ਅਸਥਮੇ (Asthma) ਇੱਕ ਸਾਹ ਨਾਲ ਸੰਬੰਧਤ ਸਮੱਸਿਆ ਹੈ, ਜੋ ਕਿ ਫੇਫੜਿਆਂ ਜਾਂ ਸਾਹ ਪ੍ਰਣਾਲੀ ਵਿੱਚ ਸੋਜ ਹੋਣ ਕਾਰਨ ਆਉਂਦੀ ਹੈ। ਇਸਨੂੰ ਆਮ ਭਾਸ਼ਾ ਵਿੱਚ ਦਮਾ ਕਿਹਾ ਜਾਂਦਾ ਹੈ। ਦਮੇ ਤੋਂ ਪੀੜਤ ਵਿਅਕਤੀ ਨੂੰ ਸਾਹ ਲੈਣ ਵਿੱਚ ਸਮੱਸਿਆ ਆਉਂਦੀ ਹੈ। ਦਮੇ ਨੂੰ ਇੱਕ ਲਾਇਲਾਜ਼ ਸਮੱਸਿਆ ਸਮਝਿਆ ਜਾਂਦਾ ਹੈ, ਕਿਉਂਕਿ ਦਮੇ ਦੀ ਸਮੱਸਿਆ ਲੰਮਾ ਸਮਾਂ ਰਹਿੰਦੀ ਹੈ। ਕਈ ਵਿਅਕਤੀਆਂ ਦਮੇ ਦੇ ਲੱਛਣ ਬਚਪਨ ਵਿੱਚ ਹੀ ਦਿਖਾਈ ਦੇਣ ਲੱਗਦੇ ਹਨ ਅਤੇ ਉਮਰ ਦੇ ਵਧਣ ਨਾਲ ਇਸਦੇ ਲੱਛਣ ਵੀ ਵਧਦੇ ਜਾਂਦੇ ਹਨ।
ਆਮ ਤੌਰ ‘ਤੇ ਇਹ ਇੱਕ ਜੈਨਿਟਿਕ ਬਿਮਾਰੀ ਹੈ। ਭਾਵ ਕਿ ਇਹ ਸਮੱਸਿਆ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਨੂੰ ਜੀਨਸ ਦੇ ਰਾਹੀ ਹੁੰਦੀ ਹੈ। ਇਸ ਤੋਂ ਬਿਨ੍ਹਾਂ ਹਵਾ ਪ੍ਰਦੂਸ਼ਣ, ਤੰਬਾਕੂ ਦੇ ਧੂਏ, ਰਸਾਇਣਕ ਪਦਾਰਥ, ਤੇ ਐਲਰਜ਼ ਦੀਆਂ ਸਮੱਸਿਆਵਾਂ ਕਰਕੇ ਵੀ ਦਮਾ ਹੋ ਸਕਦਾ ਹੈ। ਦਮੇ ਦੀਆਂ ਵੀ ਅੱਗੋਂ ਕਈ ਕਿਸਮਾਂ ਹਨ। ਆਓ ਜਾਣਦੇ ਹਾਂ ਇਨ੍ਹਾਂ ਕਿਸਮਾਂ ਬਾਰੇ ਡਿਟੇਲ ਜਾਣਕਾਰੀ-
ਮੌਸਮੀ ਦਮਾ (Seasonal Asthma)
ਕੁਝ ਲੋਕਾਂ ਨੂੰ ਮੌਸਮ ਦੇ ਬਦਲਣ ਨਾਲ ਦਮੇ ਦੀ ਸਮੱਸਿਆ ਆਉਣ ਲੱਗਦੀ ਹੈ। ਮੌਸਮ ਦੇ ਬਦਲਾਅ ਦੌਰਾਨ ਇੱਕ ਨਿਸ਼ਚਿਤ ਸਮੇਂ ਲਈ ਦਮੇ ਦੇ ਲੱਛਣ ਵਧੇਰੇ ਦਿਖਾਈ ਦੇਣ ਲੱਗਦੇ ਹਨ। ਕੁਝ ਲੋਕਾਂ ਨੂੰ ਇਹ ਸਮੱਸਿਆ ਤਾਪਮਾਨ ਵਿੱਚ ਤਬਦੀਲੀ ਕਰਕੇ ਵੀ ਆ ਸਕਦੀ ਹੈ।
ਵਿਸ਼ੇਸ਼ ਕਿੱਤੇ ਤੋਂ ਹੋਣ ਵਾਲਾ ਦਮਾ (Occupational asthma)
ਕੁਝ ਲੋਕਾਂ ਨੂੰ ਕੋਈ ਵਿਸ਼ੇਸ਼ ਕੰਮ ਕਰਦਿਆਂ ਸਾਹ ਸੰਬੰਧੀ ਸਮੱਸਿਆ ਆਉਂਦੀ ਹੈ ਜਾਂ ਦਮੇ ਦੇ ਲੱਛਣ ਦਿਖਾਈ ਦਿੰਦੇ ਹਨ। ਇਸਨੂੰ ਆਕੂਪੇਸ਼ਨਲ ਦਮਾ ਕਿਹਾ ਜਾਂਦਾ ਹੈ। ਕਿਉਂਕਿ ਇਹ ਕਿਸੇ ਵਿਸ਼ੇਸ਼ ਕੰਮ ਨੂੰ ਕਰਨ ਨਾਲ ਉਜਾਗਰ ਹੁੰਦਾ ਹੈ। ਜਿਵੇਂ ਕਿ ਕੀਟਮਾਸ਼ਕਾਂ ਦਾ ਛਿੜਕਾ ਕਰਦੇ ਸਮੇਂ, ਸਫ਼ਾਈ ਕਰਦੇ ਸਮੇਂ ਜਾਂ ਫਿਰ ਧੂੜ ਮਿੱਟੀ ਦਾ ਕੋਈ ਕੰਮ ਕਰਦੇ ਸਮੇਂ ਤੁਹਾਨੂੰ ਸਾਹ ਸੰਬੰਧੀ ਸਮੱਸਿਆ ਆ ਸਕਦੀ ਹੈ।
ਕਸਰਤ ਤੋਂ ਹੋਣ ਵਾਲਾ ਦਮਾ (Exercise-induced asthma)
ਕਈ ਵਾਰ ਕੋਈ ਕਸਰਤ ਕਰਨ ਨਾਲ ਦਮੇ ਦੀ ਸਮੱਸਿਆ ਆਉਣ ਲੱਗਦੀ ਹੈ। ਇਹ ਲੱਛਣ ਕਸਰਤ ਤੋਂ ਤਰੁੰਤ ਬਾਅਦ ਜਾਂ ਕੁਝ ਦੇਰ ਬਾਅਦ ਦਿਖਾਈ ਦੇ ਸਕਦੇ ਹਨ। ਜੇਕਰ ਤੁਹਾਨੂੰ ਕਸਰਤ ਤੋਂ ਬਾਅਦ ਸਾਹ ਦੀ ਸਮੱਸਿਆ ਆ ਰਹੀ ਹੈ ਤਾਂ ਤੁਹਾਨੂੰ ਇਸ ਗੱਲ ਨੂੰ ਗੰਭੀਰ ਲੈਣਾ ਚਾਹੀਦਾ ਹੈ। ਇਸ ਸਮੱਸਿਆ ਦਾ ਕਾਰਨ ਦਮੇ ਤੋਂ ਬਿਨਾਂ ਹੋਰ ਵੀ ਹੋ ਸਕਦਾ ਹੈ। ਤੁਹਾਨੂੰ ਤਰੁੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
ਐਲਰਜਿਕ ਦਮਾ (Allergic asthma)
ਕਈ ਲੋਕਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਐਲਰਜੀ ਹੁੰਦੀ ਹੈ। ਇਸ ਐਲਰਜੀ ਦੇ ਕਰਕੇ ਉਨ੍ਹਾਂ ਨੂੰ ਦਮੇ ਦੀ ਸਮੱਸਿਆ ਆਉਣ ਲੱਗਦੀ ਹੈ। ਇਸ ਤਰ੍ਹਾਂ ਐਲਰੀ ਕਰਕੇ ਹੋਣ ਵਾਲੇ ਦਮੇ ਨੂੰ ਐਲਰਜੀ ਵਾਲਾ ਦਮਾ ਕਿਹਾ ਜਾਂਦਾ ਹੈ। ਇਹ ਦਮੇ ਦੀ ਸਭ ਤੋਂ ਆਮ ਕਿਸਮ ਹੈ। ਅਜਿਹਾ ਸਥਿਤੀ ਵਿੱਚ ਤੁਹਾਨੂੰ ਆਪਣੀਆਂ ਐਲਰਜੀ ਸੰਬੰਧੀ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਜਿੰਨਾਂ ਚੀਜ਼ਾਂ ਤੋਂ ਤੁਹਾਨੂੰ ਐਲਰਜੀ ਹੈ ਉਨ੍ਹਾਂ ਤੋਂ ਪਰਹੇਜ਼ ਰੱਖਣਾ ਚਾਹੀਦਾ ਹੈ।
ਗੈਰ-ਐਲਰਜਿਕ ਦਮਾ (Nonallergic Asthma)
ਗੈਰ-ਐਲਰਜੀਕ ਦਮਾ ਆਮ ਤੌਰ ‘ਤੇ ਲੋਕਾਂ ਵਿੱਚ ਘੱਟ ਪਾਇਆ ਜਾਂਦਾ ਹੈ। ਇਹ ਦਮਾ ਕਿਸੇ ਵੀ ਤਰ੍ਹਾਂ ਦੀ ਐਲਰਜੀ ਦੀ ਸਮੱਸਿਆ ਕਰਕੇ ਨਹੀਂ ਹੁੰਦਾ। ਗੈਰ-ਐਲਰਜੀਕ ਦਮਾ ਜਿਆਦਾਤਰ ਬਾਲਗਾਂ ਵਿੱਚ ਹੁੰਦਾ ਹੈ। ਇਹ ਤੁਹਾਨੂੰ ਜੀਨਸ ਦੇ ਰਾਹੀਂ ਤੁਹਾਡੇ ਪਰਿਵਾਰ ਤੋਂ ਮਿਲਦਾ ਹੈ। ਜ਼ਿਆਦਾਤਰ ਇਸਦੇ ਲੱਛਣ ਬਚਪਨ ਵਿੱਚ ਹੀ ਦਿਖਾਈ ਦੇਣ ਲੱਗਦੇ ਹਨ ਜੋ ਕਿ ਉਮਰ ਦੇ ਨਾਲ ਵਧਦੇ ਚਲੇ ਜਾਂਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Health care tips, Health news, Health tips, Healthy lifestyle