Home /News /lifestyle /

Glowing Skin Tips: ਪੌਪ ਸਟਾਰਾਂ ਵਰਗੀ ਗਲੋਇੰਗ ਸਕਿਨ ਲਈ ਅਪਣਾਓ ਇਹ 7 ਆਸਾਨ ਤਰੀਕੇ

ਅੱਜਕੱਲ੍ਹ ਕੋਰੀਅਨ ਪੌਪ ਸਟਾਰ (K-Pop Star) ਅਤੇ ਉੱਥੋਂ ਦੇ ਸਕਿਨ ਕੇਅਰ ਉਤਪਾਦ ਦੁਨੀਆ ਭਰ ਵਿੱਚ ਬਹੁਤ ਮਕਬੂਲ ਹੋ ਰਹੇ ਹਨ। ਕੇ-ਪੌਪ ਸਟਾਰਾਂ ਦੀ ਸਕਿਨ ਨੂੰ ਦੇਖ ਕੇ ਹਰ ਕੋਈ ਹੈਰਾਨ ਹੁੰਦਾ ਹੈ ਤੇ ਇਹ ਜਾਣਨ ਲਈ ਉਤਸੁਕ ਹੋ ਜਾਂਦਾ ਹੈ ਕਿ ਉਹ ਅਜਿਹਾ ਕੀ ਕਰਦੇ ਹਨ ਜਿਸ ਨਾਲ ਉਨ੍ਹਾਂ ਦੀ ਸਕਿਨ 'ਤੇ ਉਮਰ ਦਾ ਕੋਈ ਅਸਰ ਦਿਖਾਈ ਨਹੀਂ ਦਿੰਦਾ।

ਹੋਰ ਪੜ੍ਹੋ ...
  • Share this:

ਇੰਨਾ ਹੀ ਨਹੀਂ ਉਹਨਾਂ ਦੀ ਗਲਾਸ ਮਿਰਰ ਸਕਿਨ ਹਰ ਕਿਸੇ ਨੂੰ ਹੈਰਾਨ ਕਰ ਦਿੰਦੀ ਹੈ। ਇਸ ਦਾ ਇੱਕ ਕਾਰਨ ਉਨ੍ਹਾਂ ਦੀ ਬਿਹਤਰੀਨ ਸਿਹਤਮੰਤ ਡਾਈਟ ਅਤੇ ਲਾਈਫ ਸਟਾਈਲ ਦੀ ਆਦਤ ਨੂੰ ਵੀ ਮੰਨਿਆ ਜਾਂਦਾ ਹੈ ਪਰ ਜੇਕਰ ਉਨ੍ਹਾਂ ਦੀ ਸਕਿਨ ਕੇਅਰ ਰੂਟੀਨ ਦੀ ਗੱਲ ਕਰੀਏ ਤਾਂ ਕਈ ਅਜਿਹੀਆਂ ਗੱਲਾਂ ਹਨ, ਜਿਨ੍ਹਾਂ ਨੂੰ ਉਹ ਛੋਟੀ ਉਮਰ ਤੋਂ ਹੀ ਆਪਣੀ ਆਦਤ 'ਚ ਸ਼ਾਮਲ ਕਰ ਲੈਂਦੇ ਹਨ।

ਆਓ ਅੱਜ ਗੱਲ ਕਰਦੇ ਹਾਂ ਕਿ ਕੋਰੀਅਨ ਸਕਿਨ ਕੇਅਰ ਵਿਧੀ ਕੀ ਹੈ ਅਤੇ ਅਸੀਂ ਇਸਨੂੰ ਕਿਵੇਂ ਅਪਣਾ ਸਕਦੇ ਹਾਂ।

ਕਲੀਨਜ਼ਿੰਗ (Cleansing) ਵਿਸ਼ੇਸ਼ ਹੈ

ਕੋਰੀਅਨ ਸਕਿਨ ਕੇਅਰ ਤਕਨੀਕ ਦੀ ਗੱਲ ਕਰੀਏ ਤਾਂ ਉਹ ਦੁੱਧ ਜਾਂ ਕਰੀਮ ਬੇਸ ਨਾਲੋਂ ਤੇਲ ਆਧਾਰਿਤ ਉਤਪਾਦਾਂ ਦੀ ਵਰਤੋਂ ਕਰਨਾ ਵਧੇਰੇ ਪਸੰਦ ਕਰਦੇ ਹਨ। ਤੁਹਾਨੂੰ ਕੋਰੀਆ ਦੇ ਜ਼ਿਆਦਾਤਰ ਫੇਸ ਵਾਸ਼, ਕਲੀਨਜ਼ਿੰਗ ਮਿਲਕ, ਟੋਨਰ ਆਦਿ ਵਿੱਚ ਤੇਲ ਮਿਲੇਗਾ, ਜੋ ਸਾਫ਼ ਕਰਨ ਤੋਂ ਬਾਅਦ ਵੀ ਸਕਿਨ ਨੂੰ ਖੁਸ਼ਕ ਨਹੀਂ ਹੋਣ ਦਿੰਦਾ।

ਵਾਟਰ ਬੇਸ ਫੇਸ ਵਾਸ਼

ਜੇਕਰ ਤੁਸੀਂ ਚਿਹਰੇ ਤੋਂ ਤੇਲ ਹਟਾਉਣਾ ਚਾਹੁੰਦੇ ਹੋ ਤਾਂ ਤੇਲ ਆਧਾਰਿਤ ਉਤਪਾਦ ਦੀ ਵਰਤੋਂ ਕਰੋ ਅਤੇ ਜੇਕਰ ਤੁਸੀਂ ਪਾਣੀ ਨਾਲ ਗੰਦਗੀ ਹਟਾਉਣਾ ਚਾਹੁੰਦੇ ਹੋ ਤਾਂ ਪਾਣੀ ਆਧਾਰਿਤ ਉਤਪਾਦ ਦੀ ਵਰਤੋਂ ਕਰੋ। ਕੋਰੀਅਨ ਸਕਿਨ ਕੇਅਰ ਦਾ ਇਹ ਦੂਜਾ ਤਰੀਕਾ ਹੈ, ਯਾਨੀ ਤੁਹਾਨੂੰ ਵਾਟਰ ਬੇਸਡ ਫੇਸ ਵਾਸ਼ ਦੀ ਮਦਦ ਨਾਲ ਸਕਿਨ ਨੂੰ ਸਾਫ਼ ਕਰਨਾ ਚਾਹੀਦਾ ਹੈ।

ਚਿਹਰੇ ਦੀ ਮਸਾਜ

ਕੋਰੀਅਨ ਸਕਿਨ ਦੀ ਦੇਖਭਾਲ ਵਿੱਚ ਚਿਹਰੇ ਦੀ ਮਸਾਜ ਨੂੰ ਇੱਕ ਬਹੁਤ ਜ਼ਰੂਰੀ ਕਾਰਜ ਮੰਨਦੇ ਹਨ। ਅਜਿਹਾ ਕਰਨ ਨਾਲ ਚਿਹਰੇ ਦਾ ਖੂਨ ਸੰਚਾਰ ਠੀਕ ਰਹਿੰਦਾ ਹੈ ਅਤੇ ਇਹ ਸਕਿਨ ਦੀ ਰੰਗਤ ਨੂੰ ਵੀ ਨਿਖਾਰਦਾ ਹੈ। ਸਕਿਨ ਜਵਾਨ ਦਿਖਾਈ ਦਿੰਦੀ ਹੈ। ਇਸ ਦੇ ਲਈ ਚਿਹਰੇ ਦੇ ਆਲੇ-ਦੁਆਲੇ, ਅੱਖਾਂ ਦੇ ਨੇੜੇ, ਗੱਲ੍ਹਾਂ 'ਤੇ ਮਾਲਿਸ਼ ਕਰੋ।

ਐਕਸਫੋਲੀਏਟ ਕਰੋ

ਕੋਰੀਅਨ ਲੋਕ ਸਕਿਨ ਨੂੰ ਐਕਸਫੋਲੀਏਟ ਕਰਨਾ ਬਹੁਤ ਮਹੱਤਵਪੂਰਨ ਮੰਨਦੇ ਹਨ। ਅਜਿਹੇ 'ਚ ਸਕਰਬਿੰਗ ਨੂੰ ਨਜ਼ਰਅੰਦਾਜ਼ ਨਾ ਕਰੋ ਅਤੇ ਧਿਆਨ ਰੱਖੋ ਕਿ ਸਕ੍ਰਬ ਹਲਕਾ ਹੋਣਾ ਚਾਹੀਦਾ ਹੈ।

ਮਾਇਸਚਰਾਈਜ਼ਰ ਜ਼ਰੂਰੀ ਹੈ

ਸਕਿਨ 'ਤੇ ਮਾਇਸਚਰਾਈਜ਼ਰ ਲਗਾਉਣਾ ਜ਼ਰੂਰੀ ਹੈ। ਇਸ ਦੇ ਲਈ ਤੁਸੀਂ ਕਰੀਮ, ਲੋਸ਼ਨ, ਸੀਰਮ ਦੀ ਵਰਤੋਂ ਕਰ ਸਕਦੇ ਹੋ।

ਵਿਟਾਮਿਨ ਸੀ ਦੀ ਵਰਤੋਂ

ਵਿਟਾਮਿਨ ਸੀ ਸਕਿਨ ਲਈ ਬਹੁਤ ਜ਼ਰੂਰੀ ਹੈ। ਕੋਰੀਅਨ ਸਕਿਨ ਕੇਅਰ ਰੁਟੀਨ ਵਿੱਚ ਨਿਯਮਿਤ ਤੌਰ ‘ਤੇ ਵਿਟਾਮਿਨ ਸੀ ਦੀ ਵਰਤੋਂ ਕੀਤੀ ਜਾਂਦੀ ਹੈ। ਤੁਹਾਨੂੰ ਕੋਰੀਅਨ ਲੋਕਾਂ ਦੀ ਡਾਈਟ ਵਿਚ ਅਜਿਹੇ ਕਈ ਖਾਣ ਪਦਾਰਥ ਮਿਲ ਜਾਣਗੇ ਜੋ ਵਿਟਾਮਿਨ ਸੀ ਅਤੇ ਵਿਟਾਮਿਨ ਈ ਨਾਲ ਭਰਪੂਰ ਹੁੰਦੇ ਹਨ। ਅਜਿਹੀ ਸਥਿਤੀ ਵਿੱਚ ਤੁਸੀਂ ਵਿਟਾਮਿਨ ਸੀ ਵਾਲੇ ਫੇਸ ਸੀਰਮ, ਲੋਸ਼ਨ ਜਾਂ ਕਰੀਮ ਆਦਿ ਦੀ ਵਰਤੋਂ ਵੀ ਕਰ ਸਕਦੇ ਹੋ।

ਜਿਨਸਿੰਗ ਦੀ ਵਰਤੋ

ਜਿਨਸਿੰਗ ਅਸਲ ਵਿੱਚ ਇੱਕ ਕੋਰੀਅਨ ਦਵਾਈ ਹੈ, ਜਿਸਦੀ ਵਰਤੋਂ ਉੱਥੇ ਸਕਿਨ ਦੀ ਦੇਖਭਾਲ ਦੇ ਉਤਪਾਦਾਂ ਵਿੱਚ ਵੀ ਕੀਤੀ ਜਾਂਦੀ ਹੈ। ਇਹ ਸਕਿਨ ਦੀਆਂ ਝੁਰੜੀਆਂ ਨੂੰ ਦੂਰ ਕਰਨ ਵਿੱਚ ਮਦਦ ਕਰਦੀ ਹੈ। ਤੁਸੀਂ ਇਸਨੂੰ ਕੋਰੀਅਨ ਸਟੋਰ ਤੋਂ ਖਰੀਦ ਸਕਦੇ ਹੋ। ਜੇਕਰ ਤੁਸੀਂ ਜਿਨਸਿੰਗ ਟੀ ਦੀ ਵਰਤੋਂ ਕਰਦੇ ਹੋ ਅਤੇ ਬਚੇ ਹੋਏ ਟੀ ਬੈਗ ਨੂੰ ਚਿਹਰੇ 'ਤੇ ਰਗੜਦੇ ਹੋ, ਤਾਂ ਇਹ ਤੁਹਾਡੀਆਂ ਝੁਰੜੀਆਂ ਨੂੰ ਖਤਮ ਕਰਨ ਵਿੱਚ ਮਦਦ ਕਰੇਗਾ।

Published by:rupinderkaursab
First published:

Tags: Beauty, Beauty tips, Skin, Skin care tips, Summer care tips