Home /News /lifestyle /

Healthy Foods: ਠੰਡ ਜੁਕਾਮ ਤੋਂ ਲੈ ਕੇ ਦਿਲ ਦੇ ਰੋਗਾਂ ਲਈ ਵੀ ਫਾਇਦੇਮੰਦ ਹੈ ਸੰਤਰਾ, ਜਾਣੋ ਸੰਤਰੇ ਦੇ ਫਾਇਦੇ

Healthy Foods: ਠੰਡ ਜੁਕਾਮ ਤੋਂ ਲੈ ਕੇ ਦਿਲ ਦੇ ਰੋਗਾਂ ਲਈ ਵੀ ਫਾਇਦੇਮੰਦ ਹੈ ਸੰਤਰਾ, ਜਾਣੋ ਸੰਤਰੇ ਦੇ ਫਾਇਦੇ

ਮਾਹਿਰਾਂ ਦਾ ਮੰਨਣਾ ਹੈ ਕਿ ਸੰਤਰਾ ਅਸਲ ਵਿਚ ਠੰਡ ਜੁਕਾਮ ਤੋਂ ਬਚਾਉਂਦਾ ਹੈ

ਮਾਹਿਰਾਂ ਦਾ ਮੰਨਣਾ ਹੈ ਕਿ ਸੰਤਰਾ ਅਸਲ ਵਿਚ ਠੰਡ ਜੁਕਾਮ ਤੋਂ ਬਚਾਉਂਦਾ ਹੈ

ਸਾਡੇ ਸਰੀਰ ਨੂੰ ਫਿਟ ਤੇ ਤੰਦਰੁਸਤ ਰੱਖਣ ਵਾਲੇ ਕਈ ਸਾਰੇ ਪੌਸ਼ਕ ਤੱਤ ਸੰਤਰੇ ਵਿਚ ਮੌਜੂਦ ਹੁੰਦੇ ਹਨ। ਸੰਤਰੇ ਵਿਚ ਵਿਟਾਮਿਨ ਸੀ, ਵਿਟਾਮਿਨ ਏ, ਫਾਈਬਰ, ਕੋਲਾਈਨ, ਪੋਟਾਸ਼ੀਅਮ, ਫੋਲਕ ਐਸਿਡ, ਵਿਟਾਮਿਨ ਬੀ ਅਤੇ ਐਂਟੀਆਕਸੀਡੇਂਟ ਮੌਜੂਦ ਹੁੰਦੇ ਹਨ।

  • Share this:

Benefits of Orange: ਸੰਤਰਾ ਸਰਦੀਆਂ ਦਾ ਫਲ ਹੈ। ਇਹ ਖਾਣ ਵਿਚ ਖਟਾਸ ਵਾਲਾ ਤੇ ਠੰਡਾ ਲਗਦਾ ਹੈ। ਕਈ ਲੋਕਾਂ ਨੂੰ ਡਰ ਰਹਿੰਦਾ ਹੈ ਕਿ ਸੰਤਰਾ ਖਾਣ ਨਾਲ ਉਹਨਾਂ ਨੂੰ ਠੰਡ-ਜੁਕਾਮ ਜਾਂ ਖੰਘ ਲੱਗ ਜਾਵੇਗੀ, ਪਰ ਅਜਿਹਾ ਬਿਲਕੁਲ ਵੀ ਨਹੀਂ। ਕੁਦਰਤ ਨੇ ਇਨਸਾਨ ਲਈ ਕੁਝ ਵੀ ਬੇਮੇਲ ਪੈਦਾ ਨਹੀਂ ਕੀਤਾ। ਸੰਤਰਾ ਸਰਦੀਆਂ ਦਾ ਮੌਸਮੀ ਫਲ ਹੈ ਤਾਂ ਇਸਦਾ ਸਾਫ ਮਤਲਬ ਇਹੀ ਹੈ ਕਿ ਇਹ ਸਰਦੀਆਂ ਵਿਚ ਖਾਣ ਨਾਲ ਕੋਈ ਨੁਕਸਾਨ ਨਹੀਂ ਹੋਵੇਗਾ। ਮਾਹਿਰਾਂ ਦਾ ਮੰਨਣਾ ਹੈ ਕਿ ਸੰਤਰਾ ਅਸਲ ਵਿਚ ਠੰਡ ਜੁਕਾਮ ਤੋਂ ਬਚਾਉਂਦਾ ਹੈ। ਇਸ ਇਕ ਤਰ੍ਹਾਂ ਦੀ ਕੁਦਰਤੀ ਦਵਾਈ ਹੀ ਹੈ।

ਸੰਤਰੇ ਵਿਚ ਮੌਜੂਦ ਪੌਸ਼ਕ ਤੱਤ

ਸਾਡੇ ਸਰੀਰ ਨੂੰ ਫਿਟ ਤੇ ਤੰਦਰੁਸਤ ਰੱਖਣ ਵਾਲੇ ਕਈ ਸਾਰੇ ਪੌਸ਼ਕ ਤੱਤ ਸੰਤਰੇ ਵਿਚ ਮੌਜੂਦ ਹੁੰਦੇ ਹਨ। ਸੰਤਰੇ ਵਿਚ ਵਿਟਾਮਿਨ ਸੀ, ਵਿਟਾਮਿਨ ਏ, ਫਾਈਬਰ, ਕੋਲਾਈਨ, ਪੋਟਾਸ਼ੀਅਮ, ਫੋਲਕ ਐਸਿਡ, ਵਿਟਾਮਿਨ ਬੀ ਅਤੇ ਐਂਟੀਆਕਸੀਡੇਂਟ ਮੌਜੂਦ ਹੁੰਦੇ ਹਨ। ਇਹ ਸਾਡੇ ਸਰੀਰ ਨੂੰ ਸਿਹਤਮੰਦ ਰੱਖਣ ਵਿਚ ਸਹਾਇਕ ਹੁੰਦੇ ਹਨ।

ਸੰਤਰਾ ਖਾਣ ਦੇ ਫਾਇਦੇ

ਤੁਸੀਂ ਹਰ ਰੋਜ਼ ਇਕ ਜਾਂ ਦੋ ਸੰਤਰੇ ਖਾ ਸਕਦੇ ਹੋ। ਇਸਦਾ ਇਕ ਢੰਗ ਹੈ ਕਿ ਤੁਸੀਂ ਸੰਤਰੇ ਨੂੰ ਛਿਲਕੇ ਖਾ ਲਵੋ ਤੇ ਦੂਜਾ ਢੰਗ ਹੈ ਕਿ ਇਸਦਾ ਜੂਸ ਕੱਢਕੇ ਇਕ ਗਿਲਾਸ ਰੋਜਾਨਾ ਪੀ ਲਵੋ। ਸਰਦੀਆਂ ਵਿਚ ਸੰਤਰੇ ਦੇ ਜੂਸ ਨਾਲ ਦਿਨ ਦੀ ਸ਼ੁਰੂਆਤ ਕਰਨਾ ਇਕ ਚੰਗੀ ਆਦਤ ਹੈ। ਆਓ ਇਸਦੇ ਫਾਇਦੇ ਜਾਣਦੇ ਹਾਂ –

ਦਿਲ ਦੋ ਰੋਗਾਂ ਤੋਂ ਬਚਾਅ – ਸੰਤਰੇ ਦੇ ਸੇਵਨ ਨਾਲ ਦਿਲ ਦੇ ਦੌਰੇ ਦਾ ਖਤਰਾ ਬਹੁਤ ਹੱਦ ਤੱਕ ਘੱਟ ਜਾਂਦਾ ਹੈ। ਇਕ ਸੰਬੰਧ ਵਿਚ ਕੀਤੇ ਇਕ ਅਧਿਐਨ ਵਿਚ ਪਾਇਆ ਗਿਆ ਹੈ ਕਿ ਜੇਕਰ ਇਕ ਹਫ਼ਤੇ ਵਿਚ ਚਾਰ ਤੋਂ ਲੈ ਕੇ ਅੱਠ ਗਿਲਾਸ ਸੰਤਰੇ ਦੇ ਜੂਸ ਦਾ ਸੇਵਨ ਕੀਤਾ ਜਾਵੇ ਤਾਂ ਦਿਲ ਦੇ ਦੌਰੇ ਦਾ ਖਤਰਾ 24% ਤੱਕ ਘੱਟ ਜਾਂਦਾ ਹੈ।

ਗਲੋਇੰਗ ਸਕਿਨ – ਗਲੋਇੰਗ ਸਕਿਨ ਸਾਡੀ ਜੁਆਨ ਹੋਣ ਦੀ ਨਿਸ਼ਾਨੀ ਹੈ। 2007 ਵਿਚ ਇਕ ਅਧਿਐਨ ਹੋਇਆ ਜਿਸ ਵਿਚ ਦੱਸਿਆ ਗਿਆ ਸੀ ਕਿ ਵਿਟਾਮਿਨ ਸੀ ਨਾਲ ਭਰਪੂਰ ਭੋਜਨ ਕਰਨ ਨਾਲ ਸਾਡੀ ਸਕਿਨ ਤੇ ਝੁਰੜੀਆਂ ਨਹੀਂ ਪੈਂਦੀਆਂ। ਅਸੀਂ ਪਹਿਲਾਂ ਹੀ ਦੱਸਿਆ ਹੈ ਕਿ ਸੰਤਰੇ ਵਿਚ ਵਿਟਾਮਿਨ ਸੀ ਹੁੰਦਾ ਹੈ ਜਿਸ ਕਾਰਨ ਸਾਡੀ ਸਕਿਨ ਗਲੋਅ ਕਰਦੀ ਹੈ ਤੇ ਅਸੀਂ ਜੁਆਨ ਬਣੇ ਰਹਿੰਦੇ ਹਾਂ।

ਮਜ਼ਬੂਤ ਪਾਚਣ ਸ਼ਕਤੀ – ਜੇਕਰ ਸਾਡੀ ਪਾਚਣ ਸ਼ਕਤੀ ਮਜ਼ਬੂਤ ਹੋਵੇ ਤਾਂ ਸਾਡਾ ਸਰੀਰ ਪੌਸ਼ਕ ਤੱਤਾਂ ਨਾਲ ਭਰਪੂਰ ਭੋਜਨ ਵੀ ਆਸਾਨੀ ਨਾਲ ਹਜ਼ਮ ਕਰ ਲੈਂਦਾ ਹੈ। ਇਸ ਨਾਲ ਸਰੀਰ ਦੀ ਸਮਰੱਥਾ ਵਧਦੀ ਹੈ ਤੇ ਸਾਡਾ ਸਰੀਰ ਜੁਕਾਮ, ਠੰਡ, ਖੰਘ ਆਦਿ ਨਾਲ ਲੜ੍ਹਨ ਦੇ ਕਾਬਿਲ ਹੋ ਜਾਂਦਾ ਹੈ। ਇਕ ਸੰਤਰੇ ਵਿਚ 50 ਮਿਲੀਗ੍ਰਾਮ ਵਿਟਾਮਿਨ ਸੀ ਹੁੰਦਾ ਹੈ ਜੋ ਕਿ ਸਾਡੀ ਪਾਚਣ ਪ੍ਰਣਾਲੀ ਨੂੰ ਮਜ਼ਬੂਤ ਬਣਾਉਂਦਾ ਹੈ।

ਅੱਖਾਂ ਲਈ ਫਾਇਦੇਮੰਦ – ਸਾਡੇ ਸਰੀਰ ਦੇ ਸਾਰੀ ਅੰਗਾਂ ਦੀ ਕਾਰਜਪ੍ਰਣਾਲੀ ਇਕ ਦੂਜੀ ਨਾਲ ਜੁੜੀ ਹੋਈ ਹੈ। ਜੇਕਰ ਸਾਡਾ ਸਰੀਰ ਤੰਦਰੁਸਤ ਹੋਵੇਗਾ ਤੇ ਸਾਡਾ ਇਮਿਊਨ ਸਿਸਟਮ ਮਜ਼ਬੂਤ ਹੋਵੇਗਾ ਤਾਂ ਸਾਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਅਜਿਹੀ ਹੀ ਇਕ ਸਮੱਸਿਆ ਹੈ ਅੱਖਾਂ ਦੀ ਰੋਸ਼ਨੀ ਦਾ ਘਟਣਾ। ਜੇਕਰ ਸਾਡੇ ਸਰੀਰ ਵਿਚ ਮੈਕਊਲਰ ਡਿਜਨਰੇਸ਼ਨ ਦੀ ਸਥਿਤੀ ਪੈਦਾ ਹੋ ਜਾਵੇ ਤਾਂ ਇਸਦਾ ਸਿੱਧਾ ਅਸਰ ਅੱਖਾਂ ਦੀ ਰੋਸ਼ਨੀ ਤੇ ਪੈਂਦਾ ਹੈ। ਸੰਤਰੇ ਦਾ ਸੇਵਨ ਨਾਲ ਮੈਕਊਲਰ ਡਿਜਨਰੇਸ਼ਨ ਤੋਂ ਬਚਾਅ ਹੁੰਦਾ ਹੈ।

Published by:Tanya Chaudhary
First published:

Tags: Benefits, Cough, Health, Orange