ਟੋਇਟਾ ਅਰਬਨ ਕਰੂਜ਼ਰ (Toyota Urban Cruizer) ਹੁਣ ਗਲੋਬਲ NCAP ਦੁਆਰਾ ਕਰਵਾਏ ਗਏ ਹਾਲ ਹੀ ਦੇ ਕਰੈਸ਼ ਟੈਸਟਾਂ (Crash Test) ਵਿੱਚ ਸਭ ਤੋਂ ਸੁਰੱਖਿਅਤ ਕਾਰਾਂ ਵਿੱਚੋਂ ਇੱਕ ਵਜੋਂ ਉਭਰੀ ਹੈ। ਇਸ ਸਬ-ਕੰਪੈਕਟ SUV ਨੇ ਕਰੈਸ਼ ਟੈਸਟਾਂ ਵਿੱਚ 4-ਸਟਾਰ ਰੇਟਿੰਗ ਹਾਸਲ ਕੀਤੀ ਹੈ। ਜੇਕਰ ਤੁਸੀਂ ਵੀ ਨਵੀਂ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਅਤੇ ਆਪਣੇ ਲਈ ਇੱਕ ਸੁਰੱਖਿਅਤ ਵਿਕਲਪ ਚੁਣਨਾ ਚਾਹੁੰਦੇ ਹੋ, ਤਾਂ ਅੱਜ ਅਸੀਂ ਤੁਹਾਨੂੰ ਭਾਰਤ ਵਿੱਚ ਉਪਲਬਧ 5 ਸਭ ਤੋਂ ਸੁਰੱਖਿਅਤ ਕਾਰਾਂ ਬਾਰੇ ਦੱਸਾਂਗੇ।
Mahindra XUV700
ਮਹਿੰਦਰਾ XUV700 SUV ਇਸ ਸੂਚੀ 'ਚ ਪਹਿਲੇ ਨੰਬਰ 'ਤੇ ਬਣੀ ਹੋਈ ਹੈ। ਪਿਛਲੇ ਸਾਲ ਗਲੋਬਲ NCAP ਕਰੈਸ਼ ਟੈਸਟ ਵਿੱਚ ਇਸ ਨੂੰ 5 star ਰੇਟਿੰਗ ਮਿਲੀ ਸੀ। SUV ਵਿੱਚ 7 ਏਅਰਬੈਗਸ, ਇਲੈਕਟ੍ਰਾਨਿਕ ਸਟੇਬਿਲਟੀ ਪ੍ਰੋਗਰਾਮ, 360-ਡਿਗਰੀ ਕੈਮਰਾ, ਬਲਾਇੰਡ ਵਿਊ ਮਾਨੀਟਰਿੰਗ ਅਤੇ ਐਡਵਾਂਸਡ ਡਰਾਈਵਰ ਅਸਿਸਟੈਂਸ ਸਿਸਟਮ ਵਰਗੇ ਸੁਰੱਖਿਆ ਫੀਚਰਸ ਮਿਲਦੇ ਹਨ। ਇਸ ਤੋਂ ਇਲਾਵਾ ਇਸ 'ਚ ਫਰੰਟ ਕੋਲੀਜ਼ਨ ਵਾਰਿੰਗ, ਆਟੋਮੈਟਿਕ ਐਮਰਜੈਂਸੀ ਬ੍ਰੇਕਿੰਗ, ਲੇਨ ਕੀਪ ਅਸਿਸਟ, ਲੇਨ ਡਿਪਾਰਚਰ ਵਾਰਨਿੰਗ, ਸਮਾਰਟ ਪਾਇਲਟ ਅਸਿਸਟ ਸ਼ਾਮਲ ਹਨ।
Tata Punch
ਟਾਟਾ ਦੀ ਮਸ਼ਹੂਰ ਕਾਰ ਪੰਚ ਇਸ ਸੂਚੀ 'ਚ ਦੂਜੇ ਨੰਬਰ 'ਤੇ ਆਉਂਦੀ ਹੈ। ਪੰਚ ਨੇ ਗਲੋਬਲ NCAP ਕਰੈਸ਼ ਟੈਸਟ ਵਿੱਚ ਵੀ ਚੰਗੇ ਅੰਕ ਹਾਸਲ ਕੀਤੇ ਹਨ। ਇਸ ਸਮੇਂ ਇਸ ਨੂੰ ਭਾਰਤ ਦੀ ਦੂਜੀ ਸਭ ਤੋਂ ਸੁਰੱਖਿਅਤ ਕਾਰ ਮੰਨਿਆ ਜਾਂਦਾ ਹੈ। ਬਾਲਗਾਂ ਦੀ ਸੁਰੱਖਿਆ ਲਈ, ਇਸ ਕਾਰ ਨੂੰ 5 ਸਟਾਰ ਦਿੱਤੇ ਗਏ ਹਨ, ਜਦੋਂ ਕਿ ਬੱਚਿਆਂ ਦੀ ਸੁਰੱਖਿਆ ਲਈ, ਇਸ ਨੂੰ ਚਾਰ ਸਟਾਰ ਰੇਟਿੰਗ ਦਿੱਤੀ ਗਈ ਹੈ। Altroz ਅਤੇ Nexon ਤੋਂ ਬਾਅਦ ਸੁਰੱਖਿਆ ਮਾਨਤਾ ਪ੍ਰਾਪਤ ਕਰਨ ਵਾਲਾ ਇਹ ਟਾਟਾ ਦਾ ਤੀਜਾ ਵਾਹਨ ਹੈ।
Mahindra XUV300 : XUV300 ਮਹਿੰਦਰਾ ਦੀ ਪਹਿਲੀ ਕਾਰ ਹੈ ਜਿਸ ਨੂੰ ਗਲੋਬਲ NCAP ਕਰੈਸ਼ ਟੈਸਟ ਵਿੱਚ 5-ਸਟਾਰ ਰੇਟਿੰਗ ਮਿਲੀ ਹੈ। ਇਸ ਨੂੰ ਉੱਚ ਪੱਧਰੀ ਸੁਰੱਖਿਆ ਪ੍ਰਦਰਸ਼ਨ ਮਿਆਰਾਂ ਨੂੰ ਪੂਰਾ ਕਰਨ ਲਈ 'ਸੇਫਰ ਚੌਇਸ' ਪੁਰਸਕਾਰ ਵੀ ਮਿਲਿਆ ਹੈ। ਟਾਟਾ ਪੰਚ ਤੋਂ ਪਹਿਲਾਂ, XUV300 ਦੀ ਹੁਣ ਤੱਕ ਪਰਖੀ ਗਈ ਕਿਸੇ ਵੀ ਭਾਰਤੀ ਕਾਰ ਦੀ ਸਭ ਤੋਂ ਹਾਈਐਸਟ ਕੰਬਾਈਂਡ ਆਕੂਪੈਂਟ ਸੁਰੱਖਿਆ ਰੇਟਿੰਗ ਸੀ।
Tata Altroz : ਟਾਟਾ ਦੀ ਪ੍ਰੀਮੀਅਮ ਹੈਚਬੈਕ ਅਲਟਰੋਜ਼ ਇਸ ਸਮੇਂ ਗਲੋਬਲ NCAP ਕਰੈਸ਼ ਟੈਸਟ ਵਿੱਚ 5 star ਰੇਟਿੰਗ ਦੇ ਨਾਲ ਆਪਣੀ ਸ਼ਰੇਣੀ ਵਿੱਚ ਭਾਰਤ ਦੀ ਸਭ ਤੋਂ ਸੁਰੱਖਿਅਤ ਕਾਰ ਹੈ। ਇਸ ਨੇ ਬੱਚਿਆਂ ਦੀ ਸੁਰੱਖਿਆ ਲਈ ਤਿੰਨ-ਸਿਤਾਰਾ ਰੇਟਿੰਗ ਵੀ ਹਾਸਲ ਕੀਤੀ ਹੈ। Altroz ਵਿੱਚ ABS, ਟ੍ਰੈਕਸ਼ਨ ਕੰਟਰੋਲ, ਸੈਂਟਰਲ ਲਾਕਿੰਗ, EBD, ISOFIX (ਚਾਈਲਡ-ਸੀਟ ਮਾਊਂਟ), 2 ਏਅਰਬੈਗ ਵਰਗੇ ਫੀਚਰ ਉਪਲਬਧ ਹਨ।
Tata Nexon : ਮੌਜੂਦਾ ਸਮੇਂ ਵਿੱਚ ਭਾਰਤ ਵਿੱਚ ਉਪਲਬਧ ਸਬ-ਕੰਪੈਕਟ SUV ਵਿੱਚੋਂ, Tata Nexon ਗਲੋਬਲ NCAP ਰੇਟਿੰਗਾਂ ਦੇ ਅਨੁਸਾਰ ਸਭ ਤੋਂ ਸੁਰੱਖਿਅਤ ਕਾਰ ਹੈ। SUV ਨੇ ਬਾਲਗ ਦੀ ਸੁਰੱਖਿਆ ਲਈ 5 star ਰੇਟਿੰਗ ਅਤੇ ਬੱਚਿਆਂ ਲਈ 3 star ਰੇਟਿੰਗ ਹਾਸਲ ਕੀਤੀ। Nexon ਵਿੱਚ ਡਿਊਲ ਫਰੰਟ ਏਅਰਬੈਗ, ABS ਬ੍ਰੇਕ ਅਤੇ ISOFIX ਐਂਕਰੇਜ ਵਰਗੇ ਸੁਰੱਖਿਆ ਫੀਚਰਸ ਮਿਲਦੇ ਹਨ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Auto, Auto industry, Auto news, Automobile, Car, Mahindra