ਜਿਵੇਂ-ਜਿਵੇਂ ਸਰਦੀ ਵਧਦੀ ਜਾਂਦੀ ਹੈ, ਤਾਪਮਾਨ ਘੱਟ ਹੋਣ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਅਜਿਹੇ 'ਚ ਥੋੜ੍ਹੀ ਜਿਹੀ ਲਾਪਰਵਾਹੀ ਸਿਹਤ 'ਤੇ ਭਾਰੀ ਪੈ ਸਕਦੀ ਹੈ। ਇਸ ਸਮੇਂ ਦਿਲ ਦੇ ਦੌਰੇ ਅਤੇ ਬ੍ਰੇਨ ਸਟ੍ਰੋਕ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਅੰਕੜਿਆਂ ਅਨੁਸਾਰ ਭਾਰਤ ਵਿੱਚ ਹਰ ਤਿੰਨ ਮਿੰਟ ਵਿੱਚ ਇੱਕ ਵਿਅਕਤੀ ਨੂੰ ਬ੍ਰੇਨ ਸਟ੍ਰੋਕ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਹੋਰ ਮੌਸਮਾਂ ਦੇ ਮੁਕਾਬਲੇ ਸਰਦੀਆਂ ਵਿੱਚ ਇਨ੍ਹਾਂ ਮਾਮਲਿਆਂ ਵਿੱਚ ਹੋਰ ਵਾਧਾ ਹੁੰਦਾ ਹੈ।
ਸਾਡਾ ਸਰੀਰ ਮੌਸਮ ਵਿੱਚ ਤਬਦੀਲੀ ਦੇ ਨਾਲ ਬਹੁਤ ਹੌਲੀ-ਹੌਲੀ ਅਨੁਕੂਲ ਹੁੰਦਾ ਹੈ, ਜਦੋਂ ਕਿ ਸਰੀਰ ਦੇ ਕੰਮਕਾਜ ਉੱਤੇ ਤਾਪਮਾਨ ਦਾ ਪ੍ਰਭਾਵ ਤੇਜ਼ੀ ਨਾਲ ਪੈਂਦਾ ਹੈ। ਤਾਪਮਾਨ ਘਟਣ ਨਾਲ ਖੂਨ ਗਾੜ੍ਹਾ ਹੋਣਾ ਸ਼ੁਰੂ ਹੋ ਜਾਂਦਾ ਹੈ, ਜਿਸ ਕਾਰਨ ਸਰੀਰ ਦੇ ਅੰਗਾਂ ਦੀ ਕਿਰਿਆਸ਼ੀਲਤਾ ਪ੍ਰਭਾਵਿਤ ਹੁੰਦੀ ਹੈ। ਇਹੀ ਕਾਰਨ ਹੈ ਕਿ ਸਰਦੀਆਂ ਵਿੱਚ ਬ੍ਰੇਨ ਸਟ੍ਰੋਕ ਦੇ ਕੇਸ ਵਧਣ ਲਗਦੇ ਹਨ, ਆਓ ਜਾਣਦੇ ਹਾਂ ਇਸ ਬਾਰੇ ਸਭ ਕੁੱਝ...
ਬ੍ਰੇਨ ਸਟ੍ਰੋਕ ਦੇ ਕੁੱਝ ਮੁੱਖ ਕਾਰਕ ਹੋ ਸਕਦੇ ਹਨ, ਜਿਨ੍ਹਾਂ ਵਿੱਚੋਂ ਮੁੱਖ ਹੈ ਤਣਾਅ। ਬਹੁਤ ਜ਼ਿਆਦਾ ਠੰਢ ਬਰੇਨ ਸਟ੍ਰੋਕ ਦਾ ਖ਼ਤਰਾ ਕਈ ਗੁਣਾ ਵਧਾ ਦਿੰਦੀ ਹੈ। ਇਸ ਤੋਣ ਅਲਾਵਾ ਸਾਡੀਆਂ ਬੁਰੀਆਂ ਆਦਤਾਂ ਜਿਵੇਂ ਸਿਗਰਟਨੋਸ਼ੀ, ਸ਼ਰਾਬ ਦਾ ਸੇਵਨ ਵੀ ਬ੍ਰੇਨ ਸਟ੍ਰੋਕ ਦਾ ਕਾਰਨ ਬਣਦਾ ਹੈ। ਸ਼ੂਗਰ, ਹਾਈਪਰਟੈਨਸ਼ਨ ਵੀ ਸਟ੍ਰੋਕ ਦੇ ਜੋਖਮ ਨੂੰ ਖਈ ਗੁਣਾ ਵਧਾ ਦਿੰਦਾ ਹੈ। ਜ਼ਿਆਦਾ ਮੋਟਾਪਾ ਵੀ ਬਰੇਨ ਸਟ੍ਰੋਕ ਦੀ ਸਮੱਸਿਆ ਨੂੰ ਵਧਾ ਦਿੰਦਾ ਹੈ, ਇਸ ਲਈ ਇੱਕ ਚੰਗੀ ਜੀਵਨਸ਼ੈਲੀ ਨੂੰ ਅਪਣਾਉਣ ਦੀ ਕੋਸ਼ਿਸ਼ ਕਰੋ।
ਸਟ੍ਰੋਕ ਦੇ ਲੱਛਣ: ਸਭ ਤੋਂ ਪਹਿਲਾਂ ਅਸੀਂ ਬ੍ਰੇਨ ਸਟ੍ਰੋਕ ਦੀਆਂ ਕਿਸਮਾਂ ਬਾਰੇ ਗੱਲ ਕਰਾਂਗੇ। ਬ੍ਰੇਨ ਸਟ੍ਰੋਕ ਦੀਆਂ ਆਮ ਤੌਰ 'ਤੇ ਤਿੰਨ ਕਿਸਮਾਂ ਇਸਕੇਮਿਕ ਸਟ੍ਰੋਕ, ਇੰਟ੍ਰਾਸੇਰੇਬ੍ਰਲ ਬ੍ਰੇਨ ਸਟ੍ਰੋਕ, ਮਿੰਨੀ ਸਟ੍ਰੋਕ। ਸਟ੍ਰੋਕ ਦੇ ਲੱਛਣ ਦਿਲ ਦੇ ਦੌਰੇ ਵਾਂਗ ਦਰਦਨਾਕ ਨਹੀਂ ਹੁੰਦੇ ਅਤੇ ਨਾ ਹੀ ਇਨ੍ਹਾਂ ਦੇ ਕੋਈ ਡੂੰਘੇ ਲੱਛਣ ਹੁੰਦੇ ਹਨ। ਪਰ ਜੇਕਰ ਸਮੇਂ ਸਿਰ ਧਿਆਨ ਨਾ ਦਿੱਤਾ ਗਿਆ ਤਾਂ ਇਹ ਜ਼ਿੰਦਗੀ ਲਈ ਵੱਡੀ ਸਮੱਸਿਆ ਬਣ ਸਕਦੇ ਹਨ। ਹਾਲਾਂਕਿ, ਕੁਝ ਲੱਛਣ ਹਨ ਜਿਨ੍ਹਾਂ ਨੂੰ ਦੇਖ ਕੇ ਤੁਰੰਤ ਕਿਸੇ ਸਿਹਤ ਮਾਹਿਰ ਦੀ ਸਲਾਹ ਲਈ ਜਾ ਸਕਦਗੀ ਹੈ, ਜਿਵੇਂ ਚਿਹਰੇ, ਹੱਥਾਂ ਜਾਂ ਪੈਰਾਂ ਦਾ ਅਚਾਨਕ ਸੁੰਨ ਹੋਣਾ ਜਾਂ ਅਚਾਨਕ ਕਮਜ਼ੋਰੀ ਮਹਿਸੂਸ ਕਰਨਾ। ਬੋਲਣ ਵਿੱਚ ਮੁਸ਼ਕਲ ਆ ਰਹੀ ਹੈ ਜਾਂ ਕਿਸੇ ਦੇ ਸ਼ਬਦਾਂ ਨੂੰ ਸਮਝਣ ਵਿੱਚ ਮੁਸ਼ਕਲ ਆ ਰਹੀ ਹੈ, ਤਾਂ ਵੀ ਇਹ ਬ੍ਰੇਨ ਸਟ੍ਰੋਕ ਦੇ ਲੱਛਣ ਹੋ ਸਕਦੇ ਹਨ। ਤੁਰਨ ਵਿੱਚ ਮੁਸ਼ਕਲ, ਸੰਤੁਲਨ ਬਣਾਉਣ ਵਿੱਚ ਮੁਸ਼ਕਲ ਹੋਣਾ ਜਾਂ ਅਚਾਨਕ ਤੇਜ਼ ਸਿਰ ਦਰਦ ਹੋਣਾ ਤੇ ਚੱਕਰ ਆਉਣਾ ਵੀ ਬ੍ਰੇਨ ਸਟ੍ਰੋਕ ਦੇ ਲੱਛਣ ਹੋ ਸਕਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Brain, Health care, Health care tips, Health news