Home /News /lifestyle /

ਮੂੰਗ ਦਾਲ ਨੂੰ ਰੋਜਾਨਾ ਦੀ ਡਾਈਟ ਦਾ ਹਿੱਸਾ ਬਣਾਉਣ ਨਾਲ ਇਹ ਬਿਮਾਰੀਆਂ ਰਹਿਣਗੀਆਂ ਦੂਰ, ਜਾਣੋ ਹੋਰ ਗੁਣ

ਮੂੰਗ ਦਾਲ ਨੂੰ ਰੋਜਾਨਾ ਦੀ ਡਾਈਟ ਦਾ ਹਿੱਸਾ ਬਣਾਉਣ ਨਾਲ ਇਹ ਬਿਮਾਰੀਆਂ ਰਹਿਣਗੀਆਂ ਦੂਰ, ਜਾਣੋ ਹੋਰ ਗੁਣ

ਮੂੰਗ ਦਾਲ ਨੂੰ ਰੋਜਾਨਾ ਦੀ ਡਾਈਟ ਦਾ ਹਿੱਸਾ ਬਣਾਉਣ ਨਾਲ ਇਹ ਬਿਮਾਰੀਆਂ ਰਹਿਣਗੀਆਂ ਦੂਰ, ਜਾਣੋ ਹੋਰ ਗੁਣ

ਮੂੰਗ ਦਾਲ ਨੂੰ ਰੋਜਾਨਾ ਦੀ ਡਾਈਟ ਦਾ ਹਿੱਸਾ ਬਣਾਉਣ ਨਾਲ ਇਹ ਬਿਮਾਰੀਆਂ ਰਹਿਣਗੀਆਂ ਦੂਰ, ਜਾਣੋ ਹੋਰ ਗੁਣ

ਭੋਜਨ ਸਾਡੀ ਰੋਜਾਨਾ ਜਿੰਦਗੀ ਦਾ ਬਹੁਤ ਅਹਿਮ ਹਿੱਸਾ ਹੈ। ਸਾਡੇ ਦਿਨ ਦੀ ਸ਼ੁਰੂਆਤ ਤੋਂ ਲੈ ਕੇ ਸਾਡੀ ਸਰੀਰਕ ਤੇ ਮਾਨਸਿਕ ਸਿਹਤ ਵੀ ਭੋਜਨ ‘ਤੇ ਨਿਰਭਰ ਹੁੰਦੀ ਹੈ। ਹਰ ਕੋਈ ਸਿਹਤਮੰਦ ਰਹਿਣ ਲਈ ਹਲਕੇ ਭੋਜਨ ਨੂੰ ਚੁਣਦਾ ਹੈ। ਅਜਿਹੇ ਲੋਕਾਂ ਲਈ ਮੂੰਗ ਦਾਲ ਸਭ ਤੋਂ ਵਧੀਆ ਭੋਜਨ ਹੋ ਸਕਦਾ ਹੈ। ਹਾਲਾਂਕਿ ਜੇਕਰ ਮੂੰਗ ਦਾਲ ਨੂੰ ਤੜਕਾ ਲਗਾ ਕੇ ਸੁਆਦ ਹੋਰ ਵਧਾਇਆ ਜਾ ਸਕਦਾ ਹੈ। ਮੂੰਗ ਦਾਲ ਖਾਣ ਦੇ ਸਿਹਤ ਨੂੰ ਕਈ ਫਾਇਦੇ ਹਨ। ਮਾਹਰਾਂ ਦੀ ਮੰਨੀਏ ਤਾਂ ਇਹ ਦਾਲ ਚਮਤਕਾਰੀ ਹੈ ਜਿਸ ਨੂੰ ਕੁਝ ਲੋਕ ਬਿਮਾਰਾਂ ਵਾਲਾ ਭੋਜਨ ਮੰਨ ਕੇ ਖਾਣ ਤੋਂ ਗੁਰੇਜ ਕਰਦੇ ਹਨ।

ਹੋਰ ਪੜ੍ਹੋ ...
  • Share this:

ਭੋਜਨ ਸਾਡੀ ਰੋਜਾਨਾ ਜਿੰਦਗੀ ਦਾ ਬਹੁਤ ਅਹਿਮ ਹਿੱਸਾ ਹੈ। ਸਾਡੇ ਦਿਨ ਦੀ ਸ਼ੁਰੂਆਤ ਤੋਂ ਲੈ ਕੇ ਸਾਡੀ ਸਰੀਰਕ ਤੇ ਮਾਨਸਿਕ ਸਿਹਤ ਵੀ ਭੋਜਨ ‘ਤੇ ਨਿਰਭਰ ਹੁੰਦੀ ਹੈ। ਹਰ ਕੋਈ ਸਿਹਤਮੰਦ ਰਹਿਣ ਲਈ ਹਲਕੇ ਭੋਜਨ ਨੂੰ ਚੁਣਦਾ ਹੈ। ਅਜਿਹੇ ਲੋਕਾਂ ਲਈ ਮੂੰਗ ਦਾਲ ਸਭ ਤੋਂ ਵਧੀਆ ਭੋਜਨ ਹੋ ਸਕਦਾ ਹੈ। ਹਾਲਾਂਕਿ ਜੇਕਰ ਮੂੰਗ ਦਾਲ ਨੂੰ ਤੜਕਾ ਲਗਾ ਕੇ ਸੁਆਦ ਹੋਰ ਵਧਾਇਆ ਜਾ ਸਕਦਾ ਹੈ। ਮੂੰਗ ਦਾਲ ਖਾਣ ਦੇ ਸਿਹਤ ਨੂੰ ਕਈ ਫਾਇਦੇ ਹਨ। ਮਾਹਰਾਂ ਦੀ ਮੰਨੀਏ ਤਾਂ ਇਹ ਦਾਲ ਚਮਤਕਾਰੀ ਹੈ ਜਿਸ ਨੂੰ ਕੁਝ ਲੋਕ ਬਿਮਾਰਾਂ ਵਾਲਾ ਭੋਜਨ ਮੰਨ ਕੇ ਖਾਣ ਤੋਂ ਗੁਰੇਜ ਕਰਦੇ ਹਨ।

ਮੂੰਗ ਦਾਲ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਮੂੰਗ ਦਾਲ ਨੂੰ ਸੰਸਕ੍ਰਿਤ ਵਿੱਚ ਮੁਦਗਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਜਿਸ ਦਾ ਅਰਥ ਹੈ ਖੁਸ਼ੀ ਦੇਣ ਵਾਲਾ। ਭਾਰਤ ਵਿੱਚ ਇਸ ਦਾਲ ਦੀ ਫਸਲ ਨੂੰ ਵੀ ਮਹੱਤਵਪੂਰਨ ਮੰਨਿਆ ਜਾਂਦਾ ਹੈ। ਪ੍ਰਾਚੀਨ ਆਯੁਰਵੈਦਿਕ ਗ੍ਰੰਥਾਂ ਦੀ ਗੱਲ ਕਰੀਏ ਤਾਂ ਮੂੰਗੀ ਦੀ ਦਾਲ ਦੀ ਸਭ ਤੋਂ ਵੱਧ ਪ੍ਰਸੰਸਾ ਕੀਤੀ ਗਈ ਹੈ। ਇਸ ਦਾਲ ਤੋਂ ਬਣੇ ਕਿਸੇ ਵੀ ਸਾਦੇ ਭੋਜਨ ਨੂੰ ਪੌਸ਼ਟਿਕ ਭਰਪੂਰ ਮੰਨਿਆ ਗਿਆ ਹੈ। ਇਸ ਤੋਂ ਬਣੇ ਹੋਰ ਵਿਅੰਜਨ ਜਿਵੇਂ ਪਕੌੜੇ, ਚਿੱਲਾ ਤੇ ਕੜਾਹ ਖਾਣ ਵਿੱਚ ਬਹੁਤ ਹੀ ਸੁਆਦਿਸ਼ਟ ਹੁੰਦੇ ਹਨ। ਮੂੰਗ ਦਾਲ ਦਾ ਸੇਵਨ ਇਨਸਾਨ ਤਾਂ ਕਰਦੇ ਹੀ ਹਨ, ਸਗੋਂ ਪਸ਼ੂ ਵੀ ਮੂੰਗ ਦਾਲ ਦੇ ਪੌਦੇ ਚਾਰੇ ਵਜੋਂ ਖਾਂਦੇ ਹਨ। ਮੂੰਗ ਦਾਲ ਦੇ ਪੌਦਿਆਂ ਤੋਂ ਖਾਦ ਵੀ ਤਿਆਰ ਕੀਤੀ ਜਾਂਦੀ ਹੈ।

ਭਾਰਤ ਦੇਸ਼ ਦੀ ਗੱਲ ਕਰੀਏ ਤਾਂ ਉੱਤਰ ਪ੍ਰਦੇਸ਼ ਚ ਸਥਿਤ ਮੁਰਾਦਾਬਾਦ ਦੇ ਨਿਵਾਸੀ ਇਸ ਦਾਲ ਨੂੰ ਬਹੁਤ ਪਸੰਦ ਕਰਦੇ ਹਨ। ਖਾਸ ਤੌਰ ‘ਤੇ ਦਾਲ ਦਾ ਬਣਿਆ ਥਿੱਕ ਸੂਪ ਦਾ ਸੇਵਨ ਇੱਥੇ ਖੁਸ਼ੀ ਨਾਲ ਕੀਤਾ ਜਾਂਦਾ ਹੈ। ਫਿਰ ਚਾਹੇ ਉਹ ਨਾਸ਼ਤੇ ਵਿੱਚ ਹੋਵੇ ਜਾਂ ਸ਼ਾਮ ਦੇ ਸਨੈਕਸ ਦੇ ਤੌਰ ‘ਤੇ ਹੋਵੇ। ਇਤਿਹਾਸ ਵਿੱਚ ਇਹ ਵੀ ਜਿਕਰ ਹੈ ਕਿ ਇਸ ਦਾਲ ਦੇ ਸੂਪ ਦੀ ਖੋਜ ਮੁਗਲ ਬਾਦਸ਼ਾਹ ਦੇ ਸਮੇਂ ਬਾਦਸ਼ਾਹ ਦੇ ਪੁੱਤਰ ਮੁਰਾਦ ਵੱਲੋਂ ਕੀਤੀ ਗਈ ਸੀ। ਭਾਰਤ ਵਿੱਚ ਉਤਰੀ ਭਾਰਤ ਤੇ ਦੱਖਣੀ ਭਾਰਤ ਵਿੱਚ ਇਸ ਦਾਲ ਦੇ ਸਭ ਤੋਂ ਵੱਧ ਪਕਵਾਨ ਤਿਆਰ ਕੀਤੇ ਜਾਂਦੇ ਹਨ। ਗੁਜਰਾਤ ਵਿੱਚ ਮੂੰਗ ਦਾਲ ਤੋਂ ਕਈ ਚੀਜਾਂ ਤਿਆਰ ਕੀਤੀਆਂ ਜਾਂਦੀਆਂ ਹਨ, ਜਿਵੇਂ ਪਾਪੜ, ਖਾਂਡਵੀ, ਪਕੌੜੇ ਤੇ ਹੋਰ ਵੀ ਬਹੁਤ ਕੁਝ।

ਭਾਰਤ ਵਿੱਚ ਇਸ ਦਾਲ ਦੀ ਖੇਤੀ ਦਾ ਇਤਿਹਾਸ ਕਾਫੀ ਪੁਰਾਣਾ ਹੈ। ਕਈ ਭੋਜਨ ਦੀਆਂ ਇਤਿਹਾਸਕ ਕਿਤਾਬਾਂ ਵਿੱਚ ਇਸ ਦਾ ਜਿਕਰ ਕੀਤਾ ਗਿਆ ਹੈ। ਜਿਨ੍ਹਾਂ ਵਿੱਚ ਇਹ ਸਾਹਮਣੇ ਆਇਆ ਹੈ ਕਿ ਮੂੰਗ ਦਾਲ ਸਭ ਤੋਂ ਪਹਿਲਾਂ ਭਾਰਤ ਵਿੱਚ ਹੀ ਉਗਾਈ ਗਈ ਸੀ। 2200 ਈਸਾ ਪੂਰਵ ਵਿੱਚ ਇਸ ਦਾਲ ਦੀ ਕਾਸ਼ਤ ਹੋਈ ਸੀ। ਮੂੰਗ ਦਾਲ ਦੀ ਖਿਚੜੀ ਦਾ ਜਿਕਰ ਬੋਧੀ ਸਾਹਿਤ ਵਿੱਚ ਵੀ ਦੇਖਣ ਨੂੰ ਮਿਲਦਾ ਹੈ। ਜਿਸ ਵਿੱਚ ਇਹ ਦੱਸਿਆ ਗਿਆ ਹੈ ਕਿ ਬੋਧੀ ਚੇਲਿਆਂ ਨੂੰ ਮੂੰਗ ਦਾਲ ਨੂੰ ਉਬਾਲ ਕੇ ਉਸ ਦਾ ਪਾਣੀ ਪੀਣ ਲਈ ਕਿਹਾ ਜਾਂਦਾ ਸੀ। ਇੰਨਾ ਹੀ ਨਹੀਂ ਪੁਰਾਤਣ ਸਮੇਂ ਵਿੱਚ ਇਸ ਦਾਲ ਤੋਂ ਸ਼ਰਾਬ ਵੀ ਤਿਆਰ ਕੀਤੀ ਜਾਂਦੀ ਰਹੀ ਸੀ।

ਆਯੁਰਵੈਦਿਕ ਗ੍ਰੰਥ ‘ਚਰਕਸੰਹਿਤਾ’ ਵਿੱਚ ਮੂੰਗ ਦਾਲ ਦਾ ਜਿਕਰ ਹੈ ਜਿਸ ਵਿੱਚ ਇਸ ਦਾਲ ਨੂੰ ਸਰਵਸ੍ਰੇਸ਼ਟ ਕਿਹਾ ਗਿਆ ਹੈ। ਇਸ ਦਾਲ ਨਾਲ ਮਿੱਠੀ, ਸੁੱਕੀ ਵੀਰਜ ਵਧਾਉਣ ਦੇ ਨਾਲ ਕਫ-ਪਿੱਤ ਦਾ ਵੀ ਖਾਤਮਾ ਹੁੰਦਾ ਹੈ। ਇਸ ਦਾਲ ਤੋਂ ਬਣੀ ਖਿਚੜੀ ਤੇ ਸੂਪ ਦਾ ਇਤਿਹਾਸਕ ਕਿਤਾਬਾਂ ਵਿੱਚ ਵੀ ਕਈ ਵਾਰ ਜਿਕਰ ਕੀਤਾ ਗਿਆ ਹੈ ਤੇ ਇਨ੍ਹਾਂ ਪਕਵਾਨਾਂ ਨੂੰ ਸਭ ਤੋਂ ਤਾਕਤਵਰ ਦੱਸਿਆ ਗਿਆ ਹੈ। ਕਿਸੇ ਬਿਮਾਰੀ ਨੂੰ ਵੀ ਇਸ ਦਾਲ ਦਾ ਸੇਵਨ ਕਰਨ ਦੀ ਸਲਾਹ ਡਾਕਟਰ ਵੱਲੋਂ ਦਿੱਤੀ ਜਾਂਦੀ ਹੈ। ਦਰਅਸਲ ਇਕ ਹੋਰ ਆਯੁਰਵੈਦਿਕ ਗ੍ਰੰਥ 'ਸੁਸ਼ਰੁਤਸੰਹਿਤਾ' ਵਿੱਚ ਇਹ ਦੱਸਿਆ ਗਿਆ ਹੈ ਕਿ ਮੂੰਗ ਦਾਲ ਆਸਾਨੀ ਨਾਲ ਪਚਣਯੋਗ ਹੁੰਦੀ ਹੈ ਤੇ ਕਈ ਬਿਮਾਰੀਆਂ ਤੋਂ ਬਚਾਉਂਦੀ ਹੈ।

ਭਾਰਤ ਦੀ ਪੈਦਾਵਾਰ ਮੂੰਗ ਦਾਲ ਦਾ ਕੇਂਦਰ ਅਮਰੀਕੀ-ਭਾਰਤੀ ਬਨਸਪਤੀ ਵਿਗਿਆਨੀ ਸੁਸ਼ਮਾ ਨੈਥਾਨੀ ਨੇ ਇੰਡੋ ਬਰਮਾ ਨੂੰ ਮੰਨਿਆ ਹੈ। ਇਸੇ ਵਿੱਚ ਹੀ ਭਾਰਤ ਤੇ ਮਿਆਂਮਾਰ ਵੀ ਸ਼ਾਮਲ ਹੈ। ਉਨ੍ਹਾਂ ਮੁਤਾਬਿਕ ਤਜਾਕਿਸਤਾਨ, ਉਜ਼ਬੇਕਿਸਤਾਨ ਤੇ ਅਫਗਾਨਿਸਤਾਨ ਵੀ ਬਾਅਦ ਵਿੱਚ ਇਸ ਦੇ ਮੂਲ ਕੇਂਦਰ ਬਣ ਗਏ ਸਨ। ਰੂਸੀ ਖੇਤੀਬਾੜੀ ਤੇ ਬਨਸਪਤੀ ਵਿਗਿਆਨੀ ਨਿਕੋਲਾਈ ਇਵਾਨੋਵਿਚ ਵਾਵਿਲੋਵ ਅਨੁਸਾਰ ਮੂੰਗ ਦਾਲ ਦਾ ਮੂਲ ਕੇਂਦਰ ਮੱਧ ਏਸ਼ੀਆ ਤੇ ਭਾਰਤ ਹੈ। ਸਵਿਸ ਬਨਸਪਤੀ ਵਿਗਿਆਨੀ ਡੀ ਕੈਂਡੋਲ ਵੀ ਇਹੀ ਮੰਨਦੇ ਹਨ ਕਿ ਇਹ ਦਾਲ ਸਭ ਤੋਂ ਪਹਿਲਾਂ ਭਾਰਤ ਵਿੱਚ ਹੀ ਪੈਦਾ ਹੋਈ ਸੀ। ਹਾਲਾਂਕਿ ਹੁਣ ਇਸ ਦੀ ਪੈਦਾਵਾਰ ਅਫਰੀਕਾ ਤੇ ਅਮਰੀਕਾ ਦੇ ਕੁਝ ਹਿੱਸਿਆਂ ਵਿੱਚ ਵੀ ਹੈ। ਪਰ ਇਹ ਤੱਥ ਵੀ ਸਾਹਮਣੇ ਆਏ ਹਨ ਕਿ ਸੰਸਾਰਕ ਤੌਰ ‘ਤੇ 45 ਫੀਸਦੀ ਦਾਲ ਭਾਰਤ ਵਿੱਚ ਉਗਾਈ ਜਾਂਦੀ ਹੈ।

ਮੂੰਗ ਦਾਲ ਨੂੰ ਸਿਹਤ ਲਈ ਬਹੁਤ ਲਾਭਦਾਇਕ ਦੱਸਿਆ ਗਿਆ ਹੈ। ਇਸ ਦੇ ਗੁਣਾਂ ਬਾਰੇ ਗੱਲ ਕਰੀਏ ਤਾਂ ਅਮਰੀਕੀ ਖੇਤੀਬਾੜੀ ਵਿਭਾਗ (USDA) ਮੁਤਾਬਿਕ 100 ਗ੍ਰਾਮ ਮੂੰਗ ਦਾਲ ਵਿੱਚ ਚਰਬੀ 0.5 ਗ੍ਰਾਮ, ਕਾਰਬੋਹਾਈਡਰੇਟ 32 ਗ੍ਰਾਮ, ਫਾਈਬਰ 8.01 ਗ੍ਰਾਮ ,180 ਕੈਲਸੀ, ਪ੍ਰੋਟੀਨ 12 ਗ੍ਰਾਮ, , ਕੈਲਸ਼ੀਅਮ 60.2 ਮਿਲੀਗ੍ਰਾਮ, ਆਇਰਨ 3.6 ਮਿਲੀਗ੍ਰਾਮ ਦੇ ਨਾਲ-ਨਾਲ ਵਿਟਾਮਿਨ ਸੀ ਤੇ ਕਈ ਖਣਿਜ ਮੌਜੂਦ ਹੁੰਦੇ ਹਨ। ਇਸ ਦੇ ਗੁਣਾਂ ਦੀ ਗੱਲ ਕਰੀਏ ਤਾਂ ਇਹ ਦਾਲ ਖਾਣ ਵਿੱਚ ਹਲਕੀ ਹੈ ਤੇ ਇਸ ਨਾਲ ਪੇਟ ਵਿੱਚ ਗੈਸ ਵੀ ਨਹੀਂ ਬਣਦੀ। ਨਾਲ ਹੀ ਮੂੰਗ ਦਾਲ ਸਰੀਰ ਦੀ ਗਰਮੀ ਨੂੰ ਠੰਡਾ ਕਰਨ ਵਿੱਚ ਮਦਦਗਾਰ ਹੈ। ਇਸ ਦਾਲ ਦਾ ਸੇਵਨ ਕਰਨ ਨਾਲ ਦਿਲੀ ਦੀਆਂ ਕਈ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ।

ਫੂਡ ਐਕਸਪਰਟ ਅਤੇ ਹੋਮ ਸ਼ੈੱਫ ਸਿੰਮੀ ਬੱਬਰ ਦਾ ਕਹਿਣਾ ਹੈ ਕਿ ਗਰਮੀਆਂ ਵਿੱਚ ਮੂੰਗ ਦਾਲ ਦੀ ਖਿਚੜੀ ਤੇ ਸੂਪ ਦਾ ਸੇਵਨ ਕਰਨਾ ਲਾਭਦਾਇਕ ਹੈ। ਨਾਲ ਹੀ ਇਸ ਦਾਲ ਵਿੱਚ ਖਰਾਬ ਕੋਲੈਸਟ੍ਰਾਲ ਨੂੰ ਕੰਟਰੋਲ ਕਰਨ ਦਾ ਵੀ ਗੁਣ ਹੈ। ਮੋਟਾਪੇ ਤੋਂ ਪ੍ਰੇਸ਼ਾਨ ਲੋਕ ਇਸ ਦਾ ਨਿਯਮਿਤ ਸੇਵਨ ਕਰਨ ਨਾਲ ਭਾਰ ਘਟਾ ਸਕਦੇ ਹਨ। ਉਨ੍ਹਾਂ ਮੁਤਾਬਿਕ ਨਵਜੰਮੇ ਬੱਚੇ ਨੂੰ ਸਿਹਤਮੰਦ ਰੱਖਣ ਲਈ ਮਾਂ ਦੇ ਦੁੱਧ ਦੇ ਸਭ ਤੋਂ ਪਹਿਲਾਂ ਮੂੰਗ ਦਾਲ ਦਾ ਪਾਣੀ ਦੇਣ ਦੀ ਹੀ ਸਲਾਹ ਡਾਕਟਰ ਵੱਲੋਂ ਦਿੱਤੀ ਜਾਂਦੀ ਹੈ। ਇਸ ਦਾਲ ਦੇ ਸੇਵਨ ਨਾਲ ਸਰੀਰ ਵਿਚਲੇ ਮਾੜੇ ਬੈਕਟੀਰੀਆ ਨਾਲ ਲੜਨ ਦੀ ਤਾਕਤ ਮਿਲਦੀ ਹੈ ਤੇ ਇਸ ਨਾਲ ਮਾਨਸਿਕ ਤਣਾਅ ਵੀ ਘੱਟਦਾ ਹੈ। ਇੱਥੇ ਇਹ ਵੀ ਦੱਸ ਦਈਏ ਕਿ ਮੂੰਗ ਦਾਲ ਖਾਣ ਦਾ ਕੋਈ ਵੀ ਨੁਕਸਾਨ ਨਹੀਂ ਹੈ। ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਉੱਲੀ ਲੱਗੀ ਦਾਲ ਨੂੰ ਕੱਚਾ ਜਾਂ ਸਪਰਾਊਟਸ ਦੇ ਤੌਰ ‘ਤੇ ਨਾ ਖਾਧਾ ਜਾਵੇ।

Published by:Drishti Gupta
First published:

Tags: Food, Health tips, Healthy Food, Moong dal