HOME » NEWS » Life

ਕੋਰੋਨਾ ਕਾਲ ਵਿੱਚ ਬੱਚਿਆਂ ਦੀਆਂ ਅੱਖਾਂ ਦਾ ਇੰਝ ਰੱਖੋ ਧਿਆਨ

News18 Punjabi | Trending Desk
Updated: June 18, 2021, 4:06 PM IST
share image
ਕੋਰੋਨਾ ਕਾਲ ਵਿੱਚ ਬੱਚਿਆਂ ਦੀਆਂ ਅੱਖਾਂ ਦਾ ਇੰਝ ਰੱਖੋ ਧਿਆਨ
ਕੋਰੋਨਾ ਕਾਲ ਵਿੱਚ ਬੱਚਿਆਂ ਦੀ ਅੱਖਾਂ ਦਾ ਇੰਝ ਰੱਖੋ ਧਿਆਨ

  • Share this:
  • Facebook share img
  • Twitter share img
  • Linkedin share img
Kids Eyes care Tips: ਕੋਰੋਨਾ ਮਹਾਮਾਰੀ ਦੇ ਇਸ ਦੌਰ ਵਿੱਚ ਬੱਚਿਆਂ ਦਾ ਜੀਵਨ ਕਾਫੀ ਪ੍ਰਭਾਵਿਤ ਹੋਇਆ ਹੈ ।ਬਾਹਰ ਖੇਡਣ ਦੀ ਬਜਾਏ ਉਹ ਆਪਣੇ ਫੋਨ ਅਤੇ ਲੈਪਟਾਪ 'ਤੇ ਘਰ ਵਿਚ ਸਮਾਂ ਬਤੀਤ ਕਰ ਰਹੇ ਹਨ। ਸਿਰਫ ਇਹ ਹੀ ਨਹੀਂ ਸਕੂਲ ਸਿੱਖਿਆ ਵੀ ਮੋਬਾਈਲ ਲੈਪਟਾਪ ਤੱਕ ਸੀਮਤ ਕਰ ਦਿੱਤੀ ਗਈ ਹੈ, ਜਿਸ ਕਾਰਨ ਉਨ੍ਹਾਂ ਦੀਆਂ ਅੱਖਾਂ ਦੀ ਸਿਹਤ ਬਾਰੇ ਅਕਸਰ ਡਰ ਰਹਿੰਦਾ ਹੈ ਕਿ ਉਹ ਖਰਾਬ ਹੋ ਸਕਦੀਆਂ ਹਨ ।ਮਾਹਰ ਕਹਿੰਦੇ ਹਨ ਕਿ ਜੇ ਤੁਸੀਂ ਬੱਚਿਆਂ ਦੀਆਂ ਅੱਖਾਂ ਨੂੰ ਸੁਰੱਖਿਅਤ ਰੱਖਣ ਲਈ ਕੁਝ ਵਿਸ਼ੇਸ਼ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋ ਤਾਂ ਉਨ੍ਹਾਂ ਦੀ ਨਜ਼ਰ ਕਮਜ਼ੋਰ ਹੋਣ ਤੋਂ ਬਚਾਈ ਜਾ ਸਕਦੀ ਹੈ । ਆਓ ਜਾਣਦੇ ਹਾਂ ਕਿ ਬੱਚਿਆਂ ਦੀਆਂ ਅੱਖਾਂ ਦੀ ਦੇਖਭਾਲ ਲਈ ਕਿਹੜੀਆਂ ਖ਼ਾਸ ਚੀਜ਼ਾਂ ਧਿਆਨ ਵਿੱਚ ਰੱਖਣੀਆਂ ਮਹੱਤਵਪੂਰਣ ਹਨ ।

1 ਹਰ ਸਾਲ ਕਰਵਾਉ ਅੱਖਾਂ ਦਾ ਚੈੱਕਅਪ

ਇਹ ਜ਼ਰੂਰੀ ਨਹੀਂ ਹੈ ਕਿ ਜਦੋਂ ਅੱਖਾਂ ਵਿੱਚ ਕਿਸੇ ਕਿਸਮ ਦੀ ਸਮੱਸਿਆ ਆਉਂਦੀ ਹੈ ਤਾਂ ਹੀ ਸਿਰਫ ਡਾਕਟਰ ਨੂੰ ਦਿਖਾਇਆ ਜਾਣਾ ਚਾਹੀਦਾ ਹੈ । ਡਾਕਟਰ ਕਹਿੰਦੇ ਹਨ ਕਿ ਹਰ ਸਾਲ ਬੱਚਿਆਂ ਦੀਆਂ ਅੱਖਾਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਜੇ ਤੁਸੀਂ ਹਰ ਸਾਲ ਆਪਣੇ ਬੱਚੇ ਦੀਆਂ ਅੱਖਾਂ ਦੀ ਜਾਂਚ ਕਰਵਾਉਦੇ ਰਹਿੰਦੇ ਹੋ ਤਾਂ ਉਨ੍ਹਾਂ ਦੀ ਨਜ਼ਰ ਕਾਫ਼ੀ ਸਮੇਂ ਲਈ ਠੀਕ ਰਹੇਗੀ ।

  1. ਖੁੱਲ਼ੇ ਵਾਤਾਵਰਣ ਚ ਲੈ ਕੇ ਜਾਵੋ


ਜੇ ਤੁਸੀਂ ਕੋਰੋਨਾ ਦੇ ਕਾਰਨ ਆਪਣੇ ਬੱਚੇ ਨੂੰ ਆਊਟਡੋਰ ਗੇਮਜ਼ ਨਹੀਂ ਕਰਨ ਦੇ ਰਹੇ ਤਾਂ ਘੱਟੋ ਘੱਟ ਉਨ੍ਹਾਂ ਨੂੰ ਹਫ਼ਤੇ ਵਿਚ ਦੋ ਜਾਂ ਤਿੰਨ ਦਿਨ ਥੋੜ੍ਹੇ ਸਮੇਂ ਲਈ ਬਾਹਰ ਜਰੂਰ ਲੈ ਕੇ ਜਾਵੋ ।ਇਸ ਤਰ੍ਹਾਂ ਕਰਨ ਨਾਲ ਨਾ ਸਿਰਫ ਲੰਬੇ ਸਮੇਂ ਲਈ ਉਨ੍ਹਾਂ ਦੀਆਂ ਅੱਖਾਂ ਠੀਕ ਰਹਿਣਗੀਆਂ ਬਲਕਿ ਉਨ੍ਹਾਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਵੀ ਠੀਕ ਰਹੇਗਾ ।

  1. ਪੌਸ਼ਟਿਕ ਤੇ ਰੰਗ-ਬਿਰੰਗੇ ਫਲ਼ ਸਬਜੀਆਂ ਜਰੂਰੀ


ਜੇ ਤੁਸੀਂ ਆਪਣੇ ਬੱਚੇ ਦੇ ਖਾਣੇ ਵਿਚ ਪੌਸ਼ਟਿਕ ਭੋਜਨ ਦੀ ਦੇਖਭਾਲ ਕਰਦੇ ਹੋ ਤਾਂ ਤੁਹਾਡੇ ਬੱਚੇ ਨਾ ਸਿਰਫ ਸਿਹਤਮੰਦ ਰਹਿਣਗੇ ਸਗੋਂ ਉਨ੍ਹਾਂ ਦੀ ਨਜ਼ਰ ਵੀ ਚੰਗੀ ਹੋਵੇਗੀ । ਅਜਿਹੀ ਸਥਿਤੀ ਵਿਚ ਉਨ੍ਹਾਂ ਨੂੰ ਦੁੱਧ, ਮੱਛੀ, ਅੰਡੇ, ਚਿਕਨ, ਸੁੱਕੇ ਫਲ, ਫਲ, ਸਬਜ਼ੀਆਂ ਆਦਿ ਖੁਆਉਣੇ ਚਾਹੀਦੇ ਹਨ । ਜਿੱਥੋਂ ਤੱਕ ਸੰਭਵ ਹੋ ਸਕੇ ਬੱਚਿਆਂ ਨੂੰ ਹਰੇ ਰੰਗ ਦੇ ਫਲ ਅਤੇ ਸਬਜ਼ੀਆਂ ਖਵਾਓ ।

4 ਸਕਰੀਨ ਟਾਈਮ ਘੱਟ ਕਰੋ

ਜੇ ਤੁਹਾਡੇ ਬੱਚੇ ਦੀਆਂ ਅੱਖਾਂ ਪਹਿਲਾਂ ਹੀ ਕਮਜ਼ੋਰ ਹਨ ਤਾਂ ਇਲੈਕਟ੍ਰਾਨਿਕ ਸਕ੍ਰੀਨਾਂ 'ਤੇ ਬਹੁਤ ਜ਼ਿਆਦਾ ਸਮਾਂ ਬਿਤਾਉਣਾ ਉਨ੍ਹਾਂ ਲਈ ਬਹੁਤ ਨੁਕਸਾਨਦੇਹ ਹੋ ਸਕਦਾ ਹੈ । ਅਜਿਹੀ ਸਥਿਤੀ ਵਿੱਚ ਜਦੋਂ ਵੀ ਬੱਚੇ ਆਪਣੀ ਨਜ਼ਰ ਸਕ੍ਰੀਨ ਤੇ ਰੱਖਦੇ ਹਨ, ਉਹਨਾਂ ਨੂੰ ਵਿਚਕਾਰ ਬਰੇਕ ਲੈਣ ਲਈ ਕਹੋ ।

5.ਨਿਯਮਿਤ ਰੂਪ ਨਾਲ਼ ਲਗਾਓ ਐਨਕਾਂ

ਜੇ ਤੁਹਾਡੇ ਬੱਚੇ ਦੇ ਪਹਿਲਾਂ ਹੀ ਐਨਕਾਂ ਲੱਗੀਆਂ ਹੋਈਆ ਹਨ ਤਾਂ ਉਨ੍ਹਾਂ ਨੂੰ ਨਿਯਮਤ ਤੌਰ 'ਤੇ ਪਹਿਨਣਾ ਬਹੁਤ ਜ਼ਰੂਰੀ ਹੈ । ਅਜਿਹਾ ਕਰਨ ਨਾਲ ਸਕਰੀਨ ਨੂੰ ਵੇਖਦੇ ਹੋਏ ਉਨ੍ਹਾਂ ਦੀਆਂ ਅੱਖਾਂ 'ਤੇ ਕੋਈ ਵਿਸ਼ੇਸ਼ ਦਬਾਅ ਨਹੀਂ ਹੋਵੇਗਾ ਅਤੇ ਅੱਖਾਂ ਜ਼ਿਆਦਾ ਖਰਾਬ ਨਹੀਂ ਹੋਣਗੀਆਂ ।

  1. ਆਈਡ੍ਰਾਪ ਦਾ ਸਹੀ ਤਰੀਕੇ ਨਾਲ਼ ਕਰੋ ਇਸਤੇਮਾਲ


ਜਦੋਂ ਬੱਚਿਆਂ ਦੀਆਂ ਅੱਖਾਂ ਵਿੱਚ ਦਰਦ ਅਤੇ ਥਕਾਵਟ ਮਹਿਸੂਸ ਹੁੰਦੀ ਹੈ ਤਾਂ ਕਈ ਵਾਰ ਮਾਪੇ ਬੱਚਿਆਂ ਦੀਆਂ ਅੱਖਾਂ ਵਿੱਚ ਆਈਡ੍ਰਾਪ ਪਾ ਦਿੰਦੇ ਹਨ, ਅਜਿਹਾ ਨਾ ਕਰੋ । ਇਸ ਲਈ ਹਮੇਸ਼ਾ ਡਾਕਟਰ ਦੀ ਸਲਾਹ ਲਵੋ ।

7.ਅੱਖਾਂ ਦੀ ਐਕਸੇਸਾਈਜ ਕਰਵਾਓ

ਅੱਖਾਂ ਦੀ ਨਿਯਮਿਤ ਰੂਪ ਨਾਲ਼ ਐਕਸਾਸਈਜ ਕਰਨਾ ਬੇਹੱਦ ਜਰੂਰੀ ਹੈ ।ਹਰ ਰੋਜ਼ ਬੱਚਿਆਂ ਦੀ ਅੱਖਾਂ ਦੀ ਐਕਸੇਸਾਈਜ ਕਰਵਾਓ । ਅਜਿਹਾ ਕਰਨ ਨਾਲ਼ ਬੱਚਿਆਂ ਦੀ ਅੱਖਾਂ ਹੈਲ਼ਦੀ ਰਹਿਣਗੀਆਂ ।

(Disclaimer: ਇਸ ਲੇਖ ਵਿਚ ਦਿੱਤੀ ਗਈ ਜਾਣਕਾਰੀ ਆਮ ਜਾਣਕਾਰੀ ਦੇ ਅਧਾਰ ਤੇ ਹੈ । ਹਿੰਦੀ ਨਿਊਜ਼ 18 ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ। ਕਿਰਪਾ ਕਰਕੇ ਇਨ੍ਹਾਂ ਦਾ ਪਾਲਣ ਕਰਨ ਤੋਂ ਪਹਿਲਾਂ ਸਬੰਧਤ ਮਾਹਰ ਨਾਲ ਸਲਾਹ ਕਰੋ)
Published by: Ramanpreet Kaur
First published: June 18, 2021, 4:06 PM IST
ਹੋਰ ਪੜ੍ਹੋ
ਅਗਲੀ ਖ਼ਬਰ

Latest News