HOME » NEWS » Life

International Asteroid Day 2021: ਜਾਣਦੇ ਹਾਂ ਕੁਝ ਅਜਿਹੀਆਂ ਫਿਲਮਾਂ ਜੋ ਹਨ ਗ੍ਰਹਿਆਂ ਤੇ ਆਧਾਰਿਤ

News18 Punjabi | Trending Desk
Updated: June 30, 2021, 4:21 PM IST
share image
International Asteroid Day 2021:   ਜਾਣਦੇ ਹਾਂ ਕੁਝ ਅਜਿਹੀਆਂ ਫਿਲਮਾਂ ਜੋ ਹਨ ਗ੍ਰਹਿਆਂ ਤੇ ਆਧਾਰਿਤ
International Asteroid Day 2021: ਜਾਣਦੇ ਹਾਂ ਕੁਝ ਅਜਿਹੀਆਂ ਫਿਲਮਾਂ ਜੋ ਹਨ ਗ੍ਰਹਿਆਂ ਤੇ ਆਧਾਰਿਤ

  • Share this:
  • Facebook share img
  • Twitter share img
  • Linkedin share img
ਅੱਜ ਦੇ ਦਿਨ ਯਾਨਿ 30 ਜੂਨ ਨੂੰ ਹਰ ਸਾਲ ਅੰਤਰਰਾਸ਼ਟਰੀ ਐਸਟਰੋਇਡ ਦਿਵਸ ਮਨਾਇਆ ਜਾਦਾਂ ਹੈ । ਇਹ ਦਿਨ UN ਦੁਆਰਾ ਗਲੋਬਲ ਤੌਰ ਤੇ 1908 ਵਿੱਚ ਹੋਈ ਸਾਈਬੇਰੀਅਨ ਤੰਗਸੁਕਾ ਦੁਰਘਟਨਾ ਦੀ ਸਾਲਗਿਰਾਹ ਦੀ ਯਾਦ ਵਿੱਚ ਮਨਾਇਆ ਜਾਦਾਂ ਹੈ ।

ਗ੍ਰਹਿ ਪੂਰੇ ਬ੍ਰਹਿਮੰਡ ਵਿੱਚ ਬਹੁਤ ਮਹੱਤਵਪੂਰਨ ਰੋਲ਼ ਅਦਾ ਕਰਦੇ ਹਨ ਤੇ ਇਹ ਭਵਿੱਖ ਦੀਆਂ ਚਾਬੀਆਂ ਹਨ । ਇਹਨਾਂ ਗ੍ਰਹਿਆਂ ਨੂੰ ਕਈ ਵਿਗਿਆਨੀਆਂ ਤੇ ਖੋਜੀਆਂ ਨੇ ਸਾਲਾਂ ਵਿੱਚ ਖੋਜ ਕੇ ਇਹਨਾਂ ਤੇ ਲੰਮੀਆ ਤੇ ਡੂੰਘੀਆਂ ਖੋਜਾਂ ਕੀਤੀਆਂ ਹਨ । ਬ੍ਰਹਿਮੰਡ ਵਿਚਲੇ ਗ੍ਰਹਿਆਂ ਦੀ ਆਲੋਚਨਾਂ ਤੇ ਰਹੱਸਵਾਦ ਅਕਸਰ ਸਾਡੇ ਲਈ ਖਿੱਚ ਦਾ ਕੇਂਦਰ ਬਣਦੇ ਰਹੇ ਹਨ ।

ਇਸ ਸਭ ਦੇ ਨਤੀਜੇ ਵਜੋਂ ਸਾਡੇ ਕੋਲ਼ ਕਈ ਅਜਿਹੀ ਫਿਲਮਾਂ ਹਨ ਜਿਹਨਾਂ ਦਾ ਵਿਸ਼ਾਂ ਪੁਲਾੜ ਤੇ ਗ੍ਰਹਿਆਂ ਨਾਲ਼ ਜੁੜਿਆ ਰਿਹਾ ਹੈ । ਇਹਨਾਂ ਫਿਲਮਾਂ ਵਿੱਚ ਅਕਸਰ ਪਥਰੀਲੀ ਮਿੱਟੀ ਦਿਖਾਈ ਜਾਂਦੀ ਹੈ ਤੇ ਅਕਸਰ ਧਰਤੀ ਨੂੰ ਦੂਜੇ ਗ੍ਰਹਿਆਂ ਤੋਂ ਖ਼ਤਰਾ ਦੱਸਿਆਂ ਜਾਦਾਂ ਹੈ ।
ਅੰਤਰਰਾਸ਼ਟਰੀ ਐਸਟਰੋਇਡ ਦਿਵਸ 2021 ਤੇ ਜਦੋਂ ਦੁਨੀਆਂ ਇਹ ਦਿਨ ਮਨਾ ਰਹੀ ਹੈ ਤੇ ਇਸ ਦਿਨ ਨੂੰ ਮਨਾਉਣ ਲਈ ਇਹ ਰਹੀਆਂ ਕੁਝ ਅਜਿਹੀਆਂ ਫਿਲਮਾਂ ਜੋ ਗ੍ਰਹਿਆਂ ਤੇ ਆਧਾਰਿਤ ਹਨ-

  1. Deep Impact (1998):) ਇਸ ਫਿਲਮ ਦਾ ਪਲਾਟ ਇੱਕ ਸਟਰਾਈਕ (ਹੜਤਾਲ ) ਤੇ ਆਧਾਰਿਤ ਹੈ ਜਿਸ ਕਾਰਨ ਗ੍ਰਹਿਆਂ ਜੀਵਨ ਨੂੰ ਖ਼ਤਰਾ ਦਰਸਾਇਆ ਜਾਦਾਂ ਹੈ । ਇਹ ਫਿਲਮ ਦੱਸਦੀ ਹੈ ਕਿ ਕਿਵੇਂ ਦੁਨੀਆਂ ਖੁਦ ਨੂੰ ਬਚਾਉਣ ਲਈ 11 ਕਿਲੋ. ਕਮੋਟ (comet) ਨੂੰ ਖ਼ਤਮ ਕਰਨ ਤੇ ਲੱਗੀ ਹੋਈ ਹੈ । ਇਸ ਫਿਲਮ ਨੂੰ ਵਿਗਿਆਨੀਆਂ ਨੇ ਗ੍ਰਹਿ ਮੰਡਲ ਲਈ ਜਿਆਦਾ ਵਿਗਿਆਨਿਕ ਮੰਨਿਆ ਸੀ ।




  1. Armageddon(1998)- ਡੀਪ ਇੰਪੈਕਟ ਤੋਂ ਕੁਝ ਸਮੇਂ ਬਾਅਦ ਇੱਕ ਹੋਰ ਫਿਲਮ ਆਈ ਜਿਸਦਾ ਨਾਂ Armageddon ਸੀ ਜੋ ਕਿ ਲੋਕਾਂ ਵਿੱਚ ਕਾਫੀ ਪ੍ਰਸਿੱਧ ਹੋਈ ।ਇਸ ਫਿਲਮ ਵਿੱਚ ਦਿਖਾਇਆ ਗਿਆ ਸੀ ਕਿ ਕਿਵੇਂ ਧਰਤੀ ਸਪੈਸ਼ ਸਟਲ ਦਾ ਸਾਹਮਣਾ ਕਰਦੇ ਹੋਏ ਕਿਵੇਂ ਅਲੋਪ ਹੋਣ ਦੇ ਕਿਨਾਰੇ ਖੜ੍ਹਾ ਜਾਪਦੀ ਹੈ ।




  1. Meteor(1979): ਇਹ ਫਿਲਮ ਸਾਈਸ ਤੇ ਆਧਾਰਿਤ ਸੀ ਜਿਸ ਵਿੱਚ ਦਿਖਾਇਆ ਗਿਆ ਸੀ ਕਿ ਕਿਵੇਂ ਵਿਗਿਆਨੀ ਧਰਤੀ ਨੂੰ ਗ੍ਰਹਿਆਂ ਤੋਂ ਬਚਾਉਣ ਲਈ ਯਾਤਰਾ ਕਰ ਰਹੇ ਹਨ ।ਇਹ ਫਿਲਮ MIT report Project Icarus ਤੇ ਆਧਾਰਿਤ ਸੀ ।




  1. Asteroid(1997): ਇਹ ਫਿਲਮ ਥੌੜੀ ਮੰਨੋਰੰਜਕ ਹੈ ਜਿਸ ਵਿੱਚ US Government ਹਿੱਟ ਕਰਨ ਵਾਲੇ ਗ੍ਰਹਿ ਨੂੰ ਪਕੜਨ ਵਿੱਚ ਲੱਗੀਆਂ ਹੋਈਆਂ ਹਨ । ਇਸ ਫਿਲਮ ਦਾ ਸਿਰਲੇਖ ਹੈ (The End of the World is Just Beginning ) ਇਹ ਦੁਨੀਆਂ ਦੇ ਅੰਤ ਦੀ ਸ਼ੁਰੂਆਤ ਹੈ ।ਇਸ ਫਿਲਮ ਨੂੰ ਇਸਦੇ ਖਾਸ ਵੀਜੂਅਲ ਇਫੈਕਟਸ ਲਈ Primetime Emmy Award ਨਾਲ਼ ਨਵਾਜਿਆ ਗਿਆ ਸੀ ।



  1. Night of the comet (1984): ਇਹ ਇੱਕ ਅਮਰੀਕਨ ਹਾਰਰ ਕਾਮੇਡੀ ਫਿਲਮ ਸੀ ਜਿਸ ਵਿੱਚ ਧਰਤੀ ਦੇ ਨੇੜੇ ਧੂਮਕੇਤੂ ਨੂੰ ਦਿਖਾਇਆ ਗਿਆ ਸੀ । ਇਹ ਫਿਲਮ ਵੀ ਲੋਕਾਂ ਵਿੱਚ ਰਾਖੀ ਪ੍ਰਵਾਨਿਤ ਹੋਈ ਸੀ ।




ਉਪਰ ਦਿੱਤੀਆਂ ਫਿਲਮਾਂ ਤੋਂ ਇਲਾਵਾ ਕੁਝ ਹੋਰ ਫਿਲਮਾਂ ਵੀ ਹਨ ਜੋ ਗ੍ਰਹਿਆਂ ਤੇ ਵਿਗਿਆਨ ਦੇ ਆਧਾਰਿਤ ਹਨ। ਇਹ ਰਹੇ ਉਹਨਾਂ ਕੁਝ ਹੋਰ ਫਿਲਮਾਂ ਦੇ ਨਾਂ - The Day the Sky Exploded, Ice Age Collision Course, Seeking A Friend for the End of the World, Home Threatened, Without Warning, Post Impact, Meteor Apocalypse ਆਦਿ ।
Published by: Ramanpreet Kaur
First published: June 30, 2021, 4:21 PM IST
ਹੋਰ ਪੜ੍ਹੋ
ਅਗਲੀ ਖ਼ਬਰ

Latest News