Healthy Lifestyle Apps: ਅੱਜ-ਕੱਲ੍ਹ ਜੀਵਨ ਵਿੱਚ ਤੇਜ਼ੀ ਐਨੀ ਵਧ ਗਈ ਹੈ ਕਿ ਅਸੀਂ ਚਾਅ ਕੇ ਵੀ ਆਪਣੀ ਸਿਹਤ ਦਾ ਧਿਆਨ ਨਹੀਂ ਰੱਖ ਪਾਉਂਦੇ। ਇਸ ਤੋਂ ਇਲਾਵਾ ਜ਼ਿਆਦਾਤਰ ਲੋਕ ਦਿਨ ਦਾ ਵਧੇਰੇ ਸਮਾਂ ਬੈਠ ਕੇ ਗੁਜਾਰਦੇ ਹਨ। ਇਸ ਨਾਲ ਸਾਡੀ ਸਿਹਤ ਬਹੁਤ ਪ੍ਰਭਾਵਿਤ ਹੁੰਦੀ ਹੈ। ਅਜਿਹੇ ‘ਚ ਸਾਨੂੰ ਆਪਣੀ ਸਿਹਤ ਵੱਧ ਧਿਆਨ ਦੇਣ ਦੀ ਵਧੇਰੇ ਲੋੜ ਹੈ। ਸਾਨੂੰ ਸਮੇਂ ਸਿਰ ਭੋਜਨ ਖਾਣਾ ਚਾਹੀਦਾ ਹੈ ਅਤੇ ਸੈਰ ਜਾਂ ਕਸਰਤ ਨੂੰ ਨਿਯਮਤ ਰੂਪ ਵਿੱਚ ਚਾਹੀਦਾ ਹੈ। ਤੁਹਾਨੂੰ ਸਿਹਤਮੰਦ ਰਹਿਣ ਲਈ ਇੱਕ ਚੰਗੀ ਜੀਵਨ ਸ਼ੈਲੀ ਅਪਣਾਉਣੀ ਚਾਹੀਦੀ ਹੈ। ਚੰਗੀ ਜੀਵਨ ਸ਼ੈਲੀ ਦੇ ਲੀ ਤੁਸੀਂ ਕੁਝ ਐਪਸ ਦਾ ਸਹਾਰਾ ਵੀ ਲੈ ਸਕਦੇ ਹੋ। ਆਓ ਜਾਣਦੇ ਹਾਂ ਕਿ ਅੱਜ ਦੇ ਸਮੇਂ ਵਿੱਚ ਕਿਹੜੀਆਂ ਐਪਸ ਤੁਹਾਨੂੰ ਚੰਗੀ ਜੀਵਨ ਸ਼ੈਲੀ ਮੁਹੱਈਆਂ ਕਰਵਾਉਂਦੀਆਂ ਹਨ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇਨ੍ਹਾਂ ਐਪਸ ਉੱਤੇ ਤੁਹਾਡੀ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਮੌਜੂਦ ਹੈ। ਇਹ ਤੁਹਾਨੂੰ ਸਿਹਤਮੰਦ ਜੀਵਨ ਸ਼ੈਲੀ ਵੱਲ ਰੁਚਿਤ ਕਰਦੀਆਂ ਹਨ। ਇਨ੍ਹਾਂ ਐਪਸ ਵਿੱਚ ਤੁਹਾਡੀ ਸਿਹਤ ਦਾ ਕਈ ਪੱਖਾਂ ਤੋਂ ਖਿਆਲ ਰੱਖਿਆਂ ਜਾਂਦਾ ਹੈ। ਇਹ ਐਪਸ ਸਿਹਤਮੰਦ ਜੀਵਨ ਸ਼ੈਲੀ ਲਈ ਅਨੇਕਾ ਸੁਝਾਅ ਪ੍ਰਦਾਨ ਕਰਦੀਆਂ ਹਨ। ਆਓ ਜਾਣਦੇ ਹਾਂ ਇਨ੍ਹਾਂ ਐਪਸ ਬਾਰੇ-
ਸਿਹਤਮੰਦ ਜੀਵਨ ਸ਼ੈਲੀ ਐਪਸ
HealthifyMe
ਇਹ ਇੱਕ ਭਾਰਤੀ ਫਿਟਨੈੱਸ ਐਪ ਹੈ, ਜਿਸਦੀ ਵਰਤੋਂ ਸਿਰਫ਼ ਭਾਰਤੀ ਹੀ ਕਰ ਸਕਦੇ ਹਨ। ਇਸ ਵਿੱਚ ਭੋਜਨ ਪਦਾਰਥਾਂ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਤੁਹਾਡੀ ਮੰਗ ਦੇ ਅਨੁਸਾਰ ਇਹ ਐਪ ਫਿਟਨੈਸ ਟ੍ਰੇਨਰ, ਯੋਗਾ ਇੰਸਟ੍ਰਕਟਰ ਅਤੇ ਡਾਇਟੀਸ਼ੀਅਨ ਆਦਿ ਵੀ ਮਹੁੱਈਆਂ ਕਰਵਾਉਂਦੀ ਹੈ।
MyFitnessPal
ਚੰਗੀ ਜੀਵਨ ਸ਼ੈਲੀ ਨੂੰ ਅਪਣਾਉਣ ਲਈ ਇਹ ਇੱਕ ਚੰਗੀ ਐਪ ਹੈ। ਇਹ ਐਪ ਭੋਜਨ ਨੂੰ ਪ੍ਰਮੁੱਖ ਰੱਖ ਕੇ ਬਣਾਇਆ ਗਿਆ ਹੈ। ਇਹ ਤੁਹਾਨੂੰ ਚੰਗਾ ਭੋਜਨ ਖਾਣ ਲਈ ਪ੍ਰੇਰਿਤ ਕਰਦੀ ਹੈ। ਇਸ ਵਿੱਚ 5 ਮਿਲੀਅਨ ਤੋਂ ਵੱਧ ਭੋਜਨ ਪਦਾਰਥਾਂ ਦਾ ਡਾਟਾਬੇਸ ਦਿੱਤਾ ਗਿਆ ਹੈ, ਜੋ ਕਿ ਇੱਕ ਚੰਗੀ ਡਾਈਟ ਅਪਣਾਉਣ ਵਿੱਚ ਤੁਹਾਡੀ ਮਦਦ ਕਰਦਾ ਹੈ। ਇਸਦੇ ਨਾਲ ਹੀ ਇਸ ਐਪ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਤੁਹਾਨੂੰ ਕੀ ਖਾਣਾ ਚਾਹੀਦਾ ਹੈ ਅਤੇ ਕੀ ਨਹੀਂ ਖਾਣਾ ਚਾਹੀਦਾ।
Calm
ਇਹ ਐਪ ਤੁਹਾਨੂੰ ਮਾਨਸਿਕ ਤੌਰ ‘ਤੇ ਸਵਸਥ ਰਹਿਣ ਲਈ ਚੰਗੀ ਜੀਵਨ ਸ਼ੈਲੀ ਲਈ ਗਾਈਡ ਕਰਦੀ ਹੈ। ਇਹ ਵਿੱਚ ਤੁਹਾਨੂੰ ਪੂਰੇ ਹਫ਼ਤੇ ਦੀਆਂ ਕਸਰਤਾਂ, ਮਿਉਜਿਕ ਥੈਰਿਪੀ ਆਦਿ ਬਾਰੇ ਦੱਸਿਆ ਗਿਆ ਹੈ। ਇਹ ਤੁਹਾਡੇ ਮਨ ਨੂੰ ਸ਼ਾਂਤੀ ਪ੍ਰਦਾਨ ਕਰਦੀਆਂ ਹਨ। ਇਸ ਐਪ ਵਿੱਚ ਇੱਕ ਸਕੈਨਰ ਦਿੱਤਾ ਗਿਆ ਹੈ। ਇਸ ਸਕੈਨਰ ਰਾਹੀਂ ਤੁਸੀਂ ਆਪਣੇ ਪੂਰੇ ਸਰੀਰ ਨੂੰ ਸਕੈਨ ਕਰ ਸਕਦੇ ਹੋ। ਇਹ ਸਕੈਨਰ ਬਿਲਕੁਲ ਮੁਫ਼ਤ ਹੈ।
Seven-7 Minute Workout
ਇਹ ਐਪ ਤੁਹਾਨੂੰ ਰੋਜ਼ਾਨਾ 7 ਮਿੰਟ ਦੇ ਵਰਕਆਉਂਟ ਲਈ ਪ੍ਰੇਰਿਤ ਕਰਦੀ ਹੈ। ਇਸ ਨਾਲ ਤੁਹਾਡੀ ਟਾਈਮ ਦੀ ਵੀ ਬੱਚਤ ਹੁੰਦੀ ਹੈ। ਇਸ ਐਪ ਦੀ ਮਦਦ ਨਾਲ ਤੁਸੀਂ ਆਪਣੇ ਸਰੀਰ ਨੂੰ ਫਿੱਟ ਰੱਖਣ ਲਈ ਰੋਜ਼ਾਨਾ ਕਸਰਤਾਂ ਕਰ ਸਕਦੇ ਹੋ। ਇਸ ਐਪ ਨੂੰ ਫੌਲੋ ਕਰਨ ਤੋਂ ਬਾਅਦ ਤੁਹਾਨੂੰ ਅਲੱਗ ਤੋਂ ਸਮਾਂ ਕੱਢਕੇ ਜਿੰਮ ਜਾਣ ਦੀ ਲੋੜ ਨਹੀਂ ਰਹੇਗੀ।
Lifesum
ਚੰਗੀ ਜੀਵਨ ਸ਼ੈਲ਼ੀ ਅਪਣਾਉਣ ਲਈ ਇਹ ਇੱਕ ਚੰਗੀ ਐਪ ਹੈ। ਇਹ ਐਪ ਤੁਹਾਡੇ ਪਰਸਨਲ ਟ੍ਰੇਨਰ ਦੇ ਰੂਪ ਵਿੱਚ ਕੰਮ ਕਰਦੀ ਹੈ। ਇਸ ਐਪ ਵਿੱਚ ਕਈ ਤਰ੍ਹਾਂ ਦੇ ਰਮਾਇਡਰ ਮੌਜੂਦ ਹਨ। ਤੁਸੀਂ ਆਪਣੀ ਲੋੜ ਦੇ ਅਨੁਸਾਰ ਇਨ੍ਹਾਂ ਰਮਾਇਡਰਾਂ ਨੂੰ ਲਗਾ ਸਕਦੇ ਹੋ।ਇਸ ਤੋਂ ਇਲਾਵਾ ਇਹ ਐਪ ਭੋਜਨ ਵਿਸ਼ਲੇਸ਼ਣ, ਕੈਲੋਰੀ ਗਿਣਤੀ ਅਤੇ ਹੋਰ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਪ੍ਰਦਾਨ ਕਰਦੀ ਹੈ। ਇਸ ਐਪ ਉੱਤੇ ਬਹੁਤ ਸਾਰੀਆਂ ਕਸਰਤਾਂ ਵੀ ਮੌਜੂਦ ਹਨ।
Fitbit
ਇਸ ਐਪ ਵਿੱਚ ਭੋਜਨ ਤੇ ਕਸਰਤ ਸੰਬੰਧੀ ਜਾਣਕਾਰੀ ਮੌਜੂਦ ਹੈ। ਤੁਸੀਂ ਇਸਨੂੰ ਸਮਾਰਟ ਬੈਂਡ ਦੇ ਨਾਲ-ਨਾਲ ਸੁਤੰਤਰ ਰੂਪ ਵਿੱਚ ਵੀ ਵਰਤ ਸਕਦੇ ਹੋ। ਇਹ ਤੁਹਾਨੂੰ ਬਰਨ ਕੈਲਰੀਜ਼ ਬਾਰੇ ਵੀ ਜਾਣਕਾਰੀ ਦਿੰਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Apps, Health, Health care tips, Health news, Healthy lifestyle