Home /News /lifestyle /

Health Tips: ਗੈਸ ਹੀ ਨਹੀਂ ਇਨ੍ਹਾਂ ਕਾਰਨਾਂ ਕਰਕੇ ਵੀ ਫੁੱਲ ਜਾਂਦਾ ਹੈ ਪੇਟ, ਇੰਝ ਕਰੋ ਬਚਾਅ

ਭੱਜ-ਦੌੜ ਤੇ ਵਿਅਸਤ ਜੀਵਨ ਸ਼ੈਲੀ ਵਿੱਚ ਲੋਕਾਂ ਦੀਆਂ ਆਦਤਾਂ ਵੀ ਬਦਲ ਰਹੀਆਂ ਹਨ। ਬਦਲਦੀ ਜੀਵਨ ਸ਼ੈਲੀ ਵਿੱਚ, ਲੋਕਾਂ ਦੀਆਂ ਖਾਣ ਪੀਣ ਦੀਆਂ ਆਦਤਾਂ ਅਤੇ ਰਹਿਣ-ਸਹਿਣ ਦੀਆਂ ਆਦਤਾਂ ਬਹੁਤ ਪ੍ਰਭਾਵਿਤ ਹੋਈਆਂ ਹਨ। ਘੰਟਿਆਂਬੱਧੀ ਇੱਕ ਥਾਂ ਬੈਠ ਕੇ ਕੰਮ ਕਰਨਾ ਲੋਕਾਂ ਦੀ ਮਜਬੂਰੀ ਬਣ ਗਿਆ ਹੈ ਅਤੇ ਸਮੇਂ ਦੀ ਘਾਟ ਕਾਰਨ ਫਾਸਟ ਫੂਡ ਦਾ ਰੁਝਾਨ ਤੇਜ਼ੀ ਨਾਲ ਵਧਿਆ ਹੈ। ਇਹ ਸਭ ਸਾਡੀ ਸਿਹਤ 'ਤੇ ਬਹੁਤ ਪ੍ਰਭਾਵ ਪਾਉਂਦੇ ਹਨ। ਇਸ ਜੀਵਨ ਸ਼ੈਲੀ ਦਾ ਸਭ ਤੋਂ ਵੱਧ ਅਸਰ ਸਾਡੇ ਪਾਚਨ ਤੰਤਰ 'ਤੇ ਪਿਆ ਹੈ।

ਹੋਰ ਪੜ੍ਹੋ ...
 • Share this:

ਹਰ ਰੋਜ਼ ਲੋਕ ਪੇਟ 'ਚ ਗੈਸ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ। ਗੈਸ ਦੀ ਸਮੱਸਿਆ ਦਾ ਸਭ ਤੋਂ ਆਮ ਲੱਛਣ ਪੇਟ ਫੁੱਲਣਾ ਹੈ। ਆਮ ਤੌਰ 'ਤੇ, ਜਦੋਂ ਅਸੀਂ ਫੁੱਲੇ ਹੋਏ ਪੇਟ ਦੇ ਨਾਲ ਬੇਆਰਾਮੀ ਮਹਿਸੂਸ ਕਰਦੇ ਹਾਂ ਤਾਂ ਅਸੀਂ ਗੈਸ ਤੋਂ ਰਾਹਤ ਪਾਉਣ ਲਈ ਗੋਲੀਆਂ ਲੈਂਦੇ ਹਾਂ। ਪਰ ਕਈ ਵਾਰ ਇਨ੍ਹਾਂ ਗੋਲੀਆਂ ਦਾ ਸੇਵਨ ਕਰਨ ਨਾਲ ਵੀ ਸਾਨੂੰ ਆਰਾਮ ਨਹੀਂ ਮਿਲਦਾ।

ਕਲੀਵਲੈਂਡ ਕਲੀਨਿਕ ਦੇ ਮੁਤਾਬਕ ਪੇਟ ਫੁੱਲਣ ਦਾ ਕਾਰਨ ਸਿਰਫ ਪੇਟ 'ਚ ਗੈਸ ਦਾ ਬਣਨਾ ਹੀ ਨਹੀਂ ਹੈ, ਇਸ ਦੇ ਨਾਲ-ਨਾਲ ਹੋਰ ਵੀ ਕਈ ਕਾਰਨ ਹਨ। ਤਾਂ ਆਓ ਜਾਣਦੇ ਹਾਂ ਕਿ ਕਿਸ ਕਾਰਨ ਪੇਟ ਫੁੱਲਦਾ ਹੈ।

ਇਹ ਹੋ ਸਕਦੇ ਹਨ ਪੇਟ ਫੁੱਲਣ ਦੇ ਕਾਰਨ-

ਅੰਤੜੀਆਂ ਵਿੱਚ ਬਲੋਕੇਜ
ਅਕਸਰ ਅੰਤੜੀਆਂ ਵਿੱਚ ਕਿਸੇ ਤਰ੍ਹਾਂ ਦੀ ਰੁਕਾਵਟ ਹੋਵੇ ਤਾਂ ਪੇਟ ਵਿੱਚ ਸੋਜ ਆ ਜਾਂਦੀ ਹੈ। ਇਹ ਇੱਕ ਗੰਭੀਰ ਸਮੱਸਿਆ ਵੀ ਹੋ ਸਕਦੀ ਹੈ।

Gastroparesis
ਗੈਸਟ੍ਰੋਪੈਰੇਸਿਸ ਪਾਚਨ ਪ੍ਰਣਾਲੀ ਨੂੰ ਪ੍ਰਭਾਵਿਤ ਕਰਨ ਵਾਲੀ ਇਹ ਬਿਮਾਰੀ ਕਾਫ਼ੀ ਆਮ ਹੈ। ਇਸ ਵਿੱਚ ਪੇਟ ਦੀਆਂ ਮਾਸਪੇਸ਼ੀਆਂ ਕੰਮ ਕਰਨਾ ਬੰਦ ਕਰ ਦਿੰਦੀਆਂ ਹਨ, ਜਿਸ ਕਾਰਨ ਮਾਸਪੇਸ਼ੀਆਂ ਅੰਤੜੀਆਂ ਵਿੱਚ ਭੋਜਨ ਨੂੰ ਅੱਗੇ ਧੱਕਣ ਦਾ ਕੰਮ ਨਹੀਂ ਕਰ ਪਾਉਂਦੀਆਂ ਹਨ ਤੇ ਪੇਟ ਫੁੱਲਣਾ ਸ਼ੁਰੂ ਹੋ ਜਾਂਦਾ ਹੈ।

Irritable Bowel Syndrome
ਜੇਕਰ ਤੁਸੀਂ ਇਰੀਟੇਬਲ ਬਾਉਲ ਸਿੰਡਰੋਮ ਤੋਂ ਪੀੜਤ ਹੋ, ਤਾਂ ਤੁਸੀਂ ਆਪਣੇ ਪੇਟ, ਅੰਤੜੀਆਂ ਅਤੇ ਹੋਰ ਪਾਚਨ ਅੰਗਾਂ ਵਿੱਚ ਗੰਭੀਰ ਸੋਜ ਅਤੇ ਗੰਭੀਰ ਦਰਦ ਦਾ ਅਨੁਭਵ ਕਰ ਸਕਦੇ ਹੋ। ਜਦੋਂ ਅਜਿਹਾ ਹੁੰਦਾ ਹੈ, ਦਸਤ ਇੱਕ ਆਮ ਲੱਛਣ ਹੁੰਦਾ ਹੈ।

ਇਨ੍ਹਾਂ ਕਾਰਨਾਂ ਕਰਕੇ ਵੀ ਫੁੱਲਦਾ ਹੈ ਪੇਟ-

 • ਪੇਟ ਦੇ ਅੰਦਰ-ਅੰਦਰ ਚਰਬੀ ਦਾ ਅਚਾਨਕ ਇਕੱਠਾ ਹੋਣਾ।

 • ਕਬਜ਼ ਦੇ ਕਾਰਨ।

 • ਜੇਕਰ ਤੁਹਾਨੂੰ ਕਿਸੇ ਕਿਸਮ ਦੀ ਜਿਗਰ ਦੀ ਬਿਮਾਰੀ ਹੈ।

 • ਪੀਰੀਅਡ ਦੌਰਾਨ ਜ਼ਿਆਦਾ ਪਾਣੀ ਇਕੱਠਾ ਹੋਣ ਕਾਰਨ।

 • ਜੇਕਰ ਲਿਵਰ ਵਧਣ ਦੀ ਸਮੱਸਿਆ ਹੈ।

 • ਅੰਦਰੂਨੀ ਖੂਨ ਵਹਿਣ ਦੇ ਮਾਮਲੇ ਵਿੱਚ।

ਪੇਟ ਫੁੱਲਣ 'ਤੇ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

 • ਭੋਜਨ ਦੀ ਸੰਵੇਦਨਸ਼ੀਲਤਾ ਦਾ ਧਿਆਨ ਰੱਖੋ।

 • ਹਲਕਾ ਭੋਜਨ ਖਾਓ।

 • ਵੱਧ ਤੋਂ ਵੱਧ ਪਾਣੀ ਪੀਓ।

 • ਥੋੜ੍ਹੀ ਮਾਤਰਾ ਵਿੱਚ ਖਾਓ।

 • ਭੋਜਨ ਦੇ ਨਾਲ ਪ੍ਰੋਬਾਇਓਟਿਕਸ ਜਾਂ ਐਨਜ਼ਾਈਮ ਖਾਓ।

Published by:rupinderkaursab
First published:

Tags: Health, Health care, Health care tips, Health news, Health tips, Lifestyle

ਅਗਲੀ ਖਬਰ