Home /News /lifestyle /

Health Tips: ਆਪਣੀ ਜੀਵਨ ਸ਼ੈਲੀ ਤੇ ਖਾਣ-ਪੀਣ 'ਚ ਕਰੋ ਇਹ ਸੁਧਾਰ, ਹੋਵੇਗਾ ਹਾਰਟ ਅਟੈਕ ਤੋਂ ਬਚਾਅ, ਜਾਣੋ ਮਾਹਿਰਾਂ ਦੇ ਸੁਝਾਅ

Health Tips:  ਅੱਜ-ਕੱਲ੍ਹ ਖ਼ਰਾਬ ਜੀਵਨ ਸ਼ੈਲੀ ਕਰਕੇ ਲੋਕ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਦਿਲ ਸੰਬੰਧੀ ਸਮੱਸਿਆਵਾਂ ਇਨ੍ਹਾਂ ਵਿੱਚੋਂ ਪ੍ਰਮੁੱਖ ਹਨ। ਦਿਲ ਦੀਆਂ ਬਿਮਾਰੀਆਂ ਨਾਲ ਹਰ ਉਮਰ ਦੇ ਲੋਕ ਪ੍ਰਭਾਵਿਤ ਹੋ ਰਹੇ ਹਨ। ਦਿਲ ਦੀਆਂ ਇਹ ਸਮੱਸਿਆਵਾਂ ਮੌਤ ਦਾ ਵੱਡਾ ਕਾਰਨ ਬਣ ਰਹੀਆਂ ਹਨ। ਇਸਦੇ ਲਈ ਤੁਹਾਨੂੰ ਆਪਣੀ ਸਿਹਤ ਦੇ ਨਾਲ ਨਾਲ ਦਿਲ ਦਾ ਖ਼ਾਸ ਧਿਆਨ ਰੱਖਣ ਦੀ ਲੋੜ ਹੈ।

ਹੋਰ ਪੜ੍ਹੋ ...
  • Share this:

ਕੀ ਤੁਸੀਂ ਜਾਣਦੇ ਹੋ ਕਿ ਸਾਡੀ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਆਦਤਾਂ ਦਾ ਦਿਲ ਨੂੰ ਬਹੁਤ ਪ੍ਰਭਾਵਿਤ ਕਰਦੀਆਂ ਹਨ। ਤੁਸੀਂ ਆਪਣੇ ਰੋਜ਼ਾਨਾ ਭੋਜਨ ਅਤੇ ਜੀਵਨ ਸ਼ੈਲੀ ਵਿੱਚ ਛੋਟੇ-ਛੋਟੇ ਬਦਲਾਅ ਕਰਕੇ ਤੁਸੀਂ ਦਿਲ ਨੂੰ ਸਿਹਤਮੰਦ ਰੱਖ ਸਕਦੇ ਹੋ। ਆਓ ਜਾਣਦੇ ਹਾਂ ਕਿ ਕਿਸ ਤਰ੍ਹਾਂ ਦੀ ਖੁਰਾਕ ਸਾਡੇ ਦਿਲ ਲਈ ਫ਼ਾਇਦੇਮੰਦ ਹੈ।

ਦਿਲ ਨੂੰ ਸਿਹਤਮੰਦ ਰੱਖਣ ਲਈ ਮਾਹਿਰਾਂ ਦੇ ਸੁਝਾਅ

ਡਾਈਟੀਸ਼ੀਅਨ ਮਾਹਿਰਾਂ ਮੁਤਾਬਕ ਖਾਣ-ਪੀਣ ਦਾ ਦਿਲ ਸਮੇਤ ਸਾਡੀ ਸਮੁੱਚੀ ਸਿਹਤ ਉੱਤ ਪ੍ਰਭਾਵਿ ਪੈਂਦਾ ਹੈ। ਸਿਹਤਮੰਦ ਚੀਜ਼ਾਂ ਦਾ ਸੇਵਨ ਕਰਨ ਨਾਲ ਤੁਸੀਂ ਫਿੱਟ ਅਤੇ ਸਿਹਤਮੰਦ ਰਹਿ ਸਕਦੇ ਹੋ। ਦਿਲ ਦੇ ਦੌਰੇ ਦੇ ਵਧਦੇ ਮਾਮਲਿਆਂ ਦਾ ਵੱਡਾ ਕਾਰਨ ਵਿਗੜਦੀ ਜੀਵਨ ਸ਼ੈਲੀ ਅਤੇ ਖਾਣ-ਪੀਣ ਪ੍ਰਤੀ ਵਧਦੀ ਲਾਪਰਵਾਹੀ ਹੈ। ਜੇਕਰ ਖੁਰਾਕ ਵਿੱਚ ਸਿਹਤਮੰਦ ਭੋਜਨ ਸ਼ਾਮਲ ਕੀਤਾ ਜਾਵੇ ਅਤੇ ਜੰਕ ਫੂਡ ਤੋਂ ਪਰਹੇਜ਼ ਕੀਤਾ ਜਾਵੇ, ਤਾਂ ਦਿਲ ਦੀ ਸਿਹਤ ਵਿੱਚ ਕਾਫੀ ਹੱਦ ਤੱਕ ਸੁਧਾਰ ਕੀਤਾ ਜਾ ਸਕਦਾ ਹੈ। ਤੁਸੀਂ ਆਪਣੀ ਖੁਰਾਕ ਰਾਹੀਂ ਕੋਲੈਸਟ੍ਰੋਲ ਅਤੇ ਬਲੱਡ ਪ੍ਰੈਸ਼ਰ ਨੂੰ ਨਿਯੰਤਰਿਤ ਕਰਕੇ ਹਾਰਟ ਅਟੈਕ ਦੇ ਜੋਖ਼ਮ ਨੂੰ ਘਟਾ ਸਕਦੇ ਹੋ।

ਕੀ ਹੈ ਭੋਜਨ ਤੇ ਦਿਲ ਦਾ ਸੰਬੰਧ

ਡਾਈਟੀਸ਼ੀਅਨ ਮਾਹਿਰਾਂ ਅਨੁਸਾਰ ਤੇਲਯੁਕਤ ਅਤੇ ਸੰਤ੍ਰਿਪਤ ਚਰਬੀ ਵਾਲੇ ਭੋਜਨ ਕੋਲੈਸਟ੍ਰੋਲ ਅਤੇ ਟ੍ਰਾਈਗਲਿਸਰਾਈਡਸ ਦੇ ਪੱਧਰ ਨੂੰ ਵਧਾਉਂਦੇ ਹਨ, ਜਿਸ ਕਾਰਨ ਧਮਨੀਆਂ ਵਿੱਚ ਰੁਕਾਵਟ ਪੈਦਾ ਹੁੰਦੀ ਹੈ। ਅਜਿਹੀ ਸਥਿਤੀ ਵਿੱਚ, ਆਕਸੀਜਨਯੁਕਤ ਖੂਨ ਦਿਲ ਤੱਕ ਲੋੜੀਂਦੀ ਮਾਤਰਾ ਵਿੱਚ ਨਹੀਂ ਪਹੁੰਚਦੀ। ਜਿਸ ਕਾਰਨ ਹਾਰਟ ਅਟੈਕ ਦੀ ਸਥਿਤੀ ਬਣ ਸਕਦੀ ਹੈ। ਦਿਲ ਨੂੰ ਖੂਨ ਦੀ ਸਹੀ ਸਪਲਾਈ ਲਈ ਕੋਲੈਸਟ੍ਰੋਲ ਅਤੇ ਬਲੱਡ ਪ੍ਰੈਸ਼ਰ ਦਾ ਪੱਧਰ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ। ਕੋਲੈਸਟ੍ਰੋਲ ਨੂੰ ਸਿਹਤਮੰਦ ਖੁਰਾਕ ਨਾਲ ਆਸਾਨੀ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ। ਇਸਦੇ ਨਾਲ ਹੀ ਜੋ ਲੋਕ ਦਿਲ ਦੀ ਬੀਮਾਰੀ ਤੋਂ ਪੀੜਤ ਹਨ, ਉਨ੍ਹਾਂ ਨੂੰ ਵੀ ਸੰਤੁਲਿਤ ਖੁਰਾਕ ਨਾਲ ਕਾਫੀ ਰਾਹਤ ਮਿਲ ਸਕਦੀ ਹੈ।

ਰੋਜ਼ਾਨਾ ਲਾਜ਼ਮੀ ਖਾਓ ਇਹ ਭੋਜਨ

ਡਾਇਟੀਸ਼ੀਅਨ ਕਹਿੰਦੇ ਹਨ ਕਿ ਦਿਲ ਨੂੰ ਸਿਹਤਮੰਦ ਰੱਖਣ ਲਈ ਘੱਟ ਚਰਬੀ, ਘੱਟ ਕਾਰਬੋਹਾਈਡ੍ਰੇਟ ਅਤੇ ਫਾਈਬਰ ਯੁਕਤ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ। ਹਰ ਰੋਜ਼ 5 ਤੋਂ 10 ਮਿਲੀਲੀਟਰ ਤੋਂ ਵੱਧ ਚਰਬੀ ਹਾਨੀਕਾਰਕ ਹੋ ਸਕਦੀ ਹੈ। ਲੋਕਾਂ ਨੂੰ ਆਪਣੀ ਖੁਰਾਕ ਵਿੱਚ ਹਲਦੀ ਦੀ ਚਰਬੀ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ ਅਤੇ ਤੇਲ ਦਾ ਸੇਵਨ ਘੱਟ ਤੋਂ ਘੱਟ ਰੱਖਣਾ ਚਾਹੀਦਾ ਹੈ।

ਤੁਸੀਂ ਨਾਸ਼ਤੇ ਵਿੱਚ ਲੋਕ ਮੂੰਗੀ ਦਾਲ ਕਾ ਚੀਲਾ, ਫਲ, ਅਖਰੋਟ, ਦਲੀਆ ਅਤੇ ਓਟਸ ਖਾ ਸਕਦੇ ਹਨ। ਦੁਪਹਿਰ ਦੇ ਖਾਣੇ ਵਿੱਚ ਹਰੀਆਂ ਸਬਜ਼ੀਆਂ, ਦਾਲ, ਸਲਾਦ, ਘੱਟ ਫੈਟ ਵਾਲਾ ਦੁੱਧ ਲਿਆ ਜਾ ਸਕਦਾ ਹੈ। ਰਾਤ ਦਾ ਖਾਣਾ ਹਲਕਾ ਹੋਣਾ ਚਾਹੀਦਾ ਹੈ ਅਤੇ ਇਸ ਵਿੱਚ ਖਿਚੜੀ, ਦਲੀਆ ਅਤੇ ਉਪਮਾ ਬਣਾਇਆ ਜਾ ਸਕਦਾ ਹੈ। ਜੇਕਰ ਤੁਸੀਂ ਰਾਤ ਦੇ ਖਾਣੇ ਵਿੱਚ ਰੋਟੀ ਸਬਜ਼ੀ ਖਾ ਰਹੇ ਹੋ ਤਾਂ ਇੱਕ ਜਾਂ ਦੋ ਰੋਟੀਆਂ ਘੱਟ ਖਾਓ। ਤੁਸੀਂ ਰਾਤ ਨੂੰ ਦੁੱਧ ਪੀ ਸਕਦੇ ਹੋ। ਇਸ ਤੋਂ ਇਲਾਵਾ ਸਨੈਕਸ ਦੇ ਵਿੱਚ ਭੁੰਨੇ ਹੋਏ ਮਖਾਨੇ ਜਾਂ ਛੋਲੇ ਖਾ ਸਕਦੇ ਹੋ।

ਦਿਲ ਨੂੰ ਸਿਹਤਮੰਦ ਰੱਖਣ ਲਈ ਜ਼ਰੂਰੀ ਚੀਜ਼ਾਂ

ਦਿਲ ਨੂੰ ਸਿਹਤਮੰਦ ਰੱਖਣ ਲਈ ਤੁਹਨੂੰ ਆਪਣੀ ਜੀਵਨ ਸ਼ੈਲੀ ਵੱਲ ਖ਼ਾਸ ਧਿਆਨ ਦੇਣਾ ਚਾਹੀਦਾ ਹੈ। ਇਸਦੇ ਲਈ ਤੁਹਾਨੂੰ ਰੋਜ਼ਾਨਾ 7 ਘੰਟੇ ਦੀ ਨੀਂਦ ਲੈਣਾ ਜ਼ਰੂਰੀ ਹੈ। ਚੰਗੀ ਨੀਂਦ ਲੈਣ ਲਈ ਰਾਤ ਨੂੰ ਸਮੇਂ ਸੌਂ ਜਾਓ। ਰੋਜ਼ਾਨਾ ਕਸਰਤ ਕਰੋ ਅਤੇ ਵੱਧ ਤੋਂ ਵੱਧ ਪਾਣੀ ਪੀਓ। ਸਿਹਤ ਲਈ ਹਾਨੀਕਾਰਕ ਪਦਾਰਥ ਜਿਵੇਂ ਸ਼ਰਾਬ ਤੇ ਸਿਰਗਟਨੋਸ਼ੀ ਵਰਗੀਆਂ ਆਦਤਾਂ ਨੂੰ ਛੱਡ ਦਿਓ। ਇਸਦੇ ਨਾਲ ਹੀ ਤੁਹਾਨੂੰ ਆਪਣੀ ਸਿਹਤ ਦੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਹੱਲ ਸਮੇਂ ਸਿਰ ਕੱਢਿਆ ਜਾ ਸਕੇ।

Published by:Drishti Gupta
First published:

Tags: Food, Health, Health care, Health care tips, Heart, Heart attack