵਰਤੋਂ ਨਾ ਕੀਤੀ ਜਾਵੇ ਤਾਂ ਮਲੇਰੀਆ (Malaria), ਹੈਜ਼ਾ (Cholera) ਅਤੇ ਪੀਲੀਆ (Jaundice) ਸਮੇਤ ਕਈ ਬਿਮਾਰੀਆਂ ਹੋ ਸਕਦੀਆਂ ਹਨ।
ਇਸ ਮੌਸਮ 'ਚ ਅਦਰਕ (Ginger), ਲਸਣ (Garlic) ਅਤੇ ਨਿੰਬੂ (Lemon) ਨੂੰ ਆਪਣੀ ਡਾਇਟ 'ਚ ਸ਼ਾਮਲ ਕਰਨਾ ਚਾਹੀਦਾ ਹੈ, ਜੋ ਇਮਿਊਨਿਟੀ ਨੂੰ ਮਜ਼ਬੂਤ ਕਰਦਾ ਹੈ ਅਤੇ ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ। ਅਜਿਹੇ 'ਚ ਗਰਮ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ ਅਤੇ ਠੰਡੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
3. ਡਾਇਟੀਸ਼ੀਅਨ ਕੀ ਕਹਿੰਦੇ ਹਨ
ਡਾਇਟੀਸ਼ੀਅਨ ਕਾਮਿਨੀ ਸਿਨਹਾ, ਸਲਾਹਕਾਰ ਵਿਜ਼ਿਟਰ, ਫੋਰਟਿਸ ਅਤੇ ਮਾਨਸ ਹਸਪਤਾਲ (Manas Hospital) (ਨੋਇਡਾ) ਅਤੇ ਡਾਈਟ ਮੰਤਰ (Diet Mantra) ਦੀ ਸੰਸਥਾਪਕ, ਦਾ ਕਹਿਣਾ ਹੈ ਕਿ ਬਰਸਾਤ ਦੇ ਮੌਸਮ ਵਿੱਚ ਸਟ੍ਰੀਟ ਫੂਡ ਖਾਣ ਨਾਲ ਪੇਟ ਦੀ ਲਾਗ (Stomach Infection), ਲੁਜ ਮੋਸ਼ਨ ਅਤੇ ਗੈਸਟਰਾਈਟਸ (Gastritis) ਹੋ ਸਕਦਾ ਹੈ।
ਬਰਸਾਤ ਦੇ ਮੌਸਮ ਵਿੱਚ ਸਫਾਈ ਦਾ ਸਭ ਤੋਂ ਵੱਧ ਧਿਆਨ ਰੱਖਣਾ ਪੈਂਦਾ ਹੈ। ਜਿੱਥੇ ਸਟ੍ਰੀਟ ਫੂਡ ਬਣਦੇ ਹਨ, ਉੱਥੇ ਕਈ ਥਾਵਾਂ 'ਤੇ ਬਰਸਾਤ ਦਾ ਪਾਣੀ ਇਕੱਠਾ ਹੋ ਜਾਂਦਾ ਹੈ ਅਤੇ ਚਿੱਕੜ ਬਣ ਜਾਂਦਾ ਹੈ। ਅਜਿਹੀਆਂ ਥਾਵਾਂ 'ਤੇ ਇਨਫੈਕਸ਼ਨ ਫੈਲਣ ਦਾ ਖ਼ਤਰਾ ਸਭ ਤੋਂ ਵੱਧ ਹੁੰਦਾ ਹੈ। ਸਟ੍ਰੀਟ ਫੂਡ ਖਾਣ ਤੋਂ ਪਹਿਲਾਂ ਆਲੇ-ਦੁਆਲੇ ਦੀ ਸਫ਼ਾਈ ਜ਼ਰੂਰ ਦੇਖੋ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Health, Health care, Health care tips, Health news, Health tips, Lifestyle