HOME » NEWS » Life

Heat Stroke Remedies: ਲੂ ਤੋਂ ਬਚਣ ਲਈ ਕਰੋ ਇਹ 3 ਕੰਮ, ਟੈਕਸਾੱਸ ਯੂਨੀਵਰਿਟੀ ਦੇ ਪ੍ਰੋਫੈਸਰ ਨੇ ਦੱਸੀ ਵੱਡੀ ਗੱਲ਼

News18 Punjabi | Trending Desk
Updated: July 13, 2021, 10:54 AM IST
share image
Heat Stroke Remedies: ਲੂ ਤੋਂ ਬਚਣ ਲਈ ਕਰੋ ਇਹ 3 ਕੰਮ, ਟੈਕਸਾੱਸ ਯੂਨੀਵਰਿਟੀ ਦੇ ਪ੍ਰੋਫੈਸਰ ਨੇ ਦੱਸੀ ਵੱਡੀ ਗੱਲ਼
Heat Stroke Remedies: ਲੂ ਤੋਂ ਬਚਣ ਲਈ ਕਰੋ ਇਹ 3 ਕੰਮ,ਟੈਕਸਾੱਸ ਯੂਨੀਵਰਿਟੀ ਦੇ ਪ੍ਰੋਫੈਸਰ ਨੇ ਦੱਸੀ ਵੱਡੀ ਗੱਲ਼

  • Share this:
  • Facebook share img
  • Twitter share img
  • Linkedin share img
Heat Stroke Remedies: ਲੂ ਲੱਗਣ ਨਾਲ਼ ਕਈ ਵਾਰ ਕੁਝ ਲੋਕਾਂ ਦੀ ਮੌਤ ਵੀ ਹੋ ਜਾਂਦੀ ਹੈ ।ਲੂ ਉਦੋਂ ਲੱਗਦੀ ਹੈ ਜਦੋਂ ਕਿਸੇ ਵਿਆਕਤੀ ਦੇ ਸਰੀਰ ਦਾ ਤਾਪਮਾਨ (104 ਡਿਗਰੀ ਫਾਰਨਹੀਟ 40 ਡਿਗਰੀ ਸੈਲਸੀਅਸ ਤੋਂ ਵੱਧ ਹੋਵੇ) ਬਹੁਤ ਜਿਆਦਾ ਵੱਧ ਜਾਵੇ। ਵਾਤਾਵਰਣ ਵਿੱਚ ਤਾਪਮਾਨ ਗਰਮ ਹੋਣ ਦੇ ਕਾਰਨ ਸਰੀਰ ਪਸੀਨੇ ਤੇ ਸਾਹ ਦੇ ਮਾਧਿਅਮ ਨਾਲ਼ ਖੁਦ ਨੂੰ ਠੰਢਾ ਨਹੀਂ ਰੱਖ ਸਕਦਾ। ਲੂ ਲੱਗਣ ਨਾਲ਼ ਵਿਅਕਤੀ ਦੇ ਦਿਲ਼ ਦੀ ਧੜਕਣ ਤੇਜ ਹੋ ਜਾਦੀ ਹੈ ।ਲੂ ਲੱਗਣ ਨਾਲ਼ ਵਿਅਕਤੀ ਦੇ ਦਿਲ਼ ਦੀ ਧੜਕਣ ਤੇਜ ਹੋ ਜਾਂਦੀ ਹੈ, ਉਸਦਾ ਸਾਹ ਤੇਜ਼ ਚੱਲਣ ਲੱਗਦਾ ਹੈ ,ਉਸਨੂੰ ਚੱਕਰ ਤੇ ਉਭਕਾਈ ਆਉਣ ਲੱਗਦੀ ਹੈ ਤੇ ਮਾਸ਼ ਪੇਸੀਆਂ ਵਿੱਚ ਐਂਠਣ ਵਰਗੀ ਸਮੱਸਿਆਵਾਂ ਹੋਣ ਲੱਗ ਜਾਂਦੀਆਂ ਹਨ। ਰੋਗੀ ਨੂੰ ਭਰਮ –ਭੁਲੇਖਾ ਪੈਦਾ ਹੋ ਸਕਦਾ ਹੈ ਤੇ ਰੋਗੀ ਪੂਰੀ ਤਰ੍ਹਾਂ ਨਾਲ਼ ਬੇਸੁੱਧ ਹੋ ਸਕਦਾ ਹੈ। ਟੈਕਸਾਸ ਏ.ਐਂਡ.ਐੱਮ ਯੂਨੀਵਰਸਿਟੀ ਫੈਮਿਲੀ ਮੈਡੀਸਨ ਦੇ ਕਲੀਨਿਕ ਐਸੋਸੀਐਟ ਪ੍ਰੋਫੈਸਰ ਗ੍ਰੈਬਿੱਲ ਨੀਲ਼ ਕਾੱਲੇਜ਼ ਸਟੇਸ਼ਨ (ਅਮਰੀਕਾ)11 ਜੁਲਾਈ (ਦ ਕਰਵਰਸ਼ੇਸ਼ਨ) ਨੇ ਦੱਸਿਆ ਕਿ ਇੱਕ ਡਾੱਕਟਰ ਹੋਣ ਦੇ ਨਾਤੇ ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਲੂ ਲੱਗਣ ਨਾਲ਼ ਕਿਸ ਤਰ੍ਹਾਂ ਵੱਡੀ ਸੰਖਿਆ ਵਿੱਚ ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਹੋਣਾ ਪੈਦਾ ਹੈ ਤੇ ਕਿਵੇਂ ਇਸ ਨਾਲ਼ ਲੋਕਾਂ ਦੀ ਮੌਤ ਹੋ ਸਕਦੀ ਹੈ।

ਜੇਕਰ ਤੁਰੰਤ ਮੈਡੀਕਲ ਟਰੀਟਮੈਂਟ ਨਾ ਲਿਆ ਜਾਵੇ ਤਾਂ ਲੂ ਲੱਗਣਾ ਘਾਤਕ ਹੋ ਸਕਦਾ ਹੈ ।ਰੋਗ ਨਿਰੰਤਰਣ ਤੇ ਰੋਕਥਾਮ ਕੇਂਦਰ ਦੇ ਅਨੁਸਾਰ , ਅਮਰੀਕਾ ਵਿੱਚ ਔਸਤਨ ਹਰ ਸਾਲ 658 ਲੋਕਾਂ ਦੀ ਹੀਟ ਸਟ੍ਰੋਕ ਨਾਲ਼ ਮੌਤ ਹੋ ਜਾਂਦੀ ਹੈ ।ਲੂ ਦੀ ਚਪੇਟ ਵਿੱਚ ਕਿਸੇ ਵੀ ਉਮਰ ਦੇ ਲੋਕ ਆ ਸਕਦੇ ਹਨ ।ਪਰ ਇਸ ਨਾਲ਼ ਖਾਸ ਕਰਕੇ 70 ਤੋਂ ਉੱਤੇ ਦੀ ਉਮਰ ਦੇ ਲੋਕ ਇਸਦੀ ਚਪੇਟ ਵਿੱਚ ਆ ਜਾਂਦੇ ਹਨ ਕਿਉਕਿ ਉਮਰ ਦੇ ਨਾਲ਼ ਸਰੀਰ ਦੀ ਆਪਣੇ ਆਪ ਨੂੰ ਠੰਢਾ ਰੱਖਣ ਦੀ ਸਮਰੱਥਾਂ ਘੱਟ ਜਾਂਦੀ ਹੈ।

ਇਸ ਤੋਂ ਇਲਾਵਾ ਖੂਨ ਦਾ ਦੌਰਾ , ਦੋਰੇ ਪੈਣਾ ਤੇ ਮਨੋਵਿਗਿਆਨਿਕ ਵਿਕਾਰਾਂ ਨੂੰ ਨਿਰੰਤਰਣ ਕਰਨ ਵਾਲੀਆਂ ਦਵਾਈਆਂ ਵਿਅਕਤੀ ਦੇ ਸਰੀਰ ਨੂੰ ਠੰਢਾ ਰੱਖਣ ਦੀ ਸਮਰੱਥਾ ਨੂੰ ਘਟਾ ਦਿੰਦੀਆਂ ਹਨ ।ਜੇਕਰ ਕਿਸੇ ਬਜੁਰਗ ਵਿਅਕਤੀ ਨੂੰ ਇਸਦੇ ਬਾਰੇ ਪਤਾ ਨਾ ਹੋਵੇ ਤੇ ਉਸਦੇ ਘਰ ਵਿੱਚ ਏਅਰ ਕੰਡੀਸ਼ਨਰ ਨਹੀਂ ਹੈ ਅਤੇ ਉਸਦੀ ਦੇਖਭਾਲ ਕਰਨ ਲਈ ਵੀ ਕੋਈ ਨਹੀ ਹੈ ਤਾਂ ਇਹ ਖ਼ਤਰਾ ਵੱਧ ਸਕਦਾ ਹੈ।
ਵਧਦੀ ਉਮਰ ਤੋਂ ਇਲਾਵਾ ਲੂ ਲੱਗਣ ਦੇ ਹੋਰ ਕਾਰਨ ਜਿਵੇਂ ਮੋਟਾਪਾ ਤੇ ਦਿਲ਼ ਦੇ ਰੋਗ ਹਨ ।ਇਹਨਾਂ ਨਾਲ਼ ਨਿਪਟਨ ਲਈ ਇਹ ਰਹੇ 3 ਉਪਾਅ

  1. ਪਾਣੀ ਪੀਦੇ ਰਹੋ ।ਗਰਮ ਮੌਸਮ ਵਿੱਚ ਪਾਣੀ ਦਾ ਸੇਵਨ ਵਧਾਓ ਤੇ ਮੀਠੇ ਪਦਾਰਥ ਤੇ ਸ਼ਰਾਬ ਪੀਣ ਤੋਂ ਬਚੋ ।ਜੇਕਰ ਦਿਲ਼ ਸੰਬੰਧੀ ਰੋਗ ਜਾਂ ਕਿਸੇ ਹੋਰ ਸਮੱਸਿਆ ਦੇ ਕਾਰਨ ਡਾਕਟਰਾਂ ਨੇ ਤੁਹਾਡਾ ਪਾਣੀ ਦਾ ਸੇਵਨ ਸੀਮਿਤ ਕਰ ਦਿੱਤਾ ਹੈ ਤਾਂ ਲੂ ਚਲ਼ਦੇ ਸਮੇਂ ਉਸਦੇ ਸੰਪਰਕ ਵਿੱਚ ਨਾ ਆਵੋ।

  2. ਆਰਾਮ ਕਰੋ, ਦਿਨ ਵਿੱਚ ਉਸ ਵੇਲੇ ਯੋਗ ਨਾ ਕਰੋ ਜਦੋਂ ਜਿਆਦਾ ਗਰਮੀ ਹੋਵੇ ।ਮਤਲਬ ਕਿ ਸਵੇਰੇ 10 ਵਜੇ ਤੋਂ ਬਾਅਦ ਤੇ ਸ਼ਾਮ ਨੂੰ 5 ਵਜੇ ਤੋਂ ਪਹਿਲਾਂ ਕਸਰਤ ਕਰਨ ਤੋਂ ਬਚੋ। ਠੰਡੀ ਜਗ੍ਹਾ ਤੇ ਰਹੋ ਤੇ ਜੇ ਤੁਹਾਡੇ ਘਰ ਵਿੱਚ ਏਅਰਕਡੀਸ਼ਨਰ ਨਹੀਂ ਹੈ ਤਾਂ ਖੁਲੇ ਤੇ ਹਵਾਦਾਰ ਕੱਪੜੇ ਪਾਵੋ। ਸੂਰਜ ਦੀ ਰੋਸ਼ਨੀ ਦੇ ਸਿੱਧੇ ਸੰਪਰਕ ਵਿੱਚ ਆਉਣ ਤੋਂ ਬਚੋ। ਪਾਣੀ ਦੇ ਛਿੱਟੇ ਮਾਰ ਕੇ ਪੱਖੇ ਦੇ ਸਾਹਮਣੇ ਬੈਠੋ ।ਠੰਢੇ ਪਾਣੀ ਨਾਲ਼ ਨਹਾਓ। ਤੁਹਾਡੀ ਗਰਦਨ , ਸਾਈਡ ਤੇ ਸਿਰ ਤੇ ਗਿੱਲਾ ਕੱਪੜਾ ਰੱਖੋ। ਆਪਣੇ ਨੇੜੇ ਦੇ ਚਿਕਿਤਸਕ ਵਿਭਾਗ ਤੋਂ ਰਕਤ-ਚਾਪ ਦੀ ਜਾਣਕਾਰੀ ਲੈਦੇਂ ਰਹੋ।

  3. ਲੂ ਤੋਂ ਬਚਣ ਲਈ ਪੱਖਾ ਮਦਦਗਾਰ ਹੁੰਦਾ ਹੈ। ਪਰ ਇਸ ਨਾਲ਼ ਤਾਪਮਾਨ ਘੱਟ ਨਹੀਂ ਹੁੰਦਾ ਬਲਕਿ ਸਕਿੱਨ ਤੇ ਆਇਆ ਹੋਇਆ ਪਸੀਨਾ ਅਸਾਮੀ ਨਾਲ਼ ਸੁੱਕ ਜਾਦਾਂ ਹੈ। ਪਰ ਜਿਆਦਾ ਗਰਮੀ ਵਿੱਚ ਏਅਰ ਕੰਡੀਸ਼ਨਰ ਬਿਹਤਰ ਹੁੰਦਾ ਹੈ ।ਕਿਉਕਿ ਇਹ ਖੁਸ਼ਕ ਹਵਾ ਪੈਦਾ ਕਰਦਾ ਹੈ ਜਿਸ ਨਾਲ਼ ਸਰੀਰ ਅਸਾਨੀ ਨਾਲ਼ ਠੰਢਾ ਹੋ ਜਾਦਾਂ ਹੈ ।ਖੁਦ ਨੂੰ ਠੰਢਾ ਰੱਖੋ, ਆਰਾਮ ਕਰੋ ਤੇ ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਣ ਦਿਓ।

Published by: Ramanpreet Kaur
First published: July 13, 2021, 10:36 AM IST
ਹੋਰ ਪੜ੍ਹੋ
ਅਗਲੀ ਖ਼ਬਰ