Home /News /lifestyle /

Healthy Breakfast: ਨਾਸ਼ਤੇ ਲਈ ਮਿੰਟਾਂ ‘ਚ ਬਣਾਓ ਪੌਸ਼ਟਿਕ ਸੂਜੀ ਅੱਪੇ, ਬੱਚਿਆਂ ਨੂੰ ਆਉਣਗੇ ਪਸੰਦ, ਜਾਣੋ ਰੈਸਿਪੀ

Healthy Breakfast: ਨਾਸ਼ਤੇ ਲਈ ਮਿੰਟਾਂ ‘ਚ ਬਣਾਓ ਪੌਸ਼ਟਿਕ ਸੂਜੀ ਅੱਪੇ, ਬੱਚਿਆਂ ਨੂੰ ਆਉਣਗੇ ਪਸੰਦ, ਜਾਣੋ ਰੈਸਿਪੀ

ਸੂਜੀ ਦੇ ਸਵਾਦਿਸ਼ਟ ਅੱਪੇ

ਸੂਜੀ ਦੇ ਸਵਾਦਿਸ਼ਟ ਅੱਪੇ

ਸੂਜੀ ਦੇ ਅੱਪੇ ਇਡਲੀ ਡੋਸੇ ਦੀ ਤਰ੍ਹਾਂ ਹੀ ਪਸੰਦ ਕੀਤੇ ਜਾਂਦੇ ਹਨ। ਇਹ ਖਾਣ ਵਿੱਚ ਬਹੁਤ ਹੀ ਸਵਾਦ ਬਣਦੇ ਹਨ। ਇਹ ਸਿਹਤਮੰਦ ਵੀ ਹਨ, ਕਿਉਂਕਿ ਇਨ੍ਹਾਂ ਦੇ ਵਿੱਚ ਸਬਜ਼ੀਆਂ ਨੂੰ ਵੀ ਵਰਤਿਆ ਜਾਂਦਾ ਹੈ।

  • Share this:

    Sooji Appe Recipe: ਕੀ ਤੁਸੀਂ ਸਾਊਥ ਇੰਡੀਅਨ ਭੋਜਨ ਨੂੰ ਪਸੰਦ ਕਰਦੇ ਹੋ। ਅੱਜ ਅਸੀਂ ਤੁਹਾਡੇ ਲਈ ਸਾਊਥ ਇੰਡੀਅਨ ਭੋਜਨ ਦੀ ਸ਼ਾਨਦਾਰ ਰੈਸਿਪੀ ਲੈ ਕੇ ਆਏ ਹਾਂ। ਇਸ ਰੈਸਿਪੀ ਨੂੰ ਤੁਸੀਂ ਸਵੇਰ ਦੇ ਨਾਸ਼ਤੇ ਲਈ ਆਸਾਨੀ ਨਾਲ ਤਿਆਰ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਸੂਜੀ ਦੇ ਅੱਪੇ ਬਣਾਉਣੇ ਸਿਖਾਵਾਗੇ। ਸੂਜੀ ਦੇ ਅੱਪੇ ਇਡਲੀ ਡੋਸੇ ਦੀ ਤਰ੍ਹਾਂ ਹੀ ਪਸੰਦ ਕੀਤੇ ਜਾਂਦੇ ਹਨ। ਇਹ ਖਾਣ ਵਿੱਚ ਬਹੁਤ ਹੀ ਸਵਾਦ ਬਣਦੇ ਹਨ। ਇਹ ਸਿਹਤਮੰਦ ਵੀ ਹਨ, ਕਿਉਂਕਿ ਇਨ੍ਹਾਂ ਦੇ ਵਿੱਚ ਸਬਜ਼ੀਆਂ ਨੂੰ ਵੀ ਵਰਤਿਆ ਜਾਂਦਾ ਹੈ। ਇਨ੍ਹਾਂ ਨੂੰ ਤੁਸੀਂ ਘਰ ਵਿੱਚ ਬਹੁਤ ਸੌਖਿਆ ਬਣਾ ਸਕਦੇ ਹੋ। ਤੁਹਾਡੇ ਬੱਚੇ ਵੀ ਇਨ੍ਹਾਂ ਨੂੰ ਬੜੇ ਚਾਅ ਨਾਲ ਖਾਣਗੇ।


    ਸੂਜੀ ਅੱਪੇ ਬਣਾਉਣ ਲਈ ਲੋੜੀਂਦੀ ਸਮੱਗਰੀ


    ਸੂਜੀ ਅੱਪੇ ਬਣਾਉਣ ਲਈ ਤੁਹਾਨੂੰ ਅੱਧਾ ਕਿੱਲੋ ਸੂਜੀ, 250 ਗ੍ਰਾਮ ਦਹੀਂ, ਲਸਣ ਅਧਰਕ ਦਾ ਪੇਸਟ, ਹਰੀ ਮਿਰਚ, 1 ਪਿਆਜ, ਰਾਈ, ਜੀਰਾ, ਤਿਲ, ਗਰਮ ਮਸਾਲਾ, ਤੇਲ, ਨਮਕ, ਹਲਦੀ, ਸਿਮਲਾ ਮਿਸਚ, ਗਾਜਰ, ਟਮਾਟਰ ਆਦਿ ਦੀ ਲੋੜ ਪਵੇਗੀ।


    ਸੂਜੀ ਅੱਪੇ ਬਣਾਉਣ ਦੀ ਰੈਸਿਪੀ



    • ਸੂਜੀ ਅੱਪੇ ਬਣਾਉਣ ਲਈ ਸਭ ਤੋਂ ਪਹਿਲਾਂ ਸੂਜੀ ਨੂੰ ਕਿਸੇ ਵੱਡੇ ਭਾਂਡੇ ਵਿੱਚ ਪਾਓ। ਹੁਣ ਇਸ ਵਿੱਚ ਦਹੀ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ।

    • ਇਸ ਤੋਂ ਬਾਅਦ ਦਹੀਂ ਸੂਜੀ ਦੇ ਇਸ ਮਿਸ਼ਰਨ ਵਿੱਚ ਲਗਭਗ 2 ਕੱਪ ਪਾਣੀ ਪਾਓ ਤੇ ਚੰਗੀ ਤਰ੍ਹਾਂ ਮਿਲਾ ਲਓ। ਧਿਆਨ ਰਹੇ ਕੇ ਇਸ ਵਿੱਚ ਕੋਈ ਵੀ ਗੰਢ ਨਾ ਰਹੇ। ਫਿਰ ਇਸਨੂੰ ਕੁਝ ਸਮਾਂ ਰੈਸਟ ਲਈ ਢਕ ਕੇ ਰੱਖ ਦਿਓ।

    • ਹੁਣ ਗਾਜਰ, ਹਰੀ ਮਿਰਚ, ਪਿਆਜ਼, ਸ਼ਿਮਲਾ ਮਿਰਚ ਨੂੰ ਬਾਰੀਕ ਕੱਟ ਲਓ। ਕੜਾਹੀ ਵਿੱਚ ਤੇਲ ਗਰਮ ਕਰਕੇ ਇਸ ਵਿੱਚ ਜੀਰਾ ਤੇ ਲਸਣ ਅਦਰਕ ਦਾ ਪੇਸਟ ਪਾਓ ਅਤੇ ਫਿਰ ਕੱਟੀਆਂ ਹੋਈਆਂ ਸਬਜ਼ੀਆਂ ਨੂੰ ਭੁੰਨ ਲਓ। ਧਿਆਨ ਰੱਖੋ ਕਿ ਸਬਜ਼ੀਆਂ ਚੰਗੀ ਤਰ੍ਹਾਂ ਨਰਮ ਹੋ ਜਾਣ।

    • ਇਸ ਤੋਂ ਬਾਅਦ ਇਲ ਵਿੱਚ ਨਮਕ, ਹਲਦੀ, ਗਰਮ ਮਸਾਲਾ ਆਦਿ ਪਾ ਕੇ ਚੰਗੀ ਤਰ੍ਹਾਂ ਮਿਲਓ ਤੇ ਠੰਡਾ ਹੋਣ ਲਈ ਰੱਖ ਦਿਓ।

    • ਜਦੋਂ ਸਬਜ਼ੀਆਂ ਚੰਗੀ ਤਰ੍ਹਾਂ ਠੰਡੀਆਂ ਹੋ ਜਾਣ ਤਾਂ ਇਸਨੂੰ ਤਿਆਰ ਕੀਤੇ ਸੂਜੀ ਦੇ ਮਿਸ਼ਰਨ ਵਿੱਚ ਮਾਲਾਓ ਤੇ ਚੰਗੀ ਤਰ੍ਹਾਂ ਮਿਕਸ ਕਰੋ। ਇਸ ਵਿੱਚ ਥੋੜਾ ਸਾਬੁਤ ਜੀਰਾ ਤੇ ਕੱਟਿਆਂ ਹੋਇਆ ਹਰਾ ਧਨੀਆ ਵੀ ਪਾਓ।

    • ਹੁਣ ਅੱਪੇ ਬਣਾਉਣ ਦੇ ਬਰਤਨ ਵਿੱਚ ਇਸ ਮਿਸ਼ਰਨ ਨੂੰ ਭਰ ਦਿਓ। ਇਸਨੂੰ ਬੰਦ ਕਰਕੇ 2 ਤੋਂ 3 ਮਿੰਟ ਲਈ ਗੈਸ ਤੇ ਪਕਾਓ।

    • ਇਸ ਤਰ੍ਹਾਂ ਤੁਹਾਡੇ ਸੂਜੀ ਦੇ ਸਵਾਦਿਸ਼ਟ ਅੱਪੇ ਤਿਆਰ ਹਨ। ਤੁਸੀਂ ਇਨ੍ਹਾਂ ਨੂੰ ਚਾਹ, ਸੌਸ ਜਾਂ ਚਟਨੀ ਦੇ ਨਾਲ ਸਰਵ ਕਰ ਸਕਦੇ ਹੋ।

    First published:

    Tags: Food, Healthy lifestyle, Recipe