Home /News /lifestyle /

Online ਧੋਖਾਧੜੀ ਤੋਂ ਬਚਣਾ ਹੈ ਤਾਂ ਫੋਨ ਦੀ ਵਰਤੋਂ ਕਰਨ ਵੇਲੇ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

Online Fraud: ਸਮਾਰਟ ਫ਼ੋਨ ਸਾਡੀ ਜ਼ਿੰਦਗੀ ਦਾ ਬਹੁਤ ਹੀ ਅਹਿਮ ਹਿੱਸਾ ਬਣ ਗਿਆ ਹੈ। ਅੱਜ ਦੇ ਸਮੇਂ ਵਿੱਚ ਇਸ ਤੋਂ ਬਿਨ੍ਹਾਂ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਸਮਾਰਟਫੋਨ ਦੇ ਜ਼ਰੀਏ ਅਸੀਂ ਘਰ ਬੈਠੇ ਕਿੰਨੇ ਹੀ ਕੰਮ ਕਰ ਸਕਦੇ ਹਾਂ। ਕਰੋਨਾ ਕਾਲ ਤੋਂ ਬਾਅਦ ਆਨਲਾਈਨ ਬੈਂਕਿਕ ਵਿੱਚ ਵੀ ਕਾਫੀ ਵਾਧਾ ਹੋਇਆ ਹੈ। ਅਸੀਂ ਰੋਜ਼ਾਨਾ ਜੀਵਨ ਦੀਆਂ ਬਹੁਤ ਸਾਰੀਆਂ ਜ਼ਰੂਰਤਾਂ ਲਈ ਮੋਬਾਈਲ 'ਤੇ ਨਿਰਭਰ ਹੋ ਗਏ ਹਾਂ।

ਹੋਰ ਪੜ੍ਹੋ ...
  • Share this:

ਤੁਹਡੀ ਜਾਣਕਾਰੀ ਲਈ ਦੱਸ ਦੇਈਏ ਕਿ ਸਮਾਰਟਫੋਨ ਦੀ ਵਧਦੀ ਮਹੱਤਤਾ ਕਾਰਨ ਸਾਈਬਰ ਕਰਾਈਮ ਵੀ ਵਧ ਗਿਆ ਹੈ। ਹਰ ਰੋਜ਼ ਆਨਲਾਈਨ ਧੋਖਾਧੜੀ ਦੇ ਅਨੇਕਾਂ ਮਾਮਲੇ ਸਾਹਮਣੇ ਆਉਂਦੇ ਹਨ। ਮੋਬਾਈਲ ਫੋਨਾਂ ਅਤੇ ਈ-ਮੇਲਾਂ 'ਤੇ ਅਜਿਹੇ ਕਈ ਫਰਜ਼ੀ ਲਿੰਕ ਆਉਂਦੇ ਰਹਿੰਦੇ ਹਨ, ਜਿਨ੍ਹਾਂ 'ਤੇ ਕਲਿੱਕ ਕਰਨ 'ਤੇ ਉਪਭੋਗਤਾਵਾਂ ਦੀ ਸਾਰੀ ਜਾਣਕਾਰੀ ਹੈਕਰਾਂ ਕੋਲ ਚਲੀ ਜਾਂਦੀ ਹੈ। ਇਸ ਤੋਂ ਇਲਾਵਾ ਐਪ ਇੰਸਟਾਲ ਕਰਨ ਨਾਲ ਵੀ ਸਾਰਾ ਡਾਟਾ ਚੋਰੀ ਹੋ ਜਾਂਦਾ ਹੈ। ਸਾਈਬਰ ਸੁਰੱਖਿਆ ਅਤੇ ਐਂਟੀ-ਵਾਇਰਸ ਪ੍ਰਦਾਤਾ ਕੈਸਪਰਸਕੀ ਲੈਬ ਨੇ ਪਿਛਲੇ ਸਾਲ ਮੋਬਾਈਲ ਉਪਕਰਣਾਂ 'ਤੇ 3.5 ਮਿਲੀਅਨ ਤੋਂ ਵੱਧ ਸਾਈਬਰ ਹਮਲਿਆਂ ਦਾ ਪਤਾ ਲਗਾਇਆ।

ਤੁਹਾਨੂੰ ਦੱਸ ਦੇਈਏ ਕਿ ਤੁਸੀਂ ਆਪਣੇ ਮੋਬਾਈਲ ਫੋਨ ਨੂੰ ਹੈਕਰਾਂ ਦੇ ਹਮਲੇ ਤੋਂ ਸੁਰੱਖਿਅਤ ਰੱਖ ਸਕਦੇ ਹੋ। ਇਸ ਦੇ ਲਈ ਤੁਹਾਨੂੰ ਸਿਰਫ਼ ਸੁਚੇਤ ਰਹਿਣ ਦੀ ਲੋੜ ਹੈ। ਜਦੋਂ ਕੋਈ ਅਸਾਧਾਰਨ ਗਤੀਵਿਧੀ ਹੁੰਦੀ ਹੈ ਜਿਵੇਂ ਕਿ ਮੋਬਾਈਲ ਡਾਟਾ ਵਰਤੋਂ ਵਿੱਚ ਅਚਾਨਕ ਵਾਧਾ, ਸਕ੍ਰੀਨ 'ਤੇ ਬਹੁਤ ਸਾਰੇ ਪੌਪ-ਅੱਪ ਦਿਖਾਈ ਦਿੰਦੇ ਹਨ, ਬੈਟਰੀ ਤੇਜ਼ੀ ਨਾਲ ਖ਼ਤਮ ਹੋ ਜਾਂਦੀ ਹੈ, ਅਣਜਾਣ ਐਪ ਦਿਖਾਈ ਦਿੰਦੀ ਹੈ, ਤਾਂ ਅਜਿਹਾ ਹੋ ਸਕਦਾ ਹੈ ਕਿ ਤੁਹਾਡੇ ਫ਼ੋਨ ਦਾ ਆਪਰੇਟਿੰਗ ਸਿਸਟਮ ਹੈਕਰਾਂ ਦੇ ਹੱਥਾਂ ਵਿੱਚ ਆ ਗਿਆ ਹੋਵੇ।

ਆਨਲਾਈਨ ਧੋਖਾਧੜੀ ਤੋਂ ਬਚਣ ਲਈ ਜ਼ਰੂਰੀ ਗੱਲਾਂ

• ਜਨਤਕ ਥਾਵਾਂ 'ਤੇ ਉਪਲਬਧ ਮੁਫ਼ਤ ਵਾਈ-ਫਾਈ ਦੀ ਵਰਤੋਂ ਕਰਨ ਤੋਂ ਬਚੋ। ਜੇਕਰ ਤੁਸੀਂ ਕਿਸੇ ਕਾਰਨ ਮੁਫ਼ਤ ਵਾਈ-ਫਾਈ ਦੀ ਵਰਤੋਂ ਕਰ ਰਹੇ ਹੋ, ਤਾਂ ਉਸ ਸਮੇਂ ਦੌਰਾਨ ਕਿਸੇ ਵੀ ਤਰ੍ਹਾਂ ਦਾ ਵਿੱਤੀ ਲੈਣ-ਦੇਣ ਕਰਨ ਤੋਂ ਬਚੋ। ਆਨਲਾਈਨ ਪੇਮੈਂਟ ਜਾਂ ਬੈਂਕ ਨਾਲ ਸਬੰਧਤ ਕੰਮ ਬਿਲਕੁਲ ਵੀ ਨਾ ਕਰੋ।

• ਆਨਲਾਈਨ ਖਰੀਦਦਾਰੀ ਕਰਦੇ ਸਮੇਂ, ਸਿਰਫ ਅਧਿਕਾਰਤ ਵੈਬਸਾਈਟ ਦੀ ਵਰਤੋਂ ਕਰੋ। ਨਵੀਂ ਵੈੱਬਸਾਈਟ ਦੀ ਵਰਤੋਂ ਕਰਦੇ ਸਮੇਂ, ਇਸ ਦੇ URL 'ਤੇ ਧਿਆਨ ਦਿਓ। URL ਨੂੰ https ਨਾਲ ਸ਼ੁਰੂ ਹੋਣਾ ਚਾਹੀਦਾ ਹੈ। ਜੇਕਰ ਅਜਿਹਾ ਨਹੀਂ ਹੈ, ਤਾਂ ਤੁਸੀਂ ਧੋਖਾਧੜੀ ਦਾ ਸ਼ਿਕਾਰ ਹੋ ਸਕਦੇ ਹੋ।

• ਮੋਬਾਈਲ ਫੋਨ 'ਤੇ ਇੱਕੋ ਸਮੇਂ ਕਈ ਕੰਮ ਕੀਤੇ ਜਾਂਦੇ ਹਨ। ਜ਼ਿਆਦਾਤਰ ਲੋਕ ਆਪਣੀ ਸਹੂਲਤ ਲਈ ਵੱਖ-ਵੱਖ ਐਪਸ ਆਦਿ ਲਈ ਸਧਾਰਨ ਅਤੇ ਇੱਕੋ ਪਾਸਵਰਡ ਦੀ ਵਰਤੋਂ ਕਰਦੇ ਹਨ। ਅਜਿਹਾ ਕਰਨਾ ਸਰਾਸਰ ਗ਼ਲਤ ਹੈ। ਵੱਖ-ਵੱਖ ਖਾਤਿਆਂ ਦੇ ਵੱਖ-ਵੱਖ ਪਾਸਵਰਡ ਹੋਣੇ ਚਾਹੀਦੇ ਹਨ। ਪਾਸਵਰਡ ਮਜ਼ਬੂਤ ਹੋਣਾ ਚਾਹੀਦਾ ਹੈ ਅਤੇ ਪਾਸਵਰਡ ਨੂੰ ਸਮੇਂ-ਸਮੇਂ 'ਤੇ ਬਦਲਣਾ ਚਾਹੀਦਾ ਹੈ।

• ਹਮੇਸ਼ਾ ਭਰੋਸੇਯੋਗ ਐਂਟੀਵਾਇਰਸ ਐਪ ਦੀ ਵਰਤੋਂ ਕਰੋ ਅਤੇ ਫ਼ੋਨ ਦੀ ਸਟੋਰੇਜ ਨੂੰ ਸਾਫ਼ ਕਰਦੇ ਰਹੋ।

ਵਾਇਰਸ ਕਿਵੇਂ ਕਰਦਾ ਹੈ ਹਮਲਾ : ਕੰਪਿਊਟਰ ਦੀ ਤਰ੍ਹਾਂ ਮੋਬਾਈਲ ਫੋਨਾਂ 'ਤੇ ਵੀ ਵਾਇਰਸ ਦਾ ਹਮਲਾ ਹੁੰਦਾ ਹੈ। ਇਹ ਵਾਇਰਸ ਪੂਰੇ ਫ਼ੋਨ ਨੂੰ ਆਪਣੇ ਕੰਟਰੋਲ ਵਿੱਚ ਲੈ ਲੈਂਦੇ ਹਨ। ਉਹ ਤੁਹਾਡੇ ਫ਼ੋਨ ਵਿੱਚ ਮੌਜੂਦ ਸਾਰੀ ਨਿੱਜੀ ਜਾਣਕਾਰੀ ਅਤੇ ਪਾਸਵਰਡਾਂ ਨੂੰ ਕੰਟਰੋਲ ਕਰਦੇ ਹਨ। ਇਹ ਵਾਇਰਸ ਤੁਹਾਡੀ ਸਾਰੀ ਜਾਣਕਾਰੀ ਹੈਕਰਾਂ ਨੂੰ ਭੇਜਦੇ ਰਹਿੰਦੇ ਹਨ।
Published by:rupinderkaursab
First published:

Tags: Cyber, Cyber attack, Cyber crime, Lifestyle, ONLINE FRAUD

ਅਗਲੀ ਖਬਰ