Healthy Breakfast Options: ਸਵੇਰ ਦਾ ਨਾਸ਼ਤਾ ਸਾਡੇ ਲਈ ਬਹੁਤ ਜ਼ਰੂਰੀ ਹੈ। ਪਰ ਅਸੀਂ ਦਫ਼ਤਰ, ਸਕੂਲ ਜਾਂ ਕਾਲਜ ਜਾਂਦੇ ਸਮੇਂ ਅਕਸਰ ਨਾਸ਼ਤਾ ਨਹੀਂ ਕਰਦੇ। ਅਜਿਹਾ ਕਰਨਾ ਤੁਹਾਡੀ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ। ਤੁਹਾਨੂੰ ਸਵੇਰ ਵੇਲੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਨਾਸ਼ਤਾ ਕਰਨਾ ਚਾਹੀਦਾ ਹੈ। ਜੇਕਰ ਤੁਹਾਡੇ ਕੋਲ ਸਵੇਰੇ ਵੇਲੇ ਨਾਸ਼ਤਾ ਬਣਾਉਣ ਦਾ ਸਮਾਂ ਨਹੀਂ ਹੈ, ਤਾਂ ਤੁਹਾਨੂੰ ਚਾਹ ਨਾਲ ਕੁਝ ਖਾਣ ਦੀ ਬਜਾਇ ਹੈਲਦੀ ਡ੍ਰਿੰਕ ਬਣਾ ਕੇ ਪੀਣੀ ਚਾਹੀਦੀ ਹੈ। ਇਸ ਨਾਲ ਤੁਹਾਡੇ ਸਰੀਰ ਨੂੰ ਲੋੜੀਂਦੀ ਪੋਸ਼ਟਿਕ ਤੱਤ ਵੀ ਮਿਲ ਜਾਂਦੇ ਹਨ। ਇਨ੍ਹਾਂ ਡ੍ਰਿੰਕਸ ਨਾਲ ਤੁਹਾਨੂੰ ਕੰਮ ਕਰਨ ਲਈ ਬਹੁਤ ਸਾਰੀ ਊਰਜਾ ਵੀ ਮਿਲਦੀ ਹੈ। ਇਸ ਗੱਲ ਦਾ ਧਿਆਨ ਰੱਖੋ ਕਿ ਇਨ੍ਹਾਂ ਸਿਹਤਮੰਦ ਡ੍ਰਿੰਕਸ ਨੂੰ ਪੀਣ ਤੋਂ ਬਾਅਦ ਤੁਹਾਨੂੰ ਤੁਰੰਤ ਚਾਹ ਨਹੀਂ ਪੀਣੀ ਚਾਹੀਦੀ। ਤੁਹਾਨੂੰ ਘੱਟੋ-ਘੱਟ ਅੱਧਾ ਘੰਟਾ ਬਾਅਦ ਚਾਹ ਦਾ ਸੇਵਨ ਕਰਨਾ ਚਾਹੀਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਸਿਹਤਮੰਦ ਡ੍ਰਿੰਕਸ ਨੂੰ ਬਣਾਉਣ ਦੇ ਆਸਾਨ ਤਰੀਕੇ ਬਾਰੇ...
ਡੇਅਰੀ ਪਦਾਰਥਾਂ ਤੋਂ ਬਿਨਾਂ ਸਮੂਦੀ
ਇਸ ਸਮੂਦੀ ਵਿੱਚ ਡੇਅਰੀ ਪਦਾਰਥ ਜਿਵੇਂ ਦੁੱਧ,ਦਹੀਂ ਆਦਿ ਨਹੀਂ ਵਰਤੇ ਜਾਂਦੇ। ਜਿੰਨਾਂ ਲੋਕਾਂ ਨੂੰ ਡੇਅਰੀ ਪਦਾਰਥਾਂ ਤੋਂ ਐਲਰਜੀ ਜਾਂ ਕੋਈ ਸਮੱਸਿਆ ਹੈ ਤਾਂ ਉਨ੍ਹਾਂ ਲਈ ਇਹ ਸਮੂਦੀ ਬਹੁਤ ਹੀ ਚੰਗੀ ਤੇ ਸਿਹਤਮੰਦ ਹੈ। ਇਸ ਸਮੂਦੀ ਨੂੰ ਬਣਾਉਣ ਲਈ 10 ਬਦਾਮ ਰਾਤ ਵੇਲੇ ਪਾਣੀ ਵਿੱਚ ਭਿਓ ਕੇ ਰੱਖ ਦਿਓ। ਸਵੇਰ ਵੇਲੇ ਮਿਕਸਰ ਵਿੱਚ ਛਿੱਲੇ ਹੋਏ ਬਦਾਮ, 1 ਕੱਪ ਪਾਣੀ, 1 ਕੇਲਾ, 2 ਚਮਚ ਭੁੰਨੇ ਹੋਏ ਓਟਸ, 2 ਖੰਜੂਰਾ ਪਾ ਕੇ ਚੰਗੀ ਤਰ੍ਹਾਂ ਬਲੈਂਡ ਕਰ ਲਓ। ਤੁਸੀਂ ਚਾਹੋ ਤਾਂ ਇਸ ਵਿੱਚ ਇੱਕ ਚੁਟਕੀ ਇਲਾਇਚੀ ਪਾਊਡਰ ਤੇ ਦਾਲਚੀਨੀ ਵੀ ਮਿਲਾ ਸਕਦੇ ਹੋ। ਇਹ ਸਮੂਦੀ ਐਸੀਡਿਟੀ ਦੀ ਸਮੱਸਿਆ ਵੀ ਨਹੀਂ ਹੋਣ ਦਿੰਦੀ
ਮੋਚਾ ਫਰੈੱਪ
ਮੋਚਾ ਫਰੈੱਪ ਇੱਕ ਘੱਟ ਕੈਲਰੀ ਡ੍ਰਿੰਕ ਹੈ। ਇਹ ਨਾਸ਼ਤੇ ਲਈ ਬਹੁਤ ਹੀ ਵਧੀਆਂ ਤੇ ਸਿਤਮੰਦ ਹੈ। ਇਸਨੂੰ ਬਣਾਉਣ ਦੇ ਲਈ ਤੁਸੀਂ 1 ਚਮਚ ਕੌਫੀ, 1/4 ਕੱਪ ਪਾਣੀ, 8 ਗ੍ਰਾਮ ਡਾਰਕ ਚਾਕਲੇਟ, 1 ਚਮਚ ਚੀਨੀ ਜਾਂ ਗੁੜ ਨੂੰ ਮਿਕਸਰ ਵਿੱਚ ਪਾ ਕੇ ਪੇਸਟ ਬਣਾ ਲਓ। ਇਸ ਪੇਸਟ ਵਿੱਚ ਇੱਕ ਗਲਾਸ ਦੁੱਧ ਪਾ ਕੇ ਚੰਗੀ ਤਰ੍ਹਾਂ ਬਲੈਂਡ ਕਰ ਲਓ। ਤੁਸੀਂ ਚਾਹੋ ਤਾਂ ਇਸ ਵਿੱਚ ਬਰਫ਼ ਵੀ ਮਿਲਾ ਸਕਦੇ ਹੋ। ਇਹ ਪੀਣ ਵਿੱਚ ਬਹੁਤ ਹੀ ਸਵਾਦ ਹੁੰਦੀ ਹੈ।
ਸੱਤੂ ਬਟਰਮਿਲਕ
ਸਵੇਰ ਨਾਸਤੇ ਲਈ ਸੱਤੂ ਬਟਰਮਿਲਕ ਇੱਕ ਚੰਗਾ ਵਿਕਲਪ ਹੈ। ਇਸਨੂੰ ਬਣਾਉਣ ਲਈ ਤੁਸੀਂ 100 ਗ੍ਰਾਮ ਦਹੀਂ, 20 ਗ੍ਰਾਮ ਸੱਤੂ ਪਾਊਡਰ, ਧਨੀਏ ਤੇ ਪੁਦੀਨੇ ਦੇ ਪੱਤੇ, ਕਾਲੀ ਮਿਰਚ ਪਾਊਡਰ, ਕਾਲਾ ਨਮਕ ਆਦਿ ਨੂੰ ਮਿਕਸਰ ਵਿੱਚ ਪਾ ਕੇ ਚੰਗੀ ਤਰ੍ਹਾਂ ਮਿਲਾਓ। ਇਹ ਸਿਹਤ ਲਈ ਚੰਗੀ ਡ੍ਰਿੰਕ ਹੈ। ਇਸ ਵਿੱਚ ਭਰਪੂਰ ਮਾਤਰਾਂ ਵਿੱਚ ਪ੍ਰੋਟੀਨ ਪਾਏ ਜਾਂਦੇ ਹਨ। ਜੇਕਰ ਤੁਸੀਂ ਚਾਹੋ ਤਾਂ ਦਿਨ ਵਿੱਚ ਹੋਰ ਕਿਸੇ ਵੀ ਸਮੇਂ ਇਸਨੂੰ ਬਣਾਕੇ ਪੀ ਸਕਦੇ ਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Food, Healthy Food, Summer Drinks