Home /News /lifestyle /

Health Tips: ਨਾਸ਼ਤੇ ਦੌਰਾਨ ਕੀਤੀਆ ਇਹ ਗਲਤੀਆਂ ਸਿਹਤ 'ਤੇ ਪੈ ਸਕਦੀਆਂ ਹਨ ਭਾਰੀ, ਨਾ ਕਰੋ ਨਜ਼ਰਅੰਦਾਜ਼

Health Tips: ਨਾਸ਼ਤੇ ਦੌਰਾਨ ਕੀਤੀਆ ਇਹ ਗਲਤੀਆਂ ਸਿਹਤ 'ਤੇ ਪੈ ਸਕਦੀਆਂ ਹਨ ਭਾਰੀ, ਨਾ ਕਰੋ ਨਜ਼ਰਅੰਦਾਜ਼

Health Tips: ਨਾਸ਼ਤੇ ਦੌਰਾਨ ਕੀਤੀਆ ਇਹ ਗਲਤੀਆਂ ਸਿਹਤ 'ਤੇ ਪੈ ਸਕਦੀਆਂ ਹਨ ਭਾਰੀ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼

Health Tips: ਨਾਸ਼ਤੇ ਦੌਰਾਨ ਕੀਤੀਆ ਇਹ ਗਲਤੀਆਂ ਸਿਹਤ 'ਤੇ ਪੈ ਸਕਦੀਆਂ ਹਨ ਭਾਰੀ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼

Health Tips: ਦਿਨ ਦੀ ਸ਼ੁਰੂਆਤ ਹਰ ਕੋਈ ਚੰਗੇ ਤੇ ਸਿਹਤਮੰਦ ਨਾਸ਼ਤੇ ਦੇ ਨਾਲ ਕਰਦਾ ਹੈ। ਪਰ ਕਈ ਵਾਰ ਸਿਹਤਮੰਦ ਨਾਸ਼ਤਾ ਕਰਨ ਦੇ ਬਾਵਜੂਦ ਵੀ ਕੁਝ ਸਮੱਸਿਆਵਾਂ ਹੋ ਜਾਂਦੀਆਂ ਹਨ ਜਿਸ ਦਾ ਮੁੱਖ ਕਾਰਨ ਸਾਡੀਆਂ ਲਾਪਰਵਾਹੀਆਂ ਜਾਂ ਗਲਤੀਆਂ ਹੋ ਸਕਦੀਆਂ ਹਨ। ਮੰਨਿਆ ਜਾਂਦਾ ਹੈ ਕਿ ਸਵੇਰ ਦਾ ਨਾਸ਼ਤਾ ਸਾਡੀ ਦਿਨ ਭਰ ਐਨਰਜੀ ਲਈ ਬਹੁਤ ਜ਼ਰੂਰੀ ਤੇ ਮਹੱਤਵਪੂਰਨ ਹੈ। ਅਜਿਹੇ 'ਚ ਸਿਹਤਮੰਦ ਜੀਵਨ ਸ਼ੈਲੀ ਲਈ ਸਿਹਤਮੰਦ ਨਾਸ਼ਤਾ ਕਰਨਾ ਬਹੁਤ ਜ਼ਰੂਰੀ ਹੈ।

ਹੋਰ ਪੜ੍ਹੋ ...
  • Share this:

ਬਹੁਤ ਸਾਰੇ ਲੋਕ ਸਵੇਰ ਦੀ ਕਾਹਲੀ ਵਿੱਚ ਨਾਸ਼ਤਾ ਕਰਨਾ ਭੁੱਲ ਜਾਂਦੇ ਹਨ ਅਤੇ ਸਿੱਧਾ ਦੁਪਹਿਰ ਦਾ ਖਾਣਾ ਪਸੰਦ ਕਰਦੇ ਹਨ। ਬਹੁਤ ਸਾਰੇ ਲੋਕ ਅਜਿਹੇ ਹਨ ਜੋ ਸਵੇਰੇ ਤਲੀਆਂ ਭੁੰਨੀਆਂ ਚੀਜ਼ਾਂ ਖਾ ਕੇ ਆਪਣਾ ਪੇਟ ਭਰਦੇ ਹਨ। ਪਰ ਅਜਿਹੀਆਂ ਆਦਤਾਂ ਤੁਹਾਡੀ ਸਿਹਤ ਨੂੰ ਬਹੁਤ ਪ੍ਰਭਾਵਿਤ ਕਰਦੀਆਂ ਹਨ। EatThis ਦੇ ਅਨੁਸਾਰ, ਡਾਇਟੀਸ਼ੀਅਨਾਂ ਦਾ ਮੰਨਣਾ ਹੈ ਕਿ ਜੇਕਰ ਤੁਸੀਂ ਆਪਣੀ ਬਲੱਡ ਸ਼ੂਗਰ ਦੀ ਸਮੱਸਿਆ ਨੂੰ ਹੋਰ ਨਹੀਂ ਵਧਾਉਣਾ ਚਾਹੁੰਦੇ ਹੋ, ਤਾਂ ਇਹ ਜ਼ਰੂਰੀ ਹੈ ਕਿ ਤੁਸੀਂ ਨਾਸ਼ਤੇ ਵਿੱਚ ਕੁਝ ਗਲਤੀਆਂ ਕਰਨ ਤੋਂ ਬਚੋ। ਤਾਂ ਆਓ ਜਾਣਦੇ ਹਾਂ ਸ਼ੂਗਰ ਦੀ ਸਮੱਸਿਆ ਨੂੰ ਕੰਟਰੋਲ 'ਚ ਰੱਖਣ ਲਈ ਨਾਸ਼ਤਾ ਕਰਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।

ਨਾਸ਼ਤੇ 'ਚ ਨਾ ਕਰੋ ਇਹ ਗਲਤੀਆਂ

ਨਾਸ਼ਤਾ ਨਾ ਕਰਨਾ
ਅਕਸਰ ਦੇਖਿਆ ਜਾਂਦਾ ਹੈ ਕਿ ਬਹੁਤ ਸਾਰੇ ਲੋਕ ਜਲਦਬਾਜ਼ੀ 'ਚ ਨਾਸ਼ਤਾ ਕਰਨਾ ਛੱਡ ਦਿੰਦੇ ਹਨ ਪਰ ਤੁਹਾਨੂੰ ਦੱਸ ਦਈਏ ਕਿ ਤੁਹਾਡੀ ਇਸ ਆਦਤ ਕਾਰਨ ਬਲੱਡ ਸ਼ੂਗਰ ਕੰਟਰੋਲ ਤੋਂ ਬਾਹਰ ਹੋ ਸਕਦੀ ਹੈ। ਇਸ ਕਾਰਨ ਟਾਈਪ 1 ਡਾਇਬਟੀਜ਼ ਦੀ ਸਮੱਸਿਆ ਹੋ ਸਕਦੀ ਹੈ ਅਤੇ ਇਸ ਨਾਲ ਦਿਲ ਦੇ ਰੋਗ, ਨਸਾਂ, ਗੁਰਦੇ ਦੇ ਖਰਾਬ ਹੋਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਤੁਹਾਡੀ ਇਸ ਲਾਪਰਵਾਹੀ ਕਾਰਨ ਅੰਗ ਅਤੇ ਟਿਸ਼ੂ ਵੀ ਖਰਾਬ ਹੋ ਸਕਦੇ ਹਨ।

ਘੱਟ ਫਾਈਬਰ ਦਾ ਸੇਵਨ
ਕੁਝ ਤੱਤਾਂ ਦਾ ਸੇਵਨ ਨਾਸ਼ਤੇ ਵਿੱਚ ਜ਼ਰੂਰ ਕਰਨਾ ਚਾਹੀਦਾ ਹੈ। ਪਰ ਜੇਕਰ ਤੁਸੀਂ ਨਾਸ਼ਤੇ 'ਚ ਫਾਈਬਰ ਦੀ ਮਾਤਰਾ ਘੱਟ ਰੱਖਦੇ ਹੋ ਜਾਂ ਫਾਈਬਰ ਨਹੀਂ ਲੈ ਰਹੇ ਹੋ ਤਾਂ ਇਹ ਕਾਰਬੋਹਾਈਡ੍ਰੇਟ ਤੁਹਾਡੇ ਖੂਨ 'ਚ ਤੇਜ਼ੀ ਨਾਲ ਘੁਲਣ ਲੱਗਦਾ ਹੈ ਅਤੇ ਇਸ ਨਾਲ ਕੋਲੈਸਟ੍ਰਾਲ ਅਤੇ ਬਲੱਡ ਸ਼ੂਗਰ ਵਧਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇੰਨਾ ਹੀ ਨਹੀਂ ਫਾਈਬਰ ਤੁਹਾਡੀ ਪਾਚਨ ਕਿਰਿਆ ਨੂੰ ਬਿਹਤਰ ਰੱਖਣ 'ਚ ਵੀ ਮਦਦ ਕਰਦਾ ਹੈ। ਇਸ ਲਈ ਬਿਹਤਰ ਹੋਵੇਗਾ ਜੇਕਰ ਤੁਸੀਂ 5 ਗ੍ਰਾਮ ਕਾਰਬੋਹਾਈਡਰੇਟ ਦੇ ਨਾਲ 1 ਗ੍ਰਾਮ ਫਾਈਬਰ ਦਾ ਸੇਵਨ ਕਰੋ।

ਹੈਲਥੀ ਫੈਟ ਦਾ ਸੇਵਨ ਨਾ ਕਰਨਾ
ਹੈਲਥੀ ਫੈਟ ਵੀ ਖੂਨ ਵਿੱਚ ਕਾਰਬੋਹਾਈਡ੍ਰੇਟ ਦੇ ਘੁਲਣ ਦੀ ਦਰ ਨੂੰ ਹੌਲੀ ਕਰ ਦਿੰਦੀ ਹੈ। ਜੋ ਬਲੱਡ ਸ਼ੂਗਰ ਨੂੰ ਕੰਟਰੋਲ 'ਚ ਰੱਖਣ 'ਚ ਮਦਦ ਕਰਦਾ ਹੈ। ਇਹ ਸਰੀਰ ਵਿੱਚ ਕਿਸੇ ਵੀ ਤਰ੍ਹਾਂ ਦੀ ਸੋਜ ਨੂੰ ਘੱਟ ਕਰਨ ਵਿੱਚ ਵੀ ਮਦਦ ਕਰਦਾ ਹੈ। ਅਜਿਹੇ 'ਚ ਤੁਹਾਨੂੰ ਨਾਸ਼ਤੇ 'ਚ ਓਮੇਗਾ 3 ਫੈਟੀ ਐਸਿਡ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।

ਪ੍ਰੋਟੀਨ ਦੀ ਕਮੀ
ਨਾਸ਼ਤੇ 'ਚ ਫਾਈਬਰ ਤੇ ਹੈਲਥੀ ਫੈਟ ਦਾ ਹੋਣਾ ਜਿੰਨਾ ਜ਼ਰੂਰੀ ਹੈ, ਓਨਾ ਹੀ ਪ੍ਰੋਟੀਨ ਦਾ ਸੰਤੁਲਨ ਵੀ ਜ਼ਰੂਰੀ ਹੈ। ਇਸ ਦੇ ਲਈ ਆਪਣੇ ਨਾਸ਼ਤੇ ਦੀ ਯੋਜਨਾ ਇਸ ਤਰ੍ਹਾਂ ਬਣਾਓ ਕਿ ਸਵੇਰੇ ਤੁਹਾਡੀ ਪਲੇਟ ਵਿੱਚ ਕਾਰਬੋਹਾਈਡ੍ਰੇਟ, ਫਾਈਬਰ, ਫੈਟ ਦੇ ਨਾਲ-ਨਾਲ ਪ੍ਰੋਟੀਨ ਵੀ ਸ਼ਾਮਲ ਹੋਵੇ। ਇਸ ਦੇ ਲਈ ਤੁਸੀਂ ਡ੍ਰਾਈ ਫਰੂਟਸ, ਦਹੀਂ, ਦੁੱਧ, ਅੰਡੇ ਆਦਿ ਨੂੰ ਸ਼ਾਮਲ ਕਰ ਸਕਦੇ ਹੋ।
Published by:Drishti Gupta
First published:

Tags: Health care, Health tips, Healthy Food

ਅਗਲੀ ਖਬਰ