Home /News /lifestyle /

Healthy Food: ਰਾਤ ਦੇ ਖਾਣੇ 'ਚ ਬਣਾਓ ਸਵਾਦ ਤੇ ਸਿਹਤ ਭਰਪੂਰ ਪਾਲਕ ਦੀ ਖਿਚੜੀ

Healthy Food: ਰਾਤ ਦੇ ਖਾਣੇ 'ਚ ਬਣਾਓ ਸਵਾਦ ਤੇ ਸਿਹਤ ਭਰਪੂਰ ਪਾਲਕ ਦੀ ਖਿਚੜੀ

ਪਾਲਕ ਦੀ ਖਿਚੜੀ ਦਾ ਸਵਾਦ ਵੀ ਲਾਜਵਾਬ ਹੁੰਦਾ ਹੈ ਅਤੇ ਇਹ ਪਾਚਨ ਤੰਤਰ ਨੂੰ ਠੀਕ ਰੱਖਣ ਵਿੱਚ ਵੀ ਮਦਦਗਾਰ ਹੁੰਦੀ ਹੈ। ਇਹ ਅਕਸਰ ਗਰਮੀ ਦੇ ਮੌਸਮ ਵਿੱਚ ਬਣਾਈ ਜਾਂਦੀ ਹੈ ਜਦੋਂ ਜਾਂ ਤਾਂ ਖਾਣ ਦੀ ਇੱਛਾ ਨਹੀਂ ਹੁੰਦੀ ਜਾਂ ਬਹੁਤ ਹਲਕਾ ਭੋਜਨ ਖਾਣ ਦੀ ਇੱਛਾ ਹੁੰਦੀ ਹੈ।

  • Share this:
ਅਕਸਰ ਇਹ ਦੇਖਿਆ ਗਿਆ ਹੈ ਕਿ ਜੇਕਰ ਦਿਨ ਵਿੱਚ ਭਾਰੀ ਭੋਜਨ ਖਾਧਾ ਜਾਵੇ ਤਾਂ ਰਾਤ ਨੂੰ ਕੁੱਝ ਹਲਕਾ ਖਾਣ ਦੀ ਇੱਛਾ ਹੁੰਦੀ ਹੈ। ਅਜਿਹੇ 'ਚ ਖਿਚੜੀ ਸਭ ਤੋਂ ਵਧੀਆ ਵਿਕਲਪ ਹੈ। ਖਿਚੜੀ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਜੇਕਰ ਇਸ ਵਿਚ ਪਾਲਕ ਮਿਲਾ ਲਈ ਪਾਈ ਜਾਵੇ ਤਾਂ ਇਹ ਸਿਹਤ ਦੇ ਲਿਹਾਜ਼ ਨਾਲ ਹੋਰ ਵੀ ਫਾਇਦੇਮੰਦ ਹੋ ਜਾਂਦੀ ਹੈ।

ਪਾਲਕ ਦੀ ਖਿਚੜੀ ਦਾ ਸਵਾਦ ਵੀ ਲਾਜਵਾਬ ਹੁੰਦਾ ਹੈ ਅਤੇ ਇਹ ਪਾਚਨ ਤੰਤਰ ਨੂੰ ਠੀਕ ਰੱਖਣ ਵਿੱਚ ਵੀ ਮਦਦਗਾਰ ਹੁੰਦੀ ਹੈ। ਇਹ ਅਕਸਰ ਗਰਮੀ ਦੇ ਮੌਸਮ ਵਿੱਚ ਬਣਾਈ ਜਾਂਦੀ ਹੈ ਜਦੋਂ ਜਾਂ ਤਾਂ ਖਾਣ ਦੀ ਇੱਛਾ ਨਹੀਂ ਹੁੰਦੀ ਜਾਂ ਬਹੁਤ ਹਲਕਾ ਭੋਜਨ ਖਾਣ ਦੀ ਇੱਛਾ ਹੁੰਦੀ ਹੈ।

ਅਜਿਹੇ 'ਚ ਪਾਲਕ ਦੀ ਖਿਚੜੀ ਬਣਾ ਕੇ ਖਾਣਾ ਬਿਹਤਰ ਹੁੰਦਾ ਹੈ। ਜੇਕਰ ਤੁਸੀਂ ਵੀ ਪਾਲਕ ਖਿਚੜੀ ਬਣਾਉਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਇਸ ਦੀ ਆਸਾਨ ਰੈਸਿਪੀ ਦੱਸਾਂਗੇ। ਇਸ ਦੀ ਮਦਦ ਨਾਲ ਤੁਸੀਂ ਆਸਾਨ ਤਰੀਕੇ ਨਾਲ ਪਾਲਕ ਦੀ ਖਿਚੜੀ ਬਣਾ ਸਕਦੇ ਹੋ।

ਪਾਲਕ ਖਿਚੜੀ ਲਈ ਸਮੱਗਰੀ
ਚੌਲ - 1 ਕਟੋਰਾ
ਮੂੰਗੀ ਦੀ ਦਾਲ - 1 ਕਟੋਰਾ
ਪਾਲਕ - 1/2 ਕਿਲੋ
ਮੂੰਗਫਲੀ - 1/4 ਕਟੋਰਾ
ਘਿਓ - 1/2 ਕਟੋਰਾ
ਰਾਈ - 1/2 ਚਮਚ
ਜੀਰਾ - 1/2 ਚਮਚ
ਕੱਟੀਆਂ ਹੋਈਆਂ ਹਰੀਆਂ ਮਿਰਚਾਂ - 2
ਹਿੰਗ - 1 ਚੁਟਕੀ
ਹਲਦੀ ਪਾਊਡਰ - 1/2 ਚਮਚ
ਲਾਲ ਮਿਰਚ ਪਾਊਡਰ - 1/2 ਚਮਚ
ਧਨੀਆ ਪਾਊਡਰ - 1/2 ਚਮਚ
ਹਰਾ ਧਨੀਆ ਕੱਟਿਆ ਹੋਇਆ - 1 ਚਮਚ
ਲੂਣ - ਸੁਆਦ ਅਨੁਸਾਰ

ਪਾਲਕ ਦੀ ਖਿਚੜੀ ਬਣਾਉਣ ਦਾ ਤਰੀਕਾ
ਪਾਲਕ ਖਿਚੜੀ ਬਣਾਉਣ ਲਈ ਪਹਿਲਾਂ ਚਾਵਲ ਅਤੇ ਮੂੰਗੀ ਦੀ ਦਾਲ ਲੈ ਕੇ ਸਾਫ਼ ਪਾਣੀ ਨਾਲ ਧੋ ਲਓ। ਇਸ ਤੋਂ ਬਾਅਦ ਪਾਲਕ ਨੂੰ ਲੈ ਕੇ ਚੰਗੀ ਤਰ੍ਹਾਂ ਧੋ ਲਓ, ਇਸ ਤੋਂ ਬਾਅਦ ਪਾਲਕ ਨੂੰ ਬਾਰੀਕ ਕੱਟ ਲਓ।

ਹੁਣ ਪ੍ਰੈਸ਼ਰ ਕੁੱਕਰ 'ਚ ਥੋੜ੍ਹਾ ਜਿਹਾ ਪਾਣੀ, ਇਕ ਚਮਚ ਘਿਓ ਪਾ ਕੇ ਉਸ 'ਚ ਚਾਵਲ, ਮੂੰਗੀ ਦੀ ਦਾਲ ਅਤੇ ਮੂੰਗਫਲੀ ਦੀਆਂ ਗਿਰੀਆਂ ਪਾ ਕੇ ਗੈਸ 'ਤੇ ਰੱਖ ਦਿਓ। ਜਦੋਂ ਦੋ ਸੀਟੀਆਂ ਆ ਜਾਣ ਤਾਂ ਗੈਸ ਬੰਦ ਕਰ ਦਿਓ ਅਤੇ ਪਕਾਏ ਹੋਏ ਮਿਸ਼ਰਣ ਨੂੰ ਭਾਂਡੇ ਵਿਚ ਕੱਢ ਕੇ ਇਕ ਪਾਸੇ ਰੱਖ ਦਿਓ।

ਹੁਣ ਇਕ ਪੈਨ ਵਿਚ ਘਿਓ ਪਾ ਕੇ ਮੱਧਮ ਅੱਗ 'ਤੇ ਗਰਮ ਕਰਨ ਲਈ ਰੱਖੋ। ਜਦੋਂ ਘਿਓ ਪਿਘਲ ਜਾਵੇ ਤਾਂ ਇਸ ਵਿਚ ਸਰ੍ਹੋਂ, ਜੀਰਾ ਅਤੇ ਹੀਂਗ ਪਾ ਕੇ ਤੜਕਾ ਲਓ। ਇਸ ਤੋਂ ਬਾਅਦ ਇਸ 'ਚ ਬਾਰੀਕ ਕੱਟੀ ਹੋਈ ਪਾਲਕ ਪਾਓ ਅਤੇ ਇਸ 'ਚ ਲਾਲ ਮਿਰਚ ਪਾਊਡਰ, ਧਨੀਆ ਪਾਊਡਰ, ਹਲਦੀ ਪਾਓ ਅਤੇ ਇਸ ਸਭ ਨੂੰ ਕੜਛੀ ਦੀ ਮਦਦ ਨਾਲ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ। 1-2 ਮਿੰਟ ਪਕਾਉਣ ਤੋਂ ਬਾਅਦ ਜਦੋਂ ਪਾਲਕ ਨਰਮ ਹੋ ਜਾਵੇ ਤਾਂ ਇਸ ਵਿਚ ਲੋੜ ਅਨੁਸਾਰ ਪਾਣੀ ਪਾ ਦਿਓ ਤਾਂ ਕਿ ਖਿਚੜੀ ਸੁੱਕੀ ਨਾ ਰਹੇ।

ਹੁਣ ਪਾਲਕ ਨੂੰ ਉਬਲਣ ਤੱਕ ਪੱਕਣ ਦਿਓ। ਇਸ ਤੋਂ ਬਾਅਦ ਇਸ ਮਿਸ਼ਰਣ 'ਚ ਪਹਿਲਾਂ ਤੋਂ ਪਕਾਈ ਹੋਈ ਦਾਲ-ਚਾਵਲ-ਮੂੰਗਫਲੀ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ। ਹੁਣ ਪੈਨ ਨੂੰ ਢੱਕ ਕੇ 10 ਮਿੰਟ ਤੱਕ ਪਕਣ ਦਿਓ। ਸਮੇਂ-ਸਮੇਂ 'ਤੇ ਢੱਕਣ ਹਟਾਓ ਅਤੇ ਖਿਚੜੀ ਨੂੰ ਹਿਲਾਉਂਦੇ ਰਹੋ।

ਰਾਤ ਦੇ ਖਾਣੇ ਲਈ ਤੁਹਾਡੀ ਸੁਆਦੀ ਪਾਲਕ ਖਿਚੜੀ ਤਿਆਰ ਹੈ। ਇਸ ਦੇ ਉੱਪਰ ਬਾਰੀਕ ਕੱਟਿਆ ਹੋਇਆ ਧਨੀਆ ਪਾਓ। ਖਿਚੜੀ ਨੂੰ ਘਿਓ ਨਾਲ ਸਰਵ ਕਰੋ।
Published by:Amelia Punjabi
First published:

Tags: Diet, Dinner, Healthy Food, Palak Khichdi, Recipe

ਅਗਲੀ ਖਬਰ