Home /News /lifestyle /

Health Tips: ਤੁਸੀਂ ਵੀ ਘਟਾਉਣਾ ਹੈ ਭਾਰ ਤਾਂ ਅਪਣਾਓ ਸਹੀ ਤਰੀਕਾ, ਪੜ੍ਹੋ ਕੀ ਹੈ ਸਭ ਤੋਂ ਵਧੀਆ ਕਸਰਤ

Health Tips: ਤੁਸੀਂ ਵੀ ਘਟਾਉਣਾ ਹੈ ਭਾਰ ਤਾਂ ਅਪਣਾਓ ਸਹੀ ਤਰੀਕਾ, ਪੜ੍ਹੋ ਕੀ ਹੈ ਸਭ ਤੋਂ ਵਧੀਆ ਕਸਰਤ

 Health Tips: ਤੁਸੀਂ ਵੀ ਘਟਾਉਣਾ ਹੈ ਭਾਰ ਤਾਂ ਅਪਣਾਓ ਸਹੀ ਤਰੀਕਾ, ਪੜ੍ਹੋ ਕੀ ਹੈ ਸਭ ਤੋਂ ਵਧੀਆ ਕਸਰਤ

Health Tips: ਤੁਸੀਂ ਵੀ ਘਟਾਉਣਾ ਹੈ ਭਾਰ ਤਾਂ ਅਪਣਾਓ ਸਹੀ ਤਰੀਕਾ, ਪੜ੍ਹੋ ਕੀ ਹੈ ਸਭ ਤੋਂ ਵਧੀਆ ਕਸਰਤ

ਦੁਨੀਆਂ ਭਰ ਵਿੱਚ ਮੋਟਾਪਾ ਇੱਕ ਪ੍ਰੇਸ਼ਾਨੀ ਬਣ ਗਈ ਹੈ। ਲੋਕਾਂ ਦਾ ਬਦਲਦਾ ਜੀਵਨ ਅਤੇ ਖਾਣ-ਪੀਣ ਦੀਆਂ ਆਦਤਾਂ ਕਾਰਨ ਮੋਟਾਪਾ ਵਧਦਾ ਜਾ ਰਿਹਾ ਹੈ ਅਤੇ ਲੋਕ ਇਸਨੂੰ ਦੂਰ ਕਰਨ ਲਈ ਕਈ ਤਰ੍ਹਾਂ ਦੇ ਤਰੀਕੇ ਅਪਣਾ ਰਹੇ ਹਨ। ਅਸਲ ਵਿੱਚ ਮੋਟਾਪਾ ਆਪਣੇ ਨਾਲ ਹੋਰ ਕਈ ਸਿਹਤ ਸਮੱਸਿਆਵਾਂ ਨੂੰ ਲੈ ਕੇ ਆਉਂਦਾ ਹੈ। ਇਸ ਬਿਮਾਰੀ ਨਾਲ ਪੂਰੀ ਦੁਨੀਆਂ ਦੇ ਲੋਕ ਪ੍ਰੇਸ਼ਾਨ ਹਨ।

ਹੋਰ ਪੜ੍ਹੋ ...
  • Share this:

ਦੁਨੀਆਂ ਭਰ ਵਿੱਚ ਮੋਟਾਪਾ ਇੱਕ ਪ੍ਰੇਸ਼ਾਨੀ ਬਣ ਗਈ ਹੈ। ਲੋਕਾਂ ਦਾ ਬਦਲਦਾ ਜੀਵਨ ਅਤੇ ਖਾਣ-ਪੀਣ ਦੀਆਂ ਆਦਤਾਂ ਕਾਰਨ ਮੋਟਾਪਾ ਵਧਦਾ ਜਾ ਰਿਹਾ ਹੈ ਅਤੇ ਲੋਕ ਇਸਨੂੰ ਦੂਰ ਕਰਨ ਲਈ ਕਈ ਤਰ੍ਹਾਂ ਦੇ ਤਰੀਕੇ ਅਪਣਾ ਰਹੇ ਹਨ। ਅਸਲ ਵਿੱਚ ਮੋਟਾਪਾ ਆਪਣੇ ਨਾਲ ਹੋਰ ਕਈ ਸਿਹਤ ਸਮੱਸਿਆਵਾਂ ਨੂੰ ਲੈ ਕੇ ਆਉਂਦਾ ਹੈ। ਇਸ ਬਿਮਾਰੀ ਨਾਲ ਪੂਰੀ ਦੁਨੀਆਂ ਦੇ ਲੋਕ ਪ੍ਰੇਸ਼ਾਨ ਹਨ। ਜੇਕਰ ਅੰਕੜਿਆਂ ਦੀ ਗੱਲ ਕਰੀਏ ਤਾਂ WHO ਨੇ 2 ਬਿਲੀਅਨ ਮੋਟੇ ਲੋਕਾਂ ਦਾ ਅੰਕੜਾ ਦਿੱਤਾ ਹੈ।

ਜੇਕਰ ਭਾਰਤ ਦੀ ਗੱਲ ਕਰੀਏ ਤਾਂ ਇੱਥੇ 1 ਕਰੋੜ ਤੋਂ ਜ਼ਿਆਦਾ ਲੋਕ ਮੋਟਾਪੇ ਨਾਲ ਗ੍ਰਸਤ ਹਨ ਅਤੇ 7.7 ਕਰੋੜ ਲੋਕਾਂ ਨੂੰ ਸ਼ੂਗਰ ਦੀ ਬਿਮਾਰੀ ਹੈ। ਇਸ ਗਿਣਤੀ ਲਗਾਤਾਰ ਵਾਧਾ ਹੋ ਰਿਹਾ ਹੈ। ਲੋਕ ਇਸ ਮੋਟਾਪੇ ਤੋਂ ਛੁਟਕਾਰਾ ਪਾਉਣ ਲਈ ਕਸਰਤ, ਡਾਇਟਿੰਗ ਅਤੇ ਦਵਾਈਆਂ ਤੱਕ ਖਾ ਰਹੇ ਹਨ ਪਰ ਫਿਰ ਵੀ ਨਤੀਜੇ ਨਹੀਂ ਦਿੱਖ ਰਹੇ। ਹੁਣ ਸਾਰਿਆਂ ਦੇ ਮਨ ਵਿੱਚ ਇਹ ਸਵਾਲ ਹੈ ਕਿ ਮੋਟਾਪਾ ਘੱਟ ਕਰਨ ਲਈ ਸਭ ਤੋਂ ਵਧੀਆ ਤਰੀਕਾ ਕੀ ਹੈ, ਕਸਰਤ, ਡਾਇਟਿੰਗ ਜਾਂ ਦਵਾਈਆਂ? ਤਾਂ ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਹਾਰਵਰਡ ਦੇ ਵਿਗਿਆਨੀਆਂ ਨੇ ਇਸ ਸਵਾਲ ਦਾ ਜਵਾਬ ਲੱਭ ਲਿਆ ਹੈ।

ਕਸਰਤ ਦੇ ਹਨ ਜ਼ਿਆਦਾ ਲਾਭ:

ਤੁਹਾਨੂੰ ਦੱਸ ਦੇਈਏ ਕਿ ਇਸ ਅਧਿਐਨ ਵਿੱਚ ਹਾਰਵਰਡ ਟੀ.ਐੱਚ.ਚੈਨ ਸਕੂਲ ਆਫ ਪਬਲਿਕ ਹੈਲਥ ਨੇ ਪਾਇਆ ਕਿ ਜੋ ਲੋਕ ਭਰ ਘਟਾਉਣ ਲਈ ਦਵਾਈਆਂ ਜਾਂ ਡਾਇਟਿੰਗ ਕਰਦੇ ਹਨ ਉਹਨਾਂ ਦਾ ਭਰ ਘਟਣ ਦੀ ਬਜਾਏ ਵੱਧ ਜਾਂਦਾ ਹੈ ਅਤੇ ਬਾਅਦ ਵਿੱਚ ਉਹਨਾਂ ਨੂੰ ਟਾਈਪ 2 ਸ਼ੂਗਰ ਦਾ ਖ਼ਤਰਾ ਵੱਧ ਜਾਂਦਾ ਹੈ।

ਜਦਕਿ ਜੋ ਲੋਕ ਇੱਕ ਨੇਮ ਨਾਲ ਲਗਾਤਾਰ ਕਸਰਤ ਕਰਦੇ ਹਨ ਉਹਨਾਂ ਨੂੰ ਇਸਦੇ ਸਕਾਰਾਤਮਕ ਨਤੀਜੇ ਦੇਖਣ ਨੂੰ ਮਿਲਦੇ ਹਨ ਅਤੇ ਉਹਨਾਂ ਦਾ ਭਾਰ ਘੱਟ ਹੁੰਦਾ ਹੈ। ਇਸ ਅਧਿਐਨ ਵਿੱਚ ਖੋਜਕਰਤਾਵਾਂ ਨੇ ਪਾਇਆ ਕਿ ਚਾਰ ਸਾਲਾਂ ਤੱਕ ਕਸਰਤ ਕਰਨਾ ਭਾਰ ਘਟਾਉਣ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ। ਕਸਰਤ ਮੋਟੇ ਲੋਕਾਂ ਵਿੱਚ ਔਸਤਨ 4.2 ਪ੍ਰਤੀਸ਼ਤ ਭਾਰ ਘਟਾਉਂਦੀ ਹੈ। ਇਸ ਦੇ ਨਾਲ ਹੀ ਬਹੁਤ ਜ਼ਿਆਦਾ ਮੋਟੇ ਲੋਕਾਂ ਵਿੱਚ ਕਸਰਤ ਕਰਨ ਨਾਲ ਭਾਰ 2.5 ਫੀਸਦੀ ਘੱਟ ਹੁੰਦਾ ਹੈ।

ਦੂਜੇ ਪਾਸੇ ਜੇਕਰ ਕੋਈ ਦਵਾਈ ਨਾਲ ਭਾਰ ਘਟਾਉਂਦਾ ਹੈ ਤਾਂ ਇਸ ਦੌਰਾਨ ਉਹਨਾਂ ਦਾ ਵਜ਼ਨ ਸਿਰਫ 0.3 ਫੀਸਦੀ ਹੀ ਘਟਦਾ ਹੈ।

ਕਸਰਤ ਦੇ ਹੁੰਦੇ ਹਨ ਇਹ ਫ਼ਾਇਦੇ

ਇੱਕ ਪਾਸੇ ਜਿੱਥੇ ਕਸਰਤ ਕਰਨ ਨਾਲ ਭਾਰ ਘੱਟ ਹੁੰਦਾ ਹੈ ਉੱਥੇ ਨਾਲ ਹੀ ਸ਼ੂਗਰ ਦਾ ਖ਼ਤਰਾ ਵੀ ਘੱਟ ਜਾਂਦਾ ਹੈ। ਇਸ ਤਰ੍ਹਾਂ ਕਸਰਤ ਦੂਹਰੇ ਲਾਭ ਪ੍ਰਦਾਨ ਕਰਦੀ ਹੈ। ਜਦੋਂ ਅਧਿਐਨ ਵਿੱਚ ਟਾਈਪ 2 ਡਾਇਬਟੀਜ਼ ਅਤੇ ਕਸਰਤ ਦਾ ਸਬੰਧ ਮੋਟੇ ਲੋਕਾਂ ਨਾਲ ਜੋੜ ਕੇ ਵਿਸ਼ਲੇਸ਼ਣ ਕੀਤਾ ਗਿਆ ਤਾਂ ਸਿੱਟਾ ਇਹ ਨਿਕਲਿਆ ਕਿ 24 ਸਾਲਾਂ ਵਿੱਚ ਜ਼ਿਆਦਾਤਰ ਲੋਕਾਂ ਵਿੱਚ ਟਾਈਪ 2 ਡਾਇਬਟੀਜ਼ ਦਾ ਖ਼ਤਰਾ ਘੱਟ ਹੋ ਗਿਆ ਸੀ। ਇਸ ਅਧਿਐਨ ਵਿੱਚ ਇੱਕ ਹੋਰ ਗੱਲ ਨਿਕਲ ਕੇ ਸਾਹਮਣੇ ਆਈ ਕਿ ਤੁਸੀਂ ਭਾਰ ਘੱਟ ਕਰਨ ਲਈ ਭਾਵੇਂ ਕੋਈ ਵੀ ਤਰੀਕਾ ਅਪਣਾਇਆ ਹੋਵੇ, ਇਹ ਤੁਹਾਡੇ ਟਾਈਪ 2 ਡਾਇਬਟੀਜ਼ ਦੇ ਜੋਖਿਮ ਨੂੰ ਘੱਟ ਕਰਦਾ ਹੈ। ਹਾਂ ਕਸਰਤ ਨਾਲ ਇਹ ਜੋਖਿਮ 21% ਘੱਟ ਹੁੰਦਾ ਹੈ ਅਤੇ ਬਾਕੀ ਤਰੀਕਿਆਂ ਨਾਲ 13% ਘੱਟ ਹੁੰਦਾ ਹੈ।

ਜਿਵੇਂ ਕਿ ਅਸੀਂ ਦੱਸਿਆ ਭਾਰਤ ਵਿੱਚ 7.7 ਕਰੋੜ ਲੋਕ ਮੋਟਾਪੇ ਦਾ ਸ਼ਿਕਾਰ ਹਨ ਅਤੇ ਇਸਨੂੰ ਘੱਟ ਕਰਨ ਕਰਨ ਲਈ ਕੋਸ਼ਿਸ਼ ਕਰਦੇ ਹਨ। ਪਰ ਅਧਿਐਨ ਵਿੱਚ ਇਹ ਵੀ ਸਾਹਮਣੇ ਆਇਆ ਕਿ ਪਤਲੇ ਲੋਕਾਂ ਦੇ ਕਸਰਤ ਕਰਨ ਨਾਲ ਉਹਨਾਂ ਦੇ ਭਾਰ ਵਿੱਚ ਵਾਧਾ ਹੋਇਆ ਹੈ ਤਾਂ ਫਿਰ ਮੋਟੇ ਲੋਕਾਂ ਦਾ ਭਾਰ ਕਸਰਤ ਨਾਲ ਕਿਵੇਂ ਘੱਟ ਹੋਵੇਗਾ? ਭਾਰਤ ਵਿੱਚ ਸਥਿਤੀ ਕੁੱਝ ਹੋਰ ਹੈ। ਇੱਥੇ ਪਤਲੇ ਲੋਕਾਂ ਵਿੱਚ ਵੀ ਪੇਟ ਦੀ ਚਰਬੀ ਜਮਾਂ ਹੁੰਦੀ ਹੈ, ਇਸ ਲਈ ਉਹਨਾਂ ਨੂੰ ਕਸਰਤ ਕਰਨੀ ਨਹੀਂ ਛੱਡਣੀ ਚਾਹੀਦੀ ਹੈ। ਕਸਰਤ ਸਾਡੇ BMI ਨੂੰ ਨਿਯੰਤ੍ਰਿਤ ਰੱਖਦੀ ਹੈ।

ਇਸ ਬਾਰੇ ਮੈਕਸ ਹੈਲਥਕੇਅਰ ਦੇ ਚੇਅਰਮੈਨ ਅਤੇ ਡਾਇਬਟੀਜ਼ ਅਤੇ ਐਂਡੋਕਰੀਨੋਲੋਜੀ ਵਿਭਾਗ ਦੇ ਮੁਖੀ ਡਾ ਅੰਬਰੀਸ਼ ਮਿੱਤਲ ਨੇ ਕਿਹਾ ਕਿ ਕਸਰਤ ਛੱਡਣ ਬਾਰੇ ਬਿਲਕੁਲ ਨਹੀਂ ਸੋਚਣਾ ਚਾਹੀਦਾ ਕਿਉਂਕਿ ਭਾਰਤ ਵਿੱਚ ਮੋਟਾਪੇ ਲਈ ਵੱਖ-ਵੱਖ ਮਾਪਦੰਡ ਹਨ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਪਤਲੇ ਹਨ ਅਤੇ ਉਨ੍ਹਾਂ ਦਾ ਬੀ.ਐੱਮ.ਆਈ. ਘੱਟ ਹੈ, ਉਨ੍ਹਾਂ ਨੂੰ ਵੀ ਨਿਯਮਿਤ ਤੌਰ 'ਤੇ ਕਸਰਤ ਕਰਨੀ ਚਾਹੀਦੀ ਹੈ ਕਿਉਂਕਿ ਭਾਰਤ 'ਚ ਮੋਟਾਪੇ ਦਾ ਵੱਖਰਾ ਮਤਲਬ ਹੈ। ਇਸ ਲਈ ਕਸਰਤ ਜ਼ਰੂਰੀ ਹੈ।

Published by:Drishti Gupta
First published:

Tags: Fat, Health, Health care, Health tips, Healthy lifestyle