ਅੱਜ ਦੇ ਸਮੇਂ ਵਿੱਚ ਲੋਕਾਂ ਦੇ ਰੁਝਾਨ ਵੱਧ ਗਏ ਹਨ, ਜਿਸ ਕਾਰਨ ਲੋਕਾਂ ਦਾ ਖਾਣਾ ਪੀਣਾ ਤੇ ਸੌਣਾ ਕਾਫੀ ਹੱਦ ਤੱਕ ਗੈਰ ਸਿਹਤਮੰਦ ਹੋ ਗਿਆ ਹੈ। ਇਸ ਦੇ ਨਤੀਜੇ ਵਜੋਂ ਗੈਸ, ਪੇਟ 'ਚ ਜਲਨ, ਪੇਟ ਫੁੱਲਣਾ, ਕਬਜ਼ ਆਦਿ ਸਮਿੱਸਿਆਵਾਂ ਵੀ ਕਾਫੀ ਆਮ ਹੋ ਗਈਆਂ ਹਨ। ਇਨ੍ਹਾਂ ਤੋਂ ਬਚਣ ਲਈ ਸਿਹਤਮੰਦ ਖਾਣਾ ਖਾਣ ਦੇ ਨਾਲ ਨਾਲ ਸਿਹਤਮੰਦ ਜੀਵਨਸ਼ੈਲੀ ਤੇ ਚੰਗੀ ਨੀਂਦ ਦੀ ਲੋੜ ਹੁੰਦੀ ਹੈ। ਚੰਗੀ ਨੀਂਦ ਲੈਣ ਨਾਲ ਤਣਾਅ ਘੱਟ ਹੁੰਦਾ ਹੈ ਤੇ ਸਰੀਰ ਸਿਹਤਮੰਦ ਰਹਿੰਦਾ ਹੈ। ਤੁਹਾਨੂੰ ਦਸ ਦੇਈਏ ਕਿ ਚੰਗੀ ਨੀਂਦ ਲਈ ਸੌਣ ਦੀ ਸਹੀ ਪੁਜ਼ੀਸ਼ਨ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ। ਅੱਜ ਅਸੀਂ ਤੁਹਾਨੂੰ ਸੌਣ ਦੀ ਸਹੀ ਪੁਜ਼ੀਸ਼ਨ ਬਾਰੇ ਦੱਸਾਂਗੇ, ਜਿਸ ਨਾਲ ਤੁਹਾਡਾ ਪੇਟ ਵੀ ਠੀਕ ਰਹੇਗਾ ਤੇ ਤੁਸੀਂ ਬਿਹਤਰ ਮਹਿਸੂਸ ਕਰੋਗੇ।
ਸਭ ਤੋਂ ਪਹਿਲਾਂ ਤੁਹਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਰਾਤ ਨੂੰ ਭੋਜਨ ਕਰਦੇ ਹੀ ਤੁਸੀਂ ਬਿਸਤਰ 'ਤੇ ਨਾ ਲੇਟੋ। ਰਾਤ ਦੇ ਖਾਣੇ ਅਤੇ ਸੌਣ ਦੇ ਵਿਚਕਾਰ ਘੱਟੋ-ਘੱਟ 2 ਘੰਟੇ ਦਾ ਅੰਤਰ ਹੋਣਾ ਚਾਹੀਦਾ ਹੈ, ਤਾਂ ਜੋ ਐਸਿਡ ਰਿਫਲੈਕਸ ਦੀ ਸਮੱਸਿਆ ਤੋਂ ਬਚਿਆ ਜਾ ਸਕੇ। ਪਾਚਨ ਕਿਰਿਆ ਨੂੰ ਬਿਹਤਰ ਬਣਾਏ ਰੱਖਣ ਲਈ ਖੱਬੇ ਪਾਸੇ ਵੱਲ ਮੂੰਹ ਕਰ ਕੇ ਸੌਂਵੋ।
ਇਸ ਪੋਜੀਸ਼ਨ ਵਿੱਚ ਸੌਣ ਦੇ ਕਈ ਸਿਹਤ ਲਾਭ ਹਨ। ਸੌਣ ਦੀ ਇਹ ਸਥਿਤੀ ਛੋਟੀ ਆਂਦਰ ਤੋਂ ਵੱਡੀ ਅੰਤੜੀ ਤੱਕ ਆਸਾਨੀ ਨਾਲ ਪਚਣ ਵਾਲੇ ਭੋਜਨ ਨੂੰ ਜਾਣ ਦਿੰਦੀ ਹੈ। ਖੱਬੇ ਪਾਸੇ ਸੌਣ ਨਾਲ ਗੈਸਟ੍ਰੋ-ਐਸੋਫੈਜੀਲ ਰੀਫਲੈਕਸ ਬਿਮਾਰੀ ਤੋਂ ਵੀ ਬਚਾਅ ਰਹਿੰਦਾ ਹੈ। ਇਸ ਬਿਮਾਰੀ ਦੇ ਹੋਣ ਕਾਰਨ ਪੇਟ ਵਿੱਚ ਜਲਨ, ਗੈਸ, ਫੁੱਲਣ ਦੀ ਸਮੱਸਿਆ ਹੋ ਸਕਦੀ ਹੈ। ਅਜਿਹੀ ਸਥਿਤੀ ਵਿੱਚ, ਮਾਹਰ ਪਾਚਨ ਕਿਰਿਆ ਨੂੰ ਬਿਹਤਰ ਬਣਾਉਣ ਲਈ ਖੱਬੇ ਪਾਸੇ ਸੌਣ ਦਾ ਸੁਝਾਅ ਵੀ ਦਿੰਦੇ ਹਨ। ਖੱਬੇ ਪਾਸੇ ਸੌਣ ਨਾਲ ਪੇਟ ਵਿੱਚ ਐਸਿਡ ਬਰਕਰਾਰ ਰਹਿੰਦਾ ਹੈ, ਜਿਸ ਨਾਲ ਦਿਲ ਵਿੱਚ ਜਲਨ ਅਤੇ ਬਦਹਜ਼ਮੀ ਦੇ ਲੱਛਣਾਂ ਦਾ ਖ਼ਤਰਾ ਘੱਟ ਹੁੰਦਾ ਹੈ।
ਜਦੋਂ ਤੁਸੀਂ ਰਾਤ ਦੇ ਖਾਣੇ ਤੋਂ ਬਾਅਦ ਆਪਣੇ ਸੱਜੇ ਪਾਸੇ, ਪਿੱਠ ਜਾਂ ਢਿੱਡ ਭਾਰਸੌਂਦੇ ਹੋ, ਤਾਂ ਇਹ ਤੁਹਾਡੀ ਸਿਹਤ ਲਈ ਗੈਰ-ਸਿਹਤਮੰਦ ਹੈ। ਇਸ ਨਾਲ ਦਿਲ ਵਿੱਚ ਜਲਨ ਅਤੇ ਬਦਹਜ਼ਮੀ ਦੀ ਸਮੱਸਿਆ ਹੋ ਜਾਂਦੀ ਹੈ। ਇੰਨਾ ਹੀ ਨਹੀਂ, ਪਿੱਠ ਜਾਂ ਪੇਟ ਦੇ ਭਾਰ ਸੌਣਾ ਵੀ ਉਚਿਤ ਨਹੀਂ ਹੈ। ਜੇਕਰ ਤੁਹਾਨੂੰ ਐਸਿਡ ਰਿਫਲੈਕਸ ਦੇ ਕਾਰਨ ਦਿਲ ਵਿੱਚ ਜਲਨ ਹੈ, ਤਾਂ ਪਿੱਠ ਦੇ ਭਾਰ ਸੌਣਾ ਤੁਹਾਡੇ ਲਈ ਠੀਕ ਨਹੀਂ ਹੈ। ਪਿੱਠ ਭਾਰ ਸੌਣ ਨਾਲ ਐਸਿਡ ਤੁਹਾਡੇ ਗਲੇ ਤੱਕ ਪਹੁੰਚਦਾ ਹੈ, ਜੋ ਸਾਰੀ ਰਾਤ ਜਲਣ ਅਤੇ ਬੇਅਰਾਮੀ ਦਾ ਕਾਰਨ ਬਣ ਸਕਦਾ ਹੈ। ਜੇਕਰ ਤੁਸੀਂ ਐਸਿਡ ਰਿਫਲੈਕਸ ਪ੍ਰਤੀ ਅਤਿ ਸੰਵੇਦਨਸ਼ੀਲ ਹੋ ਤਾਂ ਅਜਿਹਾ ਕਰਨ ਤੋਂ ਬਚੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Health, Health care tips, Healthy Food, Lifestyle, Sleeping