Home /News /lifestyle /

40 ਸਾਲ ਤੋਂ ਬਾਅਦ ਕਿਉਂ ਵਧਦਾ ਹੈ ਔਰਤਾਂ ਦਾ ਭਾਰ, ਜਾਣੋ ਕਿਵੇਂ ਕੀਤਾ ਜਾ ਸਕਦਾ ਹੈ Control

40 ਸਾਲ ਤੋਂ ਬਾਅਦ ਕਿਉਂ ਵਧਦਾ ਹੈ ਔਰਤਾਂ ਦਾ ਭਾਰ, ਜਾਣੋ ਕਿਵੇਂ ਕੀਤਾ ਜਾ ਸਕਦਾ ਹੈ Control

ਦੱਸ ਦੇਈਏ ਕਿ ਜਿਵੇਂ-ਜਿਵੇਂ ਔਰਤਾਂ ਦੀ ਉਮਰ ਵਧਦੀ ਹੈ, ਵੱਖ-ਵੱਖ ਹਾਰਮੋਨਸ ਅਤੇ ਮਾਹਵਾਰੀ ਵਿੱਚ ਤਬਦੀਲੀਆਂ ਭਾਰ ਵਧਣ ਦਾ ਕਾਰਨ ਬਣਦੀਆਂ ਹਨ। ਇਸ ਤੋਂ ਇਲਾਵਾ ਗਰਭ ਅਵਸਥਾ ਤੋਂ ਬਾਅਦ ਅਤੇ ਕਈ ਹੋਰ ਕਾਰਨਾਂ ਕਰਕੇ ਵੀ ਔਰਤਾਂ ਦਾ ਭਾਰ ਵਧਣ ਲੱਗਦਾ ਹੈ।

  • Share this:
ਅੱਜ ਕੱਲ੍ਹ ਦੀ ਜੀਵਨ ਸ਼ੈਲੀ ਵਿੱਚ ਭਾਰ ਨੂੰ ਸਹੀ ਰੱਖਣਾ ਇੱਕ ਮੁਸ਼ਕਿਲ ਕੰਮ ਹੈ। ਸਿਹਤਮੰਦ ਰਹਿਣ ਲਈ ਭਾਰ ਨੂੰ ਕੰਟਰੌਲ ਕਰਨਾ ਬਹੁਤ ਜ਼ਰੂਰੀ ਹੈ। ਅੱਜ ਦੇ ਸਮੇਂ ਵਿੱਚ ਭਾਰ ਘਟਾਉਣ ਦੇ ਕਈ ਤਰੀਕੇ ਹਨ। ਪਰ ਕਈ ਵਾਰ ਸਿਹਤਮੰਦ ਖੁਰਾਕ ਖਾਣ, ਕਸਰਤ ਕਰਨ ਅਤੇ ਚੰਗੀ ਜੀਵਨ ਸ਼ੈਲੀ ਅਪਣਾਉਣ ਦੇ ਬਾਵਜੂਦ ਵੀ ਭਾਰ ਲਗਾਤਾਰ ਵਧਦਾ ਰਹਿੰਦਾ ਹੈ। ਇਹ ਸਮੱਸਿਆ ਮਰਦਾਂ ਦੇ ਮੁਕਾਬਲੇ ਔਰਤਾਂ ਵਿੱਚ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਕੀ ਤੁਸੀਂ ਜਾਣਦੇ ਹੋ ਕਿ ਇਸ ਤਰ੍ਹਾਂ ਭਾਰ ਵਧਣ ਦੇ ਕੀ ਕਾਰਨ ਹਨ।

ਤੁਹਾਨੂੰ ਦੱਸ ਦੇਈਏ ਕਿ ਜਿਵੇਂ-ਜਿਵੇਂ ਔਰਤਾਂ ਦੀ ਉਮਰ ਵਧਦੀ ਹੈ, ਵੱਖ-ਵੱਖ ਹਾਰਮੋਨਸ ਅਤੇ ਮਾਹਵਾਰੀ ਵਿੱਚ ਤਬਦੀਲੀਆਂ ਭਾਰ ਵਧਣ ਦਾ ਕਾਰਨ ਬਣਦੀਆਂ ਹਨ। ਇਸ ਤੋਂ ਇਲਾਵਾ ਗਰਭ ਅਵਸਥਾ ਤੋਂ ਬਾਅਦ ਅਤੇ ਕਈ ਹੋਰ ਕਾਰਨਾਂ ਕਰਕੇ ਵੀ ਔਰਤਾਂ ਦਾ ਭਾਰ ਵਧਣ ਲੱਗਦਾ ਹੈ।

ਇਸਦੇ ਨਾਲ ਹੀ 40 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਦਾ ਭਾਰ ਘੱਟ ਉਮਰ ਦੀਆਂ ਔਰਤਾਂ ਦੇ ਮੁਕਾਬਲੇ ਜ਼ਿਆਦਾ ਹੁੰਦਾ ਹੈ। ਨਿਊਟ੍ਰੀਸ਼ਨਿਸਟ ਅੰਜਲੀ ਮੁਖਰਜੀ ਨੇ ਆਪਣੇ ਇੰਸਟਾਗ੍ਰਾਮ 'ਤੇ 40 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਵਿਚ ਭਾਰ ਵਧਣ ਦੇ ਕਾਰਨਾਂ ਬਾਰੇ ਇਕ ਪੋਸਟ ਸ਼ੇਅਰ ਕੀਤੀ ਹੈ। ਆਓ ਜਾਣਦੇ ਹਾਂ ਇਸਦੇ ਕਾਰਨਾਂ ਬਾਰੇ-

ਨਿਊਟ੍ਰੀਸ਼ਨਿਸਟ ਅੰਜਲੀ ਮੁਖਰਜੀ ਦੇ ਅਨੁਸਾਰ 40 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਦਾ ਮੇਟਾਬੋਲਿਜ਼ਮ ਹੌਲੀ ਹੋ ਜਾਂਦਾ ਹੈ ਜਿਸ ਕਰਕੇ ਉਨ੍ਹਾਂ ਦਾ ਭਾਰ ਵਧਣ ਲੱਗਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਕੈਲੋਰੀਆਂ ਨੂੰ ਬਰਨ ਕਰਨ ਦੀ ਸ਼ਕਤੀ ਵੀ ਘੱਟ ਹੋ ਜਾਂਦੀ ਹੈ। ਇਨ੍ਹਾਂ ਕਾਰਨਾਂ ਕਰਕੇ ਕਸਰਤ ਕਰਨ ਦੇ ਬਾਵਜੂਦ ਵੀ ਔਰਤਾਂ ਦਾ ਭਾਰ ਵਧਣ ਲੱਗਦਾ ਹੈ।

40 ਸਾਲ ਦੀ ਉਮਰ ਤੋਂ ਬਾਅਦ ਭਾਰ ਨੂੰ ਸਹੀ ਰੱਖਣ ਦੇ ਤਰੀਕੇ

  • ਜੇ ਤੁਸੀਂ ਸਨੈਕ ਖਾਣਾ ਚਾਹੁੰਦੇ ਹੋ, ਤਾਂ ਸਨੈਕ ਦੇ ਰੂਪ ਵਿੱਚ ਮੇਵੇ ਅਤੇ dry fruits ਖਾਓ। ਤੁਸੀਂ ਬਦਾਮ, ਅਖਰੋਟ, ਕੱਦੂ ਦੇ ਬੀਜ ਅਤੇ ਸੂਰਜਮੁਖੀ ਦੇ ਬੀਜਾਂ ਨੂੰ ਸਨੈਕ ਦੇ ਤੌਰ ਤੇ ਵਰਤ ਸਕਦੇ ਹੋ।

  • ਸਾਡੇ ਸਰੀਰ ਨੂੰ ਕਿਰਿਆਸ਼ੀਲ ਰਹਿਣ ਅਤੇ ਮੈਟਾਬੋਲਿਜ਼ਮ ਨੂੰ ਵਧਾਉਣ ਲਈ ਪ੍ਰੋਟੀਨ ਦੀ ਭਰਪੂਰ ਜ਼ਰੂਰਤ ਹੁੰਦੀ ਹੈ, ਇਸ ਲਈ ਪ੍ਰੋਟੀਨ ਦੀ ਮਾਤਰਾ ਵਧਾਓ

  • ਦਿਨ ਵਿੱਚ ਸਿਰਫ਼ 30 ਮਿੰਟ ਕਸਰਤ ਕਰਨ ਨਾਲ, ਤੁਸੀਂ ਭਾਰ ਘਟਾ ਸਕਦੇ ਹੋ ਅਤੇ ਤਾਕਤ ਅਤੇ ਲਚਕਤਾ ਪ੍ਰਾਪਤ ਕਰ ਸਕਦੇ ਹੋ।

  • ਫਾਈਬਰ ਨਾਲ ਭਰਪੂਰ ਖੁਰਾਕ ਲਓ। ਦਿਨ ਵਿੱਚ ਇੱਕ ਜਾਂ ਦੋ ਵਾਰ ਸਬਜਾ, ਚਿਆ ਸੀਡਜ ਜਾਂ ਇਸਬਗੋਲ ਨੂੰ ਆਪਣੀ ਖੁਰਾਕ ਵਿੱਚ ਸ਼ਾਮਿਲ ਕਰੋ।

  • ਘੱਟੋ-ਘੱਟ 8 ਘੰਟੇ ਦੀ ਚੰਗੀ ਨੀਂਦ ਲਓ।

  • ਰੋਜ਼ਾਨਾ ਸਾਬਤ ਅਨਾਜ, ਦਾਲ, ਤਾਜ਼ੇ ਫਲ ਅਤੇ ਤਾਜ਼ੀਆਂ ਸਬਜ਼ੀਆਂ ਖਾਓ।

  • ਪੋਸ਼ਣ ਦੀ ਕਮੀਂ ਨਾਲ ਲੜਨ ਲਈ ਵਿਟਾਮਿਨ, ਕੈਲਸ਼ੀਅਮ ਅਤੇ ਆਇਰਨ ਸਪਲੀਮੈਂਟਸ ਲਓ।

  • ਜੇਕਰ ਤੁਸੀਂ ਬਾਹਰ ਦਾ ਖਾਣਾ ਖਾ ਰਹੇ ਹੋ ਤਾਂ ਅਨਾਜ ਲੈਣ ਤੋਂ ਪਰਹੇਜ਼ ਕਰੋ।

Published by:Amelia Punjabi
First published:

Tags: Body weight, Health care, Health news, Lose weight, Weight loss, Women health

ਅਗਲੀ ਖਬਰ