Home /News /lifestyle /

Health Tips: ਅੰਬ ਦੇ ਪੱਤੇ ਖਾ ਕੇ ਪਾ ਸਕਦੇ ਹੋ ਕੈਂਸਰ ਤੇ ਸ਼ੂਗਰ ਜਿਹੀਆਂ ਬਿਮਾਰੀਆਂ ਤੋਂ ਰਾਹਤ, ਜਾਣੋ ਕਿਵੇਂ

Health Tips: ਅੰਬ ਦੇ ਪੱਤੇ ਖਾ ਕੇ ਪਾ ਸਕਦੇ ਹੋ ਕੈਂਸਰ ਤੇ ਸ਼ੂਗਰ ਜਿਹੀਆਂ ਬਿਮਾਰੀਆਂ ਤੋਂ ਰਾਹਤ, ਜਾਣੋ ਕਿਵੇਂ

Health Tips: ਅੰਬ ਦੇ ਪੱਤੇ ਖਾ ਕੇ ਪਾ ਸਕਦੇ ਹੋ ਕੈਂਸਰ ਤੇ ਸ਼ੂਗਰ ਜਿਹੀਆਂ ਬਿਮਾਰੀਆਂ ਤੋਂ ਰਾਹਤ, ਜਾਣੋ ਕਿਵੇਂ

Health Tips: ਅੰਬ ਦੇ ਪੱਤੇ ਖਾ ਕੇ ਪਾ ਸਕਦੇ ਹੋ ਕੈਂਸਰ ਤੇ ਸ਼ੂਗਰ ਜਿਹੀਆਂ ਬਿਮਾਰੀਆਂ ਤੋਂ ਰਾਹਤ, ਜਾਣੋ ਕਿਵੇਂ

Health Tips: ਅੰਬ ਖਾਣਾ ਭਾਰਤ ਵਿਚ ਬਹੁਤ ਪਸੰਦ ਕੀਤਾ ਜਾਂਦਾ ਹੈ ਅਤੇ ਇਸ ਦੇ ਬਹੁਤ ਸਾਰੇ ਫਾਇਦੇ ਹੁੰਦੇ ਹਨ ਪਰ ਉਦੋਂ ਜਦੋਂ ਇਸ ਦਾ ਸੇਵਨ ਸੀਮਤ ਮਾਤਰਾ ਵਿੱਚ ਕੀਤਾ ਜਾਵੇ। ਸਿਰਫ ਅੰਬ ਹੀ ਨਹੀਂ ਬਲਕਿ ਅੰਬ ਦੇ ਦਰੱਖਤ ਨਾਲ ਜੁੜੀਆਂ ਸਾਰੀਆਂ ਚੀਜ਼ਾਂ ਸਰੀਰ ਲਈ ਲਾਭਦਾਇਕ ਹੁੰਦੀਆਂ ਹਨ। ਤੁਸੀਂ ਵੀ ਅੰਬਾਂ ਦੇ ਕਈ ਫਾਇਦਿਆਂ ਬਾਰੇ ਸੁਣਿਆ ਹੋਵੇਗਾ। ਪਰ ਕੀ ਤੁਸੀਂ ਅੱਜ ਤੱਕ ਅੰਬ ਦਿਆਂ ਪੱਤਿਆਂ ਦੇ ਫਾਇਦਿਆਂ ਬਾਰੇ ਸੁਣਿਆ ਹੈ? ਇਹ ਕਈ ਤਰੀਕਿਆਂ ਨਾਲ ਸਿਹਤ ਲਈ ਫਾਇਦੇਮੰਦ ਹੁੰਦੇ ਹਨ।

ਹੋਰ ਪੜ੍ਹੋ ...
  • Share this:
Health Tips: ਅੰਬ ਖਾਣਾ ਭਾਰਤ ਵਿਚ ਬਹੁਤ ਪਸੰਦ ਕੀਤਾ ਜਾਂਦਾ ਹੈ ਅਤੇ ਇਸ ਦੇ ਬਹੁਤ ਸਾਰੇ ਫਾਇਦੇ ਹੁੰਦੇ ਹਨ ਪਰ ਉਦੋਂ ਜਦੋਂ ਇਸ ਦਾ ਸੇਵਨ ਸੀਮਤ ਮਾਤਰਾ ਵਿੱਚ ਕੀਤਾ ਜਾਵੇ। ਸਿਰਫ ਅੰਬ ਹੀ ਨਹੀਂ ਬਲਕਿ ਅੰਬ ਦੇ ਦਰੱਖਤ ਨਾਲ ਜੁੜੀਆਂ ਸਾਰੀਆਂ ਚੀਜ਼ਾਂ ਸਰੀਰ ਲਈ ਲਾਭਦਾਇਕ ਹੁੰਦੀਆਂ ਹਨ। ਤੁਸੀਂ ਵੀ ਅੰਬਾਂ ਦੇ ਕਈ ਫਾਇਦਿਆਂ ਬਾਰੇ ਸੁਣਿਆ ਹੋਵੇਗਾ। ਪਰ ਕੀ ਤੁਸੀਂ ਅੱਜ ਤੱਕ ਅੰਬ ਦਿਆਂ ਪੱਤਿਆਂ ਦੇ ਫਾਇਦਿਆਂ ਬਾਰੇ ਸੁਣਿਆ ਹੈ? ਇਹ ਕਈ ਤਰੀਕਿਆਂ ਨਾਲ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਇਨ੍ਹਾਂ ਦਾ ਸੇਵਨ ਕਰਨ ਦੇ ਵੀ ਕਈ ਤਰੀਕੇ ਹਨ। ਅੰਬ ਦੀਆਂ ਪੱਤੀਆਂ ਵਿੱਚ ਸਰੀਰ ਲਈ ਬਹੁਤ ਸਾਰੇ ਜ਼ਰੂਰੀ ਵਿਟਾਮਿਨ ਹੁੰਦੇ ਹਨ ਜਿਵੇਂ ਕਿ ਵਿਟਾਮਿਨ ਏ, ਸੀ ਅਤੇ ਬੀ। ਇਸ ਵਿਚ ਫਲੇਵੋਨੋਇਡਸ ਅਤੇ ਫਿਨੋਲ ਵਰਗੇ ਐਂਟੀ-ਆਕਸੀਡੈਂਟ ਵੀ ਹੁੰਦੇ ਹਨ। ਆਯੁਰਵੇਦ ਅਨੁਸਾਰ ਅੰਬ ਦੀਆਂ ਪੱਤੀਆਂ ਦੀ ਵਰਤੋਂ ਸਰੀਰ ਦੀਆਂ ਸੱਟਾਂ ਨੂੰ ਠੀਕ ਕਰਨ ਲਈ ਵੀ ਫਾਇਦੇਮੰਦ ਹੋ ਸਕਦੀ ਹੈ। ਤਾਂ ਆਓ ਜਾਣਦੇ ਹਾਂ ਅੰਬ ਦੀਆਂ ਪੱਤੀਆਂ ਦੇ ਕੀ ਫਾਇਦੇ ਹਨ।

ਅੰਬ ਦੇ ਪੱਤਿਆਂ ਦੇ ਫਾਇਦੇ

  • ਟਾਇਮਜ਼ ਆਫ਼ ਇੰਡੀਆ (Times of Inda, TOI) ਦੇ ਮੁਤਾਬਕ ਅੰਬ ਦੇ ਪੱਤੇ ਖੂਨ ਦੀਆਂ ਨਾੜੀਆਂ ਨੂੰ ਮਜ਼ਬੂਤ ​​ਬਣਾਉਣ 'ਚ ਮਦਦਗਾਰ ਹੁੰਦੇ ਹਨ। ਖੂਨ ਦੀਆਂ ਨਸਾਂ ਮਜ਼ਬੂਤ ਹੋਣ ਨਾਲ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ 'ਚ ਮੱਦਦ ਮਿਲਦੀ ਹੈ।

  • ਅੰਬ ਦੇ ਪੱਤਿਆਂ ਵਿਚ ਐਂਟੀ-ਕੈਂਸਰ ਅਤੇ ਐਂਟੀ-ਆਕਸੀਡੈਂਟ ਗੁਣ ਮੌਜੂਦ ਹੁੰਦੇ ਹਨ ਜੋ ਕਿ ਕੈਂਸਰ ਦੇ ਖਤਰੇ ਨੂੰ ਘੱਟ ਕਰਨ 'ਚ ਬਹੁਤ ਫਾਇਦੇਮੰਦ ਹੁੰਦੇ ਹਨ।

  • ਅੰਬ ਖਾਣ ਨਾਲ ਤੁਹਾਡੀ ਬਲੱਡ ਸ਼ੂਗਰ ਵਧ ਸਕਦੀ ਹੈ ਪਰ ਅੰਬ ਦੀਆਂ ਪੱਤੀਆਂ ਵਿੱਚ ਇਸ ਦਾ ਇਲਾਜ ਵੀ ਹੈ। ਇਨ੍ਹਾਂ ਦੀ ਵਰਤੋਂ ਕਰਕੇ ਅੰਬ ਦੇ ਪੱਤਿਆਂ ਨੂੰ ਸ਼ੂਗਰ ਦੀ ਕੁਦਰਤੀ ਦਵਾਈ ਦੇ ਤੌਰ 'ਤੇ ਖਾਧਾ ਜਾ ਸਕਦਾ ਹੈ।

  • ਅੰਬ ਦੇ ਪੱਤੇ ਵਾਲਾਂ ਨੂੰ ਮਜ਼ਬੂਤ ​​ਕਰਨ ਵਿੱਚ ਵੀ ਮਦਦਗਾਰ ਹੁੰਦੇ ਹਨ।

  • ਜੇਕਰ ਤੁਸੀਂ ਪੇਟ ਦੇ ਅਲਸਰ ਤੋਂ ਪੀੜਤ ਹੋ ਤਾਂ ਤੁਸੀਂ ਅੰਬ ਦੀਆਂ ਪੱਤੀਆਂ ਦੀ ਵਰਤੋਂ ਕਰ ਸਕਦੇ ਹੋ।

  • ਅੰਬ ਦੀਆਂ ਪੱਤੀਆਂ ਚਬਾਉਣ ਨਾਲ ਸਾਡੇ ਸਰੀਰ ਵਿਚ ਕਈ ਕੈਮੀਕਲ ਰੀਐਕਸ਼ਨ ਅਜਿਹੇ ਹੁੰਦੇ ਹਨ, ਜਿਨ੍ਹਾਂ ਸਦਕਾ ਬੇਚੈਨੀ ਅਤੇ ਚਿੰਤਾ ਦੂਰ ਹੁੰਦੀ ਹੈ। ਇਸ ਲਈ ਇਹਨਾਂ ਨੂੰ ਚਿੰਤਾ ਰੋਗ ਦੇ ਇਲਾਜ ਵਿਚ ਇਕ ਚੰਗੇ ਸਹਾਇਕ ਵਜੋਂ ਵਰਤਿਆ ਜਾ ਸਕਦਾ ਹੈ।

Published by:Drishti Gupta
First published:

Tags: Diabetes, Health, Health care

ਅਗਲੀ ਖਬਰ