Home /News /lifestyle /

Healthy Dinner Recipe: ਡਿਨਰ ‘ਚ ਖਾਓ ਉਪਮਾ, ਘਟੇਗਾ ਮੋਟਾਪਾ, ਰਹੋਗੇ ਸਿਹਤਮੰਦ, ਜਾਣੋ ਆਸਾਨ ਰੈਸਿਪੀ

Healthy Dinner Recipe: ਡਿਨਰ ‘ਚ ਖਾਓ ਉਪਮਾ, ਘਟੇਗਾ ਮੋਟਾਪਾ, ਰਹੋਗੇ ਸਿਹਤਮੰਦ, ਜਾਣੋ ਆਸਾਨ ਰੈਸਿਪੀ

ਕੀਟੋ ਉਪਮਾ

ਕੀਟੋ ਉਪਮਾ

ਕੀਟੋ ਉਪਮਾ ਬਣਾਉਣਾ ਬਹੁਤ ਹੀ ਆਸਾਨ ਹੈ। ਇਹ ਕਈ ਸਾਰੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ਵਿੱਚ ਤੁਸੀਂ ਕਈ ਤਰ੍ਹਾਂ ਦੀਆਂ ਮੌਸਮੀ ਸਬਜ਼ੀਆਂ ਦੀ ਵਰਤੋਂ ਕਰ ਸਕਦੇ ਹੋ। ਇਹ ਖਾਣ ਵਿੱਚ ਬਹੁਤ ਹੀ ਸਵਾਦ ਬਣਦਾ ਹੈ। ਤੁਸੀਂ ਆਪਣੇ ਘਰ ਵਿੱਚ ਇਸਨੂੰ ਮਿੰਟਾਂ ਵਿੱਚ ਤਿਆਰ ਕਰ ਸਕਦੇ ਹੋ।

  • Share this:

    Upma Recipe: ਅੱਜ ਦੇ ਸਮੇਂ ਵਿੱਚ ਮੋਟਾਪਾ ਬਹੁਤ ਸਾਰੇ ਲੋਕਾਂ ਲਈ ਸਮੱਸਿਆ ਬਣਿਆ ਹੋਇਆ ਹੈ। ਬਦਲ ਰਹੀ ਜੀਵਨ ਸ਼ੈਲੀ ਕਰਕੇ ਲੋਕਾਂ ਦਾ ਭਾਰ ਵਧ ਰਿਹਾ ਹੈ। ਆਪਣੇ ਆਪ ਨੂੰ ਫਿੱਟ ਰੱਖਣ ਲਈ ਲੋਕ ਕਈ ਤਰ੍ਹਾਂ ਦੀ ਡਾਈਟ ਲੈਂਦੇ ਹਨ। ਇਨ੍ਹਾਂ ਵੱਖ ਵੱਖ ਤਰ੍ਹਾਂ ਦੀਆਂ ਡਾਈਟ ਵਿੱਚ ਕੀਟੋ ਡਾਇਟ ਪ੍ਰਮੁੱਖ ਹੈ। ਜੇਕਰ ਤੁਸੀਂ ਕੀਟੋ ਡਾਇਟ ਲੈ ਰਹੇ ਹੋ, ਤਾਂ ਇਸ ਵਿੱਚ ਉਪਮਾ ਵੀ ਸ਼ਾਮਿਲ ਕਰ ਸਕਦੇ ਹੋ। ਉਪਮਾ ਇੱਕ ਸਿਹਤਮੰਦ ਭੋਜਨ ਵਿਕਲਪ ਹੈ। ਇਸ ਵਿੱਚ ਕਾਰਬੋਹਾਈਡਰੇਟ ਦੀ ਮਾਤਰਾਂ ਘੱਟ ਹੁੰਦੀ ਹੈ। ਕੀਟੋ ਉਪਮਾ ਦੁਪਿਹਰ ਜਾਂ ਰਾਤ ਦੇ ਭੋਜਨ ਲਈ ਤਿਆਰ ਕੀਤਾ ਜਾ ਸਕਦਾ ਹੈ। ਇਹ ਇੱਕ ਹਲਕਾ ਭੋਜਨ ਹੈ ਜੋ ਸਾਡੇ ਫਿੱਟ ਰਹਿਣ ਲਈ ਚੰਗਾ ਹੈ। ਆਓ ਜਾਣਦੇ ਹਾਂ ਕਿ ਕੀਟੋ ਉਪਮਾ ਬਣਾਉਣ ਦੀ ਰੈਸਿਪੀ ਕੀ ਹੈ।


    ਕੀਟੋ ਉਪਮਾ ਬਣਾਉਣਾ ਬਹੁਤ ਹੀ ਆਸਾਨ ਹੈ। ਇਹ ਕਈ ਸਾਰੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ਵਿੱਚ ਤੁਸੀਂ ਕਈ ਤਰ੍ਹਾਂ ਦੀਆਂ ਮੌਸਮੀ ਸਬਜ਼ੀਆਂ ਦੀ ਵਰਤੋਂ ਕਰ ਸਕਦੇ ਹੋ। ਇਹ ਖਾਣ ਵਿੱਚ ਬਹੁਤ ਹੀ ਸਵਾਦ ਬਣਦਾ ਹੈ। ਤੁਸੀਂ ਆਪਣੇ ਘਰ ਵਿੱਚ ਇਸਨੂੰ ਮਿੰਟਾਂ ਵਿੱਚ ਤਿਆਰ ਕਰ ਸਕਦੇ ਹੋ।


    ਲੋੜੀਂਦੀ ਸਮੱਗਰੀ


    ਕੀਟੋ ਉਪਮਾ ਬਣਾਉਣ ਲਈ ਤੁਹਾਨੂੰ ਬਰੋਕਲੀ ਜਾਂ ਫੁੱਲ ਗੋਭੀ, ਗਾਜਰ, ਸ਼ਿਮਲਾ ਮਿਰਚ, ਪੱਤ ਗੋਭੀ, ਮਟਰ, ਹਰੀ ਮਿਰਚ, ਹਰਾ ਧਨੀਆਂ, ਕੜ੍ਹੀ ਪੱਤਾ, ਟਮਾਟਰ, ਰਾਈ, ਕਾਲੀ ਮਿਰਚ ਪਾਊਡਰ, ਚਾਟ ਮਸਾਲਾ, ਅਦਰਕ, ਜੈਤੂਨ ਦਾ ਤੇਲ (olive oil) ਅਤੇ ਨਮਕ ਦੀ ਲੋੜ ਪਵੇਗੀ।


    ਕੀਟੋ ਉਪਮਾ ਰੈਸਿਪੀ



    1. ਕੀਟੋ ਉਪਮਾ ਬਣਾਉਣ ਲਈ ਸਭ ਤੋਂ ਪਹਿਲਾਂ ਸਾਰੀਆਂ ਸਬਜ਼ੀਆਂ ਜਿਵੇ ਬਰੋਕਲੀ, ਗੋਭੀ, ਪੱਤ ਗੋਭੀ, ਸ਼ਿਮਲਾ ਮਿਰਚ, ਮਟਰ, ਗਾਜਰ ਆਦਿ ਨੂੰ ਬਾਰੀਕ ਕੱਟ ਲਓ।

    2. ਜੇਕਰ ਤੁਸੀਂ ਟਾਇਮ ਦੀ ਬੱਚਤ ਕਰਨਾ ਚਾਹੁੰਦੇ ਹੋ, ਤਾਂ ਇਨ੍ਹਾਂ ਨੂੰ ਮਿਕਸੀ ਦੀ ਮਦਦ ਨਾਲ ਮੋਟਾ ਮੋਟਾ ਪੀਸ ਵੀ ਸਕਦੇ ਹੋ। ਪਰ ਧਿਆਨ ਰੱਖੋ ਕਿ ਸਬਜ਼ੀਆਂ ਦਾ ਪੇਸਟ ਨਹੀਂ ਬਣਾਉਣਾ।

    3. ਇਸ ਤੋਂ ਬਾਅਦ ਟਮਾਟਰ, ਅਦਰਕ ਤੇ ਹਰੀ ਮਿਰਚ ਨੂੰ ਬਾਰੀਕ ਕੱਟ ਲਓ ਅਤੇ ਕੜਾਹੀ ਵਿੱਚ ਤੇਲ ਪਾ ਕੇ ਗਰਮ ਕਰੋ।

    4. ਹੁਣ ਤੇਲ ਵਿੱਚ ਰਾਈ ਤੇ ਕੜੀ ਪੱਤੇ ਪਾ ਕੇ ਭੁੰਨੋ। ਫਿਰ ਇਸ ਵਿੱਚ ਅਦਰਕ ਤੇ ਹਰੀ ਮਿਰਚ ਪਾਓ। ਅਦਰਕ ਤੇ ਹਰੀ ਮਿਰਚ ਨੂੰ ਥੋੜ੍ਹਾ ਜਿਹਾ ਭੁੰਨਣ ਤੋਂ ਬਾਦ ਇਸ ਵਿੱਚ ਬਾਰੀਕ ਕੱਟੀਆਂ ਜਾਂ ਮਿਕਸੀ ‘ਚ ਮੋਟਾ ਮੋਟਾ ਪੀਸੀਆਂ ਸਾਰੀਆਂ ਸਬਜ਼ੀਆਂ ਪਾਓ।

    5. ਇਨ੍ਹਾਂ ਸਬਜ਼ੀਆਂ ਨੂੰ ਘੱਟ ਅੱਗ ਉੱਤੇ ਚੰਗੀ ਤਰ੍ਹਾਂ ਭੁੰਨੋ। ਜਦੋਂ ਸਬਜ਼ੀਆਂ ਨਰਮ ਹੋ ਜਾਣ ਤਾਂ ਇਸ ਵਿੱਚ ਕਾਲੀ ਮਿਰਚ ਪਾਊਡਰ, ਚਾਟ ਮਾਸਾਲ, ਸਵਾਦ ਅਨੁਸਾਰ ਨਮਕ ਆਦਿ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ।

    6. ਜੇਕਰ ਤੁਸੀਂ ਚਾਹੋ ਤਾਂ ਇਸ ਵਿੱਚ ਭੁੰਨੀ ਹੋਈ ਮੂੰਗਫਲੀ ਵੀ ਮਿਲਾ ਸਕਦੇ ਹੋ। ਉਪਮਾ ਦੇ ਚੰਗੀ ਤਰ੍ਹਾਂ ਪੱਕਣ ਤੋਂ ਬਾਅਦ ਗੈਸ ਬੰਦ ਕਰ ਲਓ।

    7. ਇਸ ਤਰ੍ਹਾਂ ਤੁਹਾਡਾ ਉਪਮਾ ਤਿਆਰ ਹੈ। ਤੁਸੀਂ ਇਸਨੂੰ ਹਰੇ ਧਨੀਏ ਨਾਲ ਗਾਰਨਿਸ਼ ਕਰਕੇ ਸਰਵ ਕਰ ਸਕਦੇ ਹੋ।

    First published:

    Tags: Food, Food Recipe, Health