Home /News /lifestyle /

ਹੈਲੀਕਾਪਟਰ ਪੇਰੈਟਿੰਗ ਬੱਚਿਆਂ ਦੀ ਕਾਮਯਾਬੀ 'ਚ ਬਣ ਸਕਦੀ ਹੈ ਰੁਕਾਵਟ, ਜਾਣੋ ਕਿੰਝ ਕਰਨਾ ਹੈ ਸੁਧਾਰ

ਹੈਲੀਕਾਪਟਰ ਪੇਰੈਟਿੰਗ ਬੱਚਿਆਂ ਦੀ ਕਾਮਯਾਬੀ 'ਚ ਬਣ ਸਕਦੀ ਹੈ ਰੁਕਾਵਟ, ਜਾਣੋ ਕਿੰਝ ਕਰਨਾ ਹੈ ਸੁਧਾਰ

ਹੈਲੀਕਾਪਟਰ ਪੇਰੈਟਿੰਗ ਬੱਚਿਆਂ ਦੀ ਕਾਮਯਾਬੀ 'ਚ ਬਣ ਸਕਦੀ ਹੈ ਰੁਕਾਵਟ, ਜਾਣੋ ਕਿੰਝ ਕਰਨਾ ਹੈ ਸੁਧਾਰ

ਹੈਲੀਕਾਪਟਰ ਪੇਰੈਟਿੰਗ ਬੱਚਿਆਂ ਦੀ ਕਾਮਯਾਬੀ 'ਚ ਬਣ ਸਕਦੀ ਹੈ ਰੁਕਾਵਟ, ਜਾਣੋ ਕਿੰਝ ਕਰਨਾ ਹੈ ਸੁਧਾਰ

ਜਿਵੇਂ ਸਾਰੇ ਮਾਪੇ ਆਪਣੇ ਬੱਚੇ ਦੇ ਭਵਿੱਖ ਬਾਰੇ ਸੋਚਦੇ ਹਨ ਤੇ ਕਈ ਤਰ੍ਹਾਂ ਦੀਆਂ ਉਮੀਦਾਂ ਕਰਦੇ ਹਨ, ਉਸੇ ਤਰ੍ਹਾਂ ਬੱਚੇ ਵੀ ਆਪਣੇ ਮਾਪਿਆਂ ਤੋਂ ਬਹੁਤ ਉਮੀਦਾਂ ਰੱਖਦੇ ਹਨ। ਜਿਵੇਂ ਕਿ ਉਨ੍ਹਾਂ ਦੇ ਮਾਪੇ ਉਨ੍ਹਾਂ ਦੀ ਪਰਵਰਿਸ਼ ਵਧੀਆ ਤਰੀਕੇ ਨਾਲ ਕਰਨ ਤੇ ਉਨ੍ਹਾਂ ਨੂੰ ਹਰ ਗੱਲ ਵਿੱਚ ਟੋਕਿਆ ਨਾ ਜਾਵੇ। ਵੈਸੇ ਤੁਹਾਨੂੰ ਦੱਸ ਦਈਏ ਕਿ ਬੱਚਿਆਂ ਦੇ ਮਾਪਿਆਂ ਦਾ ਵੀ ਆਪੋ-ਆਪਣਾ ਸੁਭਾਅ ਹੁੰਦਾ ਹੈ। ਇਹ ਸੁਭਾਅ ਬੱਚਿਆਂ ਦੀ ਪਰਵਰਿਸ਼ 'ਤੇ ਵੀ ਪ੍ਰਭਾਵ ਪਾ ਸਕਦਾ ਹੈ। ਬੱਚਿਆਂ ਦਾ ਭਵਿੱਖ ਵੀ ਉਨ੍ਹਾਂ ਦੀ ਪਰਵਰਿਸ਼ 'ਤੇ ਨਿਰਭਰ ਹੁੰਦਾ ਹੈ। ਮਾਪੇ ਬੱਚਿਆਂ ਦਾ ਸਹਾਰਾ ਜ਼ਰੂਰ ਹੁੰਦੇ ਹਨ ਪਰ ਉਨ੍ਹਾਂ ਨੂੰ ਕਾਬਿਲ ਬਣਾਉਣ ਲਈ ਵੀ ਮਾਪੇ ਕਈ ਵਾਰ ਕਠੋਰ ਵੀ ਬਣ ਜਾਂਦੇ ਹਨ। ਜੋ ਕਿ ਜ਼ਰੂਰੀ ਵੀ ਹੈ ਤਾਂ ਜੋ ਬੱਚੇ ਖੁੱਦ ਕੋਈ ਮੁਕਾਮ ਹਾਸਲ ਕਰ ਸਕਣ। ਪਰ ਕੁਝ ਮਾਪੇ ਅਜਿਹੇ ਹੁੰਦੇ ਹਨ ਜੋ ਬੱਚਿਆਂ ਦਾ ਬਚਪਨ ਤੋਂ ਹਮੇਸ਼ਾ ਬੱਚੇ ਦਾ ਸਹਾਰਾ ਬਣਨਾ ਚਾਹੁੰਦੇ ਹਨ ਪਰ ਅਜਿਹਾ ਸੰਭਵ ਨਹੀਂ ਹੋ ਸਕਦਾ। ਅਜਿਹੇ ਵਿੱਚ ਕੁਝ ਮਾਪੇ ਬੱਚਿਆਂ ਲਈ ਹੈਲੀਕਾਪਟਰ ਪੇਰੈਂਟਸ ਬਣ ਜਾਂਦੇ ਹਨ ਜੋ ਕਿ ਬੱਚਿਆਂ ਦੇ ਭਵਿੱਖ ਲਈ ਬਿਹਤਰ ਨਹੀਂ ਹੋ ਸਕਦਾ। ਹੈਲੀਕਾਪਟਰ ਮਾਪੇ ਕੌਣ ਹੁੰਦੇ ਹਨ ਤੇ ਇਨ੍ਹਾਂ ਵਿੱਚ ਕਿਵੇਂ ਸੁਧਾਰ ਕੀਤਾ ਜਾ ਸਕਦਾ ਹੈ ਆਓ ਜਾਣਦੇ ਹਾਂ

ਹੋਰ ਪੜ੍ਹੋ ...
 • Share this:

  ਜਿਵੇਂ ਸਾਰੇ ਮਾਪੇ ਆਪਣੇ ਬੱਚੇ ਦੇ ਭਵਿੱਖ ਬਾਰੇ ਸੋਚਦੇ ਹਨ ਤੇ ਕਈ ਤਰ੍ਹਾਂ ਦੀਆਂ ਉਮੀਦਾਂ ਕਰਦੇ ਹਨ, ਉਸੇ ਤਰ੍ਹਾਂ ਬੱਚੇ ਵੀ ਆਪਣੇ ਮਾਪਿਆਂ ਤੋਂ ਬਹੁਤ ਉਮੀਦਾਂ ਰੱਖਦੇ ਹਨ। ਜਿਵੇਂ ਕਿ ਉਨ੍ਹਾਂ ਦੇ ਮਾਪੇ ਉਨ੍ਹਾਂ ਦੀ ਪਰਵਰਿਸ਼ ਵਧੀਆ ਤਰੀਕੇ ਨਾਲ ਕਰਨ ਤੇ ਉਨ੍ਹਾਂ ਨੂੰ ਹਰ ਗੱਲ ਵਿੱਚ ਟੋਕਿਆ ਨਾ ਜਾਵੇ। ਵੈਸੇ ਤੁਹਾਨੂੰ ਦੱਸ ਦਈਏ ਕਿ ਬੱਚਿਆਂ ਦੇ ਮਾਪਿਆਂ ਦਾ ਵੀ ਆਪੋ-ਆਪਣਾ ਸੁਭਾਅ ਹੁੰਦਾ ਹੈ। ਇਹ ਸੁਭਾਅ ਬੱਚਿਆਂ ਦੀ ਪਰਵਰਿਸ਼ 'ਤੇ ਵੀ ਪ੍ਰਭਾਵ ਪਾ ਸਕਦਾ ਹੈ। ਬੱਚਿਆਂ ਦਾ ਭਵਿੱਖ ਵੀ ਉਨ੍ਹਾਂ ਦੀ ਪਰਵਰਿਸ਼ 'ਤੇ ਨਿਰਭਰ ਹੁੰਦਾ ਹੈ। ਮਾਪੇ ਬੱਚਿਆਂ ਦਾ ਸਹਾਰਾ ਜ਼ਰੂਰ ਹੁੰਦੇ ਹਨ ਪਰ ਉਨ੍ਹਾਂ ਨੂੰ ਕਾਬਿਲ ਬਣਾਉਣ ਲਈ ਵੀ ਮਾਪੇ ਕਈ ਵਾਰ ਕਠੋਰ ਵੀ ਬਣ ਜਾਂਦੇ ਹਨ। ਜੋ ਕਿ ਜ਼ਰੂਰੀ ਵੀ ਹੈ ਤਾਂ ਜੋ ਬੱਚੇ ਖੁੱਦ ਕੋਈ ਮੁਕਾਮ ਹਾਸਲ ਕਰ ਸਕਣ। ਪਰ ਕੁਝ ਮਾਪੇ ਅਜਿਹੇ ਹੁੰਦੇ ਹਨ ਜੋ ਬੱਚਿਆਂ ਦਾ ਬਚਪਨ ਤੋਂ ਹਮੇਸ਼ਾ ਬੱਚੇ ਦਾ ਸਹਾਰਾ ਬਣਨਾ ਚਾਹੁੰਦੇ ਹਨ ਪਰ ਅਜਿਹਾ ਸੰਭਵ ਨਹੀਂ ਹੋ ਸਕਦਾ। ਅਜਿਹੇ ਵਿੱਚ ਕੁਝ ਮਾਪੇ ਬੱਚਿਆਂ ਲਈ ਹੈਲੀਕਾਪਟਰ ਪੇਰੈਂਟਸ ਬਣ ਜਾਂਦੇ ਹਨ ਜੋ ਕਿ ਬੱਚਿਆਂ ਦੇ ਭਵਿੱਖ ਲਈ ਬਿਹਤਰ ਨਹੀਂ ਹੋ ਸਕਦਾ। ਹੈਲੀਕਾਪਟਰ ਮਾਪੇ ਕੌਣ ਹੁੰਦੇ ਹਨ ਤੇ ਇਨ੍ਹਾਂ ਵਿੱਚ ਕਿਵੇਂ ਸੁਧਾਰ ਕੀਤਾ ਜਾ ਸਕਦਾ ਹੈ ਆਓ ਜਾਣਦੇ ਹਾਂ-

  ਸਭ ਤੋਂ ਪਹਿਲਾਂ ਇਹ ਜਾਣਦੇ ਹਾਂ ਕਿ ਹੈਲੀਕਾਪਟਰ ਮਾਪੇ ਕੌਣ ਹੁੰਦੇ ਹਨ। ਦਰਅਸਲ ਜੋ ਮਾਪੇ ਬੱਚਿਆਂ ਦੀ ਜ਼ਿੰਦਗੀ ਵਿੱਚ ਜ਼ਿਆਦਾ ਦਖਲਅੰਦਾਜ਼ੀ ਕਰਦੇ ਹਨ ਉਹੀ ਹੈਲੀਕਾਪਟਰ ਮਾਪੇ ਕਹਾਉਂਦੇ ਹਨ। ਇਸ ਨੂੰ ਹੈਲਥਲਾਈਨ ਵਿੱਚ ਹੈਲੀਕਾਪਟਰ ਪੇਰੈਂਟਿੰਗ ਜਾਂ ਕੋ-ਕੋਟਿੰਗ ਪਾਲਸ ਪੋਸ਼ਣ ਕਿਹਾ ਜਾਂਦਾ ਹੈ। ਇਸ ਸ਼ਬਦ ਦੀ ਇਜਾਤ 1969 ਵਿੱਚ ਡਾ. ਹੇਮ ਗਿਨੋਟ ਵੱਲੋਂ ਆਪਣੀ ਕਿਤਾਬ ਵਿੱਚ ਕੀਤੀ ਗਈ ਸੀ ਜਿਸ ਦਾ ਨਾਮ 'ਬਿਟਵੀਨ ਪੇਰੈਂਟ ਐਂਡ ਟੀਨੇਜਰ' ਸੀ । ਅਸਲ ਵਿੱਚ ਕੁਝ ਅਜਿਹੇ ਮਾਪੇ ਹੁੰਦੇ ਹਨ ਜੋ ਬੱਚਿਆਂ ਦੇ ਭਵਿੱਖ ਲਈ ਬਹੁਤ ਚਿੰਤਾ ਕਰਦੇ ਹਨ ਤੇ ਇਸੇ ਹਰ ਕੰਮ ਵਿੱਚ ਉਨ੍ਹਾਂ ਦੀ ਮਦਦ ਕਰਨਾ ਚਾਹੁੰਦੇ ਹਨ। ਜ਼ਰੂਰਤ ਤੋਂ ਵੱਧ ਬੱਚਿਆਂ ਦੀ ਦੇਖਭਾਲ ਤੇ ਬਿਹਤਰ ਭਵਿੱਖ ਲਈ ਉਹ ਕਈ ਤਰ੍ਹਾਂ ਦੇ ਯਤਨ ਕਰਦੇ ਹਨ। ਮਾਪਿਆਂ ਵੱਲੋਂ ਬੱਚੇ ਦੇ ਸਾਰੇ ਕੰਮਾਂ ਨੂੰ ਆਸਾਨ ਬਣਾਉਣ ਦੀ ਇਹ ਕੋਸ਼ਿਸ਼ ਹੀ ਹੈਲੀਕਾਪਟਰ ਪੇਰੈਂਟਿੰਗ ਹੈ। ਇਸ ਨਾਲ ਬੱਚਿਆਂ ਦੀ ਪਰਵਰਿਸ਼ 'ਤੇ ਕਈ ਮਾੜੇ ਪ੍ਰਭਾਵ ਪੈ ਸਕਦੇ ਹਨ। ਇਸ ਨਾਲ ਬੱਚਿਆਂ ਨੂੰ ਭਵਿੱਖ ਵਿੱਚ ਕੋਈ ਲਾਭ ਨਹੀਂ ਹੈ ਬਲਕਿ ਬੱਚੇ ਮਾਪਿਆਂ 'ਤੇ ਨਿਰਭਰ ਹੋ ਸਕਦੇ ਹਨ। ਇੰਨਾ ਹੀ ਨਹੀਂ ਇਹ ਚੀਜ਼ਾਂ ਬੱਚਿਆਂ ਲਈ ਸਕੂਲ ਟਾਈਮ ਜਾਂ ਕਾਲਜ ਟਾਈਮ ਵਿੱਚ ਸਮੱਸਿਆ ਪੈਦਾ ਕਰ ਸਕਦੀਆਂ ਹਨ।

  ਇਸ ਤੋਂ ਅਜਿਹੇ ਹੈਲੀਕਾਪਟਰ ਪੇਰੈਂਟਿੰਗ ਦੇ ਬੱਚਿਆਂ ਨੂੰ ਨੁਕਸਾਨ ਜ਼ਿਆਦਾ ਹਨ। ਅਜਿਹੀ ਪਰਵਰਿਸ਼ ਵਿੱਚ ਬੱਚੇ ਆਤਮ ਵਿਸ਼ਵਾਸ ਨਹੀਂ ਬਣਾ ਪਾਉਂਦੇ। ਨਾਲ ਹੀ ਬੱਚਿਆਂ ਵਿੱਚ ਸੈਲਫ-ਰਿਸਪੈਕਟ ਦੀ ਸਮਝ ਵੀ ਨਹੀਂ ਰਹਿੰਦੀ। ਬੱਚੇ ਮਾਪਿਆਂ 'ਤੇ ਨਿਰਭਰ ਹੋਣ ਕਾਰਨ ਖੁੱਦ ਫੈਸਲਾ ਲੈਣ ਦੇ ਯੋਗ ਨਹੀਂ ਹੁੰਦੇ। ਇੱਥੋਂ ਤੱਕ ਕਿ ਬੱਚੇ ਆਪਣੀ ਕਾਬਲੀਅਤ ਵੀ ਨਹੀਂ ਸਮਝ ਪਾਉਂਦੇ ਤੇ ਨਾ ਹੀ ਇੱਕਲੇ ਜ਼ਿੰਮੇਵਾਰੀ ਨੂੰ ਚੁੱਕਣ ਦੇ ਯੋਗ ਹੁੰਦੇ ਹਨ। 2014 ਦੇ ਇੱਕ ਅਧਿਐਨ ਵਿੱਚ ਵੀ ਇਹ ਸਾਹਮਣੇ ਆ ਚੁੱਕਾ ਹੈ ਕਿ ਹੈਲੀਕਾਪਟਰ ਪਾਲਣ-ਪੋਸ਼ਣ ਵਾਲੇ ਬੱਚੇ ਤਣਾਅ ਜਾਂ ਡਿਪਰੈਸ਼ਨ ਦੇ ਸ਼ਿਕਾਰ ਹੋ ਸਕਦੇ ਹਨ। ਹਾਲਾਂਕਿ ਇਹ ਅਧਿਐਨ ਕੁਝ ਸੀਮਿਤ ਲੋਕਾਂ 'ਤੇ ਹੀ ਕੀਤਾ ਗਿਆ ਸੀ, ਜਿਸ ਲਈ ਇਸ ਦੇ ਤੱਥਾਂ ਦੀ ਪੁਸ਼ਟੀ ਮੰਨਣਯੋਗ ਨਹੀਂ ਹੈ। ਇਸ ਲਈ ਜ਼ਰੂਰੀ ਹੈ ਇਸ ਹੈਲੀਕਾਪਟਰ ਪੇਰੈਂਟਿੰਗ ਤੋਂ ਛੁਟਕਾਰਾ ਪਾਇਆ ਜਾਵੇ। ਜਿਸ ਲਈ ਸਭ ਤੋਂ ਪਹਿਲਾਂ ਮਾਪਿਆਂ ਨੂੰ ਬੱਚਿਆਂ ਦੇ ਕੰਮਾਂ ਵਿੱਚ ਦਖਲਅੰਦਾਜ਼ੀ ਕਰਨਾ ਬੰਦ ਕਰਨਾ ਹੋਵੇਗਾ। ਚਾਹੇ ਉਹ ਕੋਈ ਕਿਸੇ ਵੱਡੇ ਕੰਮ ਸਬੰਧੀ ਹੋਵੇ ਜਾਂ ਚੱਪਲ ਪਹਿਨਣ ਵਰਗੇ ਛੋਟੇ ਕੰਮ ਲਈ ਹੋਵੇ। ਨਾਲ ਹੀ ਬੱਚੇ ਨੂੰ ਉਮਰ ਦੇ ਮੁਤਾਬਿਕ ਫੈਸਲਾ ਖੁੱਦ ਲੈਣ ਦਾ ਮੌਕਾ ਦਿਓ। ਬੱਚੇ ਦੇ ਕਿਸੇ ਵੀ ਤਰ੍ਹਾਂ ਦੇ ਲੜਾਈ ਝਗੜੇ ਵਿੱਚ ਖੁੱਦ ਨਾ ਪਓ ਸਗੋਂ ਉਨ੍ਹਾਂ ਨੂੰ ਖੁੱਦ ਨਿਪਟਾਉਣ ਦਿਓ। ਤੁਸੀਂ ਉਨ੍ਹਾਂ ਨੂੰ ਸਹੀ ਰਾਹ ਦਿਖਾ ਸਕਦੇ ਹੋ ਪਰ ਜ਼ਬਰਦਸਤੀ ਉਸ ਉੱਤੇ ਚੱਲਣ ਲਈ ਨਾ ਕਹੋ। ਬੱਚੇ ਦਾ ਕਿਸੇ ਕੰਮ ਤੋਂ ਅਸਫਲ ਹੋਣਾ ਵੀ ਉਨ੍ਹਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਸਿਖਾਉਂਦਾ ਹੈ ਇਸ ਲਈ ਕੁਝ ਕੰਮਾਂ ਵਿੱਚ ਉਨ੍ਹਾਂ ਦੀ ਮਦਦ ਨਾ ਕਰ ਕੇ ਉਨ੍ਹਾਂ ਨੂੰ ਅਸਫਲ ਹੋਣ ਦਿੱਤਾ ਜਾ ਸਕਦਾ ਹੈ। ਇਸ ਤਰ੍ਹਾਂ ਦੇ ਛੋਟੇ-ਛੋਟੇ ਬਦਲਾਅ ਤਾਹੁਡੇ ਬੱਚੇ ਨੂੰ ਕਾਬਿਲ ਤੇ ਕਾਮਯਾਬ ਹੋਣ ਵਿੱਚ ਮਦਦ ਕਰ ਸਕਦੇ ਹਨ।

  Published by:Sarafraz Singh
  First published:

  Tags: Children, Lifestyle, Parenting Tips