Home /News /lifestyle /

ਵਾਲਾਂ ਦੀ ਦੇਖਭਾਲ ਲਈ ਕਰਵਾਉਂਦੇ ਹੋ Hair Spa ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

Hair Spa Tips: ਵਾਲਾਂ ਦੀ ਦੇਖਭਾਲ ਤੇ ਵਾਲਾਂ ਨੂੰ ਨਰਮ ਬਣਾਉਣ ਲਈ ਲੋਕ ਬਹੁਤ ਕੁਝ ਕਰਦੇ ਤੇ ਕਰਵਾਉਂਦੇ ਹਨ। ਕੁਝ ਘਰੇਲੂ ਨੁਸਖੇ ਅਪਣਾਉਂਦੇ ਹਨ ਤੇ ਕਈ ਪ੍ਰੋ਼ਡਕਟਸ ਦੀ ਵਰਤੋਂ ਕਰਦੇ ਹਨ। ਵਾਲਾਂ ਨੂੰ ਸੁੰਦਰ ਬਣਾਉਣ ਦੇ ਨਾਲ-ਨਾਲ ਹੇਅਰ ਸਪਾ ਉਨ੍ਹਾਂ ਨੂੰ ਸਿਹਤਮੰਦ ਰੱਖਣ ਲਈ ਵੀ ਬਹੁਤ ਕਾਰਗਰ ਹੁੰਦਾ ਹੈ। ਇਸ ਲਈ ਜ਼ਿਆਦਾਤਰ ਲੋਕ ਆਪਣੇ ਵਾਲਾਂ ਦੀ ਦੇਖਭਾਲ ਦੇ ਰੁਟੀਨ ਵਿੱਚ ਹੇਅਰ ਸਪਾ ਨੂੰ ਜ਼ਰੂਰ ਸ਼ਾਮਲ ਕਰਦੇ ਹਨ। ਅਸਲ 'ਚ ਹੇਅਰ ਸਪਾ ਨਾਲ ਵਾਲ ਨਰਮ ਅਤੇ ਮਜ਼ਬੂਤ ​​ਹੋਣ ਦੇ ਨਾਲ-ਨਾਲ ਤੇਜ਼ੀ ਨਾਲ ਵਧਣ ਲੱਗਦੇ ਹਨ। ਪਰ ਹੇਅਰ ਸਪਾ ਦੇ ਵਧੀਆ ਨਤੀਜੇ ਪ੍ਰਾਪਤ ਕਰਨ ਲਈ ਸਪਾ ਤੋਂ ਪਹਿਲਾਂ ਅਤੇ ਬਾਅਦ ਵਿੱਚ ਕੁਝ ਜ਼ਰੂਰੀ ਗੱਲਾਂ ਦਾ ਖਾਸ ਧਿਆਨ ਰੱਖਣਾ ਜ਼ਰੂਰੀ ਹੋ ਜਾਂਦਾ ਹੈ।

ਹੋਰ ਪੜ੍ਹੋ ...
  • Share this:

ਤੁਹਾਨੂੰ ਦੱਸ ਦੇਈਏ ਕਿ ਹੇਅਰ ਸਪਾ ਇੱਕ ਤਰ੍ਹਾਂ ਦਾ ਫਾਸਟ ਹੇਅਰ ਟ੍ਰੀਟਮੈਂਟ ਹੈ। ਜਿਸ ਵਿੱਚ ਵਾਲਾਂ ਨੂੰ ਸ਼ੈਂਪੂ ਕਰਨ ਤੋਂ ਬਾਅਦ ਹੇਅਰ ਕਰੀਮ ਨਾਲ ਮਾਲਿਸ਼ ਕਰਕੇ ਸੁੱਕਾ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਵਾਲਾਂ 'ਤੇ ਹੇਅਰ ਮਾਸਕ ਲਗਾ ਕੇ ਭਾਫ਼ ਦਿੱਤੀ ਜਾਂਦੀ ਹੈ। ਸਟੀਮ ਵਾਲਾਂ ਦੇ ਪੋਰਸ ਨੂੰ ਖੋਲ੍ਹਦੀ ਹੈ ਅਤੇ ਫਿਰ ਵਾਲਾਂ 'ਤੇ ਡੀਪ ਕੰਡੀਸ਼ਨਰ ਲਗਾਇਆ ਜਾਂਦਾ ਹੈ। ਹਾਲਾਂਕਿ ਹੇਅਰ ਸਪਾ ਕਰਦੇ ਸਮੇਂ ਕੁਝ ਆਮ ਗਲਤੀਆਂ ਵੀ ਵਾਲਾਂ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਤਾਂ ਆਓ ਜਾਣਦੇ ਹਾਂ ਹੇਅਰ ਸਪਾ ਨਾਲ ਜੁੜੇ ਕੁਝ ਦਿਲਚਸਪ ਤੱਥ।

Hair Spa ਦੀ ਸਮਾਂ ਸੀਮਾ ਦਾ ਰੱਖੋ ਧਿਆਨ
ਜ਼ਿਆਦਾ ਹੇਅਰ ਸਪਾ ਵਾਲਾਂ ਨੂੰ ਖੁਸ਼ਕ ਬਣਾ ਸਕਦਾ ਹੈ। ਇਸ ਲਈ ਮਹੀਨੇ ਵਿੱਚ ਇੱਕ ਵਾਰ ਹੇਅਰ ਸਪਾ ਕਰਵਾਉਣਾ ਬਿਹਤਰ ਹੁੰਦਾ ਹੈ। ਪਰ ਜੇਕਰ ਤੁਹਾਡੇ ਵਾਲ ਬਹੁਤ ਫ੍ਰਿਜ਼ੀ ਅਤੇ ਸੁੱਕੇ ਹਨ, ਤਾਂ ਤੁਸੀਂ 15 ਦਿਨਾਂ ਵਿੱਚ ਇੱਕ ਵਾਰ ਸਪਾ ਕਰ ਸਕਦੇ ਹੋ।

ਪ੍ਰੋਡਕਟਸ ਤੋਂ ਦੂਰ ਰਹੋ
ਹੇਅਰ ਸਪਾ ਵਾਲਾਂ ਨੂੰ ਬਹੁਤ ਨਰਮ ਅਤੇ ਚਮਕਦਾਰ ਬਣਾਉਂਦਾ ਹੈ। ਅਜਿਹੇ 'ਚ ਹੇਅਰ ਸਪਾ ਕਰਨ ਤੋਂ ਬਾਅਦ ਵਾਲਾਂ 'ਤੇ ਆਇਲਿੰਗ ਜਾਂ ਹੇਅਰ ਪੈਕ ਦੀ ਵਰਗੇ ਕਿਸੇ ਵੀ ਪ੍ਰੋਡਕਟ ਦੀ ਵਰਤੋਂ ਨਾ ਕਰੋ, ਕਿਉਂਕਿ ਤੁਹਾਡੇ ਵਾਲ ਪਹਿਲਾਂ ਹੀ ਬਹੁਤ ਨਮੀ ਵਾਲੇ ਹਨ।

ਖੁਰਾਕ ਦਾ ਵਿਸ਼ੇਸ਼ ਧਿਆਨ ਰੱਖੋ
ਹੇਅਰ ਸਪਾ ਕਰਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਡਾਈਟ 'ਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਅਜਿਹੇ 'ਚ ਖਿਚੜੀ, ਦਲੀਆ ਅਤੇ ਦਾਲ-ਚੌਲ ਵਰਗੇ ਹਲਕੇ ਭੋਜਨ 'ਤੇ ਧਿਆਨ ਦਿਓ। ਇਸ ਤੋਂ ਇਲਾਵਾ ਲੱਸਣ ਵਾਲੀਆਂ ਚੀਜ਼ਾਂ ਦਾ ਜ਼ਿਆਦਾ ਸੇਵਨ ਕਰੋ, ਜਿਸ ਨਾਲ ਤੁਹਾਡਾ ਬਲੱਡ ਸਰਕੁਲੇਸ਼ਨ ਨਾਰਮਲ ਰਹੇਗਾ।

ਘੱਟ ਪਾਣੀ ਪੀਓ
ਇਸ ਤੋਂ ਇਲਾਵਾ ਸਪਾ ਕਰਦੇ ਸਮੇਂ ਘੱਟ ਤੋਂ ਘੱਟ ਪਾਣੀ ਪੀਓ। ਇਸ ਦੀ ਬਜਾਏ, ਜੇਕਰ ਤੁਹਾਨੂੰ ਬਹੁਤ ਪਿਆਸ ਲੱਗ ਰਹੀ ਹੈ ਤਾਂ ਤੁਸੀਂ ਨਿੰਬੂ ਪਾਣੀ ਜਾਂ ਗ੍ਰੀਨ ਟੀ ਪੀ ਸਕਦੇ ਹੋ। ਇਸ ਦੇ ਨਾਲ ਹੀ ਸਪਾ ਕਰਵਾਉਣ ਤੋਂ ਬਾਅਦ ਐਲਕੋਹਲ ਅਤੇ ਸਿਗਰਟਨੋਸ਼ੀ ਭੁੱਲ ਕੇ ਵੀ ਨਾ ਕਰੋ। ਇਸ ਨਾਲ ਤੁਹਾਨੂੰ ਪਸੀਨਾ ਆਏਗਾ ਅਤੇ ਯੂਰਿਨ ਵੀ ਜ਼ਿਆਦਾ ਆਵੇਗਾ। ਇਸ ਨਾਲ ਤੁਹਾਨੂੰ ਡੀਹਾਈਡ੍ਰੇਸ਼ਨ ਵੀ ਹੋ ਸਕਦੀ ਹੈ।

ਕਵਰ ਕਰਨਾ ਨਾ ਭੁੱਲੋ
ਹੇਅਰ ਸਪਾ ਤੋਂ ਬਾਅਦ ਵਾਲਾਂ ਨੂੰ ਖੁੱਲ੍ਹਾ ਨਾ ਛੱਡੋ। ਕੋਸ਼ਿਸ਼ ਕਰੋ ਕਿ ਵਾਲਾਂ ਨੂੰ ਕੁਝ ਦੇਰ ਤੱਕ ਢੱਕ ਕੇ ਰੱਖੋ। ਨਾਲ ਹੀ, ਵਾਲਾਂ 'ਤੇ ਹੀਟਿੰਗ ਟੂਲਸ ਦੀ ਵਰਤੋਂ ਬਿਲਕੁਲ ਵੀ ਨਾ ਕਰੋ।

ਸ਼ੈਂਪੂ ਅਤੇ ਕੰਡੀਸ਼ਨਰ ਦੀ ਵਰਤੋਂ
ਹੇਅਰ ਸਪਾ ਕਰਵਾਉਣ ਤੋਂ ਬਾਅਦ ਵਾਲਾਂ 'ਤੇ ਸ਼ੈਂਪੂ ਨਹੀਂ ਲਗਾਉਣਾ ਚਾਹੀਦਾ। ਇਸ ਦੇ ਨਾਲ ਹੀ ਸਪਾ ਤੋਂ ਬਾਅਦ 2-3 ਹਫਤਿਆਂ ਤੱਕ ਵਾਲਾਂ 'ਤੇ ਕੰਡੀਸ਼ਨਰ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਇਸ ਨਾਲ ਤੁਹਾਡੇ ਵਾਲ ਲੰਬੇ ਸਮੇਂ ਤੱਕ ਨਰਮ ਅਤੇ ਚਮਕਦਾਰ ਰਹਿਣਗੇ।

ਇਹ ਗੱਲਾਂ ਨਜ਼ਰਅੰਦਾਜ਼ ਨਾ ਕਰੋ
ਹੇਅਰ ਸਪਾ ਲਈ ਕਿਸੇ ਚੰਗੇ ਸਪਾ ਸੈਂਟਰ ਵਿੱਚ ਜਾਣ ਦੀ ਕੋਸ਼ਿਸ਼ ਕਰੋ। ਸਪਾ ਕਰਵਾਉਣ ਤੋਂ ਪਹਿਲਾਂ ਵਾਲਾਂ ਦੀ ਕਿਸਮ 'ਤੇ ਵਿਸ਼ੇਸ਼ ਧਿਆਨ ਦਿਓ ਅਤੇ ਉਸ ਅਨੁਸਾਰ ਹੀ ਚੰਗੇ ਬ੍ਰਾਂਡ ਦੇ ਹੇਅਰ ਉਤਪਾਦ ਦੀ ਚੋਣ ਕਰੋ। ਜੇਕਰ ਤੁਹਾਡੇ ਵਾਲ ਬਹੁਤ ਖੁਸ਼ਕ ਹਨ, ਤਾਂ ਤੁਸੀਂ ਸਪਾ ਤੋਂ ਪਹਿਲਾਂ ਵਾਲਾਂ 'ਤੇ ਅੰਡੇ, ਮਹਿੰਦੀ ਅਤੇ ਦਹੀਂ ਦਾ ਹੇਅਰ ਪੈਕ ਲਗਾ ਸਕਦੇ ਹੋ। ਸਪਾ ਤੋਂ ਬਾਅਦ ਵਾਲਾਂ 'ਤੇ ਹੀਟਿੰਗ ਟੂਲ ਦੀ ਵਰਤੋਂ ਨਾ ਕਰੋ।
Published by:rupinderkaursab
First published:

Tags: Beauty, Beauty tips, Hair Care Tips, Hair Growth Diet, Hairstyle

ਅਗਲੀ ਖਬਰ