Home /News /lifestyle /

Summer Vacation: ਗਰਮੀ ਦੀਆਂ ਛੁੱਟੀਆਂ 'ਚ ਬਣਾ ਰਹੇ ਹੋ ਯਾਤਰਾ ਦਾ ਪ੍ਰੋਗਰਾਮ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

Summer Vacation: ਗਰਮੀ ਦੀਆਂ ਛੁੱਟੀਆਂ 'ਚ ਬਣਾ ਰਹੇ ਹੋ ਯਾਤਰਾ ਦਾ ਪ੍ਰੋਗਰਾਮ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

Summer Vacation: ਗਰਮੀ ਦੀਆਂ ਛੁੱਟੀਆਂ 'ਚ ਬਣਾ ਰਹੇ ਹੋ ਯਾਤਰਾ ਦਾ ਪ੍ਰੋਗਰਾਮ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

Summer Vacation: ਗਰਮੀ ਦੀਆਂ ਛੁੱਟੀਆਂ 'ਚ ਬਣਾ ਰਹੇ ਹੋ ਯਾਤਰਾ ਦਾ ਪ੍ਰੋਗਰਾਮ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

Summer Vacation :  ਬੱਚਿਆਂ ਦੀਆਂ ਛੁੱਟੀਆਂ ਹੋਣ ਜਾਂ ਕਾਰੋਬਾਰ ਦਾ ਆਫ-ਸੀਜ਼ਨ, ਇਨ੍ਹਾਂ ਮੌਕਿਆਂ ਨੂੰ ਘਰ ਬੈਠ ਕੇ ਬਿਤਾਉਣਾ ਦੀ ਥਾਂ ਕਿਤੇ ਘੁੰਮਣਾ ਬਿਹਤਰ ਹੈ। ਹਾਲਾਂਕਿ ਗਰਮੀਆਂ ਦੇ ਮੌਸਮ ਵਿੱਚ ਕਿਤੇ ਘੁੰਮਣਾ ਇੱਕ ਵੱਡੀ ਚੁਣੌਤੀ ਹੈ ਪਰ ਜ਼ਰੂਰੀ ਸਾਵਧਾਨੀਆਂ ਅਪਣਾ ਕੇ ਗਰਮੀਆਂ ਵਿੱਚ ਘੁੰਮਣ ਸਮੇਂ ਸਿਹਤ ਦਾ ਧਿਆਨ ਰੱਖਿਆ ਜਾ ਸਕਦਾ ਹੈ। ਘੁੰਮਣਾ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਇਹ ਸਾਡੇ ਮਨ ਦੇ ਤਣਾਅ ਨੂੰ ਘੱਟ ਕਰਦਾ ਹੈ ਅਤੇ ਅਸੀਂ ਰੁਟੀਨ ਜੀਵਨ ਵਿੱਚ ਥਕਾਵਟ ਅਤੇ ਬੋਰੀਅਤ ਨੂੰ ਦੂਰ ਕਰਨ ਦੇ ਯੋਗ ਹੋ ਜਾਂਦੇ ਹਾਂ।

ਹੋਰ ਪੜ੍ਹੋ ...
  • Share this:
Summer Vacation :  ਬੱਚਿਆਂ ਦੀਆਂ ਛੁੱਟੀਆਂ ਹੋਣ ਜਾਂ ਕਾਰੋਬਾਰ ਦਾ ਆਫ-ਸੀਜ਼ਨ, ਇਨ੍ਹਾਂ ਮੌਕਿਆਂ ਨੂੰ ਘਰ ਬੈਠ ਕੇ ਬਿਤਾਉਣਾ ਦੀ ਥਾਂ ਕਿਤੇ ਘੁੰਮਣਾ ਬਿਹਤਰ ਹੈ। ਹਾਲਾਂਕਿ ਗਰਮੀਆਂ ਦੇ ਮੌਸਮ ਵਿੱਚ ਕਿਤੇ ਘੁੰਮਣਾ ਇੱਕ ਵੱਡੀ ਚੁਣੌਤੀ ਹੈ ਪਰ ਜ਼ਰੂਰੀ ਸਾਵਧਾਨੀਆਂ ਅਪਣਾ ਕੇ ਗਰਮੀਆਂ ਵਿੱਚ ਘੁੰਮਣ ਸਮੇਂ ਸਿਹਤ ਦਾ ਧਿਆਨ ਰੱਖਿਆ ਜਾ ਸਕਦਾ ਹੈ। ਘੁੰਮਣਾ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਇਹ ਸਾਡੇ ਮਨ ਦੇ ਤਣਾਅ ਨੂੰ ਘੱਟ ਕਰਦਾ ਹੈ ਅਤੇ ਅਸੀਂ ਰੁਟੀਨ ਜੀਵਨ ਵਿੱਚ ਥਕਾਵਟ ਅਤੇ ਬੋਰੀਅਤ ਨੂੰ ਦੂਰ ਕਰਨ ਦੇ ਯੋਗ ਹੋ ਜਾਂਦੇ ਹਾਂ। ਅੱਜ ਅਸੀਂ ਤੁਹਾਨੂੰ ਗਰਮੀਆਂ 'ਚ ਘੁੰਮਣ-ਫਿਰਨ ਨਾਲ ਜੁੜੀਆਂ ਜ਼ਰੂਰੀ ਗੱਲਾਂ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਪਣੀ ਅਤੇ ਆਪਣੇ ਨਾਲ ਘੁੰਮਣ ਜਾਣ ਵਾਲੇ ਲੋਕਾਂ ਦੀ ਯਾਤਰਾ ਨੂੰ ਸੁਰੱਖਿਅਤ ਬਣਾ ਸਕਦੇ ਹੋ। ਆਓ ਜਾਣਦੇ ਹਾਂ ਉਹ ਚੀਜ਼ਾਂ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਆਪਣੀ ਯਾਤਰਾ ਨੂੰ ਖੁਸ਼ਹਾਲ ਬਣਾ ਸਕਦੇ ਹੋ।

ਜਗ੍ਹਾ ਦੀ ਚੋਣ ਸਾਵਧਾਨੀ ਨਾਲ ਕਰੋ:  ਘੁੰਮਣ ਜਾਣ ਤੋਂ ਪਹਿਲਾਂ ਜਗ੍ਹਾ ਦੀ ਚੋਣ ਦਾ ਖਾਸ ਧਿਆਨ ਰੱਖੋ। ਸਫ਼ਰ ਕਰਨ ਦਾ ਵੱਡਾ ਕਾਰਨ ਮੂਡ ਨੂੰ ਤਾਜ਼ਾ ਕਰਨ ਦੀ ਇੱਛਾ ਹੈ। ਇਸ ਗਰਮੀਆਂ 'ਚ ਅਜਿਹੀ ਕੋਈ ਵੀ ਜਗ੍ਹਾ ਨਾ ਚੁਣੋ, ਜਿੱਥੇ ਵਧਿਆ ਤਾਪਮਾਨ ਤੁਹਾਡੇ ਆਨੰਦ ਨੂੰ ਭੰਗ ਕਰੇ।

ਫਸਟ ਏਡ ਬਾਕਸ ਆਪਣੇ ਨਾਲ ਰੱਖੋ : ਸਫ਼ਰ ਦੌਰਾਨ ਕਿਸੇ ਵੀ ਮਾਮੂਲੀ ਸਮੱਸਿਆ ਤੋਂ ਬਚਣ ਲਈ, ਡਾਕਟਰ ਦੀ ਸਲਾਹ ਤੋਂ ਬਾਅਦ ਲੋੜੀਂਦੀਆਂ ਦਵਾਈਆਂ ਲਓ। ਇਸ ਤੋਂ ਇਲਾਵਾ ਦਰਦ ਨਿਵਾਰਕ ਸਪਰੇਅ, ਪੱਟੀ, ਗਰਮ ਪੱਟੀ, ਸਿਰ ਦਰਦ ਲਈ ਬਾਮ ਅਤੇ ਓਆਰਐਸ ਘੋਲ ਲੈਣਾ ਨਾ ਭੁੱਲੋ। ਗਰਮੀਆਂ ਦੀ ਯਾਤਰਾ ਵਿੱਚ ਸਿਹਤ ਸੰਬੰਧੀ ਮਾਮੂਲੀ ਪਰੇਸ਼ਾਨੀਆਂ ਹੋ ਸਕਦੀਆਂ ਹਨ। ਅਜਿਹੀ ਸਥਿਤੀ ਵਿੱਚ, ਆਪਣੇ ਨਾਲ ਇੱਕ ਫਸਟ ਏਡ ਕਿੱਟ ਰੱਖਣਾ ਬਹੁਤ ਜ਼ਰੂਰੀ ਹੈ।

ਘੱਟੋ-ਘੱਟ ਸਾਮਾਨ ਰੱਖੋ:  ਭਾਵੇਂ ਤੁਸੀਂ ਕਿੰਨੀ ਵੀ ਸੁੰਦਰ ਜਗ੍ਹਾ 'ਤੇ ਜਾ ਰਹੇ ਹੋ ਅਤੇ ਕਿੰਨੇ ਦਿਨਾਂ ਲਈ ਜਾ ਰਹੇ ਹੋ। ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਬਹੁਤ ਸਾਰੀਆਂ ਫੋਟੋਆਂ ਖਿੱਚਣ ਦੀ ਪ੍ਰਕਿਰਿਆ ਵਿਚ ਸਮਾਨ ਨੂੰ ਨਾ ਵਧਾਓ। ਇਸ ਨੂੰ ਇੰਨਾ ਹੀ ਰੱਖੋ ਕਿ ਤੁਹਾਨੂੰ ਇਸ ਨੂੰ ਨਾਲ ਲੈ ਕੇ ਜਾਣ 'ਚ ਕੋਈ ਪਰੇਸ਼ਾਨੀ ਨਾ ਹੋਵੇ। ਕਈ ਵਾਰ ਸਾਮਾਨ ਦੇ ਭਾਰ ਕਾਰਨ ਸਾਡਾ ਮਨ ਪਰੇਸ਼ਾਨ ਹੋ ਜਾਂਦਾ ਹੈ ਅਤੇ ਯਾਤਰਾਵਾਂ ਦੀ ਯੋਜਨਾ ਵਿਗੜ ਜਾਂਦੀ ਹੈ।

ਸਰੀਰ ਨੂੰ ਹਾਈਡਰੇਟ ਰੱਖੋ :  ਤੁਸੀਂ ਜਿੱਥੇ ਵੀ ਜਾਓ, ਆਪਣੇ ਨਾਲ ਪਾਣੀ ਦੀ ਬੋਤਲ ਲੈ ਕੇ ਜਾਣਾ ਨਾ ਭੁੱਲੋ। ਜੇਕਰ ਪਾਣੀ ਖਤਮ ਹੋ ਗਿਆ ਹੈ, ਤਾਂ ਨਵੀਂ ਬੋਤਲ ਖਰੀਦੋ ਜਾਂ ਕਿਸੇ ਸਾਫ਼ ਜਗ੍ਹਾ ਤੋਂ ਪਾਣੀ ਬੋਤਲ ਵਿੱਚ ਭਰ ਲਓ। ਜੇਕਰ ਆਸਪਾਸ ਜੂਸ ਮਿਲਦਾ ਹੈ ਤਾਂ ਇਸ ਦਾ ਸੇਵਨ ਕਰੋ। ਇਸ ਨਾਲ ਸਰੀਰ ਨੂੰ ਤੁਰੰਤ ਊਰਜਾ ਮਿਲੇਗੀ।

ਮਸਾਲੇਦਾਰ ਭੋਜਨ ਤੋਂ ਪਰਹੇਜ਼ ਕਰੋ:  ਭਾਰਤੀ ਸਟ੍ਰੀਟ ਫੂਡ ਦੀ ਖਾਸੀਅਤ ਇਹੀ ਹੈ ਕਿ ਇਹ ਕਾਫੀ ਮਸਾਲੇਦਾਰ ਤੇ ਚਟਪਟਾ ਹੁੰਦਾ ਹੈ। ਤੁਸੀਂ ਜਿੱਥੇ ਵੀ ਘੁੰਮਣ ਜਾਓ, ਉੱਥੇ ਚਟਪਟਾ ਖਾਣਾ ਪਸੰਦ ਕਰਦੇ ਹੋ। ਤੁਸੀਂ ਖਾਓ ਜ਼ਰੂਰ, ਪਰ ਆਪਣੇ-ਆਪ 'ਤੇ ਕਾਬੂ ਰੱਖੋ। ਗਰਮੀਆਂ 'ਚ ਤੇਲ ਅਤੇ ਮਸਾਲੇ ਖਾਸ ਕਰਕੇ ਬਾਹਰ ਦੀਆਂ ਤਲੀਆਂ ਚੀਜ਼ਾਂ ਪਾਚਨ ਕਿਰਿਆ ਨੂੰ ਵਿਗਾੜ ਸਕਦੀਆਂ ਹਨ ਅਤੇ ਤੁਹਾਡੀ ਯਾਤਰਾ ਦੇ ਸਾਰੇ ਪਲਾਨ ਬਰਬਾਦ ਹੋ ਸਕਦੇ ਹਨ।
Published by:rupinderkaursab
First published:

Tags: Lifestyle, Summer 2022, Summer care tips, Summers, Travel

ਅਗਲੀ ਖਬਰ