Home /News /lifestyle /

ਗਰਮੀਆਂ ਦੇ ਮੌਸਮ ਵਿੱਚ ਔਰਤਾਂ ਕਰਨ ਇਨ੍ਹਾਂ 5 ਚੀਜ਼ਾਂ ਦਾ ਪਰਹੇਜ਼, ਨਹੀਂ ਤਾਂ ਹੋਵੇਗਾ ਨੁਕਸਾਨ

ਗਰਮੀਆਂ ਦੇ ਮੌਸਮ ਵਿੱਚ ਔਰਤਾਂ ਕਰਨ ਇਨ੍ਹਾਂ 5 ਚੀਜ਼ਾਂ ਦਾ ਪਰਹੇਜ਼, ਨਹੀਂ ਤਾਂ ਹੋਵੇਗਾ ਨੁਕਸਾਨ

ਗਰਮੀਆਂ ਦੇ ਮੌਸਮ ਵਿੱਚ ਔਰਤਾਂ ਕਰਨ ਇਨ੍ਹਾਂ 5 ਚੀਜ਼ਾਂ ਦਾ ਪਰਹੇਜ਼, ਨਹੀਂ ਤਾਂ ਹੋਵੇਗਾ ਨੁਕਸਾਨ

ਗਰਮੀਆਂ ਦੇ ਮੌਸਮ ਵਿੱਚ ਔਰਤਾਂ ਕਰਨ ਇਨ੍ਹਾਂ 5 ਚੀਜ਼ਾਂ ਦਾ ਪਰਹੇਜ਼, ਨਹੀਂ ਤਾਂ ਹੋਵੇਗਾ ਨੁਕਸਾਨ

ਗਰਮੀਆਂ ਦਾ ਮੌਸਮ ਸ਼ੁਰੂ ਹੋ ਰਿਹਾ ਹੈ ਤੇ ਮੌਸਮ ਦੇ ਬਦਲਣ ਨਾਲ ਖਾਣ ਪੀਣ ਦੀਆਂ ਆਦਤਾਂ ਵੀ ਬਦਲ ਜਾਂਦੀਆਂ ਹਨ। ਗਰਮ ਦੀ ਥਾਂ ਠੰਢਾ ਖਾਣ ਪੀਣ ਦਾ ਮਨ ਕਰਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਗਰਮੀਆਂ ਦੀ ਸ਼ੁਰੂਆਤ ਹੋਣ ਵਾਲੀ ਹੈ, ਇਸ ਲਈ ਇਹ ਸਮਾਂ ਆਪਣੀ ਖੁਰਾਕ 'ਚ ਬਦਲਾਅ ਕਰਨ ਦਾ ਹੈ। ਔਰਤਾਂ ਲਈ ਗਰਮੀ ਦੇ ਮੌਸਮ 'ਚ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।ਹੁਣ ਸਮਾਂ ਆ ਗਿਆ ਹੈ ਕਿ ਔਰਤਾਂ ਆਪਣੀ ਸਰਦੀਆਂ ਦੀ ਖੁਰਾਕ ਵਿੱਚ ਕੁਝ ਬਦਲਾਅ ਕਰਨ।

ਹੋਰ ਪੜ੍ਹੋ ...
  • Share this:

    ਗਰਮੀਆਂ ਦਾ ਮੌਸਮ ਸ਼ੁਰੂ ਹੋ ਰਿਹਾ ਹੈ ਤੇ ਮੌਸਮ ਦੇ ਬਦਲਣ ਨਾਲ ਖਾਣ ਪੀਣ ਦੀਆਂ ਆਦਤਾਂ ਵੀ ਬਦਲ ਜਾਂਦੀਆਂ ਹਨ। ਗਰਮ ਦੀ ਥਾਂ ਠੰਢਾ ਖਾਣ ਪੀਣ ਦਾ ਮਨ ਕਰਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਗਰਮੀਆਂ ਦੀ ਸ਼ੁਰੂਆਤ ਹੋਣ ਵਾਲੀ ਹੈ, ਇਸ ਲਈ ਇਹ ਸਮਾਂ ਆਪਣੀ ਖੁਰਾਕ 'ਚ ਬਦਲਾਅ ਕਰਨ ਦਾ ਹੈ। ਔਰਤਾਂ ਲਈ ਗਰਮੀ ਦੇ ਮੌਸਮ 'ਚ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।ਹੁਣ ਸਮਾਂ ਆ ਗਿਆ ਹੈ ਕਿ ਔਰਤਾਂ ਆਪਣੀ ਸਰਦੀਆਂ ਦੀ ਖੁਰਾਕ ਵਿੱਚ ਕੁਝ ਬਦਲਾਅ ਕਰਨ। ਸਰਦੀਆਂ ਵਿੱਚ ਜ਼ਿਆਦਾ ਖਾਣ ਵਾਲੀਆਂ ਕੁਝ ਚੀਜ਼ਾਂ ਨੂੰ ਅਲਵਿਦਾ ਕਹਿਣਾ ਜਾਂ ਕੰਟਰੋਲ ਕਰਨਾ ਜ਼ਰੂਰੀ ਹੈ, ਨਹੀਂ ਤਾਂ ਇਹ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੇ ਹਨ।

    ਨਿਊਟ੍ਰੀਸ਼ਨਿਸਟ ਦਿਵਿਆ ਗਾਂਧੀ ਦਾ ਕਹਿਣਾ ਹੈ ਕਿ ਜਿਵੇਂ-ਜਿਵੇਂ ਗਰਮੀਆਂ ਆਉਂਦੀਆਂ ਰਹੀਆਂ ਹਨ, ਗਰਮ ਚੀਜ਼ਾਂ ਦਾ ਸੇਵਨ ਕਰਨਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਅਜਿਹੇ ਵਿੱਚ ਸਰਦੀਆਂ ਦੀ ਖੁਰਾਕ ਨੂੰ ਜਾਰੀ ਰੱਖਣਾ ਸਿਹਤ ਲਈ ਠੀਕ ਨਹੀਂ ਹੈ। ਇੱਥੇ 5 ਚੀਜ਼ਾਂ ਹਨ ਜਿਨ੍ਹਾਂ ਨੂੰ ਸਰਦੀਆਂ ਦੀ ਖੁਰਾਕ ਵਿਚੋਂ ਕੱਢਣ ਦੀ ਜ਼ਰੂਰਤ ਹੈ ਤੇ ਆਓ ਜਾਣਦੇ ਹਾਂ ਉਹ ਕਿਹੜੀਆਂ ਚੀਜ਼ਾਂ ਹਨ ਜਿਨ੍ਹਾਂ ਦਾ ਪਰਹੇਜ਼ ਕਰ ਕੇ ਤੁਸੀਂ ਸਿਹਤਮੰਦ ਰਹਿ ਸਕਦੇ ਹੋ-

    ਤਲਿਆ ਖਾਣਾ

    ਸਰਦੀਆਂ ਦੇ ਮੌਸਮ ਵਿੱਚ ਤੇਲਯੁਕਤ ਭੋਜਨ ਨੂੰ ਹਜ਼ਮ ਕਰਨਾ ਆਸਾਨ ਹੁੰਦਾ ਹੈ, ਪਰ ਗਰਮੀਆਂ ਦੇ ਮੌਸਮ ਵਿੱਚ ਤੇਲਯੁਕਤ ਭੋਜਨ ਖਾਣਾ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਜੇਕਰ ਗਰਮੀਆਂ ਵਿੱਚ ਤੇਲ, ਘਿਓ ਵਰਗੀਆਂ ਚੀਜ਼ਾਂ ਦਾ ਸੇਵਨ ਕਰਦੇ ਹਾਂ ਤਾਂ ਇਹ ਸਰੀਰ ਨੂੰ ਗਰਮ ਰੱਖਦੇ ਹਨ, ਜਿਸ ਕਾਰਨ ਘਬਰਾਹਟ ਵੀ ਮਹਿਸੂਸ ਹੋ ਸਕਦੀ ਹੈ। ਇਸ ਲਈ ਅਜਿਹੇ ਮੌਸਮ ਵਿਚ ਸਾਨੂੰ ਠੰਡੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ, ਗਰਮ ਚੀਜ਼ਾਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

    ਅਦਰਕ

    ਅਕਸਰ ਮੌਸਮ ਦੇ ਮੁਤਾਬਕ ਅਸੀਂ ਕਈ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਆਦੀ ਹੋ ਜਾਂਦੇ ਹਾਂ ਜਿਨ੍ਹਾਂ ਨੂੰ ਰੂਟੀਨ ਵਿੱਚੋਂ ਕੱਢਣਾ ਥੋੜਾ ਮੁਸ਼ਕਿਲ ਹੋ ਜਾਂਦਾ ਹੈ। ਅਦਰਕ ਵੀ ਇਸੇ ਸੂਚੀ ਵਿੱਚ ਸ਼ਾਮਲ ਹੈ। ਗਰਮੀ ਦੇ ਮੌਸਮ ਵਿੱਚ ਦਾਖਲ ਹੁੰਦੇ ਹੀ ਖਾਣ-ਪੀਣ ਦੀ ਆਦਤ ਨੂੰ ਬਦਲਣਾ ਇੰਨਾ ਆਸਾਨ ਨਹੀਂ ਹੁੰਦਾ ਪਰ ਸਿਹਤ ਨੂੰ ਤੰਦਰੁਸਤ ਰੱਖਣ ਲਈ ਅਜਿਹਾ ਕਰਨਾ ਲਾਜ਼ਮੀ ਹੈ । ਅਦਰਕ ਗਰਮ ਹੈ, ਜ਼ਿਆਦਾ ਲੈਣ ਨਾਲ ਮੂੰਹ ਵਿੱਚ ਛਾਲੇ ਹੋ ਸਕਦੇ ਹਨ ਜਾਂ ਚਿਹਰੇ 'ਤੇ ਧੱਫੜ ਵੀ ਹੋ ਸਕਦੇ ਹਨ।ਇਸ ਨਾਲ ਦਿਲ ਦੀ ਧੜਕਨ ਵੀ ਵਧਦੀ ਹੈ। ਜਿਸ ਨਾਲ ਸਿਹਤ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ।

    ਲਸਣ

    ਲਸਣ ਸਰੀਰ ਵਿੱਚ ਗਰਮੀ ਪੈਦਾ ਕਰਦਾ ਹੈ।ਇਸ ਕਾਰਨ ਡਕਾਰ ਵੀ ਬਹੁਤ ਆਉਣਗੇ, ਪੇਟ 'ਚ ਗਰਮੀ ਹੋਣ ਕਾਰਨ ਪੇਟ ਖਰਾਬ ਹੋਣ ਦੀ ਸੰਭਾਵਨਾ ਵੀ ਹੋ ਸਕਦੀ ਹੈ।ਇਸ ਲਈ ਗਰਮੀਆਂ ਵਿੱਚ ਲਸਣ ਦੀ ਮਾਤਰਾ ਨੂੰ ਲੋੜ ਮੁਤਾਬਕ ਘਟਾਇਆ ਜਾ ਸਕਦਾ ਹੈ।

    ਚਾਹ ਅਤੇ ਕੌਫੀ

    ਸਰਦੀਆਂ ਵਿੱਚ ਚਾਹ ਤੇ ਕੌਫੀ ਪੀਣਾ ਆਮ ਗੱਲ ਹੈ, ਪਰ ਗਰਮੀਆਂ ਦੇ ਮੌਸਮ ਵਿੱਚ ਇਹ ਬਹੁਤ ਨੁਕਸਾਨਦੇਹ ਹੋ ਸਕਦੇ ਹਨ। ਬਹੁਤ ਜ਼ਿਆਦਾ ਚਾਹ ਜਾਂ ਕੌਫੀ ਪੀਣ ਨਾਲ ਐਸੀਡਿਟੀ ਦੀ ਸਮੱਸਿਆ ਹੋ ਸਕਦੀ ਹੈ, ਬਹੁਤ ਜ਼ਿਆਦਾ ਕੈਫੀਨ (ਜੋ ਕਿ ਚਾਹ-ਕੌਫੀ ਵਿੱਚ ਪਾਇਆ ਜਾਂਦਾ ਹੈ) ਲੈਣ ਨਾਲ ਵੀ ਰਾਤ ਦੀ ਨੀਂਦ ਘੱਟ ਜਾਂਦੀ ਹੈ ਤੇ ਸਰੀਰ ਵਿੱਚ ਕਮਜ਼ੋਰੀ ਮਹਿਸੂਸ ਹੋਣ ਲੱਗ ਜਾਂਦੀ ਹੈ।

    ਗਰਮ ਮਸਾਲਾ

    ਗਰਮੀ ਦੇ ਮੌਸਮ ਵਿੱਚ ਖਾਣੇ ਵਿੱਚ ਗਰਮ ਮਸਾਲੇ ਦੀ ਵਰਤੋਂ ਵੀ ਘੱਟ ਕਰਨੀ ਚਾਹੀਦੀ ਹੈ। ਕਿਉਂਕਿ ਮਸਾਲੇ ਨੂੰ ਤਿਆਰ ਕਰਨ ਵਾਲੀਆਂ ਚੀਜ਼ਾਂ ਸਰੀਰ ਨੂੰ ਗਰਮ ਕਰਦੀਆਂ ਹਨ, ਜੇਕਰ ਭੋਜਨ 'ਚ ਗਰਮ ਮਸਾਲਾ ਜ਼ਿਆਦਾ ਵਰਤਿਆ ਜਾਵੇ ਤਾਂ ਔਰਤਾਂ ਨੂੰ ਪੀਰੀਅਡਜ਼ ਵੀ ਜਲਦੀ ਆ ਸਕਦੇ ਹਨ। ਅਜਿਹੇ ਵਿੱਚ ਪੀਰੀਅਜ਼ ਤੋਂ ਪਹਿਲਾਂ ਮਹਿਸੂਸ ਹੋਣ ਵਾਲੀ ਗਰਮੀ ਤੇ ਘਬਰਾਹਟ ਵੀ ਹੋ ਸਕਦੀ ਹੈ।

    Published by:Rupinder Kaur Sabherwal
    First published:

    Tags: Coffee, Garlic, Ginger, Tea