Home /News /lifestyle /

ਕ੍ਰੈਡਿਟ ਕਾਰਡ ਦੀ ਵਰਤੋਂ ਦੌਰਾਨ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ, ਨਹੀਂ ਤਾਂ ਹੋ ਸਕਦਾ ਹੈ ਨੁਕਸਾਨ

ਅੱਜ ਦੇ ਸਮੇਂ ਵਿੱਚ ਕ੍ਰੈਡਿਟ ਕਾਰਡ ਨਾਲ ਖਰੀਦਦਾਰੀ ਕਰਨ ਦਾ ਰੁਝਾਨ ਕਾਫੀ ਵਧ ਗਿਆ ਹੈ। ਲੋਕ ਖਰੀਦਦਾਰੀ ਲਈ ਅਕਸਰ ਹੀ ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਹਨ। ਕੁਝ ਕ੍ਰੈਡਿਟ ਕਾਰਡ ਆਪਣੇ ਗਾਹਕਾਂ ਨੂੰ 3 ਮਹੀਨਿਆਂ ਤੱਕ ਵਿਆਜ ਮੁਕਤ ਕ੍ਰੈਡਿਟ ਦੀ ਪੇਸ਼ਕਸ਼ ਕਰਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਜੇਕਰ ਤੁਸੀਂ ਆਪਣੇ ਕ੍ਰੈਡਿਟ ਕਾਰਡ ਦੀ ਸੀਮਾ ਦਾ ਪੂਰਾ ਉਪਯੋਗ ਕਰਦੇ ਹੋ, ਤਾਂ ਇਸਦੇ ਕਈ ਨੁਕਸਾਨ ਹੋ ਸਕਦੇ ਹਨ।

ਹੋਰ ਪੜ੍ਹੋ ...
  • Share this:

ਕ੍ਰੈਡਿਟ ਸੀਮਾ ਉਹ ਸੀਮਾ ਹੈ ਜਿਸ ਤੱਕ ਕ੍ਰੈਡਿਟ ਕਾਰਡ ਧਾਰਕ ਆਪਣੇ ਕਾਰਡ 'ਤੇ ਵੱਧ ਤੋਂ ਵੱਧ ਰਕਮ ਖ਼ਰਚ ਕਰ ਸਕਦਾ ਹੈ। ਕ੍ਰੈਡਿਟ ਸੀਮਾ ਕ੍ਰੈਡਿਟ ਕਾਰਡ ਦੇ ਲਾਭਾਂ ਅਤੇ ਵਿਸ਼ੇਸ਼ਤਾਵਾਂ ਦੇ ਆਧਾਰ 'ਤੇ ਤੈਅ ਕੀਤੀ ਜਾਂਦੀ ਹੈ। ਬੈਂਕ ਕੋਲ ਸੀਮਾ ਤੈਅ ਕਰਨ ਦਾ ਅਧਿਕਾਰ ਹੈ। ਇਸ ਦੇ ਲਈ ਵੱਖ-ਵੱਖ ਬੈਂਕ ਵੱਖ-ਵੱਖ ਮਾਪਦੰਡ ਅਪਣਾਉਂਦੇ ਹਨ। ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਸਮੇਂ ਹਮੇਸ਼ਾ ਸਾਵਧਾਨ ਰਹੋ ਅਤੇ ਇਸ ਸੰਬੰਧੀ ਪੂਰੀ ਜਾਣਕਾਰੀ ਰੱਖੋ। ਕ੍ਰੈਡਿਟ ਕਾਰਡ ਦੀ ਵਰਤੋਂ ਦੌਰਾਨ ਕੀਤੀਆਂ ਲਾਪਰਵਾਹੀਆਂ ਕਰਕੇ ਹੇਠ ਦਿੱਤੇ ਨੁਕਸਾਨ ਹੋ ਸਕਦੇ ਹਨ-

ਭਵਿੱਖੀ ਕਰਜ਼ੇ ਵਿੱਚ ਮੁਸ਼ਕਿਲ

ਕ੍ਰੈਡਿਟ ਸੀਮਾ ਦੀ ਤਰ੍ਹਾਂ, ਕ੍ਰੈਡਿਟ ਕਾਰਡ ਦੀ ਵੀ ਨਕਦ ਸੀਮਾ ਹੁੰਦੀ ਹੈ। ਇਸਦਾ ਮਤਲਬ ਹੈ ਕਿ ਤੁਸੀਂ ਕ੍ਰੈਡਿਟ ਕਾਰਡ ਤੋਂ ਕਿੰਨੀ ਨਕਦੀ ਕਢਵਾ ਸਕਦੇ ਹੋ। ਇਸ ਸੀਮਾ ਦਾ ਸੰਤੁਲਨ ਕਦੇ ਵੀ ਜ਼ੀਰੋ ਨਹੀਂ ਹੋਣਾ ਚਾਹੀਦਾ। ਜੇਕਰ ਤੁਸੀਂ ਅਜਿਹਾ ਵਾਰ-ਵਾਰ ਕਰਦੇ ਹੋ ਤਾਂ ਤੁਹਾਡੇ ਕ੍ਰੈਡਿਟ ਸਕੋਰ 'ਤੇ ਅਸਰ ਪਵੇਗਾ। ਇਸ ਨਾਲ ਭਵਿੱਖ ਵਿੱਚ ਤੁਹਾਡੇ ਲਈ ਕਰਜ਼ਾ ਲੈਣਾ ਮੁਸ਼ਕਲ ਹੋ ਜਾਵੇਗਾ।

ਕ੍ਰੈਡਿਟ ਸੀਮਾ ਘੱਟ ਸਕਦੀ ਹੈ

ਜੇਕਰ ਕੋਈ ਕ੍ਰੈਡਿਟ ਕਾਰਡਧਾਰਕ ਵਾਰ-ਵਾਰ ਕ੍ਰੈਡਿਟ ਬੈਲੇਂਸ ਨੂੰ ਜ਼ੀਰੋ ਕਰਦਾ ਹੈ ਤਾਂ ਬੈਂਕ ਅਜਿਹੇ ਗਾਹਕ ਦੀ ਕ੍ਰੈਡਿਟ ਲਿਮਿਟ ਵੀ ਘਟਾ ਸਕਦਾ ਹੈ। ਉਹ ਅਜਿਹਾ ਇਸ ਲਈ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਬਾਅਦ ਵਿੱਚ ਇਹ ਗਾਹਕ ਬੈਂਕ ਦਾ ਕਰਜ਼ਾ ਮੋੜਨ ਵਿੱਚ ਅਸਫ਼ਲ ਹੋ ਸਕਦਾ ਹੈ। ਜੇਕਰ ਕ੍ਰੈਡਿਟ ਸੀਮਾ ਘੱਟ ਜਾਂਦੀ ਹੈ, ਤਾਂ ਕ੍ਰੈਡਿਟ ਸਕੋਰ ਆਪਣੇ ਆਪ ਘਟ ਜਾਂਦਾ ਹੈ।

ਵਿੱਤੀ ਰਿਕਾਰਡ 'ਤੇ ਮਾੜਾ ਪ੍ਰਭਾਵ

ਜੇਕਰ ਕੋਈ ਕਾਰਡਧਾਰਕ ਆਪਣੇ ਕ੍ਰੈਡਿਟ ਕਾਰਡ ਦੇ ਬੈਲੇਂਸ ਨੂੰ ਲਗਾਤਾਰ ਜ਼ੀਰੋ ਕਰਦਾ ਹੈ, ਤਾਂ ਇਸ ਨਾਲ ਕਾਰਡਧਾਰਕ ਦੀ ਵਿੱਤੀ ਤਸਵੀਰ 'ਤੇ ਮਾੜਾ ਅਸਰ ਪੈਂਦਾ ਹੈ। ਇਸ ਨਾਲ ਬੈਂਕਾਂ ਅਤੇ ਕ੍ਰੈਡਿਟ ਸਕੋਰ ਏਜੰਸੀਆਂ ਨੂੰ ਇਹ ਪ੍ਰਭਾਵ ਮਿਲਦਾ ਹੈ ਕਿ ਕਾਰਡਧਾਰਕ ਬਹੁਤ ਮਹਿੰਗਾ ਹੈ ਅਤੇ ਉਸਨੂੰ ਆਪਣੇ ਖ਼ਰਚੇ ਦਾ ਸਹੀ ਪ੍ਰਬੰਧਨ ਕਰਨਾ ਨਹੀਂ ਆਉਂਦਾ।

ਕ੍ਰੈਡਿਟ ਸਕੋਰ ਹੋ ਸਕਦਾ ਹੈ ਖ਼ਰਾਬ

ਜਦੋਂ ਕ੍ਰੈਡਿਟ ਸੀਮਾ ਪੂਰੀ ਤਰ੍ਹਾਂ ਵਰਤੀ ਜਾਂਦੀ ਹੈ ਤਾਂ ਕ੍ਰੈਡਿਟ ਉਪਯੋਗਤਾ ਅਨੁਪਾਤ (CUR) ਵਧਦਾ ਹੈ। ਇਸ ਨਾਲ ਕ੍ਰੈਡਿਟ ਕਾਰਡ ਧਾਰਕ ਦਾ ਕ੍ਰੈਡਿਟ ਸਕੋਰ ਖ਼ਰਾਬ ਹੋ ਸਕਦਾ ਹੈ। ਇਸ ਨਾਲ ਭਵਿੱਖ ਵਿੱਚ ਤੁਹਾਡੇ ਲਈ ਕਰਜ਼ਾ ਪ੍ਰਾਪਤ ਕਰਨ ਵਿੱਚ ਮੁਸ਼ਕਿਲ ਆ ਸਕਦੀ ਹੈ। ਕ੍ਰੈਡਿਟ ਸਕੋਰਿੰਗ ਏਜੰਸੀਆਂ ਕ੍ਰੈਡਿਟ ਉਪਯੋਗਤਾ ਅਨੁਪਾਤ ਨਿਰਧਾਰਤ ਕਰਦੀਆਂ ਹਨ। ਤੁਹਾਡਾ ਕ੍ਰੈਡਿਟ ਉਪਯੋਗਤਾ ਅਨੁਪਾਤ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਆਪਣੇ ਕ੍ਰੈਡਿਟ ਕਾਰਡ ਦੀ ਕਿੰਨੀ ਵਰਤੋਂ ਕਰਦੇ ਹੋ।

Published by:rupinderkaursab
First published:

Tags: Business, Businessman, Credit Card