Home /News /lifestyle /

Maruti Suzuki XL6 ਨੂੰ ਖਰੀਦਣ ਤੋਂ ਪਹਿਲਾਂ ਜਾਣ ਲਓ 5 ਜ਼ਰੂਰੀ ਗੱਲਾਂ, ਕਿਉਂਕਿ...

Maruti Suzuki XL6 : ਆਟੋਮੋਬਾਈਲ ਕੰਪਨੀਆਂ ਨਵੇਂ-ਨਵੇਂ ਮਾਡਲ ਮਾਰਕੀਟ ਵਿੱਚ ਲਿਆ ਰਹੀਆਂ ਹਨ ਜਿਨ੍ਹਾਂ ਦੀ ਮਾਰਕੀਟ ਵਿੱਚ ਪ੍ਰਫਾਰਮੈਂਸ ਵਧੀਆ ਰਹੀ ਹੈ। Maruti Suzuki ਦੀ ਗੱਲ ਕਰੀਏ ਤਾਂ ਇਸ ਕੰਪਨੀ ਦੇ ਬਲੇਨੋ (Baleno), ਅਰਟਿਗਾ (Ertiga) ਅਤੇ XL 6 ਵਰਗੇ ਮਾਡਲ ਅਜਿਹੇ ਹਨ ਜਿਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।

ਹੋਰ ਪੜ੍ਹੋ ...
  • Share this:

ਹਾਲ ਹੀ ਵਿੱਚ ਇਨ੍ਹਾਂ ਕਾਰਾਂ ਨੂੰ ਹੋਰ ਬਿਹਤਰ ਬਣਾਉਣ ਲਈ ਅੱਪਡੇਟ ਕੀਤਾ ਗਿਆ ਹੈ। XL6 ਅੱਪਡੇਟ ਸਭ ਤੋਂ ਨਵਾਂ ਮਾਡਲ ਹੈ। ਇਹ 2019 ਵਿੱਚ ਪਹਿਲੀ ਵਾਰ ਲਾਂਚ ਕੀਤਾ ਗਿਆ ਸੀ। ਜੇਕਰ ਤੁਸੀਂ ਵੀ ਇਸ ਕਾਰ ਨੂੰ ਖਰੀਦਦੇ ਹੋ ਤਾਂ ਇੱਥੇ ਇਸ ਬਾਰੇ 5 ਸਭ ਤੋਂ ਅਹਿਮ ਗੱਲਾਂ ਜਾਣ ਲੈਣਾ ਜ਼ਰੂਰੀ ਹੈ।

ਫੀਚਰਸ

XL6 ਦੇ ਫੀਚਰਸ ਦੀ ਗੱਲ ਕਰੀਏ ਤਾਂ ਕਈ ਫੀਚਰਸ ਅਪਡੇਟ ਕੀਤੇ ਗਏ ਹਨ। ਇਸ ਵਿੱਚ ਇੱਕ 360-ਡਿਗਰੀ ਕੈਮਰਾ ਸ਼ਾਮਲ ਕੀਤਾ ਗਿਆ ਹੈ, ਜਿਸ ਨਾਲ ਮੇਨ ਸਕ੍ਰੀਨ ਨੂੰ ਜੋੜਿਆ ਗਿਆ ਹੈ ਜਿਸ ਦੀ ਮਦਦ ਨਾਲ ਕਾਰ ਨੂੰ ਤੰਗ ਪਾਰਕਿੰਗ ਵਿੱਚ ਲਗਾਉਣਾ ਜਾਂ ਹਟਾਉਣਾ ਹੋਰ ਵੀ ਆਸਾਨ ਹੋਵੇਗਾ। ਫਿਰ XL6 'ਤੇ Suzuki ਕਨੈਕਟ ਦੀ ਸ਼ੁਰੂਆਤ ਕੀਤੀ ਗਈ ਹੈ, ਜੋ ਡ੍ਰਾਈਵ ਦੇ ਦੌਰਾਨ ਗੱਲਬਾਤ ਕਰਨ ਦੀ ਸੁਵਿਧਾ ਦਿੰਦਾ ਹੈ। ਸਮਾਰਟਫੋਨ, ਕਾਰ ਦੀ ਸੁਰੱਖਿਆ ਦੀ ਜਾਂਚ, ਵਾਹਨ ਦੇ ਮਾਪਦੰਡਾਂ ਦੀ ਨਿਗਰਾਨੀ ਅਤੇ ਬਿਨਾਂ ਵਾਹਨ ਦੇ ਵੀ ਬਹੁਤ ਕੁਝ ਕਰਨ ਲਈ ਇਹ ਸਿੰਗਲ ਫੈਕਟਰ XL6 ਲਈ ਇੱਕ ਵਧੀਆ ਕਦਮ ਹੈ ਜੋ ਇਸ ਦੀ ਖਰੀਦ ਲਈ ਇੱਕ ਉਚਿਤ ਮਾਡਲ ਬਣਾਉਂਦਾ ਹੈ।

ਇੰਜਣ

ਨਵੀਂ 2022Maruti Suzuki XL6 ਨੂੰ ਕੰਪਨੀ ਨੇ ਇੱਕ ਨਵੇਂ ਅੱਪਡੇਟ ਇੰਜਣ ਦੇ ਨਾਲ ਬਾਜ਼ਾਰ ਵਿੱਚ ਉਤਾਰਿਆ ਹੈ। ਇਹ ਇੱਕ ਨਵਾਂ 1.5-ਲੀਟਰ, K15C ਸੀਰੀਜ਼ ਡੁਅਲ ਜੈਟ ਇੰਜਣ ਹੈ, ਜੋ ਕਿ 102 ਬੀਐਚਪੀ ਦੀ ਪਾਵਰ ਦੇ ਨਾਲ 137 ਨਿਊਟਨ ਮਟੀਰ ਦਾ ਸਭ ਤੋਂ ਵੱਧ ਟਾਰਕ ਜਨਰੇਟ ਕਰ ਸਕਦਾ ਹੈ। ਇਸ ਇੰਜਣ ਦੇ ਨਾਲ ਕੰਪਨੀ ਵੱਲੋਂ ਮਾਈਲਡ ਹਾਈਬ੍ਰਿਡ ਸਿਸਟਮ ਦਾ ਵੀ ਉਪਯੋਗ ਕੀਤਾ ਗਿਆ ਹੈ।

ਕੀਮਤ

ਨਵੇਂ ਅਪਡੇਟੇਡ ਮਾਡਲ ਦੇ ਨਾਲ ਹੀ ਇਸ ਦੀ ਕੀਮਤ ਵੀ ਵਧਾਈ ਗਈ ਹੈ। ਮੈਨੂਅਲ ਟ੍ਰਾਂਸਮਿਸ਼ਨ ਵਾਲੇ Zeta ਵੇਰੀਐਂਟ ਦੀ ਕੀਮਤ ₹11.29 ਲੱਖ ਤੋਂ ਸ਼ੁਰੂ ਹੁੰਦੀ ਹੈ ਅਤੇ AT ਦੇ ਨਾਲ Alpha+ ਲਈ ਕੀਮਤ ₹14.39 ਲੱਖ ਤੱਕ ਜਾਂਦੀ ਹੈ। ਜੇਕਰ ਤੁਸੀਂ ਡਿਊਲ-ਟੋਨ ਵਿਕਲਪ ਚਾਹੁੰਦੇ ਹੋ, ਤਾਂ AT ਦੇ ਨਾਲ ਅਲਫਾ+ ਲਈ ਇਸ ਦੀ ਕੀਮਤ 14.55 ਲੱਖ ਰੁਪਏ ਹੋਵੇਗੀ। ਇਹ ਕੀਮਤਾਂ ਐਕਸ-ਸ਼ੋਰੂਮ ਹਨ, ਜਿਸ ਦਾ ਮਤਲਬ ਹੈ ਕਿ ਫਾਈਨਲ, ਆਨ-ਰੋਡ ਕੀਮਤ ਘੱਟੋ-ਘੱਟ 1.50 ਰੁਪਏ ਹੋਰ ਹੋਵੇਗੀ।

ਸਪੇਸ

XL6 ਵੱਡੀਆਂ ਖਿੜਕੀਆਂ ਵਾਲਾ ਇੱਕ ਵੱਡਾ ਕੈਬਿਨ, ਵਿਸ਼ਾਲ ਲੈੱਗ ਰੂਮ ਅਤੇ ਆਖਰੀ ਕਤਾਰ ਦੇ ਯਾਤਰੀ ਲਈ ਚੰਗੀ ਜਗ੍ਹਾ ਦੇ ਨਾਲ ਲੈੱਗ ਸਪੇਸ ਦੀ ਪੇਸ਼ਕਸ਼ ਕਰਦਾ ਹੈ। XL6 ਸਪੇਸ ਦੇ ਲਿਹਾਜ਼ ਨਾਲ ਕਾਫੀ ਬਿਹਤਰ ਹੈ। ਜੋ ਕਿ ਇਸ ਦੇ ਕਈ ਪ੍ਰਤੀਯੋਗੀਆਂ ਤੋਂ ਵੱਧ ਹੈ।

ਸਟਾਈਲਿੰਗ

XL6 ਵਾਲੀ ਅਟਰੈਕਟਿਕ ਦਿਖ ਵਾਲੀ ਕਾਰ ਨਹੀਂ ਹੈ। ਹਾਲਾਂਕਿ ਅਪਡੇਟੇਡ XL6 ਵਿੱਚ ਬਾਹਰੀ ਪਾਸੇ ਕਈ ਛੋਟੇ-ਮੋਟੇ ਅੱਪਡੇਟ ਕੀਤੇ ਗਏ ਹਨ, ਅੱਪਡੇਟਡ ਗ੍ਰਿਲ ਅਤੇ ਕੁਝ ਹੋਰ ਹਾਈਲਾਈਟਸ ਦੇ ਨਾਲ ਅਲੌਏ ਨੂੰ ਇੱਕ ਡਿਜ਼ਾਇਨ ਟ੍ਰਿਕ ਮਿਲਦਾ ਹੈ। ਜੇਕਰ ਤੁਸੀਂ ਨਵੇਂ XL6 'ਤੇ ਇੱਕ ਨਵੇਂ ਵਿਜ਼ੁਅਲ ਪੈਕੇਜ ਦੀ ਉਮੀਦ ਕਰ ਰਹੇ ਹੋ, ਤਾਂ ਇਹ ਅਪਡੇਟ ਕਾਫੀ ਬਿਹਤਰ ਹਨ।
Published by:rupinderkaursab
First published:

Tags: Auto, Auto industry, Auto news, Automobile, Car, Maruti

ਅਗਲੀ ਖਬਰ