ਗਰਮੀਆਂ ਦੇ ਮੌਸਮ ਵਿੱਚ ਕੁਝ ਲੋਕ ਘਰ ਦੀ ਛੱਤ ਜਾਂ ਬਾਲਕੋਨੀ 'ਤੇ ਪੰਛੀਆਂ ਲਈ ਪਾਣੀ ਅਤੇ ਦਾਣੇ ਰੱਖਦੇ ਹਨ ਤਾਂ ਜੋ ਪੰਛੀਆਂ ਨੂੰ ਗਰਮੀ ਤੋਂ ਰਾਹਤ ਮਿਲ ਸਕੇ। ਬੇਸ਼ੱਕ ਗਰਮੀਆਂ ਵਿੱਚ ਤੁਹਾਡੀ ਇਹ ਆਦਤ ਇੱਕ ਪੁੰਨ ਦਾ ਕੰਮ ਹੈ। ਪਰ, ਕਈ ਵਾਰ ਘਰ ਦੀ ਬਾਲਕੋਨੀ ਜਾਂ ਛੱਤ 'ਤੇ ਆਉਣ ਵਾਲੇ ਕਬੂਤਰ ਅਤੇ ਹੋਰ ਪੰਛੀ ਵਿੱਠਾਂ ਨਾਲ ਘਰ ਨੂੰ ਗੰਦਾ ਕਰ ਦਿੰਦੇ ਹਨ। ਅਜਿਹੇ 'ਚ ਕੁਝ ਆਸਾਨ ਤਰੀਕਿਆਂ ਦੀ ਮਦਦ ਨਾਲ ਤੁਸੀਂ ਚੁਟਕੀ 'ਚ ਘਰ ਦੀ ਬਾਲਕੋਨੀ ਨੂੰ ਸਾਫ ਕਰ ਸਕਦੇ ਹੋ।
ਦਰਅਸਲ, ਕਬੂਤਰ ਅਕਸਰ ਗਰਮੀਆਂ ਵਿੱਚ ਘਰ ਦੀ ਬਾਲਕੋਨੀ ਵਿੱਚ ਆ ਕੇ ਬੈਠ ਜਾਂਦੇ ਹਨ। ਅਜਿਹੇ 'ਚ ਕਬੂਤਰ ਵਿੱਠਾਂ ਨਾਲ ਬਾਲਕੋਨੀ ਨੂੰ ਗੰਦਾ ਕਰ ਦਿੰਦੇ ਹਨ ਅਤੇ ਬਾਲਕੋਨੀ ਨੂੰ ਦੁਬਾਰਾ ਚਮਕਾਉਣਾ ਕਈ ਲੋਕਾਂ ਲਈ ਪਰੇਸ਼ਾਨੀ ਦਾ ਸਬੱਬ ਬਣ ਜਾਂਦਾ ਹੈ। ਇਸ ਲਈ ਅਸੀਂ ਤੁਹਾਡੇ ਨਾਲ ਕਬੂਤਰ ਦੀਆਂ ਵਿੱਠਾਂ ਨੂੰ ਸਾਫ ਕਰਨ ਦੇ ਕੁਝ ਤਰੀਕੇ ਦੱਸਣ ਜਾ ਰਹੇ ਹਾਂ, ਜਿਸ ਦੀ ਮਦਦ ਨਾਲ ਤੁਸੀਂ ਘਰ ਦੀ ਬਾਲਕੋਨੀ ਨੂੰ ਆਸਾਨੀ ਨਾਲ ਚਮਕਾ ਸਕਦੇ ਹੋ।
ਸਾਫ਼ ਕਰਨ ਵਾਲਾ ਲਿਕੁਇਡ
ਕਬੂਤਰ ਵਿੱਠ ਦੇ ਜ਼ਿੱਦੀ ਦਾਗ ਨੂੰ ਸਾਫ਼ ਕਰਨ ਲਈ, ਤੁਸੀਂ 2 ਚਮਚ ਡਿਸ਼ਵਾਸ਼ਿੰਗ ਲਿਕੁਇਡ, 1 ਕੱਪ ਸਿਰਕਾ ਅਤੇ 1 ਕੱਪ ਪਾਣੀ ਦੇ ਨਾਲ ਮਿਲਾ ਕੇ ਘੋਲ ਤਿਆਰ ਕਰ ਸਕਦੇ ਹੋ। ਹੁਣ ਇਸ ਮਿਸ਼ਰਣ ਨੂੰ ਵਿੱਠਾਂ 'ਤੇ ਛਿੜਕ ਦਿਓ। ਫਿਰ 15 ਮਿੰਟ ਰਗੜਨ ਤੋਂ ਬਾਅਦ ਫਰਸ਼ ਪੂਰੀ ਤਰ੍ਹਾਂ ਸਾਫ ਹੋ ਜਾਵੇਗਾ।
ਫਲੋਰ ਕਲੀਨਰ ਨਾਲ ਸਫਾਈ
ਕਬੂਤਰ ਦੀਆਂ ਵਿੱਠਾਂ ਨੂੰ ਸਾਫ਼ ਕਰਨ ਤੋਂ ਇਲਾਵਾ, ਫਰਸ਼ ਦੇ ਬੈਕਟੀਰੀਆ ਨੂੰ ਸਾਫ਼ ਕਰਨਾ ਵੀ ਬਹੁਤ ਜ਼ਰੂਰੀ ਹੈ। ਇਸ ਦੇ ਲਈ ਤੁਸੀਂ ਫਲੋਰ ਕਲੀਨਰ ਦੀ ਵਰਤੋਂ ਕਰ ਸਕਦੇ ਹੋ। ਇਸ 'ਚ ਮੌਜੂਦ ਸੋਡੀਅਮ ਹਾਈਪੋਕਲੋਰਾਈਟ ਫਲੋਰ ਨੂੰ ਬੈਕਟੀਰੀਆ ਮੁਕਤ ਬਣਾਉਣ 'ਚ ਮਦਦਗਾਰ ਹੁੰਦਾ ਹੈ।
ਬਾਲਕੋਨੀ ਧੋਵੋ
ਫਰਸ਼ ਕਲੀਨਰ ਨੂੰ ਡਿਸਪੋਸੇਬਲ ਮਾਈਕ੍ਰੋਫਾਈਬਰ ਕੱਪੜੇ ਨਾਲ ਪੂੰਝਣ ਤੋਂ ਬਾਅਦ ਬਾਲਕੋਨੀ ਨੂੰ ਸਾਫ਼ ਪਾਣੀ ਨਾਲ ਧੋਣਾ ਨਾ ਭੁੱਲੋ। ਇਸ ਨਾਲ ਤੁਹਾਡੀ ਬਾਲਕੋਨੀ ਬਦਬੂ ਤੋਂ ਮੁਕਤ ਹੋ ਕੇ ਚਮਕਣ ਲੱਗ ਜਾਵੇਗੀ।
ਧਿਆਨ ਵਿੱਚ ਰੱਖੋ ਇਹ ਗੱਲਾਂ
ਕਬੂਤਰ ਦੀਆਂ ਵਿੱਠਾਂ ਦੀ ਸਫਾਈ ਕਰਦੇ ਸਮੇਂ ਕੁਝ ਸਾਵਧਾਨੀਆਂ ਵਰਤਣ ਦੀ ਕੋਸ਼ਿਸ਼ ਕਰੋ। ਅਸਲ ਵਿੱਚ ਕਬੂਤਰ ਦੀ ਵਿੱਠ ਕਾਰਨ ਫਿਸਲਣ ਅਤੇ ਡਿੱਗਣ ਦਾ ਡਰ ਵੀ ਰਹਿੰਦਾ ਹੈ। ਇਸ ਲਈ ਬਾਲਕੋਨੀ ਨੂੰ ਧਿਆਨ ਨਾਲ ਸਾਫ਼ ਕਰੋ। ਦੂਜੇ ਪਾਸੇ ਜੇਕਰ ਤੁਹਾਡੀ ਇਮਿਊਨਿਟੀ ਕਮਜ਼ੋਰ ਹੈ ਤਾਂ ਵਿੱਠਾਂ ਨੂੰ ਖੁਦ ਸਾਫ਼ ਕਰਨ ਤੋਂ ਬਚੋ।
ਸਫ਼ਾਈ ਦੌਰਾਨ ਸਾਵਧਾਨੀ
ਕਬੂਤਰ ਦੀਆਂ ਵਿੱਠਾਂ ਨੂੰ ਸਾਫ਼ ਕਰਨ ਲਈ, ਸਭ ਤੋਂ ਪਹਿਲਾਂ, ਆਪਣੀ ਰੱਖਿਆ ਕਰੋ। ਜੀ ਹਾਂ, ਕਬੂਤਰ ਦੀ ਵਿੱਠ ਤੋਂ ਐਲਰਜੀ ਹੋਣ ਦੀ ਵੀ ਸੰਭਾਵਨਾ ਹੁੰਦੀ ਹੈ। ਇਸ ਲਈ ਵਿੱਠਾਂ ਨੂੰ ਸਾਫ਼ ਕਰਨ ਤੋਂ ਪਹਿਲਾਂ ਫੇਸ ਮਾਸਕ ਅਤੇ ਦਸਤਾਨੇ ਪਹਿਨਣਾ ਨਾ ਭੁੱਲੋ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Lifestyle, Pigeon, Tips