Home /News /lifestyle /

Dust Allergy ਹੋਣ ਦੇ ਇਹ ਹਨ 8 ਲੱਛਣ, ਮਾਹਰਾਂ ਤੋਂ ਜਾਣੋ ਬਚਾਅ ਲਈ ਸੁਝਾਅ

Dust Allergy ਹੋਣ ਦੇ ਇਹ ਹਨ 8 ਲੱਛਣ, ਮਾਹਰਾਂ ਤੋਂ ਜਾਣੋ ਬਚਾਅ ਲਈ ਸੁਝਾਅ

Dust Allergy ਹੋਣ ਦੇ ਇਹ ਹਨ 8 ਲੱਛਣ, ਮਾਹਰਾਂ ਤੋਂ ਜਾਣੋ ਬਚਾਅ ਲਈ ਸੁਝਾਅ

Dust Allergy ਹੋਣ ਦੇ ਇਹ ਹਨ 8 ਲੱਛਣ, ਮਾਹਰਾਂ ਤੋਂ ਜਾਣੋ ਬਚਾਅ ਲਈ ਸੁਝਾਅ

What is Dust Allergy: ਅੱਜਕੱਲ੍ਹ ਜਿੱਥੇ ਹਵਾ ਵਿੱਚ ਪ੍ਰਦੂਸ਼ਣ ਵਧਦਾ ਜਾ ਰਿਹਾ ਹੈ ਉੱਥੇ ਹੀ ਡਸਟ ਐਲਰਜੀ ਦੀ ਸਮੱਸਿਆ ਵੀ ਆਮ ਹੁੰਦੀ ਜਾ ਰਹੀ ਹੈ। ਜਿਨ੍ਹਾਂ ਲੋਕਾਂ ਨੂੰ ਧੂੜ-ਮਿੱਟੀ ਜਾਂ ਧੂੜ ਤੋਂ ਐਲਰਜੀ ਹੁੰਦੀ ਹੈ, ਉਨ੍ਹਾਂ ਨੂੰ ਸਿਹਤ ਸਬੰਧੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਫ਼ਰ ਦੌਰਾਨ ਤਾਂ ਪ੍ਰੇਸ਼ਾਨੀ ਹੁੰਦੀ ਹੈ ਪਰ ਕਈ ਵਾਰ ਘਰ ਵਿਚ ਰਹਿੰਦਿਆਂ ਵੀ ਧੂੜ ਦੀ ਐਲਰਜੀ ਕਾਰਨ ਵਿਅਕਤੀ ਬਿਮਾਰ ਹੋ ਜਾਂਦਾ ਹੈ।

ਹੋਰ ਪੜ੍ਹੋ ...
  • Share this:

ਧੂੜ ਦੀ ਐਲਰਜੀ ਕਾਰਨ ਲੋਕਾਂ ਨੂੰ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ ਦੇ ਲੱਛਣ ਕੀ ਹਨ ਅਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ, ਅਸੀਂ ਇਨ੍ਹਾਂ ਸਾਰੇ ਸਵਾਲਾਂ ਬਾਰੇ ਗੱਲ ਕੀਤੀ ਹੈ, ਫੋਰਟਿਸ ਹਸਪਤਾਲ (ਮੁਲੁੰਡ, ਮੁੰਬਈ) ਦੇ ਈਐਨਟੀ ਸਰਜਨ ਡਾ. ਸੰਜੇ ਭਾਟੀਆ ਨਾਲ ਆਓ ਜਾਣਦੇ ਹਾਂ ਉਹ ਕੀ ਕਹਿੰਦੇ ਹਨ-

ਡਸਟ ਐਲਰਜੀ (Dust Allergy) ਕਿਉਂ ਹੁੰਦੀ ਹੈ?
ਕਿਸੇ ਤਰ੍ਹਾਂ ਦੀ ਵੀ ਐਲਗਜੀ ਦਾ ਇਲਾਜ ਜਿੰਨਾ ਜ਼ਰੂਰੀ ਹੈ ਓਨਾ ਹੀ ਜ਼ਰੂਰੀ ਹੈ ਐਲਰਜੀ ਹੋਣ ਦੇ ਕਾਰਨ ਨੂੰ ਜਾਣਨਾ। ਦਰਅਸਲ ਧੂੜ, ਗੰਦਗੀ ਜਾਂ ਆਲੇ ਦੁਆਲੇ ਦੀ ਗੰਦਗੀ ਕਾਰਨ ਛਿੱਕ, ਠੰਢ ਅਤੇ ਸਿਰ ਦਰਦ ਧੂੜ ਐਲਰਜੀ ਦੇ ਲੱਛਣ ਹੋ ਸਕਦੇ ਹਨ। ਧੂੜ-ਮਿੱਟੀ ਅਤੇ ਪ੍ਰਦੂਸ਼ਣ ਦੇ ਕਣਾਂ ਵਿੱਚ ਕਈ ਤਰ੍ਹਾਂ ਦੇ ਸੂਖਮ ਜੀਵ ਹੁੰਦੇ ਹਨ, ਜੋ ਹਰ ਕਿਸੇ ਲਈ ਹਾਨੀਕਾਰਕ ਹੁੰਦੇ ਹਨ। ਜਦੋਂ ਇਹ ਅਣਦੇਖੇ ਕੀਟਾਣੂ ਮੂੰਹ ਜਾਂ ਨੱਕ ਰਾਹੀਂ ਸਰੀਰ ਦੇ ਅੰਦਰ ਚਲੇ ਜਾਂਦੇ ਹਨ, ਤਾਂ ਸਰੀਰ ਇਸ ਨੂੰ ਸਹਿਣ ਦੇ ਸਮਰੱਥ ਨਹੀਂ ਹੁੰਦਾ। ਬਹੁਤ ਸਾਰੇ ਲੋਕਾਂ ਦੀ ਇਮਿਊਨਿਟੀ ਕਮਜ਼ੋਰ ਹੁੰਦੀ ਹੈ ਜਾਂ ਸਰੀਰ ਸੰਵੇਦਨਸ਼ੀਲ ਹੁੰਦਾ ਹੈ, ਉਨ੍ਹਾਂ ਲੋਕਾਂ ਵਿੱਚ ਧੂੜ ਤੋਂ ਐਲਰਜੀ ਦਾ ਖ਼ਤਰਾ ਵੱਧ ਜਾਂਦਾ ਹੈ। ਡਸਟ ਐਲਰਜੀ ਨੂੰ ਡਸਟ ਮਾਈਟ (Dust mite) ਵੀ ਕਿਹਾ ਜਾਂਦਾ ਹੈ।

ਧੂੜ ਐਲਰਜੀ ਦੇ ਲੱਛਣ

  • ਸਿਰ ਵਿੱਚ ਲਗਾਤਾਰ ਦਰਦ ਰਹਿੰਦਾ ਹੈ।

  • ਧੂੜ ਕਾਰਨ ਲਗਾਤਾਰ ਛਿੱਕਾਂ ਆਉਂਦੀਆਂ ਹਨ।

  • ਨੱਕ 'ਚੋਂ ਪਾਣੀ ਵਗਣਾ ਸ਼ੁਰੂ ਹੋ ਜਾਂਦਾ ਹੈ।

  • ਅੱਖਾਂ ਵਿੱਚ ਦਰਦ ਮਹਿਸੂਸ ਹੁੰਦਾ ਹੈ।

  • ਨੱਕ ਦੇ ਅੰਦਰ ਜਲਨ ਅਤੇ ਖਾਰਸ਼ ਹੁੰਦੀ ਹੈ।

  • ਨਜ਼ਲਾ ਅਤੇ ਜ਼ੁਕਾਮ ਹੋ ਸਕਦਾ ਹੈ।

  • ਅੱਖਾਂ ਦੇ ਆਲੇ ਦੁਆਲੇ ਸੋਜ ਹੋ ਸਕਦੀ ਹੈ।

  • ਕੰਨ ਬੰਦ ਹੋ ਸਕਦੇ ਹਨ।

ਧੂੜ ਐਲਰਜੀ ਨੂੰ ਰੋਕਣ ਲਈ ਸੁਝਾਅ
ਬਿਨਾਂ ਮਾਸਕ ਦੇ ਘਰ ਤੋਂ ਬਾਹਰ ਨਾ ਨਿਕਲੋ - ਜੇਕਰ ਤੁਹਾਨੂੰ ਬਾਹਰ ਨਿਕਲਣ ਸਮੇਂ ਉਪਰੋਕਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਤਾਂ ਬਿਨਾਂ ਮਾਸਕ ਦੇ ਘਰ ਤੋਂ ਬਾਹਰ ਨਾ ਨਿਕਲੋ। ਮਾਸਕ ਦੀ ਬਜਾਏ ਕੱਪੜੇ ਜਾਂ ਰੁਮਾਲ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਹ ਧੂੜ ਦੇ ਬਾਰੀਕ ਕਣਾਂ ਨੂੰ ਮੂੰਹ ਅਤੇ ਨੱਕ ਵਿੱਚ ਦਾਖਲ ਹੋਣ ਤੋਂ ਰੋਕੇਗਾ।

ਗਿੱਲੇ ਕੱਪੜੇ ਦੀ ਵਰਤੋਂ ਕਰੋ - ਜੇਕਰ ਤੁਸੀਂ ਸਫ਼ਾਈ ਕਰ ਰਹੇ ਹੋ, ਤਾਂ ਧੂੜ ਝਾੜਨ ਦੀ ਬਜਾਏ, ਇਸ ਨੂੰ ਗਿੱਲੇ ਕੱਪੜੇ ਨਾਲ ਸਾਫ਼ ਕਰੋ। ਇਸ ਨਾਲ ਧੂੜ ਉੱਡਣ ਦੀ ਬਜਾਏ ਕੱਪੜੇ 'ਤੇ ਚਿਪਕ ਜਾਵੇਗੀ ਅਤੇ ਤੁਸੀਂ ਧੂੜ ਤੋਂ ਬਚੋਗੇ।

ਫਿਲਟਰ ਕੀਤਾ ਪਾਣੀ ਪੀਓ - ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਫਿਲਟਰ ਕੀਤਾ ਪਾਣੀ ਪੀਓ। ਇਸ ਨਾਲ ਪਾਣੀ 'ਚ ਮੌਜੂਦ ਧੂੜ ਦੇ ਕਣਾਂ ਦੇ ਸਰੀਰ 'ਚ ਦਾਖਲ ਹੋਣ ਦਾ ਖਤਰਾ ਘੱਟ ਹੋਵੇਗਾ।

ਚਾਦਰਾਂ, ਪਰਦੇ, ਗਲੀਚਿਆਂ ਨੂੰ ਸਾਫ਼ ਰੱਖੋ - ਬਿਸਤਰੇ, ਦਰਵਾਜ਼ੇ, ਪਰਦੇ ਜਾਂ ਕਾਰਪੇਟ 'ਤੇ ਜਮ੍ਹਾਂ ਹੋਈ ਧੂੜ ਕਾਰਨ ਵੀ ਧੂੜ ਐਲਰਜੀ ਹੋ ਸਕਦੀ ਹੈ। ਘਰ ਦੀਆਂ ਵਸਤੂਆਂ 'ਤੇ ਧੂੜ ਇਕੱਠੀ ਨਾ ਹੋਣ ਦਿਓ ਅਤੇ ਆਲੇ-ਦੁਆਲੇ ਦੀ ਸਫਾਈ ਰੱਖੋ।

ਖੁੱਲ੍ਹੀਆਂ ਚੀਜ਼ਾਂ ਨਾ ਖਾਓ - ਘਰ ਵਿੱਚ ਰਹੋ ਜਾਂ ਬਾਹਰ ਹਰ ਥਾਂ ਧੂੜ ਦੇ ਕਣ ਮੌਜੂਦ ਹੁੰਦੇ ਹਨ। ਅਜਿਹੇ 'ਚ ਖੁੱਲ੍ਹੇ 'ਚ ਰੱਖੀਆਂ ਗਈਆਂ ਖਾਣ-ਪੀਣ ਵਾਲੀਆਂ ਚੀਜ਼ਾਂ ਵੀ ਨੁਕਸਾਨਦਾਇਕ ਹੋ ਸਕਦੀਆਂ ਹਨ। ਇਨ੍ਹਾਂ ਭੋਜਨ ਪਦਾਰਥਾਂ ਨਾਲ ਤੁਹਾਡੇ ਮੂੰਹ ਵਿੱਚ ਧੂੜ ਜਾ ਸਕਦੀ ਹੈ।
Published by:rupinderkaursab
First published:

Tags: Health, Health care, Health care tips, Health news, Health tips

ਅਗਲੀ ਖਬਰ